'ਸਮਾਂ ਆ ਗਿਆ ਸੀ', MS Dhoni ਦੇ ਸੰਨਿਆਸ 'ਤੇ ਈਸ਼ਾਨ ਕਿਸ਼ਨ ਨੇ ਦਿੱਤਾ ਦਿਲ ਜਿੱਤਣ ਵਾਲਾ ਪ੍ਰਤੀਕਰਮ
ਈਸ਼ਾਨ ਵੀ ਧੋਨੀ ਵਾਂਗ ਝਾਰਖੰਡ ਤੋਂ ਆਉਂਦੇ ਹਨ ਅਤੇ ਵਿਕਟਕੀਪਰ-ਬੱਲੇਬਾਜ਼ ਹਨ। ਉਹ ਭਾਰਤ ਦੀ ਟੀ-20 ਟੀਮ ਦੇ ਨਿਯਮਤ ਮੈਂਬਰ ਹਨ। ਹਾਲ ਹੀ 'ਚ ਉਹ ਨਿਊਜ਼ੀਲੈਂਡ ਖ਼ਿਲਾਫ਼ ਖੇਡੀ ਗਈ ਵਨਡੇ ਸੀਰੀਜ਼ ਦੇ ਆਖ਼ਰੀ ਦੋ ਮੈਚਾਂ 'ਚ ਵੀ ਟੀਮ ਦਾ ਹਿੱਸਾ ਸਨ। ਈਸ਼ਾਨ ਨੇ ਕਿਹਾ ਹੈ ਕਿ ਧੋਨੀ ਨੇ ਭਾਰਤੀ ਕ੍ਰਿਕਟ ਨੂੰ ਬਹੁਤ ਕੁਝ ਦਿੱਤਾ ਹੈ।
Publish Date: Tue, 24 Nov 2026 01:38 PM (IST)
Updated Date: Tue, 24 Nov 2026 01:40 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਮਹਾਨ ਕਪਤਾਨਾਂ 'ਚ ਸ਼ੁਮਾਰ ਅਤੇ ਚੇਨਈ ਸੁਪਰ ਕਿੰਗਜ਼ ਨੂੰ ਆਈਪੀਐੱਲ ਦੀਆਂ ਸਭ ਤੋਂ ਸਫਲ ਟੀਮਾਂ 'ਚ ਸ਼ਾਮਲ ਕਰਨ ਵਾਲੇ ਐੱਮਐੱਸ ਧੋਨੀ ਨੇ ਕੁਝ ਦਿਨ ਪਹਿਲਾਂ ਆਖ਼ਰਕਾਰ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਨੇ ਆਈਪੀਐੱਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਨ੍ਹਾਂ ਦੇ ਹੀ ਸੂਬੇ ਝਾਰਖੰਡ ਤੋਂ ਆਉਣ ਵਾਲੇ ਈਸ਼ਾਨ ਕਿਸ਼ਨ ਨੇ ਹੁਣ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਈਸ਼ਾਨ ਵੀ ਧੋਨੀ ਵਾਂਗ ਝਾਰਖੰਡ ਤੋਂ ਆਉਂਦੇ ਹਨ ਅਤੇ ਵਿਕਟਕੀਪਰ-ਬੱਲੇਬਾਜ਼ ਹਨ। ਉਹ ਭਾਰਤ ਦੀ ਟੀ-20 ਟੀਮ ਦੇ ਨਿਯਮਤ ਮੈਂਬਰ ਹਨ। ਹਾਲ ਹੀ 'ਚ ਉਹ ਨਿਊਜ਼ੀਲੈਂਡ ਖ਼ਿਲਾਫ਼ ਖੇਡੀ ਗਈ ਵਨਡੇ ਸੀਰੀਜ਼ ਦੇ ਆਖ਼ਰੀ ਦੋ ਮੈਚਾਂ 'ਚ ਵੀ ਟੀਮ ਦਾ ਹਿੱਸਾ ਸਨ। ਈਸ਼ਾਨ ਨੇ ਕਿਹਾ ਹੈ ਕਿ ਧੋਨੀ ਨੇ ਭਾਰਤੀ ਕ੍ਰਿਕਟ ਨੂੰ ਬਹੁਤ ਕੁਝ ਦਿੱਤਾ ਹੈ।
'ਸਮਾਂ ਆ ਗਿਆ ਸੀ'
ਪਟਨਾ ਹਵਾਈ ਅੱਡੇ 'ਤੇ ਪਹੁੰਚੇ ਈਸ਼ਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਧੋਨੀ ਬਾਰੇ ਕਿਹਾ ਕਿ ਉਨ੍ਹਾਂ ਨੇ ਨੌਜਵਾਨ ਖਿਡਾਰੀਆਂ ਨੂੰ ਕਾਫ਼ੀ ਪ੍ਰੇਰਿਤ ਕੀਤਾ ਹੈ। ਈਸ਼ਾਨ ਨੇ ਕਿਹਾ, 'ਉਨ੍ਹਾਂ ਸੰਨਿਆਸ ਲੈ ਲਿਆ ਹੈ, ਮੈਨੂੰ ਪਤਾ ਹੈ ਕਿ ਸਮਾਂ ਆ ਗਿਆ ਸੀ। ਉਨ੍ਹਾਂ ਨੂੰ ਲੱਗਾ ਕਿ ਇਹ ਸਹੀ ਸਮਾਂ ਹੈ, ਪਰ ਅਹਿਮ ਗੱਲ ਇਹ ਹੈ ਕਿ ਅਸੀਂ ਸਾਰੇ ਸਮਝਦੇ ਹਾਂ ਕਿ ਉਨ੍ਹਾਂ ਨੇ ਕ੍ਰਿਕਟ ਨੂੰ ਕੀ ਦਿੱਤਾ ਹੈ। ਉਹ ਕਿਸ ਤਰ੍ਹਾਂ ਖੇਡੇ। ਉਨ੍ਹਾਂ ਨੇ ਕਿੰਨੇ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕੀਤਾ, ਇਹ ਬਹੁਤ ਅਹਿਮ ਗੱਲ ਹੈ।'
ਉਨ੍ਹਾਂ ਕਿਹਾ, 'ਇਹ ਸੁਭਾਵਿਕ ਹੈ ਕਿ ਜਦੋਂ ਉਨ੍ਹਾਂ ਨੇ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਤਾਂ ਹਰ ਕੋਈ ਦੁਖੀ ਸੀ। ਉਨ੍ਹਾਂ ਨੇ ਦੇਸ਼ ਲਈ ਜੋ ਕੁਝ ਕੀਤਾ, ਉਸ ਨੇ ਕਈ ਲੋਕਾਂ ਨੂੰ ਖ਼ੁਸ਼ੀ ਦਿੱਤੀ ਹੈ। ਕੁਝ ਹੀ ਖਿਡਾਰੀ ਅਜਿਹਾ ਕਰ ਸਕਦੇ ਹਨ।'
ਪੰਜ ਵਾਰ ਟੀਮ ਨੂੰ ਬਣਾਇਆ ਚੈਂਪੀਅਨ
ਧੋਨੀ ਦੀ ਕਪਤਾਨੀ 'ਚ ਚੇਨਈ ਨੇ ਪੰਜ ਵਾਰ ਆਈਪੀਐੱਲ ਦਾ ਖ਼ਿਤਾਬ ਆਪਣੇ ਨਾਂ ਕੀਤਾ। ਚੇਨਈ ਨੇ 2010, 2011, 2018, 2021 ਅਤੇ 2023 'ਚ ਆਈਪੀਐੱਲ ਜਿੱਤਿਆ ਸੀ ਅਤੇ ਇਹ ਸਾਰੇ ਖ਼ਿਤਾਬ ਧੋਨੀ ਦੀ ਕਪਤਾਨੀ 'ਚ ਹੀ ਮਿਲੇ ਸਨ। ਇਸ ਤੋਂ ਇਲਾਵਾ ਧੋਨੀ ਭਾਰਤ ਦੇ ਵੀ ਸਭ ਤੋਂ ਸਫਲ ਕਪਤਾਨਾਂ 'ਚ ਗਿਣੇ ਜਾਂਦੇ ਹਨ। ਉਨ੍ਹਾਂ ਦੀ ਕਪਤਾਨੀ 'ਚ ਭਾਰਤ ਨੇ ਦੋ ਵਿਸ਼ਵ ਕੱਪ ਜਿੱਤੇ ਹਨ। ਸਾਲ 2007 'ਚ ਭਾਰਤ ਨੇ ਪਹਿਲਾ ਟੀ-20 ਵਿਸ਼ਵ ਕੱਪ ਧੋਨੀ ਦੀ ਕਪਤਾਨੀ 'ਚ ਹੀ ਜਿੱਤਿਆ ਸੀ ਅਤੇ ਫਿਰ 2011 'ਚ ਵਨਡੇ ਵਿਸ਼ਵ ਕੱਪ ਵੀ ਧੋਨੀ ਦੀ ਅਗਵਾਈ 'ਚ ਜਿੱਤਿਆ ਸੀ।