- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਚ ਦੇ ਸ਼ੂਰੁਆਤ ’ਚ ਮੋਹਾਲੀ ਦੀ ਟੀਮ ਚਾਰ ਅੋਵਰਾਂ ’ਚ 20 ਦੋੜਾਂ ’ਤੇ ਹੀ ਤਿੰਨ ਵਿਕਟਾਂ ਗੁਆ ਚੁੱਕੀ ਸੀ ,ਪਰ ਕਰੀਜ਼ ਦੇ ਪੂਜੇ ਪਾਸੇ ਖੜੀ ਪਾਵਨੀ ਕੰਗ ਨੇ ‘ਸੰਕਟਮੋਚਨ’ ਬਣ ਕੇ 51 ਗੇਂਦਾਂ ਵਿੱਚ 94 ਦੌੜਾਂ ਦੀ ਨਾਟਆਊਟ ਪਾਰੀ ਖੇਡਦਿਆਂ ਕਪੂਰਥਲਾ ਦੇ ਗੇਂਦਬਾਜ਼ਾਂ ’ਤੇ ਲਗਾਤਾਰ ਦਬਾਅ ਬਣਾਈ ਰੱਖਿਆ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫ਼ਿਰੋਜ਼ਪੁਰ; ਬੀਤੇ ਚਾਰ ਦਿਨਾਂ ਤੋਂ ਫਿਰੋਜ਼ਪੁਰ ਦੇ ਵੱਖ ਵੱਖ ਮੈਦਾਨਾਂ ਵਿਚ ਚੱਲ ਰਹੀਆਂ 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ (2026-27) ਦੇ ਕ੍ਰਿਕਟ ਅੰਡਰ-19 ਲੜਕੀਆਂ ਵਰਗ ਦੇ ਫਾਈਨਲ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੀ ਟੀਮ ਨੇ ਸ਼ਾਨਦਾਰ ਟੀਮ ਪ੍ਰਦਰਸ਼ਨ ਦੇ ਦਮ ’ਤੇ ਕਪੂਰਥਲਾ ਨੂੰ 26 ਦੌੜਾਂ ਨਾਲ ਹਰਾ ਕੇ ਸੂਬਾ ਪੱਧਰੀ ਖਿਤਾਬ ਆਪਣੇ ਨਾਮ ਕਰ ਲਿਆ। ਮੋਹਾਲੀ ਦੀ ਜਿੱਤ ਦੀ ਸਭ ਤੋਂ ਵੱਡੀ ਨਾਇਕਾ ਪਾਵਨੀ ਕੰਗ ਰਹੀ, ਜਿਸ ਨੇ ਸਿਰਫ਼ 51 ਗੇਂਦਾਂ ’ਤੇ 94 ਦੌੜਾਂ ਦੀ ਨਾਟਆਊਟ ਪਾਰੀ ਖੇਡ ਕੇ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਇੰਨ੍ਹਾਂ ਹੀ ਨਹੀਂ ਸ਼ਾਨਦਾਰ ਬਾਲਿੰਗ ਕਰਦਿਆਂ ਪਾਵਨੀ ਨੇ ਦੋ ਵਿੱਕਟਾਂ ਵੀ ਲਈਆਂ ।ਇਸ ਤੋਂ ਇਲਾਵਾ ਸੈਮੀਫਾਈਨਲ ਵਿੱਚ ਵੀ 31 ਗੇਂਦਾਂ ’ਤੇ ਸ਼ਾਨਦਾਰ 61 ਦੋੜਾਂ ਦੀ ਪਾਰੀ ਖੇਡਣ ਵਾਲੀ ਪਾਵਨੀ ਕੰਗ ਨੂੰ ‘ਪਲੇਅਰ ਆਫ ਦਾ ਟੂਰਨਾਮੈਂਟ’ ਵੀ ਐਲਾਣਿਆਂ ਗਿਆ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡੀ ਪੀ ਦਲਬੀਰ ਸਿੰਘ ‘ਨੀਟੂ’ ਭਲਵਾਨ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਨ੍ਹਾਂ ਰਾਜ ਪੱਧਰੀ ਮੁਕਾਬਲਿਆਂ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ। 22 ਤੋਂ 25 ਸਤੰਬਰ ਤੱਕ ਫ਼ਿਰੋਜ਼ਪੁਰ ਵਿੱਚ ਹੋਏ ਮੁਕਾਬਲਿਆਂ ਦੇ ਸਮਾਪਤੀ ਸਮਾਰੋਹ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਮੁਨੀਲਾ ਅਰੋੜਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਨੈਸ਼ਨਲ ਅਵਾਰਡੀ ਡਾ. ਸਤਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖਿਡਾਰਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਸਮਾਪਤੀ ਸਮਾਰੋਹ ਦੌਰਾਨ ਜੇਤੂ, ਉੱਪ ਜੇਤੂ ਅਤੇ ਤੀਜੇ ਸਥਾਨ ’ਤੇ ਰਹੀਆਂ ਟੀਮਾਂ ਦੀਆਂ ਖਿਡਾਰਨਾਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਜਦਕਿ ਜੇਤੂ ਅਤੇ ਉੱਪ ਜੇਤੂ ਟੀਮਾਂ ਨੂੰ ਸ਼ੀਲਡਾਂ ਵੀ ਪ੍ਰਦਾਨ ਕੀਤੀਆਂ ਗਈਆਂ। ਮੁਕਾਬਲਿਆਂ ਦੀ ਅਬਜ਼ਰਵਰ ਸੰਦੀਪ ਕੁਮਾਰੀ ਨੇ ਜਿਥੇ ਫ਼ਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵੱਲੋਂ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ।ਇਸ ਮੌਕੇ , ਉਥੇ ਅਬਜ਼ਰਵਰ ਸੰਦੀਪ ਕੁਮਾਰੀ ਦੇ ਨਾਲ ਚੋਣਕਰਤਾ ਨੇਹਾ ਖਾਨ ਫਿਰੋਜ਼ਪੁਰ , ਸ਼ਰਨਜੀਤ ਕੌਰ ਜਲੰਧਰ, ਰਵਿੰਦਰ ਸਿੰਘ ਬਠਿੰਡਾ ਆਦਿ ਨੇ ਖਿਡਾਰੀਆਂ ਦੇ ਪ੍ਰਦਰਸ਼ਨ ’ਤੇ ਬੜੀ ਬਰੀਕੀ ਨਾਲ ਨਿਗ੍ਹਾ ਰੱਖੀ ।
ਮੁਸ਼ਕਲ ’ਚ ਖੜ੍ਹੀ ਰਹੀ ਪਾਵਨੀ ਕੰਗ ਦੀਆਂ 94 ਦੌੜਾਂ ਨੇ ਰੱਖੀ ਮੋਹਾਲੀ ਦੀ ਜਿੱਤ ਦੀ ਨੀਂਹ
ਫਾਈਨਲ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੋਹਾਲੀ ਨੇ ਨਿਰਧਾਰਤ 15 ਅੋਵਰਾਂ ਵਿੱਚ 132 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਮੈਚ ਦੇ ਸ਼ੂਰੁਆਤ ’ਚ ਮੋਹਾਲੀ ਦੀ ਟੀਮ ਚਾਰ ਅੋਵਰਾਂ ’ਚ 20 ਦੋੜਾਂ ’ਤੇ ਹੀ ਤਿੰਨ ਵਿਕਟਾਂ ਗੁਆ ਚੁੱਕੀ ਸੀ ,ਪਰ ਕਰੀਜ਼ ਦੇ ਪੂਜੇ ਪਾਸੇ ਖੜੀ ਪਾਵਨੀ ਕੰਗ ਨੇ ‘ਸੰਕਟਮੋਚਨ’ ਬਣ ਕੇ 51 ਗੇਂਦਾਂ ਵਿੱਚ 94 ਦੌੜਾਂ ਦੀ ਨਾਟਆਊਟ ਪਾਰੀ ਖੇਡਦਿਆਂ ਕਪੂਰਥਲਾ ਦੇ ਗੇਂਦਬਾਜ਼ਾਂ ’ਤੇ ਲਗਾਤਾਰ ਦਬਾਅ ਬਣਾਈ ਰੱਖਿਆ। ਉਸ ਦੀ ਧਮਾਕੇਦਾਰ ਪਾਰੀ ਨੇ ਮੋਹਾਲੀ ਨੂੰ ਫਾਈਨਲ ਵਿੱਚ ਮਜ਼ਬੂਤ ਸਥਿਤੀ ਵਿੱਚ ਪਹੁੰਚਾ ਦਿੱਤਾ।
132 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕਪੂਰਥਲਾ ਦੀ ਟੀਮ ਨਿਰਧਾਰਤ 15 ਅੋਵਰਾਂ ਵਿੱਚ 106 ਦੌੜਾਂ ਹੀ ਬਣਾ ਸਕੀ। ਮੋਹਾਲੀ ਦੀ ਕਪਤਾਨ ਹਰਲੀਨ ਅਤੇ ਪਾਵਨੀ ਨੇ ਮੈਚ ਵਿੱਚ ਦੋ ਦੋ ਵਿਕਟਾਂ ਲੈ ਕੇ 26 ਦੌੜਾਂ ਨਾਲ ਜਿੱਤ ਦਰਜ ਕਰਕੇ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ, ਜਦਕਿ ਕਪੂਰਥਲਾ ਨੂੰ ਉੱਪ ਜੇਤੂ ਦੇ ਸਥਾਨ ਨਾਲ ਸਬਰ ਕਰਨਾ ਪਿਆ।ਤੀਜੇ ਸਥਾਨ ਲਈ ਹੋਏ ਮੁਕਾਬਲੇ ਵਿੱਚ ਲੁਧਿਆਣਾ ਨੇ ਮੋਗਾ ਨੂੰ ਮਾਤ ਦੇ ਕੇ ਕਾਂਸੀ ਦਾ ਤਮਗਾ ਹਾਸਲ ਕੀਤਾ।
ਸੈਮੀਫਾਈਨਲ ਵਿੱਚ ਵੀ ਪਾਵਨੀ ਦੀ ਬੈਟਿੰਗ ਤੇ ਕਪਤਾਨ ਹਰਲੀਨ ਤੇ ਅੰਜਲੀ ਦੀ ਬਾਲਿੰਗ ਰਹੀ ਸ਼ਾਨਦਾਰ
ਇਸ ਤੋਂ ਪਹਿਲੋਂ ਸੈਮੀਫਾਈਨਲ ਮੈਚ ਵਿੱਚ ਵੀ ਪਾਵਨੀ ਕੰਗ ਨੇ 31 ਗੇਂਦਾਂ ’ਤੇ 61 ਦੀ ਸ਼ਾਨਦਾਰ ਪਾਰੀ ਖੇਡੀ। ਇਸ ਮੈਚ ਵਿੱਚ ਕਪਤਾਨ ਹਰਲੀਨ ਨੇ 8 ਗੇਂਦਾਂ ’ਤੇ ਸ਼ਾਨਦਾਰ 21 ਦੋੜਾਂ ਬਣਾਈਆਂ ਸਨ। ਗੇਂਦਬਾਜ਼ੀ ਕਰਦਿਆਂ ਕਪਤਾਲ ਹਰਲੀਨ ਅਤੇ ਅੰਜਲੀ ਨੇ ਤਿੰਨ ਤਿੰਨ ਵਿਕਟਾਂ ਹਾਸਲ ਕੀਤੀਆਂ ।