- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸਦੇ ਨਾਲ ਹੀ ਇਕ ਸਾਲ ਦੇ ਅੰਦਰ ਉਸਦੇ ਡੀਮੈਰਿਟ ਅੰਕਾਂ ਦੀ ਗਿਣਤੀ ਵੱਧ ਕੇ ਦੋ ਹੋ ਗਈ ਹੈ। ਫਾਤਿਮਾ ਨੂੰ ਇਸ ਤੋਂ ਪਹਿਲਾਂ ਛੇ ਅਗਸਤ 2025 ਨੂੰ ਡਬਲਿਨ ’ਚ ਆਇਰਲੈਂਡ ਵਿਰੁੱਧ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੇ ਪਹਿਲੇ ਮੈਚ ਦੌਰਾਨ ਇਕ ਡੀਮੈਰਿਟ ਅੰਕ ਮਿਲਿਆ ਸੀ।

ਦੁਬਈ (ਪੀਟੀਆਈ) : ਭਾਰਤੀ ਓਪਨਰ ਬੱਲੇਬਾਜ਼ ਸ਼ੈਫਾਲੀ ਵਰਮਾ ਨੂੰ ਮਹਿਲਾ ਏਸ਼ੀਆ ਕੱਪ ਦੌਰਾਨ ਆਊਟ ਕਰਨ ਤੋਂ ਬਾਅਦ ਅਪਮਾਨਜਨਕ ਇਸ਼ਾਰਾ ਕਰਨ ਲਈ ਪਾਕਿਸਤਾਨ ਦੀ ਕਪਤਾਨ ਫਾਤਿਮਾ ਸਨਾ ’ਤੇ ਮੈਚ ਫ਼ੀਸ ਦਾ 10 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ। ਆਈਸੀਸੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸ਼ਨਿਚਰਵਾਰ ਨੂੰ ਭਾਰਤ ਦੀ ਪਾਰੀ ਦੇ ਦੂਜੇ ਓਵਰ ’ਚ ਹੋਈ, ਜਦੋਂ ਸ਼ੈਫਾਲੀ ਨੂੰ ਆਊਟ ਕਰਨ ਤੋਂ ਬਾਅਦ ਫਾਤਿਮਾ ਨੇ ਪੈਵੇਲੀਅਨ ਵੱਲ ਇਸ਼ਾਰਾ ਕੀਤਾ।
ਫਾਤਿਮਾ ਨੂੰ ਆਈਸੀਸੀ ਦੇ ਖਿਡਾਰੀਆਂ ਤੇ ਖਿਡਾਰੀਆਂ ਦੇ ਸਹਿਯੋਗੀ ਸਟਾਫ ਨਾਲ ਜੁੜੇ ਕੋਡ ਆਫ ਕੰਡਕਟ ਦੇ ਲੈਵਰ ਇਕ ਦੇ ਨਿਯਮ 2.5 ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ। ਇਹ ਨਿਯਮ ਅੰਤਰਰਾਸ਼ਟਰੀ ਮੈਚ ਦੌਰਾਨ ਕਿਸੇ ਬੱਲੇਬਾਜ਼ ਦੇ ਆਊਟ ਹੋਣ ’ਤੇ ਅਜਿਹੀ ਭਾਸ਼ਾ, ਹਰਕਤ ਜਾਂ ਇਸ਼ਾਰੇ ਕਰਨ ਨਾਲ ਸਬੰਧਤ ਹੈ, ਜੋ ਬੱਲੇਬਾਜ਼ ਦਾ ਅਪਮਾਨ ਕਰਦੇ ਹੋਣ ਜਾਂ ਉਸ ਨੂੰ ਹਮਲਾਵਰ ਪ੍ਰਤੀਕਿਰਿਆ ਲਈ ਉਕਸਾ ਸਕਦੇ ਹੋਣ। ਇਸ ਤੋਂ ਇਲਾਵਾ ਫਾਤਿਮਾ ਦੇ ਅਨੁਸ਼ਾਸਨੀ ਰਿਕਾਰਡ ’ਚ ਇਕ ਡੀਮੈਰਿਟ ਪੁਆਇੰਟ ਜੋੜਿਆ ਗਿਆ ਹੈ ਕਿਉਂਕਿ 24 ਮਹੀਨਿਆਂ ਦੀ ਮਿਆਦ ’ਚ ਇਹ ਉਸਦਾ ਦੂਜਾ ਅਪਰਾਧ ਹੈ।