9 ਛੱਕੇ, 6 ਚੌਕੇ...RCB ਦੇ ਸਾਬਕਾ ਖਿਡਾਰੀ ਨੇ ਮਚਾਈ ਤਬਾਹੀ, 37 ਗੇਂਦਾਂ 'ਚ ਠੋਕੇ 93 ਦੌੜਾਂ; IPL ਆਕਸ਼ਨ 'ਚ ਲੱਗ ਸਕਦੀ ਹੈ ਵੱਡੀ ਬੋਲੀ
ਸਈਅਦ ਮੁਸ਼ਤਾਕ ਅਲੀ ਟਰਾਫੀ 'ਚ ਮੰਗਲਵਾਰ ਨੂੰ ਅਸਾਮ ਅਤੇ ਕੇਰਲ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਅਸਾਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 165 ਦੌੜਾਂ ਬਣਾਈਆਂ। 166 ਦੌੜਾਂ ਦੇ ਟੀਚੇ ਨੂੰ ਕੇਰਲ ਦੀ ਟੀਮ ਨੇ ਮੁਹੰਮਦ ਅਜ਼ਹਰੂਦੀਨ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਮਹਿਜ਼ 12.3 ਓਵਰਾਂ 'ਚ ਹੀ ਹਾਸਲ ਕਰ ਲਿਆ।
Publish Date: Tue, 24 Nov 2026 03:05 PM (IST)
Updated Date: Tue, 24 Nov 2026 03:07 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਆਈਪੀਐੱਲ 2027 ਦੇ ਮਿਨੀ ਆਕਸ਼ਨ ਦਾ ਆਯੋਜਨ 16 ਦਸੰਬਰ ਨੂੰ ਹੋਣਾ ਹੈ। ਆਕਸ਼ਨ ਤੋਂ ਪਹਿਲਾਂ ਸਈਅਦ ਮੁਸ਼ਤਾਕ ਅਲੀ ਟਰਾਫੀ 'ਚ ਆਰਸੀਬੀ ਦੇ ਸਾਬਕਾ ਖਿਡਾਰੀ ਨੇ ਆਪਣੇ ਬੱਲੇ ਨਾਲ ਤਬਾਹੀ ਮਚਾ ਦਿੱਤੀ ਹੈ। ਆਰਸੀਬੀ ਦੇ ਸਾਬਕਾ ਬੱਲੇਬਾਜ਼ ਮੁਹੰਮਦ ਅਜ਼ਹਰੂਦੀਨ ਨੇ ਅਸਾਮ ਖ਼ਿਲਾਫ਼ ਮੈਚ 'ਚ ਤੂਫ਼ਾਨੀ ਅਰਧ ਸੈਂਕੜਾ ਜੜਿਆ। ਉਨ੍ਹਾਂ ਦੀ ਇਸ ਪਾਰੀ ਦੀ ਬਦੌਲਤ ਕੇਰਲ ਦੀ ਟੀਮ ਨੇ ਅਸਾਮ ਨੂੰ 9 ਵਿਕਟਾਂ ਨਾਲ ਹਰਾ ਦਿੱਤਾ।
ਸਈਅਦ ਮੁਸ਼ਤਾਕ ਅਲੀ ਟਰਾਫੀ 'ਚ ਮੰਗਲਵਾਰ ਨੂੰ ਅਸਾਮ ਅਤੇ ਕੇਰਲ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਅਸਾਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 165 ਦੌੜਾਂ ਬਣਾਈਆਂ। 166 ਦੌੜਾਂ ਦੇ ਟੀਚੇ ਨੂੰ ਕੇਰਲ ਦੀ ਟੀਮ ਨੇ ਮੁਹੰਮਦ ਅਜ਼ਹਰੂਦੀਨ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਮਹਿਜ਼ 12.3 ਓਵਰਾਂ 'ਚ ਹੀ ਹਾਸਲ ਕਰ ਲਿਆ।
ਅਜ਼ਹਰੂਦੀਨ ਨੇ ਖੇਡੀ 93 ਦੌੜਾਂ ਦੀ ਨਾਬਾਦ ਪਾਰੀ
ਅਜ਼ਹਰੂਦੀਨ ਨੇ ਅਸਾਮ ਖ਼ਿਲਾਫ਼ ਸਿਰਫ਼ 20 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ 37 ਗੇਂਦਾਂ ਦਾ ਸਾਹਮਣਾ ਕਰਦਿਆਂ 93 ਦੌੜਾਂ ਦੀ ਨਾਬਾਦ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 6 ਚੌਕੇ ਅਤੇ 9 ਛੱਕੇ ਨਿਕਲੇ। ਉਨ੍ਹਾਂ ਨੇ 251.35 ਦੇ ਸ਼ਾਨਦਾਰ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ।
IPL ਆਕਸ਼ਨ 'ਚ ਲੱਗ ਸਕਦੀ ਹੈ ਵੱਡੀ ਬੋਲੀ
32 ਸਾਲਾ ਅਜ਼ਹਰੂਦੀਨ IPL 2021 'ਚ ਸਿਰਫ਼ ਇਕ ਸੀਜ਼ਨ ਲਈ ਆਰਸੀਬੀ ਦਾ ਹਿੱਸਾ ਰਹੇ ਸਨ। ਹਾਲਾਂਕਿ, ਮੁਹੰਮਦ ਅਜ਼ਹਰੂਦੀਨ ਨੂੰ ਆਈਪੀਐੱਲ 'ਚ ਡੈਬਿਊ ਕਰਨ ਦਾ ਮੌਕਾ ਨਹੀਂ ਮਿਲ ਸਕਿਆ ਸੀ। 2021 ਤੋਂ ਬਾਅਦ ਆਰਸੀਬੀ ਨੇ ਉਨ੍ਹਾਂ ਨੂੰ ਟੀਮ 'ਚੋਂ ਰਿਲੀਜ਼ ਕਰ ਦਿੱਤਾ। ਇਸ ਤੋਂ ਬਾਅਦ ਉਹ ਕਿਸੇ ਵੀ ਟੀਮ ਲਈ ਖੇਡਦੇ ਨਜ਼ਰ ਨਹੀਂ ਆਏ। ਸਈਅਦ ਮੁਸ਼ਤਾਕ ਅਲੀ ਟਰਾਫੀ 'ਚ ਖੇਡੀ ਇਸ ਧਮਾਕੇਦਾਰ ਪਾਰੀ ਤੋਂ ਬਾਅਦ IPL 2027 ਦੇ ਆਕਸ਼ਨ 'ਚ ਉਨ੍ਹਾਂ 'ਤੇ ਵੱਡੀ ਬੋਲੀ ਲੱਗਣ ਦੀ ਉਮੀਦ ਹੈ।
ਕੇਰਲ ਨੇ 9 ਵਿਕਟਾਂ ਨਾਲ ਦਰਜ ਕੀਤੀ ਜਿੱਤ
ਅਸਾਮ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕਪਤਾਨ ਡੇਨਿਸ਼ ਦਾਸ ਦੀਆਂ 38 ਗੇਂਦਾਂ 'ਚ ਨਾਬਾਦ 49 ਦੌੜਾਂ ਦੀ ਮਦਦ ਨਾਲ 165 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਕੇਰਲ ਦੀ ਟੀਮ ਨੇ ਮੁਹੰਮਦ ਅਜ਼ਹਰੂਦੀਨ ਅਤੇ ਰੋਹਨ ਕੁੰਨੁਮਲ ਦੀਆਂ ਪਾਰੀਆਂ ਦੀ ਬਦੌਲਤ 13ਵੇਂ ਓਵਰ 'ਚ ਹੀ ਜਿੱਤ ਦਰਜ ਕਰ ਲਈ। ਰੋਹਨ ਨੇ 26 ਗੇਂਦਾਂ 'ਚ 53 ਦੌੜਾਂ ਬਣਾਈਆਂ, ਜਦਕਿ ਸੰਜੂ ਸੈਮਸਨ 13 ਗੇਂਦਾਂ 'ਚ 14 ਦੌੜਾਂ ਬਣਾ ਕੇ ਨਾਬਾਦ ਰਹੇ।