- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਂ ਨਾ ਜ਼ਾਹਿਰ ਕਰਨ ਦੀ ਸ਼ਰਤ ’ਤੇ ਇਕ ਬੀਸੀਸੀਆਈ ਸੂਤਰ ਨੇ ਦੱਸਿਆ ਕਿ ਰਾਹੁਲ, ਪਡਿੱਕਲ ਤੇ ਸਿਰਾਜ ਨੂੰ ਹਾਲੇ ਕਿਸੇ ਤਰ੍ਹਾਂ ਦੀ ਮੁਕਾਬਲੇਬਾਜ਼ੀ ਵਾਲੀ ਕ੍ਰਿਕਟ ਨਹੀਂ ਖੇਡਣੀ ਹੈ। ਰਾਸ਼ਟਰੀ ਚੋਣਕਾਰ ਚਾਹੁੰਦੇ ਹਨ ਕਿ ਜੋ ਵੀ ਭਾਰਤੀ ਖਿਡਾਰੀ ਉਪਲੱਬਧ ਰਹਿਣ, ਉਹ ਦਲੀਪ ਟਰਾਫੀ ਦਾ ਫਾਈਨਲ ਜ਼ਰੂਰ ਖੇਡਣ।

ਨਵੀਂ ਦਿੱਲੀ (ਪੀਟੀਆਈ) : ਵਿਕਟਕੀਪਰ ਬੱਲੇਬਾਜ਼ੀ ਕੇਐੱਲ ਰਾਹੁਲ, ਸ੍ਰੀਲੰਕਾ ਸੀਰੀਜ਼ ’ਚ ਬਿਹਤਰੀਨ ਬੈਟਿੰਗ ਕਰਨ ਵਾਲੇ ਦੇਵਦੱਤ ਪਡਿੱਕਲ ਤੇ ਸੀਨੀਅਰ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਦੱਖਣੀ ਖੇਤਰ ਵੱਲੋਂ ਦਲੀਪ ਟਰਾਫੀ ਦੇ ਫਾਈਨਲ ’ਚ ਉਤਰਣ ਲਈ ਕਿਹਾ ਗਿਆ ਹੈ। ਇਹ ਮੈਚ ਛੇ ਸਤੰਬਰ ਤੋਂ ਚੇਨਈ ’ਚ ਹੋਵੇਗਾ, ਜਿਥੇ ਦੱਖਣੀ ਖੇਤਰ ਸਾਹਮਣੇ ਪੂਰਬੀ ਖੇਤਰ ਦੀ ਟੀਮ ਰਹੇਗੀ। ਇਸ ਮੈਚ ’ਚ ਦੱਖਣੀ ਖੇਤਰ ਦੇ ਕਪਤਾਨ ਤਿਲਕ ਵਰਮਾ, ਪੂਰਬੀ ਖੇਤਰ ਦੇ ਵੈਭਵ ਸੂਰੀਆਵੰਸ਼ੀ ਤੇ ਇਸ਼ਾਨ ਕਿਸ਼ਨ ਦੇ ਖੇਡਣ ’ਤੇ ਸ਼ੱਕ ਹੈ। ਭਾਰਤੀ ਟੀ-20 ਟੀਮ ’ਚ ਸ਼ਾਮਲ ਇਨ੍ਹਾਂ ਖਿਡਾਰੀਆਂ ਨੂੰ ਖੇਡਣ ਲਈ ਮੁੱਖ ਕੋਚ ਗੌਤਮ ਗੰਭੀਰ ਦੀ ਇਜਾਜ਼ਤ ਚਾਹੀਦੀ ਹੋਵੇਗੀ।
ਨਾਂ ਨਾ ਜ਼ਾਹਿਰ ਕਰਨ ਦੀ ਸ਼ਰਤ ’ਤੇ ਇਕ ਬੀਸੀਸੀਆਈ ਸੂਤਰ ਨੇ ਦੱਸਿਆ ਕਿ ਰਾਹੁਲ, ਪਡਿੱਕਲ ਤੇ ਸਿਰਾਜ ਨੂੰ ਹਾਲੇ ਕਿਸੇ ਤਰ੍ਹਾਂ ਦੀ ਮੁਕਾਬਲੇਬਾਜ਼ੀ ਵਾਲੀ ਕ੍ਰਿਕਟ ਨਹੀਂ ਖੇਡਣੀ ਹੈ। ਰਾਸ਼ਟਰੀ ਚੋਣਕਾਰ ਚਾਹੁੰਦੇ ਹਨ ਕਿ ਜੋ ਵੀ ਭਾਰਤੀ ਖਿਡਾਰੀ ਉਪਲੱਬਧ ਰਹਿਣ, ਉਹ ਦਲੀਪ ਟਰਾਫੀ ਦਾ ਫਾਈਨਲ ਜ਼ਰੂਰ ਖੇਡਣ। ਇਨ੍ਹਾਂ ਤਿੰਨਾਂ ਖਿਡਾਰੀਆਂ ਨੇ ਆਖਰੀ ਵਾਰ 27 ਅਗਸਤ ਨੂੰ ਮੁਕਾਬਲੇਬਾਜ਼ੀ ਵਾਲੀ ਕ੍ਰਿਕਟ ਖੇਡੀ ਸੀ। ਹੁਣ ਇਨ੍ਹਾਂ ਨੂੰ 27 ਸਤੰਬਰ ਨੂੰ ਵੈਸਟ ਇੰਡੀਜ਼ ਵਿਰੁੱਧ ਇਕ ਦਿਨਾ ਸੀਰੀਜ਼ ’ਚ ਖੇਡਣਾ ਹੋਵੇਗਾ। ਪਡਿੱਕਲ ਇਕ ਦਿਨਾ ਟੀਮ ਦਾ ਹਿੱਸਾ ਨਹੀਂ ਹੈ, ਇਸ ਲਈ ਸ਼ਾਇਦ ਉਹ ਭਾਰਤ ਏ ਲਈ ਖੇਡੇ ਪਰ ਜੇ ਸੰਭਵ ਹੈ ਤਾਂ ਉਸ ਨੂੰ ਦਲੀਪ ਟਰਾਫੀ ਖੇਡਣੀ ਚਾਹੀਦੀ ਹੈ। ਭਾਰਤੀ ਟੀਮ 9 ਜਾਂ 10 ਸਤੰਬਰ ਨੂੰ ਦਿੱਲੀ ’ਚ ਇਕੱਠੀ ਹੋਵੇਗੀ। ਜੇ ਮੁੱਖ ਕੋਚ ਚਾਹੁਣਗੇ ਕਿ ਸੂਰਿਆਵੰਸ਼ੀ, ਕਿਸ਼ਨ ਤੇ ਤਿਲਕ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਆਉਣ ਤਾਂ ਇਹ ਦਲੀਪ ਟਰਾਫੀ ਨਹੀਂ ਖੇਡ ਪਾਉਣਗੇ ਪਰ ਜੇ ਮੁੱਖ ਕੋਚ ਚਾਹੁਣਗੇ ਕਿ ਉਹ ਫਾਈਨਲ ਖੇਡ ਕੇ 10 ਸਤੰਬਰ ਦੀ ਦੇਰ ਸ਼ਾਮ ਦਿੱਲੀ ਆਉਣ ਤਾਂ ਇਹ ਅਜਿਹਾ ਵੀ ਕਰ ਸਕਦੇ ਹਨ।