ICC ਨੇ ਜਾਰੀ ਕੀਤਾ 2027 ODI ਵਰਲਡ ਕੱਪ ਦਾ ਪੂਰਾ ਸ਼ਡਿਊਲ, ਭਾਰਤ-ਆਸਟ੍ਰੇਲੀਆ ਮੈਚ ਨਾਲ ਹੋਵੇਗੀ ਪ੍ਰਮੁੱਖ ਟੂਰਨਾਮੈਂਟ ਦਾ ਆਗਾਜ਼
ICC ਨੇ ਵਰਲਡ ਕੱਪ 2027 ਲਈ 12 ਵੇਨਿਊ ਤੈਅ ਕਰ ਲਏ ਹਨ। ਨਾਮੀਬੀਆ ਦੇ ਵਿੰਡਹੋਕ 'ਚ ਸੁਪਰ ਸੀਰੀਜ਼ ਦੇ ਮੁਕਾਬਲੇ ਖੇਡੇ ਜਾਣਗੇ। ਇਸ ਤੋਂ ਇਲਾਵਾ ਤਿੰਨ ਗਰੁੱਪ ਮੈਚਾਂ ਦੀ ਮੇਜ਼ਬਾਨੀ ਵੀ ਨਾਮੀਬੀਆ ਨੂੰ ਮਿਲੀ ਹੈ। ਦੱਖਣੀ ਅਫਰੀਕਾ ਦੇ 8 ਸ਼ਹਿਰਾਂ 'ਚ ਵਰਲਡ ਕੱਪ ਖੇਡਿਆ ਜਾਵੇਗਾ।
Publish Date: Fri, 02 Oct 2026 01:43 PM (IST)
Updated Date: Fri, 02 Oct 2026 01:52 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਵੀਰਵਾਰ ਨੂੰ 2027 ਵਨਡੇ ਵਰਲਡ ਕੱਪ ਲਈ ਪੂਰੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਆਈਸੀਸੀ ਵਨਡੇ ਵਰਲਡ ਕੱਪ 2027 ਦੀ ਸ਼ੁਰੂਆਤ 2 ਅਕਤੂਬਰ ਨੂੰ ਹੋਵੇਗੀ ਤੇ ਫਾਈਨਲ ਮੁਕਾਬਲਾ 21 ਨਵੰਬਰ ਨੂੰ ਖੇਡਿਆ ਜਾਵੇਗਾ। ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ਦੀ ਸਾਂਝੀ ਮੇਜ਼ਬਾਨੀ 'ਚ ਟੂਰਨਾਮੈਂਟ ਕਰਵਾਇਆ ਜਾਵੇਗਾ।
ਵਰਲਡ ਕੱਪ 'ਚ ਕੁੱਲ 57 ਮੁਕਾਬਲੇ ਖੇਡੇ ਜਾਣੇ ਹਨ, ਜੋ ਇਨ੍ਹਾਂ ਤਿੰਨਾਂ ਦੇਸ਼ਾਂ ਦੇ 12 ਸ਼ਹਿਰਾਂ ਵਿੱਚ ਖੇਡੇ ਜਾਣਗੇ। ਦੱਖਣੀ ਅਫਰੀਕਾ 'ਚ ਸਭ ਤੋਂ ਵੱਧ 8 ਸ਼ਹਿਰਾਂ 'ਚ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ ਜ਼ਿੰਬਾਬਵੇ ਵਿੱਚ ਤਿੰਨ ਸਟੇਡੀਅਮਾਂ 'ਚ ਮੈਚ ਹੋਣਗੇ। ਨਾਮੀਬੀਆ ਦੀ ਰਾਜਧਾਨੀ ਵਿੰਡਹੋਕ 'ਚ ਇੱਕੋ-ਇੱਕ ਵੇਨਿਊ ’ਤੇ ਮੁਕਾਬਲੇ ਖੇਡੇ ਜਾਣਗੇ। ਟੂਰਨਾਮੈਂਟ 'ਚ ਕੁੱਲ 14 ਟੀਮਾਂ ਹਿੱਸਾ ਲੈਣਗੀਆਂ। ਦੱਖਣੀ ਅਫਰੀਕਾ 'ਚ 24 ਸਾਲਾਂ ਬਾਅਦ ਵਰਲਡ ਕੱਪ ਖੇਡਿਆ ਜਾਵੇਗਾ।
2 ਅਕਤੂਬਰ ਤੋਂ ਸ਼ੁਰੂ ਹੋਵੇਗਾ ਵਰਲਡ ਕੱਪ 2027
ਵਰਲਡ ਕੱਪ 2027 ਦੀ ਸ਼ੁਰੂਆਤ 2 ਅਕਤੂਬਰ ਤੋਂ ਹੋਵੇਗੀ। ਸਭ ਤੋਂ ਪਹਿਲਾਂ ਸੁਪਰ ਸੀਰੀਜ਼ ਖੇਡੀ ਜਾਵੇਗੀ, ਜਿਸ ਲਈ ਟੀਮਾਂ ਕੁਆਲੀਫਾਇੰਗ ਰਾਊਂਡ ਤੋਂ ਤੈਅ ਹੋਣਗੀਆਂ। ਇਹ ਮੁਕਾਬਲੇ ਨਾਮੀਬੀਆ ਦੇ ਵਿੰਡਹੋਕ ਵਿੱਚ ਖੇਡੇ ਜਾਣਗੇ। ਵਰਲਡ ਕੱਪ ਦਾ ਫਾਈਨਲ ਮੁਕਾਬਲਾ 21 ਨਵੰਬਰ ਨੂੰ ਖੇਡਿਆ ਜਾਵੇਗਾ।
ਗਰੁੱਪ ਏ 'ਚ ਭਾਰਤ-ਪਾਕਿਸਤਾਨ ਸ਼ਾਮਲ
ਗਰੁੱਪ ਏ 'ਚ ਭਾਰਤ ਅਤੇ ਪਾਕਿਸਤਾਨ ਸਮੇਤ 6 ਟੀਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਗਰੁੱਪ 'ਚ ਭਾਰਤ-ਪਾਕਿਸਤਾਨ ਤੋਂ ਇਲਾਵਾ ਅਫਗਾਨਿਸਤਾਨ, ਆਸਟ੍ਰੇਲੀਆ, ਜ਼ਿੰਬਾਬਵੇ ਅਤੇ ਛੇਵੀਂ ਟੀਮ ਕੁਆਲੀਫਾਇਰ ਤੋਂ ਤੈਅ ਹੋਵੇਗੀ। ਗਰੁੱਪ ਬੀ 'ਚ ਬੰਗਲਾਦੇਸ਼, ਇੰਗਲੈਂਡ, ਦੱਖਣੀ ਅਫਰੀਕਾ, ਸ੍ਰੀਲੰਕਾ ਤੇ ਨਿਊਜ਼ੀਲੈਂਡ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਗਰੁੱਪ 'ਚ ਵੀ ਛੇਵੀਂ ਟੀਮ ਕੁਆਲੀਫਾਇਰ ਤੋਂ ਬਾਅਦ ਹੀ ਤੈਅ ਹੋਵੇਗੀ।
12 ਸ਼ਹਿਰਾਂ 'ਚ ਖੇਡੇ ਜਾਣਗੇ ਮੁਕਾਬਲੇ
ਆਈਸੀਸੀ ਨੇ ਵਰਲਡ ਕੱਪ 2027 ਲਈ 12 ਵੇਨਿਊ ਤੈਅ ਕਰ ਲਏ ਹਨ। ਨਾਮੀਬੀਆ ਦੇ ਵਿੰਡਹੋਕ 'ਚ ਸੁਪਰ ਸੀਰੀਜ਼ ਦੇ ਮੁਕਾਬਲੇ ਖੇਡੇ ਜਾਣਗੇ। ਇਸ ਤੋਂ ਇਲਾਵਾ ਤਿੰਨ ਗਰੁੱਪ ਮੈਚਾਂ ਦੀ ਮੇਜ਼ਬਾਨੀ ਵੀ ਨਾਮੀਬੀਆ ਨੂੰ ਮਿਲੀ ਹੈ। ਦੱਖਣੀ ਅਫਰੀਕਾ ਦੇ 8 ਸ਼ਹਿਰਾਂ 'ਚ ਵਰਲਡ ਕੱਪ ਖੇਡਿਆ ਜਾਵੇਗਾ। ਇਸ ਵਿੱਚ ਕੇਪ ਟਾਊਨ, ਪਾਰਲ, ਜੋਹਾਨਸਬਰਗ, ਤਸ਼ਵਾਨੇ, ਬਲੋਮਫੋਂਟੇਨ, ਡਰਬਨ, ਕਵਾਂਗੋਮਾ ਸਿਟੀ ਤੇ ਗਕੇਬਰਹਾ ਸ਼ਾਮਲ ਹਨ। ਜ਼ਿੰਬਾਬਵੇ ਦੇ ਤਿੰਨ ਸ਼ਹਿਰਾਂ 'ਚ ਵਿਕਟੋਰੀਆ ਫਾਲਜ਼ ਦਾ ਮੋਸੀ-ਓਆ-ਤੁਨਿਆ ਸਟੇਡੀਅਮ, ਹਰਾਰੇ ਅਤੇ ਬੁਲਾਵਾਯੋ ਸ਼ਾਮਲ ਹਨ।
— ICC (@ICC) October 1, 2026
ਵਰਲਡ ਕੱਪ 2027 ਦਾ ਪੂਰਾ ਸ਼ਡਿਊਲ ਇੱਥੇ ਦੇਖੋ-
ਸੁਪਰ ਸੀਰੀਜ਼ ਦਾ ਸ਼ਡਿਊਲ
2 ਅਕਤੂਬਰ 2027 - ਕੁਆਲੀਫਾਇਰ 1 ਬਨਾਮ ਕੁਆਲੀਫਾਇਰ 3 - ਵਿੰਡਹੋਕ
4 ਅਕਤੂਬਰ 2027 - ਕੁਆਲੀਫਾਇਰ 1 ਬਨਾਮ ਕੁਆਲੀਫਾਇਰ 2 - ਵਿੰਡਹੋਕ
6 ਅਕਤੂਬਰ 2027 - ਕੁਆਲੀਫਾਇਰ 2 ਬਨਾਮ ਕੁਆਲੀਫਾਇਰ 3 - ਵਿੰਡਹੋਕ
ਗਰੁੱਪ ਸਟੇਜ ਦੇ ਮੁਕਾਬਲੇ
7 ਅਕਤੂਬਰ 2027 - ਭਾਰਤ ਬਨਾਮ ਆਸਟ੍ਰੇਲੀਆ - ਕੇਪ ਟਾਊਨ
8 ਅਕਤੂਬਰ 2027 - ਪਾਕਿਸਤਾਨ ਬਨਾਮ ਅਫਗਾਨਿਸਤਾਨ - ਤਸ਼ਵਾਨੇ
8 ਅਕਤੂਬਰ 2027 - ਇੰਗਲੈਂਡ ਬਨਾਮ ਬੰਗਲਾਦੇਸ਼ - ਵਿੰਡਹੋਕ
9 ਅਕਤੂਬਰ 2027 - ਜ਼ਿੰਬਾਬਵੇ ਬਨਾਮ ਕੁਆਲੀਫਾਇਰ ਏ - ਬੁਲਾਵਾਯੋ
9 ਅਕਤੂਬਰ 2027 - ਦੱਖਣੀ ਅਫਰੀਕਾ ਬਨਾਮ ਨਿਊਜ਼ੀਲੈਂਡ - ਕੇਪ ਟਾਊਨ
10 ਅਕਤੂਬਰ 2027 - ਭਾਰਤ ਬਨਾਮ ਪਾਕਿਸਤਾਨ - ਜੋਹਾਨਸਬਰਗ
10 ਅਕਤੂਬਰ 2027 - ਸ੍ਰੀਲੰਕਾ ਬਨਾਮ ਕੁਆਲੀਫਾਇਰ ਬੀ - ਵਿੰਡਹੋਕ
11 ਅਕਤੂਬਰ 2027 - ਜ਼ਿੰਬਾਬਵੇ ਬਨਾਮ ਅਫਗਾਨਿਸਤਾਨ - ਬੁਲਾਵਾਯੋ
12 ਅਕਤੂਬਰ 2027 - ਆਸਟ੍ਰੇਲੀਆ ਬਨਾਮ ਕੁਆਲੀਫਾਇਰ ਏ - ਪਾਰਲ
12 ਅਕਤੂਬਰ 2027 - ਨਿਊਜ਼ੀਲੈਂਡ ਬਨਾਮ ਬੰਗਲਾਦੇਸ਼ - ਕਵਾਂਗੋਮਾ ਸਿਟੀ
13 ਅਕਤੂਬਰ 2027 - ਇੰਗਲੈਂਡ ਬਨਾਮ ਸ੍ਰੀਲੰਕਾ - ਵਿੰਡਹੋਕ
13 ਅਕਤੂਬਰ 2027 - ਦੱਖਣੀ ਅਫਰੀਕਾ ਬਨਾਮ ਕੁਆਲੀਫਾਇਰ ਬੀ - ਪਾਰਲ
14 ਅਕਤੂਬਰ 2027 - ਭਾਰਤ ਬਨਾਮ ਅਫਗਾਨਿਸਤਾਨ - ਤਸ਼ਵਾਨੇ
15 ਅਕਤੂਬਰ 2027 - ਪਾਕਿਸਤਾਨ ਬਨਾਮ ਕੁਆਲੀਫਾਇਰ ਏ - ਬਲੋਮਫੋਂਟੇਨ
15 ਅਕਤੂਬਰ 2027 - ਜ਼ਿੰਬਾਬਵੇ ਬਨਾਮ ਆਸਟ੍ਰੇਲੀਆ - ਹਰਾਰੇ
16 ਅਕਤੂਬਰ 2027 - ਸ੍ਰੀਲੰਕਾ ਬਨਾਮ ਬੰਗਲਾਦੇਸ਼ - ਡਰਬਨ
16 ਅਕਤੂਬਰ 2027 - ਦੱਖਣੀ ਅਫਰੀਕਾ ਬਨਾਮ ਇੰਗਲੈਂਡ - ਗਕੇਬਰਹਾ
17 ਅਕਤੂਬਰ 2027 - ਭਾਰਤ ਬਨਾਮ ਕੁਆਲੀਫਾਇਰ ਏ - ਬਲੋਮਫੋਂਟੇਨ
17 ਅਕਤੂਬਰ 2027 - ਨਿਊਜ਼ੀਲੈਂਡ ਬਨਾਮ ਕੁਆਲੀਫਾਇਰ ਬੀ - ਹਰਾਰੇ
18 ਅਕਤੂਬਰ 2027 - ਆਸਟ੍ਰੇਲੀਆ ਬਨਾਮ ਅਫਗਾਨਿਸਤਾਨ - ਕਵਾਂਗੋਮਾ ਸਿਟੀ
19 ਅਕਤੂਬਰ 2027 - ਜ਼ਿੰਬਾਬਵੇ ਬਨਾਮ ਪਾਕਿਸਤਾਨ - ਹਰਾਰੇ
19 ਅਕਤੂਬਰ 2027 - ਦੱਖਣੀ ਅਫਰੀਕਾ ਬਨਾਮ ਬੰਗਲਾਦੇਸ਼ - ਡਰਬਨ
20 ਅਕਤੂਬਰ 2027 - ਨਿਊਜ਼ੀਲੈਂਡ ਬਨਾਮ ਸ੍ਰੀਲੰਕਾ - ਜੋਹਾਨਸਬਰਗ
20 ਅਕਤੂਬਰ 2027 - ਇੰਗਲੈਂਡ ਬਨਾਮ ਕੁਆਲੀਫਾਇਰ ਬੀ - ਹਰਾਰੇ
21 ਅਕਤੂਬਰ 2027 - ਅਫਗਾਨਿਸਤਾਨ ਬਨਾਮ ਕੁਆਲੀਫਾਇਰ ਏ - ਕਵਾਂਗੋਮਾ ਸਿਟੀ
22 ਅਕਤੂਬਰ 2027 - ਆਸਟ੍ਰੇਲੀਆ ਬਨਾਮ ਪਾਕਿਸਤਾਨ - ਪਾਰਲ
22 ਅਕਤੂਬਰ 2027 - ਦੱਖਣੀ ਅਫਰੀਕਾ ਬਨਾਮ ਸ੍ਰੀਲੰਕਾ - ਜੋਹਾਨਸਬਰਗ
23 ਅਕਤੂਬਰ 2027 - ਇੰਗਲੈਂਡ ਬਨਾਮ ਨਿਊਜ਼ੀਲੈਂਡ - ਗਕੇਬਰਹਾ
23 ਅਕਤੂਬਰ 2027 - ਬੰਗਲਾਦੇਸ਼ ਬਨਾਮ ਕੁਆਲੀਫਾਇਰ ਬੀ - ਤਸ਼ਵਾਨੇ
24 ਅਕਤੂਬਰ 2027 - ਜ਼ਿੰਬਾਬਵੇ ਬਨਾਮ ਭਾਰਤ - ਵਿਕਟੋਰੀਆ ਫਾਲਜ਼
ਸੁਪਰ-7 ਸਟੇਜ (ਸੀਡਿਡ ਟੀਮ)
25 ਅਕਤੂਬਰ 2027 - A2 (ਆਸਟ੍ਰੇਲੀਆ) ਬਨਾਮ B3 (ਸ੍ਰੀਲੰਕਾ) - ਜੋਹਾਨਸਬਰਗ
26 ਅਕਤੂਬਰ 2027 - B1 (ਨਿਊਜ਼ੀਲੈਂਡ) ਬਨਾਮ A3 (ਪਾਕਿਸਤਾਨ) - ਗਕੇਬਰਹਾ
27 ਅਕਤੂਬਰ 2027 - B2 (ਦੱਖਣੀ ਅਫਰੀਕਾ) ਬਨਾਮ AB4 (ਇੰਗਲੈਂਡ) - ਤਸ਼ਵਾਨੇ
28 ਅਕਤੂਬਰ 2027 - A1 (ਭਾਰਤ) ਬਨਾਮ A2 (ਆਸਟ੍ਰੇਲੀਆ) - ਵਿਕਟੋਰੀਆ ਫਾਲਜ਼
29 ਅਕਤੂਬਰ 2027 - B1 (ਨਿਊਜ਼ੀਲੈਂਡ) ਬਨਾਮ B3 (ਸ੍ਰੀਲੰਕਾ) - ਕਵਾਂਗੋਮਾ ਸਿਟੀ
30 ਅਕਤੂਬਰ 2027 - A3 (ਪਾਕਿਸਤਾਨ) ਬਨਾਮ AB4 (ਇੰਗਲੈਂਡ) - ਵਿਕਟੋਰੀਆ ਫਾਲਜ਼
31 ਅਕਤੂਬਰ 2027 - B2 (ਦੱਖਣੀ ਅਫਰੀਕਾ) ਬਨਾਮ A1 (ਭਾਰਤ) - ਜੋਹਾਨਸਬਰਗ
1 ਨਵੰਬਰ 2027 - A2 (ਆਸਟ੍ਰੇਲੀਆ) ਬਨਾਮ B1 (ਨਿਊਜ਼ੀਲੈਂਡ) - ਵਿਕਟੋਰੀਆ ਫਾਲਜ਼
2 ਨਵੰਬਰ 2027 - B3 (ਸ੍ਰੀਲੰਕਾ) ਬਨਾਮ AB4 (ਇੰਗਲੈਂਡ) - ਕੇਪ ਟਾਊਨ
3 ਨਵੰਬਰ 2027 - B2 (ਦੱਖਣੀ ਅਫਰੀਕਾ) ਬਨਾਮ A3 (ਪਾਕਿਸਤਾਨ) - ਡਰਬਨ
4 ਨਵੰਬਰ 2027 - A1 (ਭਾਰਤ) ਬਨਾਮ B1 (ਨਿਊਜ਼ੀਲੈਂਡ) - ਪਾਰਲ
5 ਨਵੰਬਰ 2027 - A2 (ਆਸਟ੍ਰੇਲੀਆ) ਬਨਾਮ AB4 (ਇੰਗਲੈਂਡ) - ਡਰਬਨ
6 ਨਵੰਬਰ 2027 - B2 (ਦੱਖਣੀ ਅਫਰੀਕਾ) ਬਨਾਮ B3 (ਸ੍ਰੀਲੰਕਾ) - ਬਲੋਮਫੋਂਟੇਨ
7 ਨਵੰਬਰ 2027 - A1 (ਭਾਰਤ) ਬਨਾਮ A3 (ਪਾਕਿਸਤਾਨ) - ਕੇਪ ਟਾਊਨ
8 ਨਵੰਬਰ 2027 - B1 (ਨਿਊਜ਼ੀਲੈਂਡ) ਬਨਾਮ AB4 (ਇੰਗਲੈਂਡ) - ਡਰਬਨ
9 ਨਵੰਬਰ 2027 - B2 (ਦੱਖਣੀ ਅਫਰੀਕਾ) ਬਨਾਮ A2 (ਆਸਟ੍ਰੇਲੀਆ) - ਗਕੇਬਰਹਾ
10 ਨਵੰਬਰ 2027 - A3 (ਪਾਕਿਸਤਾਨ) ਬਨਾਮ B3 (ਸ੍ਰੀਲੰਕਾ) - ਬਲੋਮਫੋਂਟੇਨ
11 ਨਵੰਬਰ 2027 - A1 (ਭਾਰਤ) ਬਨਾਮ AB4 (ਇੰਗਲੈਂਡ) - ਗਕੇਬਰਹਾ
12 ਨਵੰਬਰ 2027 - B2 (ਦੱਖਣੀ ਅਫਰੀਕਾ) ਬਨਾਮ B1 (ਨਿਊਜ਼ੀਲੈਂਡ) - ਕੇਪ ਟਾਊਨ
13 ਨਵੰਬਰ 2027 - A2 (ਆਸਟ੍ਰੇਲੀਆ) ਬਨਾਮ A3 (ਪਾਕਿਸਤਾਨ) - ਬਲੋਮਫੋਂਟੇਨ
14 ਨਵੰਬਰ 2027 - A1 (ਭਾਰਤ) ਬਨਾਮ B3 (ਸ੍ਰੀਲੰਕਾ) - ਡਰਬਨ
ਸੈਮੀਫਾਈਨਲ
17 ਨਵੰਬਰ 2027 - ਸੈਮੀਫਾਈਨਲ 1 - ਕੇਪ ਟਾਊਨ
18 ਨਵੰਬਰ 2027 - ਸੈਮੀਫਾਈਨਲ 2 - ਤਸ਼ਵਾਨੇ
ਫਾਈਨਲ
21 ਨਵੰਬਰ 2027 - ਫਾਈਨਲ - ਜੋਹਾਨਸਬਰਗ
ਵਰਲਡ ਕੱਪ 2027 ਦਾ ਫਾਰਮੈਟ
ਵਰਲਡ ਕੱਪ 2027 ਲਈ ਆਈਸੀਸੀ ਨੇ ਬਿਲਕੁਲ ਵੱਖਰਾ ਫਾਰਮੈਟ ਚੁਣਿਆ ਹੈ। 2023 ਵਿਚ ਵਰਲਡ ਕੱਪ ਰਾਊਂਡ ਰੌਬਿਨ ਫਾਰਮੈਟ 'ਚ ਖੇਡਿਆ ਗਿਆ ਸੀ, ਪਰ ਇਸ ਵਾਰ ਟੀਮਾਂ ਨੂੰ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਇਸ ਵਾਰ ਕੁੱਲ 14 ਟੀਮਾਂ ਹਿੱਸਾ ਲੈਣਗੀਆਂ। ਸਭ ਤੋਂ ਪਹਿਲਾਂ ਸੁਪਰ ਸੀਰੀਜ਼ ਖੇਡੀ ਜਾਵੇਗੀ, ਜਿੱਥੇ ਤਿੰਨ ਟੀਮਾਂ ਆਪਸ 'ਚ ਮੁਕਾਬਲਾ ਕਰਨਗੀਆਂ। ਸੁਪਰ ਸੀਰੀਜ਼ 'ਚ ਜਿੱਤ ਹਾਸਲ ਕਰਨ ਵਾਲੀ ਟੀਮ ਅਗਲੇ ਪੜਾਅ ਲਈ ਕੁਆਲੀਫਾਈ ਕਰੇਗੀ। ਇੱਥੇ 12 ਟੀਮਾਂ ਹਨ, ਜਿਨ੍ਹਾਂ ਨੂੰ ਦੋ ਗਰੁੱਪਾਂ 'ਚ ਵੰਡਿਆ ਗਿਆ ਹੈ।
ਗਰੁੱਪ ਸਟੇਜ ਖਤਮ ਹੋਣ ਤੋਂ ਬਾਅਦ ਸੁਪਰ-7 ਖੇਡਿਆ ਜਾਵੇਗਾ, ਜਿੱਥੇ ਦੋਵੇਂ ਗਰੁੱਪਾਂ ਵਿੱਚੋਂ 3-3 ਟੀਮਾਂ ਕੁਆਲੀਫਾਈ ਕਰਨਗੀਆਂ। ਇਸ ਤੋਂ ਇਲਾਵਾ ਸੱਤਵੀਂ ਟੀਮ ਦੇ ਤੌਰ ’ਤੇ ਦੋਵੇਂ ਗਰੁੱਪਾਂ ਵਿੱਚ ਚੌਥੇ ਸਥਾਨ ’ਤੇ ਰਹਿਣ ਵਾਲੀ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਟੀਮ ਨੂੰ ਜਗ੍ਹਾ ਮਿਲੇਗੀ। ਸੁਪਰ-7 'ਚੋਂ ਟਾਪ-4 ਟੀਮਾਂ ਸੈਮੀਫਾਈਨਲ ਖੇਡਣਗੀਆਂ ਅਤੇ ਇਸ ਤੋਂ ਬਾਅਦ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ।