ਇਸ ਦੌਰਾਨ ਵੈਸਟਇੰਡੀਜ਼ ਦੇ ਸਾਬਕਾ ਆਲਰਾਊਂਡਰ ਕਾਰਲੋਸ ਬ੍ਰੈਥਵੇਟ ਨੇ ਆਜ਼ਮ ਖਾਨ ਦੇ ਸਿਰ 'ਤੇ ਛਤਰੀ ਫੜੀ ਤਾਂ ਜੋ ਉਹ ਸਵਾਲਾਂ ਦੇ ਜਵਾਬ ਦੇ ਸਕਣ। ਇਹ ਪਲ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।

ਸਪੋਰਟਸ ਡੈਸਕ, ਨਵੀਂ ਦਿੱਲੀ: ਪਾਕਿਸਤਾਨ ਸੁਪਰ ਲੀਗ (PSL) ਦਾ 11ਵਾਂ ਸੀਜ਼ਨ ਲਗਪਗ ਹਰ ਦਿਨ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲੀਗ ਸ਼ੁਰੂ ਹੋਣ ਦੇ ਇੱਕ ਹਫ਼ਤੇ ਦੇ ਅੰਦਰ ਹੀ ਕਈ ਵਿਦੇਸ਼ੀ ਸਿਤਾਰਿਆਂ ਨੇ ਇਸ ਤੋਂ ਨਾਂ ਵਾਪਸ ਲੈ ਲਿਆ ਹੈ। ਇਸ ਤੋਂ ਇਲਾਵਾ ਫਖਰ ਜ਼ਮਾਨ, ਸ਼ਾਹੀਨ ਅਫਰੀਦੀ ਅਤੇ ਹਾਰਿਸ ਰਊਫ 'ਤੇ ਬਾਲ-ਟੈਂਪਰਿੰਗ ਦੇ ਦੋਸ਼ ਵੀ ਲੱਗੇ ਹਨ। ਇੱਥੋਂ ਤੱਕ ਕਿ ਖੇਡ ਦੀਆਂ ਸਥਿਤੀਆਂ 'ਤੇ ਵੀ ਸਵਾਲ ਉਠਾਏ ਗਏ ਹਨ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਮੀਮਜ਼ ਦਾ ਹੜ੍ਹ ਆ ਗਿਆ ਹੈ।
PSL 2026: ਇੰਟਰਵਿਊ ਦੌਰਾਨ ਹੋਈ ਬਾਰਿਸ਼, ਫਿਰ ਜੋ ਹੋਇਆ...
ਦਰਅਸਲ, ਵੀਰਵਾਰ ਯਾਨੀ 2 ਅਪ੍ਰੈਲ ਨੂੰ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ, ਜਿੱਥੇ ਕਰਾਚੀ ਕਿੰਗਜ਼ ਨੇ ਰਾਵਲਪਿੰਡੀ ਵਿਰੁੱਧ ਪੰਜ ਵਿਕਟਾਂ ਨਾਲ ਜਿੱਤ ਦਰਜ ਕੀਤੀ, ਪਰ ਇਸ ਮੈਚ ਨੇ ਵੀ ਪ੍ਰਸ਼ੰਸਕਾਂ ਨੂੰ ਮੀਮਜ਼ ਬਣਾਉਣ ਲਈ ਮਜਬੂਰ ਕਰ ਦਿੱਤਾ।
ਮੈਚ ਤੋਂ ਬਾਅਦ ਕਰਾਚੀ ਕਿੰਗਜ਼ ਦੇ ਬੱਲੇਬਾਜ਼ ਆਜ਼ਮ ਖਾਨ ਨੂੰ ਉਨ੍ਹਾਂ ਦੀ ਸ਼ਾਨਦਾਰ ਪਾਰੀ (34 ਗੇਂਦਾਂ ਵਿੱਚ 74 ਰਨ) ਲਈ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ। ਜਦੋਂ ਉਹ ਬ੍ਰੌਡਕਾਸਟਰ ਨਾਲ ਗੱਲਬਾਤ ਕਰ ਰਹੇ ਸਨ, ਉਦੋਂ ਹੀ ਉੱਥੇ ਬਾਰਿਸ਼ ਨੇ ਦਸਤਕ ਦਿੱਤੀ। ਪ੍ਰੈਂਜ਼ੇਟਰ ਨੂੰ ਉਸ ਦੌਰਾਨ ਹੱਥ ਵਿੱਚ ਛਤਰੀ ਲੈਣ ਲਈ ਦੌੜਨਾ ਪਿਆ ਤਾਂ ਜੋ ਇੰਟਰਵਿਊ ਵਿੱਚ ਕੋਈ ਦਿੱਕਤ ਨਾ ਆਵੇ।
Rain interrupts the post match analysis. 😅
- Something you’ve never seen before.pic.twitter.com/1WgQvs9k27
— Sheri. (@CallMeSheri1_) April 2, 2026
ਇਸ ਦੌਰਾਨ ਵੈਸਟਇੰਡੀਜ਼ ਦੇ ਸਾਬਕਾ ਆਲਰਾਊਂਡਰ ਕਾਰਲੋਸ ਬ੍ਰੈਥਵੇਟ ਨੇ ਆਜ਼ਮ ਖਾਨ ਦੇ ਸਿਰ 'ਤੇ ਛਤਰੀ ਫੜੀ ਤਾਂ ਜੋ ਉਹ ਸਵਾਲਾਂ ਦੇ ਜਵਾਬ ਦੇ ਸਕਣ। ਇਹ ਪਲ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।
What was the conversation going on here @HaiderAzhar 😅,
Good win Alhamdu Lillah, No one can stop us this Season in Sha Allah👌 pic.twitter.com/oRhNBPubws
— SheR•ALI (@Sher__Ali) April 2, 2026
ਹੈਂਡਸ਼ੇਕ ਦੌਰਾਨ ਡੇਵਿਡ-ਮੋਈਨ ਦੀ ਬਹਿਸ
ਇਸੇ ਮੈਚ ਦੌਰਾਨ ਕਰਾਚੀ ਕਿੰਗਜ਼ ਦੇ ਸਟਾਰ ਖਿਡਾਰੀਆਂ ਡੇਵਿਡ ਵਾਰਨਰ ਅਤੇ ਮੋਈਨ ਅਲੀ ਵਿਚਕਾਰ ਮੈਦਾਨ 'ਤੇ ਬਹਿਸ ਦੇਖਣ ਨੂੰ ਮਿਲੀ, ਜਿਸ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ। ਦੋਵਾਂ ਖਿਡਾਰੀਆਂ ਦੇ ਚਿਹਰੇ ਦੇ ਹਾਵ-ਭਾਵ ਅਤੇ ਹੱਥਾਂ ਦੇ ਇਸ਼ਾਰੇ ਤੋਂ ਲੱਗਿਆ ਕਿ ਇਹ ਕੋਈ ਆਮ ਗੱਲਬਾਤ ਨਹੀਂ ਸੀ। ਮਾਮਲੇ ਨੂੰ ਸ਼ਾਂਤ ਕਰਾਉਣ ਲਈ ਕਰਾਚੀ ਕਿੰਗਜ਼ ਦੇ ਡਾਇਰੈਕਟਰ ਹੈਦਰ ਅਜ਼ਹਰ ਅੱਗੇ ਆਏ।
ਵਿਵਾਦ 'ਤੇ ਕਪਤਾਨ ਡੇਵਿਡ ਵਾਰਨਰ ਨੇ ਖੁਦ 'X' (ਪਹਿਲਾਂ ਟਵਿੱਟਰ) 'ਤੇ ਸਪੱਸ਼ਟੀਕਰਨ ਦਿੰਦਿਆਂ ਲਿਖਿਆ ਕਿ ਇਹ ਕੋਈ ਝਗੜਾ ਨਹੀਂ ਸੀ, ਸਗੋਂ ਇੱਕ ਹਲਕਾ-ਫੁਲਕਾ ਮਜ਼ਾਕ ਸੀ। ਵਾਰਨਰ ਨੇ ਕਿਹਾ ਕਿ ਉਹ ਹੈਦਰ ਅਜ਼ਹਰ ਨੂੰ ਸਿਰਫ ਇਹ ਕਹਿ ਰਹੇ ਸਨ ਕਿ ਤੁਸੀਂ ਪਹਿਲਾਂ ਜਾ ਕੇ ਵਿਰੋਧੀ ਖਿਡਾਰੀਆਂ ਨਾਲ ਹੱਥ ਮਿਲਾਓ। ਉਨ੍ਹਾਂ ਮੁਤਾਬਕ ਇਹ ਸਿਰਫ ਇੱਕ ਸਾਧਾਰਨ ਗੱਲਬਾਤ ਸੀ।