- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਗਲੈਂਡ ਦੇ ਕਪਤਾਨ ਹੈਰੀ ਬਰੂਕ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ। ਟਾਸ ਦੇ ਸਮੇਂ ਜਦੋਂ ਕਪਤਾਨ ਸ਼ੁਭਮਨ ਗਿੱਲ ਨੇ ਦੱਸਿਆ ਕਿ ਉਹ ਤਿੰਨ ਬਦਲਾਵਾਂ ਦੇ ਨਾਲ ਉੱਤਰ ਰਹੇ ਹਨ, ਜਿਸ ਵਿੱਚੋਂ ਇਕ ਇਹ ਹੈ ਕਿ ਜਸਪ੍ਰੀਤ ਬੁਮਰਾਹ ਇਸ ਮੈਚ ਦਾ ਹਿੱਸਾ ਨਹੀਂ ਹਨ। ਇਹ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।

ਸਪੋਰਟਸ ਡੈਸਕ, ਨਵੀਂ ਦਿੱਲੀ : ਕ੍ਰਿਕਟ ਦਾ ਮੱਕਾ ਕਹੇ ਜਾਣ ਵਾਲੇ ਲਾਰਡਸ ਮੈਦਾਨ 'ਤੇ ਐਤਵਾਰ ਨੂੰ ਭਾਰਤੀ ਕ੍ਰਿਕਟ ਟੀਮ ਇੰਗਲੈਂਡ ਦੇ ਖ਼ਿਲਾਫ਼ ਤੀਜੇ ਮੈਚ ਵਿਚ ਉੱਤਰੀ ਹੈ। ਇਹ ਮੈਚ ਫੈਸਲਾਕੁੰਨ ਹੈ ਕਿਉਂਕਿ ਇਸੇ 'ਤੇ ਸੀਰੀਜ਼ ਦਾ ਫੈਸਲਾ ਨਿਰਭਰ ਹੈ, ਪਰ ਇਸ ਮੈਚ ਵਿਚ ਭਾਰਤ ਦੇ ਮੁੱਖ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨਹੀਂ ਖੇਡ ਰਹੇ ਹਨ।
ਇੰਗਲੈਂਡ ਦੇ ਕਪਤਾਨ ਹੈਰੀ ਬਰੂਕ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ। ਟਾਸ ਦੇ ਸਮੇਂ ਜਦੋਂ ਕਪਤਾਨ ਸ਼ੁਭਮਨ ਗਿੱਲ ਨੇ ਦੱਸਿਆ ਕਿ ਉਹ ਤਿੰਨ ਬਦਲਾਵਾਂ ਦੇ ਨਾਲ ਉੱਤਰ ਰਹੇ ਹਨ, ਜਿਸ ਵਿੱਚੋਂ ਇਕ ਇਹ ਹੈ ਕਿ ਜਸਪ੍ਰੀਤ ਬੁਮਰਾਹ ਇਸ ਮੈਚ ਦਾ ਹਿੱਸਾ ਨਹੀਂ ਹਨ। ਇਹ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।
ਬੁਮਰਾਹ ਟੀਮ ਦੇ ਅਹਿਮ ਗੇਂਦਬਾਜ਼ ਹਨ ਤੇ ਆਪਣੀ ਘਾਤਕ ਗੇਂਦਬਾਜ਼ੀ ਨਾਲ ਮੈਚ ਦਾ ਰੁਖ ਪਲਟ ਸਕਦੇ ਹਨ। ਇਸ ਲਈ ਇਸ ਅਹਿਮ ਮੈਚ ਵਿਚ ਉਨ੍ਹਾਂ ਦਾ ਬਾਹਰ ਜਾਣਾ ਸਭ ਨੂੰ ਹੈਰਾਨ ਕਰਦਾ ਹੈ ਪਰ ਬੀਸੀਸੀਆਈ (BCCI) ਨੇ ਇਸ ਦੇ ਪਿੱਛੇ ਦੀ ਵਜ੍ਹਾ ਦੱਸੀ ਹੈ। ਬੀਸੀਸੀਆਈ ਨੇ ਐਕਸ (X) 'ਤੇ ਪੋਸਟ ਕਰਦੇ ਹੋਏ ਦੱਸਿਆ ਕਿ ਬੁਮਰਾਹ ਦੇ ਗੋਡੇ 'ਚ ਸੱਟ ਲੱਗੀ ਹੈ ਤੇ ਇਸੇ ਕਾਰਨ ਉਹ ਬਾਹਰ ਗਏ ਹਨ। ਇਸ ਨਾਲ ਬੁਮਰਾਹ ਦੀ ਸੱਟ ਨੂੰ ਲੈ ਕੇ ਟੈਨਸ਼ਨ ਵੀ ਵਧ ਗਈ ਹੈ ਕਿ ਕਿਤੇ ਇਹ ਜ਼ਿਆਦਾ ਗੰਭੀਰ ਤਾਂ ਨਹੀਂ ਹੈ। ਹਾਲਾਂਕਿ, ਬੀਸੀਸੀਆਈ ਨੇ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ।
ਬੀਸੀਸੀਆਈ ਨੇ ਦੱਸਿਆ, 'ਜਸਪ੍ਰੀਤ ਬੁਮਰਾਹ ਨੂੰ ਕਾਰਡਿਫ 'ਚ ਖੇਡੇ ਗਏ ਦੂਜੇ ਵਨਡੇ ਮੈਚ ਵਿਚ ਫੀਲਡਿੰਗ ਦੌਰਾਨ ਖੱਬੇ ਗੋਡੇ 'ਚ ਸੱਟ ਲੱਗ ਗਈ ਸੀ। ਉਨ੍ਹਾਂ ਦੇ ਗੋਡੇ 'ਚ ਸੋਜ ਹੈ ਤੇ ਇਸੇ ਕਾਰਨ ਉਹ ਤੀਜੇ ਵਨਡੇ ਲਈ ਉਪਲਬਧ ਨਹੀਂ ਹਨ।'
Presenting #TeamIndia's Playing XI for the 3️⃣rd ODI 🙌
Jasprit Bumrah had an impact injury on his left knee while fielding in the second ODI in Cardiff. He was not available for selection for the third ODI due to reactive swelling in his left knee.
Updates ▶️… pic.twitter.com/RJdchL62hv
— BCCI (@BCCI) July 19, 2026
ਇਸ ਮੈਚ ਵਿਚ ਦੋਵੇਂ ਟੀਮਾਂ ਕਾਲੀ ਪੱਟੀ ਬੰਨ੍ਹ ਕੇ ਉੱਤਰੀਆਂ ਹਨ। ਇਸ ਦੇ ਪਿੱਛੇ ਵਜ੍ਹਾ ਮਹਾਨ ਆਲਰਾਊਂਡਰ ਗੈਰੀ ਸੋਬਰਸ ਦਾ ਦੇਹਾਂਤ ਹੈ। ਵੈਸਟਇੰਡੀਜ਼ ਦੇ ਸੋਬਰਸ ਦਾ ਵੀਰਵਾਰ ਰਾਤ ਨੂੰ ਦੇਹਾਂਤ ਹੋ ਗਿਆ ਸੀ। ਉਹ ਦੁਨੀਆ ਦੇ ਮਹਾਨ ਆਲਰਾਊਂਡਰਾਂ ਵਿੱਚ ਗਿਣੇ ਜਾਂਦੇ ਹਨ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਦੋਵਾਂ ਟੀਮਾਂ ਨੇ ਕਾਲੀ ਪੱਟੀ ਬੰਨ੍ਹੀ ਹੈ।