ਚਾਰ ਸਾਲ ਬਾਅਦ ਭੁਵਨੇਸ਼ਵਰ ਕੁਮਾਰ ਦੀ ਟੀਮ ਇੰਡੀਆ ’ਚ ਵਾਪਸੀ, ਕੀ ਅਗਰਕਰ ਦੇ ਜਾਣ ਨਾਲ ਖੁੱਲ੍ਹੇ ਦਰਵਾਜ਼ੇ? ਪੜ੍ਹੋ Inside Story
ਰਿਪੋਰਟ ’ਚ ਦੱਸਿਆ ਗਿਆ ਕਿ ਸੈਂਟਰਲ ਜ਼ੋਨ ਦੇ ਚੋਣਕਾਰ ਆਰਪੀ ਸਿੰਘ ਨੇ ਭੁਵਨੇਸ਼ਵਰ ਕੁਮਾਰ ਦਾ ਨਾਂ ਅੱਗੇ ਵਧਾਇਆ ਸੀ। ਪਰ ਅਗਰਕਰ ਵੱਲੋਂ ਉਨ੍ਹਾਂ ਨੂੰ ਸਮਰਥਨ ਨਹੀਂ ਮਿਲਿਆ ਸੀ। ਅਗਰਕਰ ਦੇ ਜਾਣ ਤੋਂ ਬਾਅਦ ਅੰਤਰਿਮ ਪ੍ਰਧਾਨ ਪ੍ਰਗਿਆਨ ਓਝਾ ਅਤੇ ਹੋਰ ਚੋਣਕਾਰਾਂ ਨੇ ਭੁਵੀਂ ਦੇ ਤਜਰਬੇ ਨੂੰ ਤਰਜੀਹ ਦਿੱਤੀ।
Publish Date: Wed, 07 Oct 2026 04:11 PM (IST)
Updated Date: Wed, 07 Oct 2026 04:13 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਭੁਵਨੇਸ਼ਵਰ ਕੁਮਾਰ ਦੀ ਚਾਰ ਸਾਲ ਬਾਅਦ ਭਾਰਤੀ ਟੀਮ ’ਚ ਵਾਪਸੀ ਦੀ ਹੈਰਾਨ ਕਰਨ ਵਾਲੀ ਕਹਾਣੀ ਸਾਹਮਣੇ ਆਈ ਹੈ। ਇੱਕ ਰਿਪੋਰਟ ’ਚ ਦੱਸਿਆ ਗਿਆ ਕਿ ਅਜੀਤ ਅਗਰਕਰ ਇਸ ਪੱਖ ’ਚ ਨਹੀਂ ਸਨ ਕਿ ਭੁਵਨੇਸ਼ਵਰ ਕੁਮਾਰ ਦੀ ਟੀ-20 ਟੀਮ ’ਚ ਵਾਪਸੀ ਹੋਵੇ।
ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਅਗਰਕਰ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੁੰਦੇ ਸਨ, ਜਿਸ ਦਾ ਮਤਲਬ ਸੀ ਕਿ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਜਾਵੇ, ਜਦਕਿ ਭੁਵਨੇਸ਼ਵਰ ਕੁਮਾਰ ਲਗਾਤਾਰ ਆਈਪੀਐੱਲ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪ੍ਰਭਾਵਿਤ ਕਰ ਰਹੇ ਸਨ।
ਅਜੀਤ ਅਗਰਕਰ ਦਾ ਕਾਰਜਕਾਲ ਸਤੰਬਰ ’ਚ ਸਮਾਪਤ ਹੋਇਆ ਅਤੇ ਜਿਵੇਂ ਹੀ ਬੀਸੀਸੀਆਈ ਨੇ ਨਿਊਜ਼ੀਲੈਂਡ ਦੌਰੇ ਲਈ ਟੀਮ ਦੀ ਚੋਣ ਕੀਤੀ ਤਾਂ ਭੁਵਨੇਸ਼ਵਰ ਕੁਮਾਰ ਦੇ ਨਾਂ ’ਤੇ ਮੋਹਰ ਲਗਾ ਦਿੱਤੀ ਗਈ। ਭੁਵੀਂ ਨੇ ਆਪਣਾ ਆਖਰੀ ਟੀ-20 ਅੰਤਰਰਾਸ਼ਟਰੀ ਮੈਚ 2022 ’ਚ ਨੇਪੀਅਰ ’ਚ ਖੇਡਿਆ ਸੀ।
ਆਰਪੀ ਸਿੰਘ ਨੇ ਲਾਇਆ ਜ਼ੋਰ
ਰਿਪੋਰਟ ’ਚ ਦੱਸਿਆ ਗਿਆ ਕਿ ਸੈਂਟਰਲ ਜ਼ੋਨ ਦੇ ਚੋਣਕਾਰ ਆਰਪੀ ਸਿੰਘ ਨੇ ਭੁਵਨੇਸ਼ਵਰ ਕੁਮਾਰ ਦਾ ਨਾਂ ਅੱਗੇ ਵਧਾਇਆ ਸੀ। ਪਰ ਅਗਰਕਰ ਵੱਲੋਂ ਉਨ੍ਹਾਂ ਨੂੰ ਸਮਰਥਨ ਨਹੀਂ ਮਿਲਿਆ ਸੀ। ਅਗਰਕਰ ਦੇ ਜਾਣ ਤੋਂ ਬਾਅਦ ਅੰਤਰਿਮ ਪ੍ਰਧਾਨ ਪ੍ਰਗਿਆਨ ਓਝਾ ਅਤੇ ਹੋਰ ਚੋਣਕਾਰਾਂ ਨੇ ਭੁਵੀਂ ਦੇ ਤਜਰਬੇ ਨੂੰ ਤਰਜੀਹ ਦਿੱਤੀ। ਖ਼ਾਸ ਤੌਰ ’ਤੇ ਇਸ ਲਈ ਕਿਉਂਕਿ ਜਸਪ੍ਰੀਤ ਬੁਮਰਾਹ ਇਸ ਸੀਰੀਜ਼ ਲਈ ਉਪਲਬਧ ਨਹੀਂ ਹਨ।
ਭੁਵੀਂ ਦਾ ਸ਼ਾਨਦਾਰ ਆਈਪੀਐੱਲ
ਭੁਵਨੇਸ਼ਵਰ ਕੁਮਾਰ ਨੇ ਆਈਪੀਐੱਲ ’ਚ ਲਗਾਤਾਰ ਦੋ ਸੀਜ਼ਨਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਾਇਲ ਚੈਲੰਜਰਜ਼ ਬੈਂਗਲੁਰੂ ਲਈ 2025 ’ਚ ਭੁਵੀਂ ਨੇ 17 ਵਿਕਟਾਂ ਹਾਸਲ ਕੀਤੀਆਂ, ਜਦਕਿ 2026 ’ਚ 28 ਵਿਕਟਾਂ ਝਟਕੀਆਂ। ਭੁਵੀਂ ’ਚ ਨਵੀਂ ਗੇਂਦ ਨੂੰ ਦੋਵੇਂ ਦਿਸ਼ਾਵਾਂ ’ਚ ਸਵਿੰਗ ਕਰਵਾਉਣ ਦੀ ਸਮਰੱਥਾ ਹੈ। ਉਹ ਪਾਵਰਪਲੇ ’ਚ ਵਿਕਟਾਂ ਹਾਸਲ ਕਰਨ ਲਈ ਜਾਣੇ ਜਾਂਦੇ ਹਨ।