- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਦੱਸਿਆ ਕਿ 2021 ’ਚ ਜੈ ਸ਼ਾਹ ਤੇ ਤਤਕਾਲੀ ਬੀਸੀਸੀਆਈ ਚੇਅਰਮੈਨ ਸੌਰਵ ਗਾਂਗੁਲੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਉਸ ਸਮੇਂ ਰਾਹੁਲ ਦ੍ਰਾਵਿੜ ਭਾਰਤੀ ਟੀਮ ਦੇ ਮੁੱਖ ਕੋਚ ਬਣਨ ਜਾ ਰਹੇ ਸਨ ਤੇ ਬੋਰਡ ਰਾਸ਼ਟਰੀ ਕ੍ਰਿਕਟ ਅਕੈਡਮੀ ’ਚ ਲਗਾਤਾਰਤਾ ਬਣਾਈ ਰੱਖਣਾ ਚਾਹੁੰਦਾ ਸੀ। ਲਕਸ਼ਮਣ ਨੇ ਕਿਹਾ ਕਿ ਮੇਰੇ ਲਈ ਇਹ ਔਖਾ ਫ਼ੈਸਲਾ ਸੀ ਪਰ ਇਕ ਕ੍ਰਿਕਟਰ ਦੇ ਤੌਰ ’ਤੇ ਮੇਰਾ ਹਮੇਸ਼ਾ ਮੰਨਣਾ ਰਿਹਾ ਹੈ ਕਿ ਜਿਹੜੇ ਸਾਬਕਾ ਖਿਡਾਰੀਆਂ ਨੂੰ ਇਸ ਮਹਾਨ ਖੇਡ ਨਾਲ ਲਾਭ ਮਿਲਿਆ ਹੈ, ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਖੇਡ ਲਈ ਆਪਣਾ ਯੋਗਦਾਨ ਦੇਣ। ਇਸੇ ਸੋਚ ਨਾਲ ਮੈਂ ਦਸੰਬਰ 2021 ’ਚ ਬੈਂਗਲੁਰੂ ਆ ਗਿਆ।

ਬੈਂਗਲੁਰੂ (ਪੀਟੀਆਈ) : ਆਪਣੇ ਦੂਜੇ ਸਥਾਪਨਾ ਦਿਵਸ ਨੇੜੇ ਪਹੁੰਚ ਚੁੱਕਾ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦਾ ਅਤਿਆਧੁਨਿਕ ਸੈਂਟਰ ਆਫ ਐਕਸੀਲੈਂਸ (ਸੀਓਈ) ਸਾਬਕਾ ਸਕੱਤਰ ਜੈ ਸ਼ਾਹ ਦੀ ਅਗਵਾਈ ’ਚ ਬੋਰਡ ਅਧਿਕਾਰੀਆਂ ਦੀਆਂ ਜੰਗੀ ਪੱਧਰ ’ਤੇ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਨਤੀਜਾ ਹੈ।
ਮੌਜੂਦਾ ਸਕੱਤਰ ਦੇਵਜੀਤ ਸੈਕੀਆ ਨੇ ਦੱਸਿਆ ਕਿ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਮੌਜੂਦਾ ਮੁਖੀ ਜੈ ਸ਼ਾਹ ਨੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਤੇ ਸਾਰੇ ਅਧਿਕਾਰੀਆਂ ਨੂੰ ਇਕਜੁੱਟ ਕੀਤਾ। ਬੀਸੀਸੀਆਈ ਸੈਂਟਰ ਆਫ ਐਕਸੀਲੈਂਸ ’ਚ ਮੀਡੀਆ ਨਾਲ ਗੱਲਬਾਤ ’ਚ ਸੈਕੀਆ ਨੇ ਕਿਹਾ ਕਿ ਉਨ੍ਹਾਂ ਬੀਸੀਸੀਆਈ ਦੀ ਸਿਖ਼ਰਲੀ ਕੌਂਸਲ ਦੇ ਸਾਰੇ ਮੈਂਬਰਾਂ ਨੂੰ ਨਾਲ ਲਿਆ ਤੇ ਦ੍ਰਿੜ੍ਹ ਫ਼ੈਸਲਾ ਕੀਤਾ ਕਿ ਇਸ ਕੰਪਲੈਕਸ ਦਾ ਨਿਰਮਾਣ ਜੰਗੀ ਪੱਧਰ ’ਤੇ ਕੀਤਾ ਜਾਣਾ ਚਾਹੀਦਾ ਹੈ। ਸਾਨੂੰ ਰਾਸ਼ਟਰੀ ਕ੍ਰਿਕਟ ਅਕੈਡਮੀ ਦੀ ਪੁਰਾਣੀ ਤੇ ਅਸਥਾਈ ਵਿਵਸਥਾ ਤੋਂ ਅੱਗੇ ਵਧਣ ਦੀ ਲੋੜ ਸੀ। ਸੈਕੀਆ ਨੇ ਦੱਸਿਆ ਕਿ ਕੰਮ ਸ਼ੁਰੂ ਕਰਨ ਲਈ ਜ਼ਰੂਰੀ ਕਾਨੂੰਨੀ ਅੜਚਣਾਂ ਨੂੰ ਦੂਰ ਕਰਨ ਲਈ ਸ਼ਾਹ ਕਈ ਵਾਰ ਨਿੱਜੀ ਤੌਰ ’ਤੇ ਇਥੇ ਆਏ।
ਉਨ੍ਹਾਂ ਕਿਹਾ ਕਿ ਜਦੋਂ ਕੋਈ ਵੱਡਾ ਪ੍ਰੋਜੈਕਟ ਸ਼ੁਰੂ ਕਰਨਾ ਹੁੰਦਾ ਹੈ ਤਾਂ ਕਈ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਜ਼ਮੀਨ ਨੂੰ ਰੈਗੂਲਰਕ ਕਰਵਾਉਣਾ ਵੀ ਜ਼ਰੂਰੀ ਸੀ। ਇਨ੍ਹਾਂ ਸਾਰੀਆਂ ਕਾਨੂੰਨੀ ਅੜਚਣਾਂ ਨੂੰ ਦੂਰ ਕਰਨ ਲਈ ਜੈ ਕਈ ਮੌਕਿਆਂ ’ਤੇ ਖ਼ੁਦ ਇਥੇ ਆਏ। ਸੈਕੀਆ ਨੇ ਕਿਹਾ ਕਿ ਇਹ ਸਭ ਤੋਂ ਵੱਡੀ ਚੁਣੌਤੀ ਸੀ ਕਿਉਂਕਿ 40 ਏਕੜ ਦੀ ਇਹ ਜ਼ਮੀਨ ਲੰਬੇ ਸਮੇਂ ਤੋਂ ਖਾਲੀ ਪਈ ਸੀ ਤੇ ਕਈ ਲੋਕ ਇਸ ਨੂੰ ਵਾਪਸ ਲੈਣਾ ਚਾਹੁੰਦੇ ਸਨ। ਇਸ ਲਈ 14 ਫਰਵਰੀ 2022 ਨੂੰ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹਰ ਚੀਜ਼ ਨੂੰ ਮਨਜ਼ੂਰੀ ਦਿਵਾਉਣਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਬਦਲਾਅ ਦਾ ਦੌਰ ਚੁਣੌਤੀਪੂਰਨ ਸੀ। ਉਸ ਸਮੇਂ ਰੋਜਰ ਬਿਨੀ ਚੇਅਰਮੈਨ ਸਨ ਤੇ ਅਸੀਂ ਵੀਵੀਐੱਸ ਲਕਸ਼ਮਣ ਦੀ ਵੀ ਮਦਦ ਲਈ, ਜੋ ਉਸ ਸਮੇਂ ਇਸ ਪੂਰੀ ਯੋਜਨਾ ਦਾ ਹਿੱਸਾ ਬਣ ਚੁੱਕੇ ਸਨ। ਲਕਸ਼ਮਣ ਨੇ ਵੀ ਉਸ ਲੰਬੇ ਸਫਰ ਨੂੰ ਯਾਦ ਕੀਤਾ, ਜਿਸਦੇ ਲਈ ਉਹ ਹੈਦਰਾਬਾਦ ਤੋਂ ਬੈਂਗਲੁਰੂ ਆਏ ਸਨ।
ਉਨ੍ਹਾਂ ਦੱਸਿਆ ਕਿ 2021 ’ਚ ਜੈ ਸ਼ਾਹ ਤੇ ਤਤਕਾਲੀ ਬੀਸੀਸੀਆਈ ਚੇਅਰਮੈਨ ਸੌਰਵ ਗਾਂਗੁਲੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਉਸ ਸਮੇਂ ਰਾਹੁਲ ਦ੍ਰਾਵਿੜ ਭਾਰਤੀ ਟੀਮ ਦੇ ਮੁੱਖ ਕੋਚ ਬਣਨ ਜਾ ਰਹੇ ਸਨ ਤੇ ਬੋਰਡ ਰਾਸ਼ਟਰੀ ਕ੍ਰਿਕਟ ਅਕੈਡਮੀ ’ਚ ਲਗਾਤਾਰਤਾ ਬਣਾਈ ਰੱਖਣਾ ਚਾਹੁੰਦਾ ਸੀ। ਲਕਸ਼ਮਣ ਨੇ ਕਿਹਾ ਕਿ ਮੇਰੇ ਲਈ ਇਹ ਔਖਾ ਫ਼ੈਸਲਾ ਸੀ ਪਰ ਇਕ ਕ੍ਰਿਕਟਰ ਦੇ ਤੌਰ ’ਤੇ ਮੇਰਾ ਹਮੇਸ਼ਾ ਮੰਨਣਾ ਰਿਹਾ ਹੈ ਕਿ ਜਿਹੜੇ ਸਾਬਕਾ ਖਿਡਾਰੀਆਂ ਨੂੰ ਇਸ ਮਹਾਨ ਖੇਡ ਨਾਲ ਲਾਭ ਮਿਲਿਆ ਹੈ, ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਖੇਡ ਲਈ ਆਪਣਾ ਯੋਗਦਾਨ ਦੇਣ। ਇਸੇ ਸੋਚ ਨਾਲ ਮੈਂ ਦਸੰਬਰ 2021 ’ਚ ਬੈਂਗਲੁਰੂ ਆ ਗਿਆ।
ਸਾਬਕਾ ਭਾਰਤੀ ਬੱਲੇਬਾਜ਼ ਨੇ ਪੂਰੇ ਪ੍ਰੋਜੈਕਟ ਦੌਰਾਨ ਸ਼ਾਹ ਦੇ ਮਾਰਗਦਰਸ਼ਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਕਰੀਬ ਦੋ ਸਾਲਾਂ ’ਚ ਪੂਰਾ ਬੁਨਿਆਦੀ ਢਾਂਚਾ ਤਿਆਰ ਹੋ ਕੇ ਕੰਮ ਕਰਨ ਲੱਗਾ। ਇਸਦਾ ਵੱਡਾ ਸਿਹਰਾ ਜੈ ਸ਼ਾਹ ਨੂੰ ਜਾਂਦਾ ਹੈ। ਉਹ ਉਸ ਸਮੇਂ ਬੀਸੀਸੀਆਈ ਸਕੱਤਰ ਸੀ ਤੇ ਮੈਂ ਖ਼ੁਦ ਦੇਖਿਆ ਕਿ ਉਹ ਆਰਕੀਟੈਕਟ ਤੇ ਐੱਲਐਂਡਟੀ ਦੀ ਟੀਮ ਨਾਲ ਹੋਣ ਵਾਲੀਆਂ ਸਾਡੀਆਂ ਵੱਖ ਵੱਖ ਮੀਟਿੰਗਾਂ ’ਚ ਕਿੰਨੀ ਦਿਲਚਸਪੀ ਲੈਂਦੇ ਸਨ। ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਸੈਂਟਰ ਆਫ ਐਕਸੀਲੈਂਸ ਦੇ ਹਰ ਪੱਖ ਦਾ ਧਿਆਨ ਰੱਖਿਆ ਜਾਵੇ।