ਵਿਰਾਟ ਕੋਹਲੀ ਨੂੰ ਪਿੱਛੇ ਛੱਡ ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ! ਲਖਨਊ 'ਚ 77 ਗੇਂਦਾਂ 'ਚ ਠੋਕਿਆ ਤੂਫ਼ਾਨੀ 9ਵਾਂ ਸੈਂਕੜਾ
ਭਾਰਤੀ ਵਨਡੇ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਲਖਨਊ ਦੇ ਇੰਕਾਨਾ ਸਟੇਡੀਅਮ 'ਚ ਇੱਕ ਯਾਦਗਾਰੀ ਪਾਰੀ ਖੇਡੀ ਹੈ ਅਤੇ ਪਿਛਲੇ ਮੈਚ ਦੀ ਕਸਰ ਪੂਰੀ ਕਰ ਦਿੱਤੀ। ਗਿੱਲ ਧਰਮਸ਼ਾਲਾ 'ਚ ਆਪਣਾ ਸੈਂਕੜਾ ਪੂਰਾ ਕਰਨ ਤੋਂ ਖੁੰਝ ਗਏ ਸਨ ਪਰ ਲਖਨਊ 'ਚ ਉਨ੍ਹਾਂ ਨੇ ਨਾ ਸਿਰਫ਼ ਸੈਂਕੜਾ ਜੜਿਆ, ਸਗੋਂ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਨੂੰ ਵੀ ਪਿੱਛੇ ਛੱਡ ਦਿੱਤਾ। ਗਿੱਲ ਦਾ ਇਹ ਸੈਂਕੜਾ ਬੇਹੱਦ ਨਾਜ਼ੁਕ ਮੌਕੇ 'ਤੇ ਆਇਆ ਹੈ। ਟੀਮ ਨੇ ਆਪਣੇ ਸ਼ੁਰੂਆਤੀ ਦੋ ਵਿਕਟਾਂ ਬਹੁਤ ਜਲਦੀ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਗਿੱਲ ਨੇ ਮੋਰਚਾ ਸੰਭਾਲਿਆ ਅਤੇ ਆਪਣੇ ਦੋਸਤ ਇਸ਼ਾਨ ਕਿਸ਼ਨ ਨਾਲ ਮਿਲ ਕੇ ਭਾਰਤੀ ਟੀਮ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾਇਆ।
Publish Date: Wed, 17 Jun 2026 05:34 PM (IST)
Updated Date: Wed, 17 Jun 2026 05:35 PM (IST)

ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਵਨਡੇ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਲਖਨਊ ਦੇ ਇੰਕਾਨਾ ਸਟੇਡੀਅਮ 'ਚ ਇੱਕ ਯਾਦਗਾਰੀ ਪਾਰੀ ਖੇਡੀ ਹੈ ਅਤੇ ਪਿਛਲੇ ਮੈਚ ਦੀ ਕਸਰ ਪੂਰੀ ਕਰ ਦਿੱਤੀ। ਗਿੱਲ ਧਰਮਸ਼ਾਲਾ 'ਚ ਆਪਣਾ ਸੈਂਕੜਾ ਪੂਰਾ ਕਰਨ ਤੋਂ ਖੁੰਝ ਗਏ ਸਨ ਪਰ ਲਖਨਊ 'ਚ ਉਨ੍ਹਾਂ ਨੇ ਨਾ ਸਿਰਫ਼ ਸੈਂਕੜਾ ਜੜਿਆ, ਸਗੋਂ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਨੂੰ ਵੀ ਪਿੱਛੇ ਛੱਡ ਦਿੱਤਾ। ਗਿੱਲ ਦਾ ਇਹ ਸੈਂਕੜਾ ਬੇਹੱਦ ਨਾਜ਼ੁਕ ਮੌਕੇ 'ਤੇ ਆਇਆ ਹੈ। ਟੀਮ ਨੇ ਆਪਣੇ ਸ਼ੁਰੂਆਤੀ ਦੋ ਵਿਕਟਾਂ ਬਹੁਤ ਜਲਦੀ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਗਿੱਲ ਨੇ ਮੋਰਚਾ ਸੰਭਾਲਿਆ ਅਤੇ ਆਪਣੇ ਦੋਸਤ ਇਸ਼ਾਨ ਕਿਸ਼ਨ ਨਾਲ ਮਿਲ ਕੇ ਭਾਰਤੀ ਟੀਮ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾਇਆ।
ਸ਼ੁਭਮਨ ਗਿੱਲ ਨੇ ਜੜਿਆ 9ਵਾਂ ਸੈਂਕੜਾ
ਸ਼ੁਭਮਨ ਗਿੱਲ ਨੇ 33ਵੇਂ ਓਵਰ ਦੀ ਪਹਿਲੀ ਗੇਂਦ 'ਤੇ ਸ਼ਾਨਦਾਰ ਚੌਕਾ ਮਾਰ ਕੇ ਆਪਣਾ ਸੈਂਕੜਾ ਪੂਰਾ ਕੀਤਾ। ਇਹ ਉਨ੍ਹਾਂ ਦੇ ਵਨਡੇ ਕਰੀਅਰ ਦਾ 9ਵਾਂ ਸੈਂਕੜਾ ਹੈ। ਇਸ ਮੁਕਾਮ ਤੱਕ ਪਹੁੰਚਣ ਲਈ ਉਨ੍ਹਾਂ ਨੇ ਸਿਰਫ਼ 77 ਗੇਂਦਾਂ ਦਾ ਸਾਹਮਣਾ ਕੀਤਾ। ਇਹ ਵਨਡੇ ਕ੍ਰਿਕਟ 'ਚ ਕਿਸੇ ਵੀ ਭਾਰਤੀ ਵੱਲੋਂ ਬਣਾਇਆ ਗਿਆ ਪੰਜਵਾਂ ਸਭ ਤੋਂ ਤੇਜ਼ ਸੈਂਕੜਾ ਹੈ। ਇਸ ਤੋਂ ਇਲਾਵਾ ਉਹ ਅਫ਼ਗਾਨਿਸਤਾਨ ਖ਼ਿਲਾਫ਼ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਦੁਨੀਆ ਦੇ ਪੰਜਵੇਂ ਬੱਲੇਬਾਜ਼ ਬਣ ਗਏ ਹਨ।
ਦੱਸ ਦੇਈਏ ਕਿ ਇਸੇ ਮੈਚ 'ਚ ਗਿੱਲ ਦੇ ਨਾਲ ਸੈਂਕੜਾ ਜੜਨ ਵਾਲੇ ਇਸ਼ਾਨ ਕਿਸ਼ਨ ਅਫ਼ਗਾਨਿਸਤਾਨ ਖ਼ਿਲਾਫ਼ ਤੀਜਾ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਹਨ। ਇਸ਼ਾਨ ਨੇ ਮਹਿਜ਼ 71 ਗੇਂਦਾਂ 'ਚ ਇਹ ਕਾਰਨਾਮਾ ਕੀਤਾ ਸੀ।
ਤੋੜਿਆ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ
ਇਸ ਸੈਂਕੜੇ ਤੋਂ ਪਹਿਲਾਂ ਗਿੱਲ ਨੇ ਭਾਰਤ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਦਾ ਇੱਕ ਵੱਡਾ ਰਿਕਾਰਡ ਆਪਣੇ ਨਾਮ ਕੀਤਾ। ਗਿੱਲ ਨੇ ਇਸ ਮੈਚ ਦੌਰਾਨ ਭਾਰਤੀ ਸਰਜ਼ਮੀਨ 'ਤੇ ਵਨਡੇ ਕ੍ਰਿਕਟ 'ਚ ਆਪਣੇ 1000 ਰਨ ਪੂਰੇ ਕਰ ਲਏ ਹਨ। ਉਹ ਭਾਰਤ 'ਚ ਸਭ ਤੋਂ ਤੇਜ਼ੀ ਨਾਲ 1000 ਵਨਡੇ ਰਨ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਗਿੱਲ ਨੇ ਸਿਰਫ਼ 19 ਪਾਰੀਆਂ 'ਚ ਇਹ ਮੁਕਾਮ ਹਾਸਲ ਕੀਤਾ ਹੈ, ਜਦਕਿ ਵਿਰਾਟ ਕੋਹਲੀ ਅਤੇ ਸ਼ਿਖਰ ਧਵਨ ਨੇ ਭਾਰਤ 'ਚ 1000 ਰਨ ਪੂਰੇ ਕਰਨ ਲਈ 24-24 ਪਾਰੀਆਂ ਲਈਆਂ ਸਨ।