ਚੀਨ ਖ਼ਿਲਾਫ਼ ਭਾਰਤ ਚੁੱਕੇਗਾ ਵੱਡਾ ਕਦਮ? ਚੀਨੀ ਮਾਲ ਦੀ ਐਂਟੀ-ਡੰਪਿੰਗ ਜਾਂਚ ਸ਼ੁਰੂ, ਵਪਾਰ ਨੂੰ ਲੈ ਕੇ ਫਿਰ ਨਵਾਂ ਪੰਗਾ!
ਭਾਰਤ ਨੇ ਘਰੇਲੂ ਨਿਰਮਾਤਾਵਾਂ (Domestic Manufacturers) ਦੀਆਂ ਵੱਖ-ਵੱਖ ਕਈ ਸ਼ਿਕਾਇਤਾਂ ਦੇ ਅਧਾਰ 'ਤੇ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਚੀਨ ਤੋਂ ਇੰਪੋਰਟ ਕੀਤੇ ਜਾਣ ਵਾਲੇ 3 ਉਤਪਾਦਾਂ ਦੇ ਖ਼ਿਲਾਫ਼ ਡੰਪਿੰਗ ਰੋਧੀ (ਐਂਟੀ-ਡੰਪਿੰਗ) ਜਾਂਚ ਸ਼ੁਰੂ ਕੀਤੀ ਹੈ। ਵਣਜ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਜੇਕਰ ਇਹ ਸ਼ਿਕਾਇਤਾਂ ਸਹੀ ਪਾਈਆਂ ਜਾਂਦੀਆਂ ਹਨ ਤਾਂ ਇਸਦੇ ਖ਼ਿਲਾਫ਼ ਸਖ਼ਤ ਐਕਸ਼ਨ ਵੀ ਲਿਆ ਜਾਵੇਗਾ। ਇਸ ਜਾਂਚ ਵਿੱਚ ਚੀਨ (China) ਤੋਂ ਇਲਾਵਾ ਦੱਖਣੀ ਕੋਰੀਆ, ਸਿੰਗਾਪੁਰ, ਅਮਰੀਕਾ ਅਤੇ ਥਾਈਲੈਂਡ ਵਰਗੇ ਦੇਸ਼ ਵੀ ਸ਼ਾਮਲ ਹਨ।
Publish Date: Fri, 26 Jun 2026 01:02 PM (IST)
Updated Date: Fri, 26 Jun 2026 01:04 PM (IST)

ਨਵੀਂ ਦਿੱਲੀ। ਭਾਰਤ ਨੇ ਘਰੇਲੂ ਨਿਰਮਾਤਾਵਾਂ (Domestic Manufacturers) ਦੀਆਂ ਵੱਖ-ਵੱਖ ਕਈ ਸ਼ਿਕਾਇਤਾਂ ਦੇ ਅਧਾਰ 'ਤੇ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਚੀਨ ਤੋਂ ਇੰਪੋਰਟ ਕੀਤੇ ਜਾਣ ਵਾਲੇ 3 ਉਤਪਾਦਾਂ ਦੇ ਖ਼ਿਲਾਫ਼ ਡੰਪਿੰਗ ਰੋਧੀ (ਐਂਟੀ-ਡੰਪਿੰਗ) ਜਾਂਚ ਸ਼ੁਰੂ ਕੀਤੀ ਹੈ। ਵਣਜ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਜੇਕਰ ਇਹ ਸ਼ਿਕਾਇਤਾਂ ਸਹੀ ਪਾਈਆਂ ਜਾਂਦੀਆਂ ਹਨ ਤਾਂ ਇਸਦੇ ਖ਼ਿਲਾਫ਼ ਸਖ਼ਤ ਐਕਸ਼ਨ ਵੀ ਲਿਆ ਜਾਵੇਗਾ। ਇਸ ਜਾਂਚ ਵਿੱਚ ਚੀਨ (China) ਤੋਂ ਇਲਾਵਾ ਦੱਖਣੀ ਕੋਰੀਆ, ਸਿੰਗਾਪੁਰ, ਅਮਰੀਕਾ ਅਤੇ ਥਾਈਲੈਂਡ ਵਰਗੇ ਦੇਸ਼ ਵੀ ਸ਼ਾਮਲ ਹਨ।
ਚੀਨ ਦੇ ਇਨ੍ਹਾਂ ਪ੍ਰੋਡਕਟਸ ਖ਼ਿਲਾਫ਼ ਜਾਂਚ
JPFL ਫ਼ਿਲਮਜ਼ ਨੇ ਚੀਨ ਅਤੇ ਥਾਈਲੈਂਡ ਤੋਂ ਆਉਣ ਵਾਲੀ ਪੈਕੇਜਿੰਗ ਸੈਕਟਰ ਵਿੱਚ ਵਰਤੀ ਜਾਣ ਵਾਲੀ 'ਬਾਏਐਕਸੀਅਲੀ ਓਰੀਐਂਟਡ ਪੌਲੀਏਮਾਈਡ' (BOPA) ਫ਼ਿਲਮ ਦੇ ਇੰਪੋਰਟ ਦੀ ਜਾਂਚ ਦੀ ਮੰਗ ਉਠਾਈ ਹੈ। ਇਸ ਤੋਂ ਇਲਾਵਾ ਭਾਰਤੀ ਕੰਪਨੀ ਵਿਨਤੀ ਆਰਗੈਨਿਕਸ ਲਿਮਟਿਡ ਨੇ ਚੀਨ, ਦੱਖਣੀ ਕੋਰੀਆ ਅਤੇ ਸਿੰਗਾਪੁਰ ਤੋਂ ਇੰਪੋਰਟ ਕੀਤੇ ਕੁਝ ਐਂਟੀਆਕਸੀਡੈਂਟਸ ਦੀ ਇੰਪੋਰਟ ਡੰਪਿੰਗ ਦੀ ਜਾਂਚ ਦੀ ਮੰਗ ਕੀਤੀ ਹੈ, ਜਿਨ੍ਹਾਂ ਦੀ ਵਰਤੋਂ ਪੌਲੀਮਰ ਉਦਯੋਗ ਵਿੱਚ ਹੁੰਦੀ ਹੈ।
ਇੰਡੀਅਨ ਐਸੋਸੀਏਸ਼ਨ ਆਫ਼ ਥਰਮਲ ਪੇਪਰ ਮੈਨੂਫੈਕਚਰਰਜ਼ ਐਂਡ ਅਲਾਈਡ ਇੰਡਸਟਰੀਜ਼ ਨੇ ਥਰਮਲ ਪੇਪਰ ਜਾਂ ਥਰਮਲ ਸੈਂਸਿਟਿਵ ਪੇਪਰ 'ਤੇ ਐਂਟੀ-ਡੰਪਿੰਗ ਦੀ ਮੰਗ ਉਠਾਈ ਹੈ। ITC ਲਿਮਟਿਡ ਨੇ ਚੀਨ ਤੋਂ ਇੰਪੋਰਟ ਕੀਤੇ ਜਾਣ ਵਾਲੇ ਡੈਕੋਰ ਪੇਪਰ 'ਤੇ ਲਾਗੂ ਐਂਟੀ-ਡੰਪਿੰਗ ਡਿਊਟੀ ਦੇ 'ਸਨਸੈੱਟ ਰਿਵਿਊ' ਦੀ ਮੰਗ ਕੀਤੀ ਹੈ।
ਭਾਰਤੀ ਕੰਪਨੀਆਂ ਨੇ ਕਿਉਂ ਕੀਤੀ ਸ਼ਿਕਾਇਤ?
ਵਪਾਰ ਉਪਚਾਰ ਮਹਾਨਿਰਦੇਸ਼ਕ (DGTR) ਦੇ ਨੋਟੀਫਿਕੇਸ਼ਨ ਅਨੁਸਾਰ, ਸਾਰੇ ਸ਼ਿਕਾਇਤਕਰਤਾਵਾਂ ਨੇ ਦੋਸ਼ ਲਗਾਇਆ ਹੈ ਕਿ ਇਹਨਾਂ ਦੇਸ਼ਾਂ ਤੋਂ ਡੰਪ ਕੀਤੇ ਗਏ ਉਤਪਾਦਾਂ ਦੇ ਇੰਪੋਰਟ ਕੀਤੇ ਜਾਣ ਨਾਲ ਭਾਰਤ ਦੇ ਘਰੇਲੂ ਉਦਯੋਗਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚ ਰਿਹਾ ਹੈ। ਉਹਨਾਂ ਨੇ ਸਸਤੇ ਆਯਾਤ ਤੋਂ ਘਰੇਲੂ ਕੰਪਨੀਆਂ ਨੂੰ ਬਚਾਉਣ ਲਈ ਐਂਟੀ-ਡੰਪਿੰਗ ਡਿਊਟੀ ਲਗਾਉਣ ਦੀ ਮੰਗ ਉਠਾਈ ਹੈ।
ਭਾਰਤ ਕੀ ਕਦਮ ਚੁੱਕੇਗਾ?
ਭਾਰਤੀ ਕੰਪਨੀਆਂ ਦੇ ਘਰੇਲੂ ਉਦਯੋਗਾਂ ਨੂੰ ਨੁਕਸਾਨ ਹੋਣ ਦੀ ਸ਼ਿਕਾਇਤ ਤੋਂ ਬਾਅਦ ਭਾਰਤ ਦੀ ਜਵਾਬੀ ਕਾਰਵਾਈ 'ਤੇ ਨਜ਼ਰਾਂ ਹਨ। ਨੋਟੀਫਿਕੇਸ਼ਨ ਮੁਤਾਬਕ ਜੇਕਰ ਇਹ ਪਾਇਆ ਜਾਂਦਾ ਹੈ ਕਿ ਡੰਪਿੰਗ ਨਾਲ ਘਰੇਲੂ ਉਦਯੋਗ ਨੂੰ ਅਸਲ ਵਿੱਚ ਨੁਕਸਾਨ ਪਹੁੰਚਿਆ ਹੈ, ਤਾਂ DGTR ਇਹਨਾਂ ਉਤਪਾਦਾਂ ਦੇ ਆਯਾਤ 'ਤੇ ਡਿਊਟੀ ਲਗਾਉਣ ਦੀ ਸਿਫ਼ਾਰਸ਼ ਕਰੇਗਾ। ਦੱਸ ਦੇਈਏ ਕਿ ਇੰਪੋਰਟ ਡਿਊਟੀ ਨੂੰ ਲਾਗੂ ਕਰਨ ਦਾ ਅੰਤਿਮ ਫ਼ੈਸਲਾ ਵਿੱਤ ਮੰਤਰਾਲਾ ਲੈਂਦਾ ਹੈ। ਭਾਰਤ ਪਹਿਲਾਂ ਵੀ ਚੀਨ ਸਮੇਤ ਕਈ ਹੋਰ ਦੇਸ਼ਾਂ ਤੋਂ ਸਸਤੇ ਇੰਪੋਰਟ 'ਤੇ ਲਗਾਮ ਲਗਾਉਣ ਲਈ ਕਈ ਉਤਪਾਦਾਂ 'ਤੇ ਐਂਟੀ-ਡੰਪਿੰਗ ਡਿਊਟੀ ਲਗਾ ਚੁੱਕਾ ਹੈ।