- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਫਗਾਨਿਸਤਾਨ ਨੇ ਸੋਮਵਾਰ ਨੂੰ ਤੀਜੇ ਵਨਡੇ ’ਚ ਆਇਰਲੈਂਡ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ 2027 ਵਨਡੇ ਵਿਸ਼ਵ ਕੱਪ ਲਈ ਸਿੱਧਾ ਕੁਆਲੀਫਾਈ ਕਰ ਲਿਆ। ਅਫਗਾਨਿਸਤਾਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਆਇਰਲੈਂਡ ਨੂੰ 46.3 ਓਵਰਾਂ ’ਚ ਸਿਰਫ 206 ਦੌੜਾਂ ਦੇ ਕੇ ਆਲਆਊਟ ਕਰ ਦਿੱਤਾ।

ਬੈਲਫਾਸਟ (ਪੀਟੀਆਈ) : ਅਫਗਾਨਿਸਤਾਨ ਨੇ ਸੋਮਵਾਰ ਨੂੰ ਤੀਜੇ ਵਨਡੇ ’ਚ ਆਇਰਲੈਂਡ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ 2027 ਵਨਡੇ ਵਿਸ਼ਵ ਕੱਪ ਲਈ ਸਿੱਧਾ ਕੁਆਲੀਫਾਈ ਕਰ ਲਿਆ। ਅਫਗਾਨਿਸਤਾਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਆਇਰਲੈਂਡ ਨੂੰ 46.3 ਓਵਰਾਂ ’ਚ ਸਿਰਫ 206 ਦੌੜਾਂ ਦੇ ਕੇ ਆਲਆਊਟ ਕਰ ਦਿੱਤਾ।
ਟੀਚੇ ਦਾ ਪਿੱਛਾ ਕਰਦੇ ਹੋਏ ਅਫਗਾਨਿਸਤਾਨ ਦੀ ਟੀਮ ਇਕ ਸਮੇਂ 97 ਦੌੜਾਂ ’ਤੇ ਦੋ ਵਿਕਟਾਂ ਨਾਲ 176 ਦੌੜਾਂ ’ਤੇ ਸੱਤ ਵਿਕਟਾਂ ਗੁਆਉਣ ਕਾਰਨ ਮੁਸ਼ਕਲ ’ਚ ਸੀ ਪਰ ਰਾਸ਼ਿਦ ਖ਼ਾਨ ਨੇ 43 ਗੇਂਦਾਂ ’ਚ ਚਾਰ ਚੌਕਿਆਂ ਦੀ ਮਦਦ ਨਾਲ ਅਜੇਤੂ 37 ਦੌੜਾਂ ਦੀ ਪਾਰੀ ਖੇਡੀ। ਉਸਨੇ ਯਾਮਿਨ ਅਹਿਮਦਜ਼ਈ (ਚਾਰ ਦੌੜਾਂ) ਨਾਲ ਮਿਲ ਕੇ ਟੀਮ ਨੂੰ 44.5 ਓਵਰਾਂ ’ਚ ਟੀਚੇ ਤੱਕ ਪਹੁੰਚਾ ਦਿੱਤਾ। ਅਫਗਾਨਿਸਤਾਨ ਇਸ ਸਮੇਂ ਵਨਡੇ ਰੈਂਕਿੰਗ ’ਚ ਅੱਠਵੇਂ ਸਥਾਨ ’ਤੇ ਹੈ।
ਇਸ ਜਿੱਤ ਨਾਲ ਉਸਨੇ ਅਗਲੇ ਸਾਲ ਦੱਖਣੀ ਅਫਰੀਕਾ, ਜ਼ਿੰਬਾਬਵੇ ਤੇ ਨਾਮੀਬੀਆ ’ਚ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ਲਈ ਸਿੱਧਾ ਕੁਆਲੀਫਾਈ ਕਰ ਲਿਆ। ਇਸ ਮੁਕਾਬਲੇ ਤੋਂ ਪਹਿਲਾਂ ਅਫਗਾਨਿਸਤਾਨ ਨੂੰ ਵਿਸ਼ਵ ਕੱਪ ’ਚ ਥਾਂ ਪੱਕੀ ਕਰਨ ਲਈ ਸਿਰਫ ਇਕ ਜਿੱਤ ਦੀ ਲੋੜ ਸੀ। ਉਸਨੇ ਦੂਜੇ ਵਨਡੇ ’ਚ ਆਇਰਲੈਂਡ ਨੂੰ 92 ਦੌੜਾਂ ਨਾਲ ਹਰਾਇਆ ਸੀ, ਜਦਕਿ ਪੰਜ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ ਸੀ।