- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੈਂਕਾਂ ’ਚ ਵਾਧੂ ਨਕਦੀ ਦੀ ਵੱਡੀ ਮਾਤਰਾ ਦਾ ਇਕ ਕਾਰਨ ਵਿਦੇਸ਼ੀ ਕਰੰਸੀ ਜਮ੍ਹਾਂ ਯੋਜਨਾ (133 ਅਰਬ ਡਾਲਰ) ’ਚ ਭਾਰੀ ਵਾਦਾ ਹੈ। ਜਬਰੀ ਪ੍ਰਤੀਕਿਰਿਆ ਕਾਰਨ ਇਸ ਵਿੰਡੋ ਨੂੰ ਤੈਅ ਸਮੇਂ ਤੋਂ ਇਕ ਮਹੀਨੇ ਪਹਿਲਾਂ (31 ਅਗਸਤ 2026) ਹੀ ਬੰਦ ਕਰ ਦਿੱਤਾ ਗਿਆ ਸੀ।

ਆਰਬੀਆਈ ਵੱਲੋਂ ਬੈਂਕਿੰਗ ਸਿਸਟਮ ’ਚੋਂ ਨਕਦੀ ਕੱਢਣ ਦਾ ਮੁੱਖ ਉਦੇਸ਼ ਮਹਿੰਗਾਈ ਨੂੰ ਕੰਟਰੋਲ ਕਰਨਾ ਤੇ ਦੇਸ਼ ਦੀ ਕਰੰਸੀ ਨੀਤੀ ਨੂੰ ਅਸਰਦਾਰ ਬਣਾਈ ਰੱਖਣਾ ਹੁੰਦਾ ਹੈ। ਜਦੋਂ ਦੇਸ਼ ਦੇ ਬੈਂਕਾਂ ਕੋਲ ਉਨ੍ਹਾਂ ਦੀ ਜ਼ਰੂਰਤ ਤੋਂ ਵੱਧ ਵਾਧੂ ਨਕਦੀ ਜਮ੍ਹਾਂ ਹੋ ਜਾਂਦੀ ਹੈ ਤਾਂ ਆਰਬੀਆਈ ਵੱਖ-ਵੱਖ ਵਿੱਤੀ ਸਾਧਨਾਂ ਜ਼ਰੀਏ ਇਸ ਪੈਸੇ ਨੂੰ ਆਪਣੇ ਕੋਲ ਖਿੱਚ ਲੈਂਦਾ ਹੈ।
ਇਹ ਹੈ ਵੱਡੀ ਵਜ੍ਹਾ
ਮਹਿੰਗਾਈ ’ਤੇ ਲਗਾਮ ਲਗਾਉਣਾ : ਜੇਕਰ ਬੈਂਕਾਂ ਕੋਲ ਵਾਧੂ ਨਕਦੀ ਹੋਵੇਗੀ, ਤਾਂ ਉਹ ਬਾਜ਼ਾਰ ’ਚ ਬਹੁਤ ਸੁਖਾਲੇ ਤੇ ਸਸਤੀਆਂ ਵਿਆਜ ਦਰਾਂ ’ਤੇ ਕਰਜ਼ਾ ਵੰਡਣਾ ਸ਼ੁਰੂ ਕਰ ਦੇਣਗੇ। ਬਾਜ਼ਾਰ ’ਚ ਪੈਸੇ ਦਾ ਵਹਾਅ ਤੇਜ਼ ਹੋਣ ਨਾਲ ਲੋਕਾਂ ਦੇ ਖ਼ਰੀਦਣ ਦੀ ਸਮਰੱਥਾ (ਮੰਗ) ਵਧੇਗੀ, ਜਿਸ ਨਾਲ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ।
ਕਰੰਸੀ ਨੀਤੀ ਨੂੰ ਅਸਰਦਾਰ ਬਣਾਈ ਰੱਖਣਾ : ਆਰਬੀਆਈ ਅਰਥਵਿਵਸਥਾ ਨੂੰ ਸੰਤੁਲਿਤ ਰੱਖਣ ਲਈ ‘ਰੈਪੋ ਰੇਟ’ ਤੈਅ ਕਰਦਾ ਹੈ, ਪਰ ਜੇਕਰ ਬੈਂਕਾਂ ਕੋਲ ਪਹਿਲਾਂ ਤੋਂ ਹੀ ਬਹੁਤ ਪੈਸਾ ਹੋਵੇਗਾ ਤਾਂ ਉਹ ਆਪਸ ’ਚ ਬਹੁਤ ਹੀ ਘੱਟ ਵਿਆਜ ਦਰ ’ਤੇ ਲੈਣ-ਦੇਣ ਕਰਨ ਲੱਗਣਗੇ। ਇਸ ਨਾਲ ਆਰਬੀਆੀ ਦੀਆਂ ਨੀਤੀਗਤ ਦਰਾਂ ਦਾ ਅਸਰ ਬਜ਼ਾਰ ’ਤੇ ਕਮਜ਼ੋਰ ਪੈ ਜਾਵੇਗਾ। ਬਾਜ਼ਾਰ ਦੀਆਂ ਵਿਆਜ ਦਰਾਂ ਨੂੰ ਆਪਣੀ ਰੈਪੋ ਰੇਟ ਦੇ ਘੇਰੇ ’ਚ ਰੱਖਣ ਲਈ ਆਰਬੀਆਈ ਦਖ਼ਲ ਦਿੰਦਾ ਹੈ।
ਵਿੱਤੀ ਬਾਜ਼ਾਰਾਂ ’ਚ ਸਥਿਰਤਾ ਲਿਆਉਣਾ : ਜ਼ਿਆਦਾਤਰ ਨਕਦੀ ਕਾਰਨ ਵਿੱਤੀ ਬਾਜ਼ਾਰਾਂ ਤੇ ਅਸੈਟ ਪ੍ਰਾਈਸਿਜ਼ (ਜਿਵੇਂ ਸ਼ੇਅਰ ਬਾਜ਼ਾਰ ਜਾਂ ਪ੍ਰਾਪਰਟੀ) ’ਚ ਬਣਾਉਟੀ ਤੇਜ਼ੀ ਆ ਸਕਦੀ ਹੈ, ਜੋ ਆਰਥਿਕ ਸੰਕਟ ਦਾ ਰੂਪ ਲੈ ਸਕਦੀ ਹੈ। ਨਕਦੀ ਘੱਟ ਕਰ ਕੇ ਬਾਜ਼ਾਰ ’ਚ ਸਥਿਰਤਾ ਯਕੀਨੀ ਬਣਾਈ ਜਾਂਦੀ ਹੈ।
ਬੈਂਕਾਂ ’ਚੋਂ ਪੈਸੇ ਕੱਢਣ ਲਈ ਇਨ੍ਹਾਂ ਤਰੀਕਾਂ ਦਾ ਹੁੰਦਾ ਹੈ ਇਸਤੇਮਾਲ
ਵੀਆਰਆਰ : ਬਦਲਵੀਆਂ ਦਰ ਰਿਵਰਸ ਰੈਪੋ (ਵੀਆਰਆਰ) ਤਹਿਤ ਬੈਂਕ ਵਾਧੂ ਨਕਦੀ ਨੂੰ ਇਕ ਤੈਅ ਮਿਆਦ (ਜਿਵੇਂ 7 ਦਿਨ, 14 ਦਿਨ ਜਾਂ 30 ਦਿਨ) ਲਈ ਆਰਬਾਈ ਕੋਲ ਜਮ੍ਹਾਂ ਕਰਦੇ ਹਨ ਤੇ ਉਸ ’ਤੇ ਵਿਆਜ ਕਮਾਉੰਦੇ ਹਨ।
ਓਐੱਮਓ : ਖੱਲ੍ਹੇ ਬਾਜ਼ਾਰ ਪਰਿਚਾਲਨ ਤਹਿਤ ਆਰਬੀਆਈ ਨੂੰ ਸਰਕਾਰੀ ਬਾਂਡ ਵੇਚਦਾ ਹੈ। ਬੈਂਕ ਇਨ੍ਹਾਂ ਨੂੰ ਖ਼ਰੀਦਦੇ ਹਨ ਤੇ ਪੈਸਾ ਸਿੱਧਾ ਆਰਬੀਆਈ ਕੋਲ ਚਲਾ ਜਾਂਦਾ ਹੈ।
ਸੀਆਰਆਰ : ਇਸ ’ਚ ਬੈਂਕਾਂ ਕੋਲ ਕੁਲ ਜਮ੍ਹਾਂ ਦਾ ਇਕ ਤੈਅ ਹਿੱਸਾ ਆਰਬੀਆਈ ਕੋਲ ਜਮ੍ਹਾਂ ਕਰਨਾ ਹੁੰਦਾ ਹੈ। ਇਸ ਤੋਂ ਵੱਧ ਵੀ ਨਕਦੀ ਹੁੰਦੀ ਹੈ।
ਵਿਦੇਸ਼ੀ ਕਰੰਸੀ ਜਮ੍ਹਾਂ ਯੋਜਨਾ ਨਾਲ ਬੈਂਕਾਂ ’ਚ ਆਏ 133 ਅਰਬ ਡਾਲਰ
ਬੈਂਕਾਂ ’ਚ ਵਾਧੂ ਨਕਦੀ ਦੀ ਵੱਡੀ ਮਾਤਰਾ ਦਾ ਇਕ ਕਾਰਨ ਵਿਦੇਸ਼ੀ ਕਰੰਸੀ ਜਮ੍ਹਾਂ ਯੋਜਨਾ (133 ਅਰਬ ਡਾਲਰ) ’ਚ ਭਾਰੀ ਵਾਦਾ ਹੈ। ਜਬਰੀ ਪ੍ਰਤੀਕਿਰਿਆ ਕਾਰਨ ਇਸ ਵਿੰਡੋ ਨੂੰ ਤੈਅ ਸਮੇਂ ਤੋਂ ਇਕ ਮਹੀਨੇ ਪਹਿਲਾਂ (31 ਅਗਸਤ 2026) ਹੀ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਓਐੱਫਸੀਬੀ ਜ਼ਰੀਏ 5.296 ਅਰਬ ਡਾਲਰ ਆਏ। ਬਾਅਦ ’ਚ ਆਰਬੀਆਈ ਨਾਲ ਕੀਤੇ ਗਏ ਅਦਲਾ-ਬਦਲੀ ਸੌਦਿਆਂ ਨਾਲ ਬੈਂਕਾਂ ਨੂੰ ਰੁਪਏ ਦੀ ਨਕਦੀ ਮਿਲੀ। ਇਸ ਤੋਂ ਇਲਾਵਾ ਮਹੀਨੇ ਦੇ ਅਖ਼ੀਰ ’ਚ ਸਰਕਾਰ ਵੱਲੋਂ ਤਨਖ਼ਾਹ ਤੇ ਪੈਨਸ਼ਨ ਸਮੇਤ ਵੱਖ-ਵੱਖ ਮਦਾਂ ਲਈ ਕੀਤੇ ਗਏ ਖ਼ਰਚ ਨਾਲ ਵੀ ਬੈਂਕਾਂ ’ਚ ਨਕਦੀ ਵਧੀ।
75,026 ਕਰੋੜ ਆਰਬੀਆਈ ਨੇ ਬੁੱਧਵਾਰ ਨੂੰ ਵੀਆਰਆਰ ਜ਼ਰੀਏ ਬੈਂਕਾਂ ’ਚੋਂ ਕੱਢੇ
4.45 ਲੱਖ ਕਰੋੜ ਦੀ ਵਾਧੂ ਨਕਦੀ ਸੀ ਬੈਂਕਿੰਕ ਪ੍ਰਣਾਲੀ ’ਚ 22 ਸਤੰਬਰ ਤੱਕ
(ਇਨਪੁਟ : ਜੇਐੱਨਐੱਨ)