- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
BCCI ਨੇ ਇਨ੍ਹਾਂ ਖੇਡਾਂ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਬੋਰਡ ਨੇ ਕਾਫ਼ੀ ਪਹਿਲਾਂ ਇਸ ਦਾ ਐਲਾਨ ਕੀਤਾ ਸੀ ਤੇ ਆਪਣੀ ਫੁੱਲ ਸਟ੍ਰੈਂਥ ਟੀਮ ਭੇਜਣ ਦਾ ਫੈਸਲਾ ਕੀਤਾ ਸੀ। ਇਸ ਟੀਮ 'ਚ ਸ਼੍ਰੇਅਸ ਅਈਅਰ, ਅਭਿਸ਼ੇਕ ਸ਼ਰਮਾ, ਵੈਭਵ ਸੂਰਯਵੰਸ਼ੀ, ਈਸ਼ਾਨ ਕਿਸ਼ਨ ਅਤੇ ਤਿਲਕ ਵਰਮਾ ਵਰਗੇ ਖਿਡਾਰੀ ਹਨ।

ਸਪੋਰਟਸ ਡੈਸਕ, ਨਵੀਂ ਦਿੱਲੀ : ਅਗਲੇ ਮਹੀਨੇ ਜਾਪਾਨ ਦੇ ਆਇਚੀ-ਨਾਗੋਯਾ 'ਚ ਹੋਣ ਵਾਲੀਆਂ ਏਸ਼ਿਆਈ ਖੇਡਾਂ 'ਚ ਭਾਰਤੀ ਕ੍ਰਿਕਟ ਟੀਮ ਵੀ ਸ਼ਿਰਕਤ ਕਰੇਗੀ, ਪਰ ਇਨ੍ਹਾਂ ਖੇਡਾਂ 'ਚ ਕੀਤੇ ਗਏ ਪ੍ਰਬੰਧਾਂ ਨੂੰ ਦੇਖ ਕੇ ਬੀਸੀਸੀਆਈ ਹੈਰਾਨ ਹੈ ਅਤੇ ਉਹ ਇਸ ਨੂੰ ਲੈ ਕੇ ਸਖ਼ਤ ਕਦਮ ਵੀ ਚੁੱਕ ਸਕਦਾ ਹੈ। ਇਨ੍ਹਾਂ ਖੇਡਾਂ 'ਚ ਕ੍ਰਿਕਟ ਨੂੰ ਲੈ ਕੇ ਜੋ ਪ੍ਰਬੰਧ ਕੀਤੇ ਗਏ ਹਨ, ਉਹ ਕਿਸੇ ਸਥਾਨਕ ਟੂਰਨਾਮੈਂਟ ਵਰਗੇ ਦਿਖਾਈ ਦੇ ਰਹੇ ਹਨ, ਜਿਸ ਨੇ ਬੀਸੀਸੀਆਈ ਦੀ ਚਿੰਤਾ ਵਧਾ ਦਿੱਤੀ ਹੈ।
ਨਿਊਜ਼ ਏਜੰਸੀ ਏਐੱਨਆਈ ਦੀ ਰਿਪੋਰਟ ਮੁਤਾਬਕ, ਅਜਿਹੇ ਹਾਲਾਤ 'ਚ ਬੀਸੀਸੀਆਈ ਆਪਣੀ ਬੀ ਟੀਮ ਨੂੰ ਉੱਥੇ ਭੇਜ ਸਕਦਾ ਹੈ। ਏਸ਼ਿਆਈ ਖੇਡਾਂ ਦੀ ਸ਼ੁਰੂਆਤ 19 ਸਤੰਬਰ ਤੋਂ ਹੋ ਰਹੀ ਹੈ। ਪੁਰਸ਼ਾਂ ਦਾ ਕ੍ਰਿਕਟ ਟੂਰਨਾਮੈਂਟ 24 ਸਤੰਬਰ ਤੋਂ 3 ਅਕਤੂਬਰ ਤਕ ਖੇਡਿਆ ਜਾਣਾ ਹੈ ਜਦਕਿ ਔਰਤਾਂ ਦਾ ਟੂਰਨਾਮੈਂਟ 17 ਤੋਂ 22 ਸਤੰਬਰ ਵਿਚਕਾਰ ਹੋਵੇਗਾ।
ਬਦਇੰਤਜ਼ਾਮੀ ਦੇ ਹਾਲਾਤ ਇਹ ਹਨ ਕਿ ਕ੍ਰਿਕਟ ਟੀਮ ਦਾ ਡਰੈੱਸਿੰਗ ਰੂਮ ਟੈਂਟ 'ਚ ਬਣਾਇਆ ਗਿਆ ਹੈ ਅਤੇ ਜੋ ਵਾਸ਼ਰੂਮ ਹਨ, ਉਹ ਟੈਂਟ ਤੋਂ 500 ਮੀਟਰ ਦੀ ਦੂਰੀ 'ਤੇ ਹਨ। ਏਐੱਨਆਈ ਨੇ ਆਪਣੀ ਰਿਪੋਰਟ 'ਚ ਇਕ ਸੂਤਰ ਦੇ ਹਵਾਲੇ ਨਾਲ ਲਿਖਿਆ, "ਬੀਸੀਸੀਆਈ ਤੇ ਏਸੀਸੀ ਜਾਪਾਨ 'ਚ ਕੀਤੇ ਗਏ ਪ੍ਰਬੰਧਾਂ ਤੋਂ ਖੁਸ਼ ਨਹੀਂ ਹਨ ਅਤੇ ਬੋਰਡ ਉੱਥੇ ਆਪਣਾ ਨਿਗਰਾਨ ਭੇਜੇਗਾ। ਨਿਗਰਾਨ ਆਪਣੀ ਰਿਪੋਰਟ ਦੇਵੇਗਾ ਤੇ ਜੇਕਰ ਪ੍ਰਬੰਧ ਚੰਗੇ ਨਹੀਂ ਹੋਏ ਤਾਂ ਅਸੀਂ ਆਪਣੀ ਬੀ ਟੀਮ ਭੇਜਾਂਗੇ।"
ਸੂਤਰ ਨੇ ਦੱਸਿਆ, "ਏਸੀਸੀ ਦੀ ਮੀਟਿੰਗ ਦੌਰਾਨ ਅਸੀਂ ਜਾਪਾਨ ਦੇ ਓਲੰਪਿਕ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਡਰੈੱਸਿੰਗ ਰੂਮ ਟੈਂਟ 'ਚ ਹੈ ਤੇ ਵਾਸ਼ਰੂਮ ਦੂਰ ਹਨ, ਜੋ ਖਿਡਾਰੀਆਂ ਲਈ ਚੰਗਾ ਨਹੀਂ ਹੈ। ਇਸ ਤੋਂ ਇਲਾਵਾ ਹੋਟਲ ਦੇ ਜੋ ਕਮਰੇ ਹਨ, ਉਹ ਕਾਫ਼ੀ ਛੋਟੇ ਹਨ, ਜੋ ਚਿੰਤਾ ਦੀ ਗੱਲ ਹੈ।"
ਬੀਸੀਸੀਆਈ ਨੇ ਇਨ੍ਹਾਂ ਖੇਡਾਂ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਬੋਰਡ ਨੇ ਕਾਫ਼ੀ ਪਹਿਲਾਂ ਇਸ ਦਾ ਐਲਾਨ ਕੀਤਾ ਸੀ ਤੇ ਆਪਣੀ ਫੁੱਲ ਸਟ੍ਰੈਂਥ ਟੀਮ ਭੇਜਣ ਦਾ ਫੈਸਲਾ ਕੀਤਾ ਸੀ। ਇਸ ਟੀਮ 'ਚ ਸ਼੍ਰੇਅਸ ਅਈਅਰ, ਅਭਿਸ਼ੇਕ ਸ਼ਰਮਾ, ਵੈਭਵ ਸੂਰਯਵੰਸ਼ੀ, ਈਸ਼ਾਨ ਕਿਸ਼ਨ ਅਤੇ ਤਿਲਕ ਵਰਮਾ ਵਰਗੇ ਖਿਡਾਰੀ ਹਨ।