Arjun Tendulkar ਤੋਂ ਪੁੱਛਿਆ ਗਿਆ ਕਿ ਪਿਤਾ ਤੋਂ ਇਲਾਵਾ ਬਚਪਨ ਵਿਚ ਉਹ ਕਿਸ ਖਿਡਾਰੀ ਨੂੰ ਆਪਣਾ ਆਦਰਸ਼ ਮੰਨਦੇ ਸਨ ਤਾਂ ਅਰਜੁਨ ਨੇ ਯੁਵਰਾਜ ਸਿੰਘ ਦਾ ਨਾਮ ਲਿਆ। ਜਦੋਂ ਉਨ੍ਹਾਂ ਤੋਂ ਯੁਵਰਾਜ ਦੀ ਗੇਂਦਬਾਜ਼ੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਮੁਸਕਰਾਉਂਦੇ ਹੋਏ ਜਵਾਬ ਦਿੱਤਾ, "ਉਹ ਸਪਿਨਰ ਸਨ; ਮੈਂ ਤੇਜ਼ ਗੇਂਦਬਾਜ਼ ਹਾਂ।"

ਸਪੋਰਟਸ ਡੈਸਕ, ਨਵੀਂ ਦਿੱਲੀ: ਲਖਨਊ ਸੁਪਰ ਜਾਇੰਟਸ ਦੇ ਆਲਰਾਊਂਡਰ ਅਤੇ ਦਿੱਗਜ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਨੇ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਹਨ। ਅਰਜੁਨ ਆਈਪੀਐਲ 2021 ਤੋਂ 2025 ਤਕ ਮੁੰਬਈ ਇੰਡੀਅਨਜ਼ ਦਾ ਹਿੱਸਾ ਸਨ। ਹਾਲਾਂਕਿ, ਇਸ ਦੌਰਾਨ ਉਨ੍ਹਾਂ ਨੂੰ ਜ਼ਿਆਦਾ ਮੌਕੇ ਨਹੀਂ ਮਿਲੇ। ਆਈਪੀਐਲ 2026 ਤੋਂ ਪਹਿਲਾਂ ਉਹ ਲਖਨਊ ਸੁਪਰ ਜਾਇੰਟਸ ਵਿੱਚ ਸ਼ਾਮਲ ਹੋਏ ਹਨ।
ਹੁਣ ਲਖਨਊ ਸੁਪਰ ਜਾਇੰਟਸ ਲਈ ਡੈਬਿਊ ਕਰਨ ਦੀ ਤਿਆਰੀ ਕਰ ਰਹੇ ਅਰਜੁਨ ਨੇ ਮੈਦਾਨ ਤੋਂ ਬਾਹਰ ਆਪਣੀ ਜ਼ਿੰਦਗੀ ਬਾਰੇ ਕੁਝ ਹੈਰਾਨੀਜਨਕ ਗੱਲਾਂ ਦੱਸੀਆਂ। ਸਭ ਤੋਂ ਵੱਡਾ ਖੁਲਾਸਾ ਇਹ ਸੀ ਕਿ ਉਨ੍ਹਾਂ ਦੇ ਦੋਸਤ ਕ੍ਰਿਕਟਰ ਨਹੀਂ ਹਨ। ਸ਼ੁਭੰਕਰ ਮਿਸ਼ਰਾ ਦੇ ਪੋਡਕਾਸਟ 'ਚ ਅਰਜੁਨ ਤੋਂ ਪੁੱਛਿਆ ਗਿਆ ਕਿ ਉਹ ਸ਼ਾਂਤ ਕਿਵੇਂ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਗੋਆ 'ਚ ਉਨ੍ਹਾਂ ਕੋਲ 5 ਕੁੱਤੇ (Dogs) ਹਨ ਤੇ ਉਹ ਉਨ੍ਹਾਂ ਨਾਲ ਖੇਡਦੇ ਹਨ।
ਜਦੋਂ ਪੁੱਛਿਆ ਗਿਆ ਕਿ ਕੀ ਤੁਹਾਡੇ ਕੁਝ ਦੋਸਤ ਕ੍ਰਿਕਟਰ ਹਨ ਤਾਂ ਅਰਜੁਨ ਨੇ ਜਵਾਬ ਦਿੱਤਾ, "ਮੇਰੇ ਜ਼ਿਆਦਾਤਰ ਦੋਸਤ ਕ੍ਰਿਕਟਰ ਨਹੀਂ ਹਨ। ਉਹ ਕ੍ਰਿਕਟ ਨਹੀਂ ਖੇਡਦੇ।" ਕੀ ਤੁਸੀਂ ਉਨ੍ਹਾਂ ਨਾਲ ਕ੍ਰਿਕਟ ਬਾਰੇ ਗੱਲ ਕਰਦੇ ਹੋ? ਇਸ 'ਤੇ ਅਰਜੁਨ ਨੇ ਕਿਹਾ, "ਨਹੀਂ, ਉਨ੍ਹਾਂ ਨੂੰ ਕ੍ਰਿਕਟ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ।" ਕੀ ਤੁਹਾਨੂੰ ਆਲੋਚਨਾ ਤੋਂ ਡਰ ਲੱਗਦਾ ਹੈ? ਇਸ 'ਤੇ ਅਰਜੁਨ ਨੇ ਕਿਹਾ, "ਨਹੀਂ, ਮੈਨੂੰ ਡਰ ਨਹੀਂ ਲੱਗਦਾ।"
ਅਰਜੁਨ ਤੋਂ ਪੁੱਛਿਆ ਗਿਆ ਕਿ ਪਿਤਾ ਤੋਂ ਇਲਾਵਾ ਬਚਪਨ ਵਿਚ ਉਹ ਕਿਸ ਖਿਡਾਰੀ ਨੂੰ ਆਪਣਾ ਆਦਰਸ਼ ਮੰਨਦੇ ਸਨ ਤਾਂ ਅਰਜੁਨ ਨੇ ਯੁਵਰਾਜ ਸਿੰਘ ਦਾ ਨਾਮ ਲਿਆ। ਜਦੋਂ ਉਨ੍ਹਾਂ ਤੋਂ ਯੁਵਰਾਜ ਦੀ ਗੇਂਦਬਾਜ਼ੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਮੁਸਕਰਾਉਂਦੇ ਹੋਏ ਜਵਾਬ ਦਿੱਤਾ, "ਉਹ ਸਪਿਨਰ ਸਨ; ਮੈਂ ਤੇਜ਼ ਗੇਂਦਬਾਜ਼ ਹਾਂ।"
Hits the spot, every single time 🎯 pic.twitter.com/Gli6bXCrQE
— Lucknow Super Giants (@LucknowIPL) March 31, 2026
ਅਰਜੁਨ ਤੇਂਦੁਲਕਰ 5 ਸਾਲ ਮੁੰਬਈ ਇੰਡੀਅਨਜ਼ ਦਾ ਹਿੱਸਾ ਰਹੇ। ਫ੍ਰੈਂਚਾਈਜ਼ੀ 'ਚ ਜਸਪ੍ਰੀਤ ਬੁਮਰਾਹ ਅਤੇ ਟ੍ਰੈਂਟ ਬੋਲਟ ਵਰਗੇ ਵਿਸ਼ਵ ਪੱਧਰੀ ਤੇਜ਼ ਗੇਂਦਬਾਜ਼ਾਂ ਦੀ ਮੌਜੂਦਗੀ ਕਾਰਨ ਅਰਜੁਨ ਨੂੰ ਸੀਮਤ ਮੌਕੇ ਮਿਲੇ। ਹਾਲਾਂਕਿ, ਲਖਨਊ ਸੁਪਰ ਜਾਇੰਟਸ 'ਚ ਮੁਕਾਬਲਾ ਵੱਖਰਾ ਹੋਵੇਗਾ। ਇੱਥੇ ਮੁਹੰਮਦ ਸ਼ਮੀ, ਮਯੰਕ ਯਾਦਵ, ਮੋਹਸਿਨ ਖਾਨ, ਆਵੇਸ਼ ਖਾਨ ਅਤੇ ਐਨਰਿਚ ਨੋਰਟਜੇ ਵਰਗੇ ਹਮਲਾਵਰ ਗੇਂਦਬਾਜ਼ ਹਨ।
ਅਰਜੁਨ ਬੱਲੇਬਾਜ਼ੀ ਕਰਨ 'ਚ ਵੀ ਸਮਰੱਥ ਹਨ, ਇਸ ਲਈ ਲਖਨਊ ਉਨ੍ਹਾਂ ਨੂੰ ਹੇਠਲੇ ਮੱਧਕ੍ਰਮ (Lower Middle Order) 'ਚ ਅਜ਼ਮਾ ਸਕਦੀ ਹੈ। ਆਈਪੀਐਲ 'ਚ ਅਰਜੁਨ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹੁਣ ਤੱਕ 5 ਮੈਚ ਖੇਡੇ ਹਨ ਅਤੇ 3 ਵਿਕਟਾਂ ਲਈਆਂ ਹਨ।