
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Anaya ਨੇ ਟ੍ਰਾਂਸਜੈਂਡਰ ਬਣਨ ਤੋਂ ਬਾਅਦ ਕਿਤੇ ਨਾ ਕਿਤੇ ਦੁਬਾਰਾ ਕ੍ਰਿਕਟ ਖੇਡਣ ਦੀ ਉਮੀਦ ਛੱਡ ਦਿੱਤੀ ਸੀ ਤੇ ਉਹ ਕਾਫ਼ੀ ਇਕੱਲਾਪਣ ਮਹਿਸੂਸ ਕਰ ਰਹੀ ਸੀ, ਪਰ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਸਾਥ ਦਿੱਤਾ। ਹਾਲਾਂਕਿ, ਜਦੋਂ ਉਨ੍ਹਾਂ ਨੇ ਬੀਸੀਸੀਆਈ ਤੋਂ ਕ੍ਰਿਕਟ ਖੇਡਣ ਦੀ ਮਨਜ਼ੂਰੀ ਮੰਗੀ ਤਾਂ ਬੋਰਡ ਵੱਲੋਂ ਉਨ੍ਹਾਂ ਨੂੰ ਸਿਰਫ਼ ਚੁੱਪੀ ਹੀ ਮਿਲੀ।

ਸਪੋਰਟਸ ਡੈਸਕ, ਨਵੀਂ ਦਿੱਲੀ : ਟ੍ਰਾਂਸਜੈਂਡਰ ਕ੍ਰਿਕਟਰ ਵਜੋਂ ਆਸਟ੍ਰੇਲੀਆ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਅਨਾਇਆ ਬਾਂਗਰ ਨੂੰ ਕਾਫ਼ੀ ਕੁਝ ਸੁਣਨ ਨੂੰ ਮਿਲਿਆ ਹੈ। ਉਨ੍ਹਾਂ ਦੇ ਟ੍ਰਾਂਸਵੁਮੈਨ ਵਜੋਂ ਕ੍ਰਿਕਟ ਖੇਡਣ ’ਤੇ ਸਵਾਲ ਉਠਾਏ ਗਏ ਹਨ, ਜਿਨ੍ਹਾਂ ਵਿਚ ਦੱਖਣੀ ਅਫ਼ਰੀਕਾ ਦੀ ਮਾਰੀਜਾਨੇ ਕੈਪ ਤੋਂ ਲੈ ਕੇ ਕਈ ਦਿੱਗਜ ਸ਼ਾਮਲ ਹਨ। ਅਨਾਇਆ ਨੇ ਹੁਣ ਇਨ੍ਹਾਂ ਸਾਰਿਆਂ ਨੂੰ ਜਵਾਬ ਦਿੱਤਾ ਹੈ ਤੇ ਨਾਲ ਹੀ ਬੀਸੀਸੀਆਈ ਦੀ ਚੁੱਪੀ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਅਨਾਇਆ ਨੂੰ ਕ੍ਰਿਕਟ ਆਸਟ੍ਰੇਲੀਆ ਨੇ ਟ੍ਰਾਂਸਵੁਮੈਨ ਵਜੋਂ ਆਪਣੇ ਘਰੇਲੂ ਕ੍ਰਿਕਟ ਟੂਰਨਾਮੈਂਟ 'ਚ ਖੇਡਣ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਗੱਲ ਤੋਂ ਉਹ ਬੇਹੱਦ ਖੁਸ਼ ਹਨ। ਹਾਲਾਂਕਿ, ਉਨ੍ਹਾਂ ਦਾ ਟੀਮ ਇੰਡੀਆ ਲਈ ਖੇਡਣ ਦਾ ਸੁਪਨਾ ਬਰਕਰਾਰ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇੱਕ ਦਿਨ ਬੀਸੀਸੀਆਈ ਆਪਣੇ ਨਿਯਮਾਂ 'ਚ ਬਦਲਾਅ ਕਰ ਕੇ ਉਨ੍ਹਾਂ ਨੂੰ ਮੌਕਾ ਜ਼ਰੂਰ ਦੇਵੇਗਾ।
ਅਨਾਇਆ ਨੇ ਨਿਊਜ਼ ਏਜੰਸੀ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਬਦਲਾਅ ਦਾ ਇਹ ਸਫ਼ਰ ਕਾਫ਼ੀ ਸੰਘਰਸ਼ਪੂਰਨ ਰਿਹਾ ਤੇ ਇਸ ਦੌਰਾਨ ਉਨ੍ਹਾਂ ਨੇ ਕਾਫ਼ੀ ਇਕੱਲਾਪਣ ਮਹਿਸੂਸ ਕੀਤਾ। ਉਨ੍ਹਾਂ ਕਿਹਾ ਕਿ ਜੋ ਲੋਕ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ, ਉਨ੍ਹਾਂ ਨੂੰ ਇਸ ਬਦਲਾਅ ਨੂੰ ਸਮਝਣ ਲਈ ਪੜ੍ਹਨ-ਲਿਖਣ ਅਤੇ ਸਿੱਖਿਅਤ ਹੋਣ ਦੀ ਲੋੜ ਹੈ।
ਉਨ੍ਹਾਂ ਕਿਹਾ, "ਹਰ ਕੋਈ ਤੁਹਾਨੂੰ ਹੱਲ ਦੇਣਾ ਚਾਹੁੰਦਾ ਹੈ, ਉਹ ਵੀ ਉਦੋਂ ਜਦੋਂ ਤੁਸੀਂ ਜਾਣਦੇ ਹੋ ਕਿ ਤੁਹਾਡਾ ਮਾਮਲਾ ਸਹੀ ਹੈ। ਤੁਸੀਂ ਜਾਣਦੇ ਹੋ ਕਿ ਤੁਹਾਡੇ ਨਾਲ ਜੋ ਹੋ ਰਿਹਾ ਹੈ, ਉਹ ਅਨਿਆ ਹੈ। ਇਸ ਦੌਰਾਨ ਮੈਂ ਸਿਰਫ਼ ਆਪਣੇ ਨਾਲ ਹੀ ਰਹੀ। ਮੇਰੇ ਇਕਾਂਤ ਨੇ ਮੇਰੀ ਕਾਫ਼ੀ ਮਦਦ ਕੀਤੀ। ਹੁਣ ਮੈਂ ਸੁਣਿਆ ਹੈ ਕਿ ਕ੍ਰਿਕਟ ਆਸਟ੍ਰੇਲੀਆ ਨੇ ਮੈਨੂੰ ਮਹਿਲਾ ਕ੍ਰਿਕਟ 'ਚ ਖੇਡਣ ਦੀ ਮਨਜ਼ੂਰੀ ਦੇ ਦਿੱਤੀ ਹੈ। ਮੈਂ ਜਿਹੋ ਜਿਹੀ ਹਾਂ, ਉਸੇ ਤਰ੍ਹਾਂ ਕ੍ਰਿਕਟ ਖੇਡਾਂਗੀ, ਜੋ ਮੇਰੇ ਲਈ ਵੱਡੀ ਗੱਲ ਹੈ।"
ਅਨਾਇਆ ਨੇ ਟ੍ਰਾਂਸਜੈਂਡਰ ਬਣਨ ਤੋਂ ਬਾਅਦ ਕਿਤੇ ਨਾ ਕਿਤੇ ਦੁਬਾਰਾ ਕ੍ਰਿਕਟ ਖੇਡਣ ਦੀ ਉਮੀਦ ਛੱਡ ਦਿੱਤੀ ਸੀ ਤੇ ਉਹ ਕਾਫ਼ੀ ਇਕੱਲਾਪਣ ਮਹਿਸੂਸ ਕਰ ਰਹੀ ਸੀ, ਪਰ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਸਾਥ ਦਿੱਤਾ। ਹਾਲਾਂਕਿ, ਜਦੋਂ ਉਨ੍ਹਾਂ ਨੇ ਬੀਸੀਸੀਆਈ ਤੋਂ ਕ੍ਰਿਕਟ ਖੇਡਣ ਦੀ ਮਨਜ਼ੂਰੀ ਮੰਗੀ ਤਾਂ ਬੋਰਡ ਵੱਲੋਂ ਉਨ੍ਹਾਂ ਨੂੰ ਸਿਰਫ਼ ਚੁੱਪੀ ਹੀ ਮਿਲੀ।
ਉਨ੍ਹਾਂ ਕਿਹਾ, 'ਇਮਾਨਦਾਰੀ ਨਾਲ ਕਹਾਂ ਤਾਂ ਭਾਵਨਾਤਮਕ ਤੌਰ ’ਤੇ ਮੈਂ ਕਾਫ਼ੀ ਇਕੱਲੀ ਰਹੀ ਹਾਂ, ਪਰ ਮੈਂ ਆਪਣੇ ਪਰਿਵਾਰ ਦੇ ਜ਼ਰੂਰੀ ਸਹਿਯੋਗ ਲਈ ਵੀ ਸ਼ੁਕਰਗੁਜ਼ਾਰ ਹਾਂ। ਮੈਂ ਨਹੀਂ ਸੋਚਿਆ ਸੀ ਕਿ ਮੈਂ ਦੁਬਾਰਾ ਕ੍ਰਿਕਟ ਖੇਡ ਸਕਾਂਗੀ। ਮੈਂ ਸਿਰਫ਼ ਕੋਸ਼ਿਸ਼ ਕਰ ਰਹੀ ਸੀ ਅਤੇ ਦੇਖਣਾ ਚਾਹੁੰਦੀ ਸੀ ਕਿ ਕੀ ਹੁੰਦਾ ਹੈ।'
ਉਨ੍ਹਾਂ ਕ੍ਰਿਕਟ ਆਸਟ੍ਰੇਲੀਆ ਨਾਲ ਗੱਲ ਕੀਤੀ ਤੇ ਉੱਥੋਂ ਅਨਾਇਆ ਨੂੰ ਉਹ ਜਵਾਬ ਮਿਲਿਆ, ਜਿਸ ਦੀ ਉਹ ਬੀਸੀਸੀਆਈ ਤੋਂ ਉਡੀਕ ਕਰ ਰਹੀ ਸੀ। ਉਨ੍ਹਾਂ ਕਿਹਾ, 'ਇਹ ਕਾਫ਼ੀ ਨਿਰਾਸ਼ਾਜਨਕ ਅਤੇ ਦਿਲ ਦੁਖਾਉਣ ਵਾਲਾ ਹੈ ਕਿ ਮੈਨੂੰ ਚੁੱਪੀ ਮਿਲੀ। ਮੈਂ ਜਾਣਦੀ ਸੀ ਕਿ ਇਹ ਬਦਲਾਅ ਮੈਨੂੰ ਕ੍ਰਿਕਟ ਤੋਂ ਦੂਰ ਕਰ ਸਕਦਾ ਹੈ। ਮੈਨੂੰ ਉਮੀਦ ਹੈ ਕਿ ਬੀਸੀਸੀਆਈ ਇਸ ਲਈ ਤਿਆਰ ਹੋਵੇਗਾ ਅਤੇ ਇਸ ਸਬੰਧੀ ਆਪਣੀ ਪਾਲਿਸੀ ਬਣਾਉਣ ਦੀ ਕੋਸ਼ਿਸ਼ ਕਰੇਗਾ।'