
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹੁਣ ਭਾਰਤ ਅਤੇ ਬ੍ਰਾਜ਼ੀਲ ਨੇ 2030 ਤੱਕ ਦੁਵੱਲੇ ਵਪਾਰ ਨੂੰ 30 ਅਰਬ ਡਾਲਰ ਤੱਕ ਵਧਾਉਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਮੌਜੂਦਾ ਸਮੇਂ ਵਿਚ ਭਾਰਤ ਅਤੇ ਬ੍ਰਾਜ਼ੀਲ ਵਿਚਕਾਰ ਦੁਵੱਲਾ ਵਪਾਰ 2025-26 ਵਿਚ 15.07 ਅਰਬ ਡਾਲਰ ਤੱਕ ਪਹੁੰਚ ਚੁੱਕਾ ਹੈ। ਹੁਣ ਦੋਵੇਂ ਦੇਸ਼ ਅਗਲੇ ਚਾਰ ਸਾਲਾਂ ਵਿਚ ਇਸ ਨੂੰ ਲਗਭਗ ਦੁੱਗਣਾ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਭਾਰਤ ਹੁਣ ਦੁਨੀਆ ਭਰ ਦੇ ਪ੍ਰਮੁੱਖ ਬਾਜ਼ਾਰਾਂ ਵਿਚ ਆਪਣੀ ਮੌਜੂਦਗੀ ਦਰਜ ਕਰਾਉਣਾ ਚਾਹੁੰਦਾ ਹੈ, ਜਿਸ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਪਿਛਲੇ ਕੁਝ ਸਾਲਾਂ ਵਿਚ ਸਾਡੇ ਵਿਦੇਸ਼ੀ ਵਪਾਰ ਵਿਚ ਕਾਫ਼ੀ ਵਾਧਾ ਹੋਇਆ ਹੈ। ਹੁਣ ਭਾਰਤ ਅਤੇ ਬ੍ਰਾਜ਼ੀਲ ਨੇ 2030 ਤੱਕ ਦੁਵੱਲੇ ਵਪਾਰ ਨੂੰ 30 ਅਰਬ ਡਾਲਰ ਤੱਕ ਵਧਾਉਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਮੌਜੂਦਾ ਸਮੇਂ ਵਿਚ ਭਾਰਤ ਅਤੇ ਬ੍ਰਾਜ਼ੀਲ ਵਿਚਕਾਰ ਦੁਵੱਲਾ ਵਪਾਰ 2025-26 ਵਿਚ 15.07 ਅਰਬ ਡਾਲਰ ਤੱਕ ਪਹੁੰਚ ਚੁੱਕਾ ਹੈ। ਹੁਣ ਦੋਵੇਂ ਦੇਸ਼ ਅਗਲੇ ਚਾਰ ਸਾਲਾਂ ਵਿਚ ਇਸ ਨੂੰ ਲਗਭਗ ਦੁੱਗਣਾ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ।
ਮੀਟਿੰਗ 'ਚ ਕਈ ਅਜਿਹੇ ਸੈਕਟਰਾਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਵਿਚ ਵਪਾਰ ਅਤੇ ਨਿਵੇਸ਼ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਇਨ੍ਹਾਂ ਵਿਚ ਭਾਰਤ ਦੇ ਫਾਰਮਾਸਿਊਟੀਕਲ (ਦਵਾਈ ਉਦਯੋਗ) ਨੂੰ ਵੱਡਾ ਫਾਇਦਾ ਮਿਲੇਗਾ। ਭਾਰਤ ਨੇ ਬ੍ਰਾਜ਼ੀਲ ਵਿਚ ਭਾਰਤੀ ਦਵਾਈਆਂ ਦੀ ਆਸਾਨ ਪਹੁੰਚ ਅਤੇ ਰੈਗੂਲੇਟਰੀ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਦੀ ਮੰਗ ਕੀਤੀ ਹੈ। ਦੋਵੇਂ ਦੇਸ਼ਾਂ ਨੇ ਫਾਰਮਾ ਵਪਾਰ ਵਧਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ।
ਭਾਰਤ ਦੇ ਖੇਤੀਬਾੜੀ ਵਪਾਰ ਦੇ ਖੇਤਰ 'ਚ ਵੀ ਬਾਜ਼ਾਰ ਤਕ ਪਹੁੰਚ ਅਤੇ ਖੁਰਾਕੀ ਉਤਪਾਦਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ’ਤੇ ਚਰਚਾ ਹੋਈ। ਬ੍ਰਾਜ਼ੀਲ ਦੇਸ਼ ਖੇਤੀਬਾੜੀ ਉਤਪਾਦਾਂ ਲਈ ਵੱਡਾ ਬਾਜ਼ਾਰ ਬਣ ਸਕਦਾ ਹੈ, ਜਦਕਿ ਭਾਰਤ ਬ੍ਰਾਜ਼ੀਲ ਤੋਂ ਖੇਤੀਬਾੜੀ ਉਤਪਾਦਾਂ ਦੀ ਦਰਾਮਦ ਵਧਾ ਸਕਦਾ ਹੈ। ਇਸ ਨਾਲ ਦੋਵੇਂ ਦੇਸ਼ਾਂ ਦੇ ਵਪਾਰ ਨੂੰ ਹੋਰ ਮਜ਼ਬੂਤੀ ਮਿਲੇਗੀ।
ਕੈਮੀਕਲ ਸੈਕਟਰ ਨੂੰ ਵਪਾਰ ਦੇ ਵਿਸਥਾਰ ਲਈ ਮੁੱਖ ਸੈਕਟਰਾਂ ਵਿਚ ਸ਼ਾਮਲ ਕੀਤਾ ਗਿਆ ਹੈ। ਦੋਵੇਂ ਦੇਸ਼ ਇਸ ਖੇਤਰ ਵਿਚ ਨਿਰਯਾਤ ਅਤੇ ਨਿਵੇਸ਼ ਵਧਾਉਣ ਲਈ ਕੰਮ ਕਰਨਗੇ। ਇੰਜੀਨੀਅਰਿੰਗ ਗੁਡਜ਼, ਮਸ਼ੀਨਰੀ ਅਤੇ ਉਦਯੋਗਿਕ ਉਪਕਰਨਾਂ ਦੇ ਵਪਾਰ ਨੂੰ ਵਧਾਉਣ ’ਤੇ ਵੀ ਸਹਿਮਤੀ ਬਣੀ ਹੈ। ਇਹ ਖੇਤਰ ਦੋਵੇਂ ਦੇਸ਼ਾਂ ਦੇ ਉਦਯੋਗਿਕ ਵਿਕਾਸ ਨੂੰ ਨਵੀਂ ਰਫ਼ਤਾਰ ਦੇ ਸਕਦਾ ਹੈ।
ਇਸ ਦੇ ਨਾਲ ਹੀ ਦੋਵੇਂ ਦੇਸ਼ਾਂ ਨੇ ਰੇਅਰ ਅਰਥ ਅਤੇ ਮਹੱਤਵਪੂਰਨ ਖਣਿਜਾਂ ਵਿਚ ਸਹਿਯੋਗ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਭਾਰਤ ਨੂੰ ਚੀਨ ’ਤੇ ਨਿਰਭਰਤਾ ਘਟਾਉਣ ਵਿਚ ਮਦਦ ਮਿਲ ਸਕਦੀ ਹੈ। ਦੋਵੇਂ ਦੇਸ਼ AI, ਡਿਜੀਟਲ ਤਕਨਾਲੋਜੀ, ਸੈਮੀਕੰਡਕਟਰ ਅਤੇ ਡਿਜੀਟਲ ਇਨਫ੍ਰਾਸਟਰੱਕਚਰ ਵਿਚ ਵੀ ਸਹਿਯੋਗ ਵਧਾਉਣ ਲਈ ਕੰਮ ਕਰ ਰਹੇ ਹਨ।
ਵਣਜ ਸਕੱਤਰ ਰਾਜੇਸ਼ ਅਗਰਵਾਲ ਅਤੇ ਬ੍ਰਾਜ਼ੀਲ ਦੇ ਅਧਿਕਾਰੀਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੋਵੇਂ ਦੇਸ਼ ਸਿਰਫ਼ ਵਪਾਰ ਵਧਾਉਣ ’ਤੇ ਹੀ ਨਹੀਂ, ਸਗੋਂ ਲੰਬੇ ਸਮੇਂ ਦੇ ਨਿਵੇਸ਼, ਬਾਜ਼ਾਰ ਤੱਕ ਪਹੁੰਚ ਅਤੇ ਉਦਯੋਗਿਕ ਸਹਿਯੋਗ ਨੂੰ ਵੀ ਮਜ਼ਬੂਤ ਕਰਨਗੇ। ਸਾਡਾ ਉਦੇਸ਼ ਅਜਿਹਾ ਆਰਥਿਕ ਸਬੰਧ ਬਣਾਉਣਾ ਹੈ ਜੋ ਦੋਵੇਂ ਦੇਸ਼ਾਂ ਲਈ ਸੰਤੁਲਿਤ ਅਤੇ ਟਿਕਾਊ ਹੋਵੇ।