- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੰਬਈ ’ਚ ਵੀਰਵਾਰ ਨੂੰ ਬੀਸੀਸੀਆਈ ਦੀ ਸਮੀਖਿਆ ਮੀਟਿੰਗ ਤੋਂ ਬਾਅਦ ਸਕੱਤਰ ਦੇਵਜੀਤ ਸੈਕੀਆ ਨੇ ਕਿਹਾ ਕਿ ਬੋਰਡ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗਾ ਕਿ ਦੱਖਣੀ ਅਫਰੀਕਾ, ਆਸਟ੍ਰੇਲੀਆ, ਇੰਗਲੈਂਡ ਤੇ ਨਿਊਜ਼ੀਲੈਂਡ ’ਚ ਕਿਸੇ ਵੱਡੀ ਸੀਰੀਜ਼ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਨੂੰ ਪੂਰਾ ਆਰਾਮ, ਹਾਲਾਤ ਦੇ ਅਨੁਕੂਲ ਢਲਣ ਦਾ ਸਮਾਂ ਤੇ ਅਭਿਆਸ ਮੈਚ ਮਿਲ ਸਕਣ। ਪੰਜਾਬੀ ਜਾਗਰਣ ਨੇ ਦੋ ਦਿਨ ਪਹਿਲਾਂ ਦੱਸਿਆ ਸੀ ਕਿ ਇਸ ਮੀਟਿੰਗ ’ਚ ਖਿਡਾਰੀਆਂ ਦੀ ਸੱਟ ਚਰਚਾ ਦਾ ਅਹਿਮ ਮੁੱਦਾ ਹੋਵੇਗੀ।

ਜਾਗਰਣ ਨਿਊਜ਼ ਨੈੱਟਵਰਕ, ਮੁੰਬਈ : ਭਾਰਤੀ ਕ੍ਰਿਕਟ ਖਿਡਾਰੀਆਂ ਦੇ ਲਗਾਤਾਰ ਸੱਟਾਂ ਤੇ ਵਿਦੇਸ਼ੀ ਦੌਰਿਆਂ ’ਚ ਸੀਮਤ ਓਵਰਾਂ ’ਚ ਖ਼ਰਾਬ ਪ੍ਰਦਰਸ਼ਨ ਦੇ ਮੱਦੇਨਜ਼ਰ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਖਿਡਾਰੀਆਂ ਦੇ ਆਰਾਮ, ਵਿਦੇਸ਼ੀ ਹਾਲਾਤ ’ਚ ਢਲਣ ਤੇ ਅਭਿਆਸ ਮੈਚਾਂ ਨੂੰ ਲੈ ਕੇ ਨਵੀਂ ਰਣਨੀਤੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਮੁੰਬਈ ’ਚ ਵੀਰਵਾਰ ਨੂੰ ਬੀਸੀਸੀਆਈ ਦੀ ਸਮੀਖਿਆ ਮੀਟਿੰਗ ਤੋਂ ਬਾਅਦ ਸਕੱਤਰ ਦੇਵਜੀਤ ਸੈਕੀਆ ਨੇ ਕਿਹਾ ਕਿ ਬੋਰਡ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗਾ ਕਿ ਦੱਖਣੀ ਅਫਰੀਕਾ, ਆਸਟ੍ਰੇਲੀਆ, ਇੰਗਲੈਂਡ ਤੇ ਨਿਊਜ਼ੀਲੈਂਡ ’ਚ ਕਿਸੇ ਵੱਡੀ ਸੀਰੀਜ਼ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਨੂੰ ਪੂਰਾ ਆਰਾਮ, ਹਾਲਾਤ ਦੇ ਅਨੁਕੂਲ ਢਲਣ ਦਾ ਸਮਾਂ ਤੇ ਅਭਿਆਸ ਮੈਚ ਮਿਲ ਸਕਣ। ਪੰਜਾਬੀ ਜਾਗਰਣ ਨੇ ਦੋ ਦਿਨ ਪਹਿਲਾਂ ਦੱਸਿਆ ਸੀ ਕਿ ਇਸ ਮੀਟਿੰਗ ’ਚ ਖਿਡਾਰੀਆਂ ਦੀ ਸੱਟ ਚਰਚਾ ਦਾ ਅਹਿਮ ਮੁੱਦਾ ਹੋਵੇਗੀ।
ਸੈਕੀਆ ਨੇ ਕਿਹਾ ਕਿ ਭਾਰਤੀ ਕ੍ਰਿਕਟ ’ਚ ਸੱਟਾਂ ਦੀ ਮੈਨੇਜਮੈਂਟ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਸੰਵਾਦਹੀਣਤਾ ਨਹੀਂ ਹੈ। ਹਾਲਾਂਕਿ, ਉਨ੍ਹਾਂ ਮੰਨਿਆ ਕਿ ਇਕ ਸਾਲ ’ਚ ਮੈਚਾਂ ਦੀ ਗਿਣਤੀ ਬਹੁਤ ਜ਼ਿਆਦਾ ਰਹੀ ਹੈ, ਇਸ ਲਈ ਅਗਲੇ ਭਵਿੱਖੀ ਦੌਰਾ ਪ੍ਰੋਗਰਾਮ (ਐੱਫਟੀਪੀ) ’ਚ ਖਿਡਾਰੀਆਂ ਦੀ ਤਿਆਰੀ ਲਈ ਬਿਹਤਰ ਸਮਾਂ ਯਕੀਨੀ ਬਣਾਉਣ ਦੇ ਉਪਾਅ ਕੀਤੇ ਜਾਣਗੇ। ਸੈਕੀਆ ਨੇ ਕਿਹਾ ਕਿ ਹਰ ਕੋਈ ਇਕ ਹੀ ਦਿਸ਼ਾ ’ਚ ਹੈ। ਬੀਸੀਸੀਆਈ ਇਕ ਚੰਗੀ ਤਰ੍ਹਾਂ ਚੱਲ ਰਹੀ ਮਸ਼ੀਨ ਵਾਂਗ ਕੰਮ ਕਰ ਰਿਹਾ ਹੈ। ਔਰਤ ਟੀਮ ਦੀਆਂ ਕਮੇਟੀਆਂ ਤੇ ਤਕਨੀਕੀ ਸਟਾਫ ਤੋਂ ਲੈ ਕੇ ਸੈਂਟਰ ਆਫ ਐਕਸੀਲੈਂਸ (ਸੀਓਈ), ਭਾਰਤੀ ਮਰਦ ਟੀਮ ਦੇ ਕੋਚਿੰਗ ਸਟਾਫ ਤੇ ਮੁੱਖ ਕੋਚ ਗੌਤਮ ਗੰਭੀਰ ਦੇ ’ਚਕਾਰ ਸਹਿਯੋਗ ਹੈ ਤੇ ਕੰਮ ਸਹੀ ਦਿਸ਼ਾ ’ਚ ਅੱਗੇ ਵੱਧ ਰਿਹਾ ਹੈ।
ਮੈਚਾਂ ਦੀ ਵਧ ਗਿਣਤੀ ਚੁਣੌਤੀ : ਸੈਕੀਆ ਨੇ ਕਿਹਾ ਕਿ ਸਭ ਤੋਂ ਵੱਡੀ ਚੁਣੌਤੀ ਇਕ ਸਾਲ ’ਚ ਹੋਣ ਵਾਲੇ ਮੈਚਾਂ ਦੀ ਵਧ ਗਿਣਤੀ ਹੈ। ਇਸੇ ਕਾਰਨ ਅੰਤਰਰਾਸ਼ਟਰੀ ਮੰਚਾਂ 'ਤੇ ਐੱਫਟੀਪੀ ਨੂੰ ਲੈ ਕੇ ਹੋਣ ਵਾਲੀਆਂ ਮੀਟਿੰਗਾਂ ’ਚ ਬੀਸੀਸੀਆਈ ਆਪਣੇ ਨੁਮਾਇੰਦਿਆਂ ਨੂੰ ਅਜਿਹਾ ਪ੍ਰੋਗਰਾਮ ਤਿਆਰ ਕਰਨ ਲਈ ਕਹੇਗਾ, ਜਿਸ ’ਚ ਖਿਡਾਰੀਆਂ ਨੂੰ ਛੁੱਟੀ ਦੇ ਨਾਲ-ਨਾਲ ਅਨੁਕੂਲਤਾ ਤੇ ਕੁਝ ਅਭਿਆਸ ਜਾਂ ਦੋਸਤਾਨਾ ਮੈਚਾਂ ਦਾ ਮੌਕਾ ਮਿਲੇ।
ਇੰਗਲੈਂਡ ਤੇ ਆਇਰਲੈਂਡ ’ਚ ਪ੍ਰਦਰਸ਼ਨ ਦੀ ਵੀ ਸਮੀਖਿਆ : ਮੀਟਿੰਗ ’ਚ ਭਾਰਤ ਦੇ ਟੈਸਟ ਤੇ ਵਨਡੇ ਕਪਤਾਨ ਸ਼ੁਭਮਨ ਗਿੱਲ, ਟੀ-20 ਕਪਤਾਨ ਸ਼੍ਰੇਅਸ ਅਈਅਰ, ਮੁੱਖ ਕੋਚ ਗੌਤਮ ਗੰਭੀਰ, ਸੀਓਈ ਦੇ ਕ੍ਰਿਕਟ ਡਾਇਕੈਟਰ ਵੀਵੀਐੱਸ ਲਕਸ਼ਮਣ ਤੇ ਬੀਸੀਸੀਆਈ ਦੇ ਅਧਿਕਾਰੀ ਸ਼ਾਮਲ ਹੋਏ। ਮੁੱਖ ਚੋਣਕਾਰ ਅਜੀਤ ਅਗਰਕਰ ਮੀਟਿੰਗ ’ਚ ਸ਼ਾਮਲ ਨਹੀਂ ਹੋਏ। ਸੈਕੀਆ ਨੇ ਕਿਹਾ ਕਿ ਮੀਟਿੰਗ ’ਚ ਇੰਗਲੈਂਡ ਤੇ ਆਇਰਲੈਂਡ ’ਚ ਟੀਮ ਦੇ ਪ੍ਰਦਰਸ਼ਨ ਦੇ ਨਾਲ-ਨਾਲ ਅਗਲੇ ਇਕ ਸਾਲ ਦੀਆਂ ਯੋਜਨਾਵਾਂ 'ਤੇ ਚਰਚਾ ਹੋਈ। 2027 ਵਨਡੇ ਵਿਸ਼ਵ ਕੱਪ ’ਚ ਬਿਹਤਰ ਪ੍ਰਦਰਸ਼ਨ ਲਈ ਰੋਡਮੈਪ ਤਿਆਰ ਕੀਤਾ ਗਿਆ ਹੈ ਤੇ ਇਸ ਲਈ ਕੁਝ ਵਿਸ਼ੇਸ਼ ਅਭਿਆਸ ਕੀਤੇ ਜਾਣਗੇ। ਭਾਰਤ ਨੂੰ ਆਇਰਲੈਂਡ ਦੇ ਖ਼ਿਲਾਫ਼ ਦੋ ਮੈਚਾਂ ਦੀ ਟੀ-20 ਸੀਰੀਜ਼ ’ਚ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਇੰਗਲੈਂਡ ’ਚ ਟੀਮ ਟੀ-20 ਸੀਰੀਜ਼ 1-4 ਨਾਲ ਹਾਰੀ, ਜਦਕਿ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ’ਚ ਭਾਰਤ ਨੂੰ 1-2 ਨਾਲ ਮਾਤ ਮਿਲੀ। ਸੈਕੀਆ ਨੇ ਮੰਨਿਆ ਕਿ ਸੀਮਤ ਓਵਰਾਂ ਦੇ ਇਨ੍ਹਾਂ ਦੌਰਾਂ 'ਤੇ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਤੇ ਟੀਮ ਨੂੰ ਇਸ ਦੇ ਕਾਰਨਾਂ 'ਤੇ ਆਤਮ-ਮੰਥਨ ਕਰਨਾ ਹੋਵੇਗਾ।
ਰਿਟਰਨ ਟੂ ਪਲੇਅ ’ਤੇ ਕਪਤਾਨਾਂ ਤੇ ਗੰਭੀਰ ਤੋਂ ਫੀਡਬੈਕ ਲਿਆ : ਸੈਕੀਆ ਨੇ ਦੱਸਿਆ ਕਿ ਮੀਟਿੰਗ ’ਚ ਖਿਡਾਰੀਆਂ ਦੇ ਰਿਟਰਨ ਟੂ ਪਲੇਅ (ਆਰਟੀਪੀ) ਨਾਲ ਜੁੜੇ ਨਿਯਮਾਂ ਤੇ ਪ੍ਰੋਟੋਕੋਲ ਦੀ ਵੀ ਸਮੀਖਿਆ ਕੀਤੀ ਗਈ। ਉਨ੍ਹਾਂ ਸਾਫ਼ ਕੀਤਾ ਕਿ ਚਰਚਾ ਕਿਸੇ ਇਕ ਖਿਡਾਰੀ ਨੂੰ ਲੈ ਕੇ ਨਹੀਂ, ਸਗੋਂ ਹਰ ਖਿਡਾਰੀ ਦੇ ਫਿਟਨੈੱਸ ਪੱਧਰ ਤੇ ਟੀਮ ਦੇ ਹਿੱਤ ਨੂੰ ਧਿਆਨ ’ਚ ਰੱਖ ਕੇ ਕੀਤੀ ਗਈ। ਉਨ੍ਹਾਂ ਕਿਹਾ ਕਿ ਕਪਤਾਨਾਂ ਤੇ ਮੁੱਖ ਕੋਚ ਤੋਂ ਫੀਡਬੈਕ ਲਿਆ ਗਿਆ ਹੈ ਕਿਉਂਕਿ ਉਹ ਟੀਮ ਦੀਆਂ ਲੋੜਾਂ ਤੇ ਮੈਦਾਨ 'ਤੇ ਆਉਣ ਵਾਲੀਆਂ ਸਮੱਸਿਆਵਾਂ ਦੀ ਜਾਣਕਾਰੀ ਦੇਣ ਲਈ ਸਭ ਤੋਂ ਯੋਗ ਲੋਕ ਹਨ। ਇਸੇ ਫੀਡਬੈਕ ਦੇ ਆਧਾਰ 'ਤੇ ਅਜਿਹੀ ਰਣਨੀਤੀ ਤਿਆਰ ਕੀਤੀ ਜਾਵੇਗੀ ਜਿਸ ਨਾਲ ਮੈਚਾਂ ਦੌਰਾਨ ਇਸ ਤਰ੍ਹਾਂ ਦੀਆਂ ਅਣਚਾਹੇ ਹਾਲਾਤ ਤੋਂ ਬਚਿਆ ਜਾ ਸਕੇ।
ਸੀਓਈ ’ਚ ਖੇਡ ਵਿਗਿਆਨ ਮੁਖੀ ਦਾ ਅਹੁਦਾ ਖਾਲੀ : ਸੈਕੀਆ ਨੇ ਸੱਟਾਂ ਨੂੰ ਭਾਰਤੀ ਕ੍ਰਿਕਟ ਲਈ ਚਿੰਤਾ ਦਾ ਵਿਸ਼ਾ ਦੱਸਦੇ ਹੋਏ ਕਿਹਾ ਕਿ ਭਾਰਤੀ ਟੀਮ ਤੇ ਸੀਓਈ ਦੇ ’ਚਕਾਰ ਸੰਵਾਦ ਜਾਂ ਸਹਿਯੋਗ ਦੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਦੀ ਚਿੰਤਾ ਖਿਡਾਰੀਆਂ ਨੂੰ ਵਾਰ-ਵਾਰ ਲੱਗ ਰਹੀਆਂ ਸੱਟਾਂ ਨੂੰ ਲੈ ਕੇ ਹੈ ਤੇ ਇਸ ਨੂੰ ਰੋਕਣ ਲਈ ਕੁਝ ਨਵੇਂ ਉਪਾਅ ਕਰਨੇ ਪੈਣਗੇ। ਸੀਓਈ ’ਚ ਖੇਡ ਵਿਗਿਆਨ ਤੇ ਮੈਡੀਕਲ ਵਿਭਾਗ ਦੇ ਮੁਖੀ ਦਾ ਅਹੁਦਾ ਖਾਲੀ ਹੋਣ 'ਤੇ ਸੈਕੀਆ ਨੇ ਕਿਹਾ ਕਿ ਇਸ ਨਾਲ ਕੇਂਦਰ ਦੀਆਂ ਸਰਗਰਮੀਆਂ 'ਤੇ ਕੋਈ ਅਸਰ ਨਹੀਂ ਪੈ ਰਿਹਾ। ਫਿਟਨੈੱਸ ਤੇ ਰੀਹੈਬ ਸਹੂਲਤਾਂ ਨੂੰ ਸੰਭਾਲਣ ਲਈ ਲਗਪਗ 16 ਲੋਕ ਮੌਜੂਦ ਹਨ। ਹਾਲਾਂਕਿ, ਉਨ੍ਹਾਂ ਮੰਨਿਆ ਕਿ ਇਸ ਪੂਰੇ ਵਿਭਾਗ ਦੀ ਨਿਗਰਾਨੀ ਲਈ ਇਕ ਬਹੁਤ ਯੋਗ ਵਿਅਕਤੀ ਦੀ ਲੋੜ ਹੈ। ਬੋਰਡ ਅਜਿਹੇ ਵਿਅਕਤੀ ਦੀ ਭਾਲ ਜਲਦੀ ਪੂਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਫਿਲਹਾਲ ਉਸ ਅਹੁਦੇ ਦੇ ਖਾਲੀ ਹੋਣ ਦੇ ਬਾਵਜੂਦ ਸੀਓਈ ਦਾ ਕੰਮ ਸਹੀ ਤਰੀਕੇ ਨਾਲ ਚੱਲ ਰਿਹਾ ਹੈ।