ਦੂਜੇ ਪਾਸੇ, ਗੁਜਰਾਤ ਟਾਈਨਜ਼ ਨੇ ਆਪਣੇ ਸ਼ੁਰੂਆਤੀ ਸੈਸ਼ਨ ’ਚ ਹੀ ਖ਼ਿਤਾਬ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਵੀ ਟੀਮ ਨੇ ਲਗਾਤਾਰ ਅਸਰਦਾਰ ਪ੍ਰਦਰਸ਼ਨ ਕੀਤਾ ਤੇ ਹੁਣ ਉਸ ਕੋਲ ਦੂਜਾ ਖ਼ਿਤਾਬ ਜਿੱਤਣ ਦਾ ਸੁਨਹਿਰਾ ਮੌਕਾ ਹੈ। ਦੋਵਾਂ ਟੀਮਾਂ ਕੋਲ ਮੈਚ ਜੇਤੂ ਖਿਡਾਰੀਆਂ ਦੀ ਭਰਮਾਰ ਹੈ, ਜਿਸ ਨਾਲ ਇਹ ਮੁਕਾਬਲਾ ਹੋਰ ਵੀ ਰੋਮਾਂਚਕ ਹੋਣ ਦੀ ਉਮੀਦ ਹੈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਆਈਪੀਐੱਲ-2026 ਦਾ ਫਾਈਨਲ ਮੁਕਾਬਲਾ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਪਿਛਲੀ ਵਾਰ ਦੀ ਚੈਂਪੀਅਨ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਤੇ 2022 ਦੀ ਚੈਂਪੀਅਨ ਗੁਜਰਾਤ ਟਾਈਨਜ਼ ਵਿਚਾਲੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਦੂਜੀ ਵਾਰ ਆਈਪੀਐੱਲ ਟਰਾਫੀ ਆਪਣੇ ਨਾਂ ਕਰਨ ਦੇ ਇਰਾਦੇ ਨਾਲ ਮੈਦਾਨ ’ਤੇ ਉਤਰਨਗੀਆਂ। ਆਰਸੀਬੀ ਨੇ ਕੁਆਲੀਫਾਈਰ-1 ’ਚ ਗੁਜਰਾਤ ਟਾਈਟਨਜ਼ ਨੂੰ 92 ਦੌੜਾਂ ਨਾਲ ਹਰਾ ਕੇ ਫਾਈਨਲ ’ਚ ਪ੍ਰਵੇਸ਼ ਕੀਤਾ ਸੀ। ਉਥੇ ਗੁਜਰਾਤ ਟਾਈਟਨਜ਼ ਨੂੰ ਕੁਆਲੀਫਾਇਰ-2 ਖੇਡਣਾ ਪਿਆ ਜਿਸ ’ਚ ਉਸ ਨੇ ਰਾਜਸਥਾਨ ਰਾਇਲਜ਼ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਖ਼ਿਤਾਬੀ ਮੁਕਾਬਲੇ ’ਚ ਥਾਂ ਬਣਾਈ।
ਫਾਈਨਲ ’ਚ ਪੁੱਜਣ ਵਾਲੀਆਂ ਦੋਵਾਂ ਟੀਮਾਂ ਨੇ ਪੂਰੇ ਸੀਜ਼ਨ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਆਰਸੀਬੀ ਨੇ ਲਗਾਤਾਰ ਬਿਹਤਰੀਨ ਕ੍ਰਿਕਟ ਖੇਡਦੇ ਹੋਏ ਖ਼ੁਦ ਨੂੰ ਇਕ ਮਜ਼ਬੂਤ ਟੀਮ ਦੇ ਰੂਪ ’ਚ ਸਥਾਪਿਤ ਕੀਤਾ ਹੈ। ਟੀਮ ਨੇ 2025 ’ਚ ਆਪਣਾ ਪਹਿਲਾ ਆਈਪੀਐੱਲ ਖ਼ਿਤਾਬ ਜਿੱਤ ਕੇ ਲੰਬੀ ਉਡੀਕ ਨੂੰ ਖ਼ਤਮ ਕੀਤਾ ਸੀ ਤੇ ਹੁਣ ਉਹ ਲਗਾਤਾਰ ਦੂਜੇ ਸਾਲ ਟਰਾਫੀ ਜਿੱਤਣ ਦੇ ਟੀਚੇ ਨਾਲ ਉਤਰੇਗੀ।
ਦੂਜੇ ਪਾਸੇ, ਗੁਜਰਾਤ ਟਾਈਨਜ਼ ਨੇ ਆਪਣੇ ਸ਼ੁਰੂਆਤੀ ਸੈਸ਼ਨ ’ਚ ਹੀ ਖ਼ਿਤਾਬ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਵੀ ਟੀਮ ਨੇ ਲਗਾਤਾਰ ਅਸਰਦਾਰ ਪ੍ਰਦਰਸ਼ਨ ਕੀਤਾ ਤੇ ਹੁਣ ਉਸ ਕੋਲ ਦੂਜਾ ਖ਼ਿਤਾਬ ਜਿੱਤਣ ਦਾ ਸੁਨਹਿਰਾ ਮੌਕਾ ਹੈ। ਦੋਵਾਂ ਟੀਮਾਂ ਕੋਲ ਮੈਚ ਜੇਤੂ ਖਿਡਾਰੀਆਂ ਦੀ ਭਰਮਾਰ ਹੈ, ਜਿਸ ਨਾਲ ਇਹ ਮੁਕਾਬਲਾ ਹੋਰ ਵੀ ਰੋਮਾਂਚਕ ਹੋਣ ਦੀ ਉਮੀਦ ਹੈ।
-19 ’ਚੋਂ 16 ਵਾਰ ਅੰਕ ਸੂਚੀ ’ਚ ਸਿਖਰਲੇ ਦੋ ’ਤੇ ਰਹੀਆਂ ਟੀਮਾਂ ਫਾਈਨਲ ’ਚ ਪੁੱਜੀਆਂ ਹਨ। ਇਸ ’ਚੋਂ 15 ਵਾਰ ਕੁਆਲੀਫਾਇਰ-1 ਖੇਡਣ ਵਾਲੀ ਟੀਮ ਹੀ ਆਈਪੀਐੱਲ ਦਾ ਖ਼ਿਤਾਬ ਜਿੱਤੀ ਹੈ।
-12 ਵਾਰ ਕੁਆਲੀਫਾਇਰ-1 ਦੇ ਜੇਤੂ ਨੇ ਖ਼ਿਤਾਬ ਜਿੱਤਿਆ ਹੈ, ਜਦਕਿ ਕੁਆਲੀਫਾਇਰ-1 ’ਚ ਹਾਰਨ ਵਾਲੀ ਟੀਮ ਨੇ ਸਿਰਫ਼ ਦੋ ਵਾਰ ਖ਼ਿਤਾਬ ਜਿੱਤਿਆ ਹੈ। ਇਸ ਵਾਰ ਕੁਆਲੀਫਾਇਰ-1 ’ਚ ਆਰਸੀਬੀ ਨੇ ਗੁਜਰਾਤ ਟਾਈਟਨਜ਼ ਨੂੰ ਹਰਾਇਆ ਸੀ।
-2 ਲਗਾਤਾਰ ਆਈਪੀਐੱਲ ਟਰਾਫੀਆਂ ਜਿੱਤਣ ਦਾ ਮੌਕਾ ਹੈ ਆਰਸੀਬੀ ਕੋਲ। ਇਸ ਤੋਂ ਪਹਿਲਾਂ ਇਹ ਕਾਰਨਾਮਾ ਪੰਜ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਕਰ ਚੁੱਕੀਆਂ ਹਨ। ਗੁਜਰਾਤ ਨੇ 2022 ’ਚ ਆਪਣੇ ਸ਼ੁਰੂਆਤੀ ਸਾਲ ’ਚ ਟਰਾਫੀ ਜਿੱਤੀ ਸੀ।