- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਟੈਸਟ ਟੀਮ ਅਤੇ ਉਸਦੇ ਕੋਚ ਗੌਤਮ ਗੰਭੀਰ ਇਸ ਸਮੇਂ ਆਲੋਚਨਾਵਾਂ ਦੀਆਂ ਲਹਿਰਾਂ ਵਿਚ ਝੂਲ ਰਹੇ ਹਨ। ਇਹ ਟੀਮ ਪਹਿਲੀ ਵਾਰ ਘਰ ਵਿਚ ਨਿਊਜ਼ੀਲੈਂਡ ਤੋਂ 0-3 ਨਾਲ ਸੀਰੀਜ਼ ਹਾਰ ਚੁੱਕੀ ਹੈ। ਦੱਖਣੀ ਅਫਰੀਕਾ ਨੇ ਵੀ ਘਰ ਵਿਚ ਆ ਕੇ ਇਸ ਟੀਮ ਨੂੰ ਹਰਾਇਆ।

ਅਭਿਸ਼ੇਕ ਤ੍ਰਿਪਾਠੀ, ਜਾਗਰਣ, ਗਾਲੇ : ਚਾਰ ਸ਼ਤਾਬਦੀਆਂ ਤੋਂ ਕਈ ਸਮਰਾਜਾਂ ਨੂੰ ਆਉਂਦੇ-ਜਾਂਦੇ ਦੇਖਣ ਵਾਲੇ ਗਾਲੇ ਦੇ ਕਿਲ੍ਹੇ ਦੇ ਠੀਕ ਸਾਹਮਣੇ ਨਵੀਂ ਪੀੜ੍ਹੀ ਦੀ ਭਾਰਤੀ ਟੀਮ ਆਪਣਾ ਸਮਰਾਜ ਸਥਾਪਿਤ ਕਰਨ ਦੀ ਕੋਸ਼ਿਸ਼ ਕਰੇਗੀ। ਭਾਰਤੀ ਟੀਮ ਨੂੰ ਜੇਕਰ ਅਗਲੇ ਸਾਲ ਜੂਨ ਵਿਚ ਓਵਲ ਵਿਚ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ ਵਿਚ ਥਾਂ ਬਣਾਉਣੀ ਹੈ ਤਾਂ ਉਸ ਨੂੰ ਸ੍ਰੀਲੰਕਾਈ ਕਿਲ੍ਹੇ ਨੂੰ ਉਸੇ ਤਰ੍ਹਾਂ ਜਿੱਤਣਾ ਹੋਵੇਗਾ, ਜਿਵੇਂ 1588 ਵਿਚ ਪੁਰਤਗਾਲੀਆਂ ਦੁਆਰਾ ਬਣਾਏ ਗਏ ਗਾਲੇ ਫੋਰਟ ਨੂੰ 1649 ਵਿਚ ਡੱਚਾਂ ਅਤੇ 1796 ਵਿਚ ਅੰਗਰੇਜ਼ਾਂ ਨੇ ਜਿੱਤਿਆ ਸੀ। ਹਿੰਦ ਮਹਾਸਾਗਰ ਦੀਆਂ ਲਹਿਰਾਂ ਨੂੰ ਆਸਾਨੀ ਨਾਲ ਸਹਿਣ ’ਚ ਮਾਹਿਰ ਗਾਲੇ ਫੋਰਟ 2004 ਦੀ ਸੁਨਾਮੀ ਦੇ ਸਾਹਮਣੇ ਹਾਰ ਗਿਆ ਸੀ...ਗਾਲੇ ਅੰਤਰਰਾਸ਼ਟਰੀ ਸਟੇਡੀਅਮ ਵਿਚ ਪੰਜ ਵਿੱਚੋਂ ਤਿੰਨ ਟੈਸਟ ਹਾਰਨ ਵਾਲੀ ਭਾਰਤੀ ਟੀਮ ਨੂੰ ਵੀ ਕੁਝ ਉਸੇ ਤਰ੍ਹਾਂ ਦਾ ਪ੍ਰਦਰਸ਼ਨ ਸ੍ਰੀਲੰਕਾਈ ਟੀਮ ਦੇ ਸਾਹਮਣੇ ਕਰਨਾ ਹੋਵੇਗਾ ਕਿਉਂਕਿ ਮਹਿਮਾਨਾਂ ਨੇ ਇੱਥੇ 49 ’ਚੋਂ 27 ਟੈਸਟ ਜਿੱਤੇ ਹਨ। ਉਨ੍ਹਾਂ ਨੂੰ ਇੱਥੇ ਸਿਰਫ 15 ਮੈਚਾਂ ਵਿਚ ਹਾਰ ਮਿਲੀ ਹੈ।
ਭਾਰਤੀ ਟੈਸਟ ਟੀਮ ਅਤੇ ਉਸਦੇ ਕੋਚ ਗੌਤਮ ਗੰਭੀਰ ਇਸ ਸਮੇਂ ਆਲੋਚਨਾਵਾਂ ਦੀਆਂ ਲਹਿਰਾਂ ਵਿਚ ਝੂਲ ਰਹੇ ਹਨ। ਇਹ ਟੀਮ ਪਹਿਲੀ ਵਾਰ ਘਰ ਵਿਚ ਨਿਊਜ਼ੀਲੈਂਡ ਤੋਂ 0-3 ਨਾਲ ਸੀਰੀਜ਼ ਹਾਰ ਚੁੱਕੀ ਹੈ। ਦੱਖਣੀ ਅਫਰੀਕਾ ਨੇ ਵੀ ਘਰ ਵਿਚ ਆ ਕੇ ਇਸ ਟੀਮ ਨੂੰ ਹਰਾਇਆ। ਇਹ ਵੀ ਸਵਾਲ ਉੱਠਣ ਲੱਗੇ ਹਨ ਕਿ ਕੀ ਗੰਭੀਰ ਟੈਸਟ ਦੇ ਚੰਗੇ ਕੋਚ ਹਨ ਜਾਂ ਨਹੀਂ...ਭਾਰਤ ਨੂੰ ਡਬਲਯੂਟੀਸੀ ਫਾਈਨਲ ਵਿਚ ਪਹੁੰਚਣ ਲਈ ਅਗਲੇ ਨੌਂ ’ਚੋਂ ਘੱਟੋ-ਘੱਟ ਸੱਤ ਟੈਸਟ ਮੈਚ ਜਿੱਤਣੇ ਜ਼ਰੂਰੀ ਹਨ। ਜੇ ਭਾਰਤੀ ਟੀਮ ਇਨ੍ਹਾਂ ਨੌਂ ’ਚੋਂ ਇਕ ਵੀ ਹਾਰ ਸਹਿਣ ਕਰ ਸਕਦੀ ਹੈ। ਨਹੀਂ ਤਾਂ ਇਹ ਟੀਮ ਲਗਾਤਾਰ ਦੂਜੀ ਵਾਰ ਡਬਲਯੂਟੀਸੀ ਫਾਈਨਲ ਵਿਚ ਨਹੀਂ ਪਹੁੰਚ ਸਕੇਗੀ। ਇਹੀ ਕਾਰਨ ਹੈ ਕਿ ਉਸ ਨੂੰ ਗਾਲੇ ਦਾ ਕਿਲ੍ਹਾ ਹਰ ਹਾਲਤ ’ਚ ਜਿੱਤਣਾ ਹੋਵੇਗਾ। 23 ਤਰੀਕ ਨੂੰ ਕੋਲੰਬੋ ਵਿਚ ਇਸ ਸੀਰੀਜ਼ ਦਾ ਦੂਜਾ ਤੇ ਆਖਰੀ ਟੈਸਟ ਮੈਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਭਾਰਤੀ ਟੀਮ ਇਸ ਸਾਲ ਨਿਊਜ਼ੀਲੈਂਡ ਵਿਚ ਦੋ ਟੈਸਟ ਤੇ ਅਗਲੇ ਸਾਲ ਘਰ ਵਿਚ ਆਸਟ੍ਰੇਲੀਆ ਨਾਲ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ।
ਆਖਰੀ ਇਲੈਵਨ ਤੈਅ : ਪਹਿਲੇ ਟੈਸਟ ਤੋਂ 11 ਦਿਨ ਪਹਿਲਾਂ ਹੀ ਸ੍ਰੀਲੰਕਾ ਪਹੁੰਚਣ ਵਾਲੀ ਭਾਰਤੀ ਟੀਮ ਨੇ ਹੁਣ ਤੱਕ ਸਿਰਫ ਦੋ ਦਿਨ ਹੀ ਅਭਿਆਸ ਤੋਂ ਬ੍ਰੇਕ ਲਈ ਹੈ। ਉਸਨੇ ਕੋਲੰਬੋ ਵਿਚ ਤਿੰਨ ਦਿਨਾਂ ਦਾ ਅਭਿਆਸ ਮੈਚ ਖੇਡਿਆ ਅਤੇ ਲਗਾਤਾਰ ਨੈੱਟ ਪ੍ਰੈਕਟਿਸ ਕੀਤੀ। ਕੋਚ ਗੰਭੀਰ ਜਾਣਦੇ ਹਨ ਕਿ ਇਸ ਵਾਰ ਕੋਈ ਕਸਰ ਛੱਡੀ ਤਾਂ ਉਨ੍ਹਾਂ ਦੀ ਬਹੁਤ ਨਿਖੇਧੀ ਹੋਵੇਗੀ। ਟੀਮ ਨੇ ਵੀ ਵੀਰਵਾਰ ਨੂੰ ਗਾਲੇ ਅੰਤਰਰਾਸ਼ਟਰੀ ਸਟੇਡੀਅਮ ਵਿਚ ਵੀ ਜ਼ੋਰਦਾਰ ਅਭਿਆਸ ਕੀਤਾ। ਇੱਥੇ ਹਰ ਘੜੀ ਮੌਸਮ ਬਦਲਦਾ ਹੈ ਤੇ ਹਿੰਦ ਮਹਾਸਾਗਰ ਵੱਲੋਂ ਆਉਣ ਵਾਲੀਆਂ ਹਵਾਵਾਂ ਵੀ ਪਹਿਲਾਂ ਤੋਂ ਨਿਰਧਾਰਿਤ ਯੋਜਨਾਵਾਂ ਵਿਚ ਦਖਲ ਦਿੰਦੀਆਂ ਹਨ। ਵੀਰਵਾਰ ਦੀ ਸਵੇਰ ਇੱਥੇ ਬਹੁਤ ਬਰਸਾਤ ਹੋਈ, ਫਿਰ ਦੁਪਹਿਰ ਨੂੰ ਧੁੱਪ ਨਿਕਲ ਆਈ, ਸ਼ਾਮ ਹੋਣ ਤੱਕ ਬੱਦਲਾਂ ਨੇ ਅਸਮਾਨ ਨੂੰ ਮੁੜ ਢਕ ਦਿੱਤਾ। ਭਾਰਤੀ ਟੀਮ ਨੇ ਇਨ੍ਹਾਂ ਸਾਰੀਆਂ ਸਥਿਤੀਆਂ ਨੂੰ ਦੇਖਦੇ ਹੋਏ ਆਪਣੀ ਆਖ਼ਰੀ ਇਲੈਵਨ ਲਾਕ ਕਰ ਲਈ ਹੈ। ਬਿਨਾਂ ਘਾਹ ਵਾਲੀ ਭੂਰੀ ਪਿੱਚ 'ਤੇ ਭਾਰਤੀ ਟੀਮ ਦੋ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ, ਮੁਹੰਮਦ ਸਿਰਾਜ ਅਤੇ ਤਿੰਨ ਸਪਿਨਰਾਂ ਕੁਲਦੀਪ ਯਾਦਵ, ਰਵਿੰਦਰ ਜਡੇਜਾ ਅਤੇ ਮਾਨਵ ਸੁਥਾਰ ਨਾਲ ਉਤਰੇਗੀ। ਭਾਰਤੀ ਟੀਮ ਦੇ ਅਭਿਆਸ ਤੋਂ ਪਤਾ ਲੱਗਦਾ ਹੈ ਕਿ ਕੇਐੱਲ ਰਾਹੁਲ, ਯਸ਼ਸਵੀ ਜਾਇਸਵਾਲ, ਦੇਵਦੱਤ ਪਡਿੱਕਲ, ਵਿਕਟਕੀਪਰ ਰਿਸ਼ਭ ਪੰਤ ਅਤੇ ਧਰੁਵ ਜੁਰੈਲ ਹੀ ਸ਼ੁਰੂਆਤੀ ਛੇ ਬੱਲੇਬਾਜ਼ ਹੋਣਗੇ। ਸਾਈ ਸੁਦਰਸ਼ਨ ਦੀ ਜਗ੍ਹਾ ਟੀਮ ਵਿਚ ਆਏ ਸਰਫ਼ਰਾਜ਼ ਖ਼ਾਨ ਨੂੰ ਮੌਕਾ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।
ਤਿੰਨ ਖੱਬੇ ਹੱਥ ਦੇ ਸਪਿਨਰ : ਭਾਰਤ ਤਿੰਨ ਖੱਬੇ ਹੱਥ ਦੇ ਸਪਿਨਰਾਂ ਨਾਲ ਉਤਰੇਗਾ। ਕੁਲਦੀਪ ਗੁੱਟ ਨਾਲ ਜਾਦੂਈ ਅਤੇ ਰਹੱਸਮਈ ਗੇਂਦਬਾਜ਼ੀ ਕਰਦਾ ਹੈ, ਜਡੇਜਾ ਵਿਚ ਸਟੀਕਤਾ ਹੈ ਅਤੇ ਸੁਥਾਰ ਲੂਪੀ ਕਲਾਸਿਕਲ ਲੈਫਟ-ਆਰਮ ਸਪਿਨ ਦੀ ਯਾਦ ਦਿਵਾਉਂਦਾ ਹੈ। ਭਾਰਤੀ ਤੇਜ਼ ਗੇਂਦਬਾਜ਼ੀ ਕੋਚ ਮੋਰਨੀ ਮਾਰਕਲ ਨੇ ਕਿਹਾ ਕਿ ਤਿੰਨੇ ਖੱਬੇ ਹੱਥ ਦੇ ਸਪਿਨਰ ਹਨ ਪਰ ਸਾਰੇ ਆਪਣੇ ਤਰੀਕੇ ਨਾਲ ਵੱਖਰੇ ਹਨ। ਉਸਨੇ ਕਿਹਾ ਕਿ ਕੁਲਦੀਪ ਆਕਰਸ਼ਕ ਹੈ, ਉਸਦੇ ਤਜਰਬੇ ਅਤੇ ਕਲਾਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸੁਥਾਰ ਨੂੰ ਥੋੜ੍ਹਾ ਜ਼ਿਆਦਾ ਟਰਨ ਮਿਲਦਾ ਹੈ ਅਤੇ ਜਡੇਜਾ ਸਟੀਕ ਹੈ। ਇਹ ਇਕ ਚੰਗੀ ਪਿਚ ਹੈ। ਮੈਨੂੰ ਲੱਗਦਾ ਹੈ ਕਿ ਜਿਵੇਂ ਜਿਵੇਂ ਟੈਸਟ ਅੱਗੇ ਵਧੇਗਾ, ਕੁਝ ਨਾ ਕੁਝ ਹੋਣ ਲੱਗੇਗਾ।