IND vs IRE : ਆਇਰਲੈਂਡ ਹੱਥੋਂ ਸ਼ਰਮਨਾਕ ਹਾਰ ਤੋਂ ਬਾਅਦ ਕੋਚ ਗੰਭੀਰ ’ਤੇ ਭੜਕੇ ਸੰਜੇ ਮਾਂਜਰੇਕਰ, ਆਈਸਲੈਂਡ ਕ੍ਰਿਕਟ ਨੇ ਵੀ ਕੱਸਿਆ ਤੰਜ਼
ਐਕਸ (ਟਵਿੱਟਰ) ’ਤੇ ਆਈਸਲੈਂਡ ਕ੍ਰਿਕਟ ਨੇ ਪੋਸਟ ਕਰਦੇ ਹੋਏ ਲਿਖਿਆ ਕਿ ਉਹ ਆਪਣੇ ਕੋਚਿੰਗ ਸਟਾਫ ਵਿੱਚ ਗੌਤਮ ਗੰਭੀਰ ਨੂੰ ਸ਼ਾਮਲ ਨਹੀਂ ਕਰਨਾ ਚਾਹੁੰਦੇ। ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਆਇਰਲੈਂਡ ਵਰਗੀ ਟੀਮ ਖ਼ਿਲਾਫ਼ ਭਾਰਤ ਨੂੰ ਅਜਿਹੇ ਨਤੀਜੇ ਦਿਵਾਉਣ ਲਈ ਸੱਚਮੁੱਚ 'ਟੈਲੇਂਟ' ਦੀ ਲੋੜ ਹੈ।
Publish Date: Mon, 29 Jun 2026 12:45 PM (IST)
Updated Date: Mon, 29 Jun 2026 12:54 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਟੀਮ ਨੂੰ ਆਇਰਲੈਂਡ ਖ਼ਿਲਾਫ਼ ਦੂਜੇ ਟੀ-20 ਮੈਚ ਵਿੱਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਬੇਲਫਾਸਟ ਵਿੱਚ ਖੇਡੇ ਗਏ ਦੂਜੇ ਟੀ-20 ਮੈਚ ਵਿੱਚ ਭਾਰਤ 1 ਦੌੜ ਨਾਲ ਹਾਰ ਗਿਆ। ਇਸ ਹਾਰ ਦੇ ਨਾਲ ਹੀ ਟੀਮ ਇੰਡੀਆ ਨੇ ਸੀਰੀਜ਼ 0-2 ਨਾਲ ਗੁਆ ਦਿੱਤੀ ਅਤੇ ਉਨ੍ਹਾਂ ਦੇ ਨਾਮ ਕਈ ਸ਼ਰਮਨਾਕ ਰਿਕਾਰਡ ਦਰਜ ਹੋ ਗਏ।
ਵਰਲਡ ਚੈਂਪੀਅਨ ਟੀਮ ਜੇਕਰ ਆਇਰਲੈਂਡ ਵਰਗੀਆਂ ਛੋਟੀਆਂ ਟੀਮਾਂ ਖ਼ਿਲਾਫ਼ ਮੈਚ ਹਾਰੇਗੀ ਤਾਂ ਹਰ ਕੋਈ ਟੀਮ ਇੰਡੀਆ ਦੇ ਪ੍ਰਦਰਸ਼ਨ ਦੀ ਨਿੰਦਾ ਕਰੇਗਾ। ਇਸੇ ਕੜੀ ਵਿੱਚ ਟੀਮ ਇੰਡੀਆ ਦੇ ਹੈੱਡ ਕੋਚ ਗੌਤਮ ਗੰਭੀਰ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੂਰਵ ਭਾਰਤੀ ਦਿੱਗਜ ਸੰਜੇ ਮਾਂਜਰੇਕਰ ਅਤੇ ਆਈਸਲੈਂਡ ਕ੍ਰਿਕਟ ਨੇ ਕੋਚ ਗੰਭੀਰ ’ਤੇ ਤੰਜ਼ ਕੱਸਿਆ ਹੈ।
ਆਈਸਲੈਂਡ ਕ੍ਰਿਕਟ ਨੇ ਕੋਚ ਗੰਭੀਰ ਦਾ ਉਡਾਇਆ ਮਜ਼ਾਕ
ਦਰਅਸਲ, ਐਕਸ (ਟਵਿੱਟਰ) ’ਤੇ ਆਈਸਲੈਂਡ ਕ੍ਰਿਕਟ ਨੇ ਪੋਸਟ ਕਰਦੇ ਹੋਏ ਲਿਖਿਆ ਕਿ ਉਹ ਆਪਣੇ ਕੋਚਿੰਗ ਸਟਾਫ ਵਿੱਚ ਗੌਤਮ ਗੰਭੀਰ ਨੂੰ ਸ਼ਾਮਲ ਨਹੀਂ ਕਰਨਾ ਚਾਹੁੰਦੇ। ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਆਇਰਲੈਂਡ ਵਰਗੀ ਟੀਮ ਖ਼ਿਲਾਫ਼ ਭਾਰਤ ਨੂੰ ਅਜਿਹੇ ਨਤੀਜੇ ਦਿਵਾਉਣ ਲਈ ਸੱਚਮੁੱਚ 'ਟੈਲੇਂਟ' ਦੀ ਲੋੜ ਹੈ। ਆਈਸਲੈਂਡ ਨੇ ਲਿਖਿਆ, "ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਅਸੀਂ ਗੌਤਮ ਗੰਭੀਰ ਨੂੰ ਆਪਣੇ ਕੋਚਿੰਗ ਸਟਾਫ ਵਿੱਚ ਸ਼ਾਮਲ ਨਹੀਂ ਕਰਨਾ ਚਾਹੁੰਦੇ। ਹਾਲਾਂਕਿ, ਉਨ੍ਹਾਂ ਵਿੱਚ ਸਾਫ਼ ਤੌਰ ’ਤੇ ਟੈਲੇਂਟ ਹੈ। ਉਨ੍ਹਾਂ ਭਾਰਤੀ ਖਿਡਾਰੀਆਂ ਨੂੰ ਲੈ ਕੇ ਆਇਰਲੈਂਡ ਵਿੱਚ ਅਜਿਹੇ ਨਤੀਜੇ ਲਿਆਉਣਾ ਸੱਚਮੁੱਚ ਇੱਕ ਕਮਾਲ ਦਾ ਟੈਲੇਂਟ ਮੰਗਦਾ ਹੈ।"
ਗੰਭੀਰ ਦੀ ਕੋਚਿੰਗ 'ਚ ਭਾਰਤ ਨੇ ਬਣਾਏ ਇਹ ਅਣਚਾਹੇ ਰਿਕਾਰਡ
27 ਸਾਲਾਂ ਬਾਅਦ, ਸ਼੍ਰੀਲੰਕਾ ਖ਼ਿਲਾਫ਼ ਕੋਈ ਦੁਵੱਲੀ ਵਨਡੇ ਸੀਰੀਜ਼ ਵਿੱਚ ਹਾਰ ਮਿਲੀ।
ਪਹਿਲੀ ਵਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿੱਚ 30 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
45 ਸਾਲਾਂ ਬਾਅਦ ਭਾਰਤ ਵਨਡੇ ਵਿੱਚ ਇੱਕ ਕੈਲੰਡਰ ਸਾਲ ਵਿੱਚ ਬਿਨਾਂ ਕਿਸੇ ਜਿੱਤ ਦੇ ਰਿਹਾ।
36 ਸਾਲਾਂ ਬਾਅਦ ਭਾਰਤ ਨੂੰ ਆਪਣੇ ਘਰ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਵਿੱਚ ਹਾਰ ਮਿਲੀ।
19 ਸਾਲਾਂ ਬਾਅਦ ਭਾਰਤ ਨੂੰ ਚਿੰਨਾਸਵਾਮੀ ਸਟੇਡੀਅਮ ਵਿੱਚ ਟੈਸਟ ਮੈਚ ਗੁਆਉਣਾ ਪਿਆ।
ਪਹਿਲੀ ਵਾਰ ਘਰ ਵਿੱਚ ਭਾਰਤੀ ਟੀਮ 50 ਤੋਂ ਘੱਟ ਦੌੜਾਂ ’ਤੇ ਆਊਟ ਹੋਈ।
ਪਹਿਲੀ ਵਾਰ ਘਰ ਵਿੱਚ ਭਾਰਤ ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਹਾਰਿਆ।
12 ਸਾਲਾਂ ਬਾਅਦ ਘਰ ਵਿੱਚ ਕੋਈ ਟੈਸਟ ਸੀਰੀਜ਼ ਹਾਰੀ।
12 ਸਾਲਾਂ ਬਾਅਦ ਲਗਾਤਾਰ ਦੋ ਘਰੇਲੂ ਟੈਸਟ ਮੈਚ ਹਾਰੇ।
47 ਸਾਲਾਂ ਬਾਅਦ ਲਗਾਤਾਰ 3 ਘਰੇਲੂ ਟੈਸਟ ਹਾਰੀ ਟੀਮ ਇੰਡੀਆ।
ਪਹਿਲੀ ਵਾਰ ਘਰ ਵਿੱਚ 200 ਤੋਂ ਘੱਟ ਦਾ ਟਾਰਗੇਟ ਚੇਜ਼ ਕਰਨ ਵਿੱਚ ਨਾਕਾਮ ਰਹੀ।
13 ਸਾਲਾਂ ਬਾਅਦ ਮੈਲਬੋਰਨ ਵਿੱਚ ਟੈਸਟ ਮੈਚ ਹਾਰਿਆ ਭਾਰਤ।
10 ਸਾਲਾਂ ਬਾਅਦ ਲਗਾਤਾਰ ਦੋ ਟੈਸਟ ਸੀਰੀਜ਼ ਗੁਆਈਆਂ।
10 ਸਾਲਾਂ ਬਾਅਦ ਬਾਰਡਰ ਗਾਵਸਕਰ ਟਰਾਫੀ ਵਿੱਚ ਹਾਰ ਮਿਲੀ।
12 ਸਾਲਾਂ ਬਾਅਦ ਭਾਰਤ ਨੇ ਆਸਟ੍ਰੇਲੀਆ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ 3 ਮੈਚਾਂ ਵਿੱਚ ਹਾਰ ਦਾ ਸਾਹਮਣਾ ਕੀਤਾ।
ਪਹਿਲੀ ਵਾਰ ਡਬਲਯੂ.ਟੀ.ਸੀ (WTC) ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਨਾਕਾਮ ਰਿਹਾ।
5 ਸੈਂਕੜੇ ਬਣਾਉਣ ਤੋਂ ਬਾਅਦ ਭਾਰਤ ਟੈਸਟ ਮੈਚ ਹਾਰਨ ਵਾਲੀ ਪਹਿਲੀ ਟੀਮ ਬਣੀ।
92 ਸਾਲਾਂ ਦੇ ਟੈਸਟ ਇਤਿਹਾਸ ਵਿੱਚ ਭਾਰਤ ਸਿਰਫ਼ ਦੂਜੀ ਵਾਰ 350+ ਦੌੜਾਂ ਦਾ ਬਚਾਅ ਨਹੀਂ ਕਰ ਸਕਿਆ (ਲੀਡਸ)।
ਸਿਰਫ਼ ਦੂਜੀ ਵਾਰ, ਭਾਰਤ ਇੰਗਲੈਂਡ ਖ਼ਿਲਾਫ਼ 200 ਤੋਂ ਘੱਟ ਦਾ ਟਾਰਗੇਟ ਚੇਜ਼ ਕਰਨ ਵਿੱਚ ਨਾਕਾਮ ਰਿਹਾ।
11 ਸਾਲਾਂ ਬਾਅਦ, ਵਿਰੋਧੀ ਟੀਮ ਨੂੰ 600+ ਦੌੜਾਂ ਬਣਾਉਣ ਦਿੱਤੀਆਂ (ਮੈਨਚੈਸਟਰ)।
17 ਲੰਬੇ ਸਾਲਾਂ ਬਾਅਦ, ਐਡੀਲੇਡ ਵਿੱਚ ਵਨਡੇ (ODI) ਮੈਚ ਹਾਰਿਆ।
15 ਸਾਲਾਂ ਬਾਅਦ ਘਰ ਵਿੱਚ ਦੱਖਣੀ ਅਫਰੀਕਾ (SA) ਖ਼ਿਲਾਫ਼ ਟੈਸਟ ਮੈਚ ਹਾਰਿਆ।
8 ਸਾਲਾਂ ਬਾਅਦ, ਭਾਰਤ ਈਡਨ ਗਾਰਡਨ ਵਿੱਚ ਇੰਟਰਨੈਸ਼ਨਲ ਮੈਚ ਹਾਰਿਆ।
ਭਾਰਤ 124 ਦੌੜਾਂ ਦੇ ਟਾਰਗੇਟ ਦਾ ਪਿੱਛਾ ਕਰਨ ਵਿੱਚ ਫੇਲ ਰਿਹਾ।
25 ਸਾਲਾਂ ਬਾਅਦ, ਦੱਖਣੀ ਅਫਰੀਕਾ ਖ਼ਿਲਾਫ਼ ਹੋਮ ਟੈਸਟ ਸੀਰੀਜ਼ ਹਾਰਿਆ।
ਆਪਣੀ ਸਭ ਤੋਂ ਵੱਡੀ ਹਾਰ (408 ਦੌੜਾਂ) ਦਰਜ ਕੀਤੀ।
ਭਾਰਤ ਵਿੱਚ ਕਿਸੇ ਵਿਦੇਸ਼ੀ ਟੀਮ ਦੁਆਰਾ ਸੈੱਟ ਕੀਤੇ ਗਏ ਹੁਣ ਤੱਕ ਦੇ ਸਭ ਤੋਂ ਵੱਡੇ ਟਾਰਗੇਟ (549 ਦੌੜਾਂ) ਦਾ ਸਾਹਮਣਾ ਕੀਤਾ।
30 ਸਾਲਾਂ ਬਾਅਦ, ਭਾਰਤ ਨੇ ਆਪਣੇ ਬੱਲੇਬਾਜ਼ਾਂ ਦੇ ਇੱਕ ਵੀ ਸੈਂਕੜੇ ਤੋਂ ਬਿਨਾਂ ਹੋਮ ਟੈਸਟ ਸੀਰੀਜ਼ ਖ਼ਤਮ ਕੀਤੀ।
ਬੈਕ-ਟੂ-ਬੈਕ ਕੈਲੰਡਰ ਈਅਰ ਵਿੱਚ ਪਹਿਲੀ ਵਾਰ ਹੋਮ ਟੈਸਟ ਵਿੱਚ ਵ੍ਹਾਈਟਵਾਸ਼ ਹੋਇਆ।
ਪਹਿਲੀ ਵਾਰ, ਦੱਖਣੀ ਅਫਰੀਕਾ ਨੇ ਭਾਰਤ ਖ਼ਿਲਾਫ਼ 300+ ਦੌੜਾਂ ਦਾ ਪਿੱਛਾ ਕੀਤਾ।
ਦੱਖਣੀ ਅਫਰੀਕਾ ਨੇ ਭਾਰਤ ਖ਼ਿਲਾਫ਼ ਸਭ ਤੋਂ ਵੱਡਾ ਰਨ-ਚੇਜ਼ ਦਰਜ ਕੀਤਾ (359 ਦੌੜਾਂ)।
ਨਿਊਜ਼ੀਲੈਂਡ ਨੇ ਭਾਰਤ ਵਿੱਚ ਸਭ ਤੋਂ ਵੱਡਾ ਰਨ-ਚੇਜ਼ ਦਰਜ ਕੀਤਾ (285 ਦੌੜਾਂ)।
ਪਹਿਲੀ ਵਾਰ, ਨਿਊਜ਼ੀਲੈਂਡ ਖ਼ਿਲਾਫ਼ ਘਰੇਲੂ ਵਨਡੇ ਸੀਰੀਜ਼ ਹਾਰੀ।
ਪਹਿਲੀ ਵਾਰ, ਇੰਦੌਰ ਵਿੱਚ ਵਨਡੇ ਮੈਚ ਹਾਰੀ।
ਪਹਿਲੀ ਵਾਰ, ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਸੀਰੀਜ਼ ਦਾ ਫੈਸਲਾਕੁੰਨ (Decider) ਮੈਚ ਹਾਰੀ।
ਪਹਿਲੀ ਵਾਰ, ਇੰਟਰਨੈਸ਼ਨਲ ਕ੍ਰਿਕਟ ਵਿੱਚ ਆਇਰਲੈਂਡ ਖ਼ਿਲਾਫ਼ ਹਾਰੀ।
ਪਹਿਲੀ ਵਾਰ ਆਇਰਲੈਂਡ ਨੇ ਭਾਰਤ ਨੂੰ ਟੀ-20 ਸੀਰੀਜ਼ ਵਿੱਚ 0-2 ਨਾਲ ਮਾਤ ਦਿੱਤੀ।
ਸੰਜੇ ਮਾਂਜਰੇਕਰ ਨੇ ਵੀ ਗੰਭੀਰ ਨੂੰ ਪਾਈ ਝਾੜ
ਪੂਰਵ ਭਾਰਤੀ ਬੱਲੇਬਾਜ਼ ਅਤੇ ਮਸ਼ਹੂਰ ਕੁਮੈਂਟੇਟਰ ਸੰਜੇ ਮਾਂਜਰੇਕਰ ਨੇ ਵੀ ਕੋਚ ਗੰਭੀਰ ਨੂੰ ਨਿਸ਼ਾਨੇ 'ਤੇ ਲਿਆ। ਮਾਂਜਰੇਕਰ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਇਹ ਸੀਰੀਜ਼ ਹਮੇਸ਼ਾ ਆਇਰਲੈਂਡ ਦੀ ਕ੍ਰਿਕਟ ਟੀਮ ਦੀ ਬਜਾਏ ਉੱਥੋਂ ਦੇ ਹਾਲਾਤਾਂ ਨਾਲ ਨਜਿੱਠਣ ਬਾਰੇ ਸੀ, ਅਤੇ ਭਾਰਤ ਇਸ ਵਿੱਚ ਨਾਕਾਮ ਰਿਹਾ। ਹੁਣ ਦੇਖਦੇ ਹਾਂ ਕਿ ਭਾਰਤ ਇੰਗਲੈਂਡ ਦੌਰੇ 'ਤੇ ਕੀ ਸਬਕ ਲੈ ਕੇ ਜਾਂਦਾ ਹੈ।"
ਪੋਸਟ- ਮੈਚ ਸ਼ੋਅ ਵਿੱਚ ਚਰਚਾ ਦੌਰਾਨ ਮਾਂਜਰੇਕਰ ਨੇ ਇਹ ਵੀ ਸਮਝਾਇਆ ਕਿ ਭਾਰਤੀ ਬੱਲੇਬਾਜ਼ ਸਪਾਟ ਪਿੱਚਾਂ 'ਤੇ ਤਾਂ ਦੌੜਾਂ ਬਣਾ ਲੈਂਦੇ ਹਨ ਪਰ ਜਦੋਂ ਵਿਦੇਸ਼ੀ ਪਿੱਚਾਂ 'ਤੇ ਗੇਂਦਬਾਜ਼ਾਂ ਨੂੰ ਥੋੜ੍ਹੀ ਜਿਹੀ ਵੀ ਮਦਦ ਮਿਲਦੀ ਹੈ ਤਾਂ ਸਾਡੀ ਬੈਟਿੰਗ ਲਾਈਨ-ਅੱਪ ਖੇਰੂੰ-ਖੇਰੂੰ ਹੋ ਜਾਂਦੀ ਹੈ।