
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤ ਦਾ ਸਭ ਤੋਂ ਪੁਰਾਣਾ ਸਾਫਟ ਡ੍ਰਿੰਕ ਬ੍ਰਾਂਡ ‘ਅਰਦੇਸ਼ਿਰ ਸੋਡਾ’ ਹੈ, ਜਿਸ ਨੂੰ ‘ਆਰਡੀਜ਼ (Ardy’s)’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਭਾਰਤ ਦਾ ਪਹਿਲਾ ਸਾਫਟ ਡ੍ਰਿੰਕ ਬ੍ਰਾਂਡ ਵੀ ਹੈ। ਇਸ ਦੀ ਸ਼ੁਰੂਆਤ 1884 'ਚ ਪੁਣੇ 'ਚ ਹੋਈ ਸੀ ਅਤੇ ਇਹ ਅੱਜ ਵੀ ਚੱਲ ਰਿਹਾ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਅੱਜ ਦੇ ਸਮੇਂ ਭਾਰਤੀ ਬਾਜ਼ਾਰ 'ਚ ਕਈ ਸਾਫਟ ਡ੍ਰਿੰਕ ਬ੍ਰਾਂਡ ਮੌਜੂਦ ਹਨ। ਲੰਬੇ ਸਮੇਂ ਤਕ ਕੋਕਾ-ਕੋਲਾ ਤੇ ਪੈਪਸੀ ਵਰਗੇ ਬ੍ਰਾਂਡਾਂ ਦਾ ਦਬਦਬਾ ਰਿਹਾ, ਪਰ ਹੁਣ ਲਾਹੌਰੀ ਜ਼ੀਰਾ, ਕੈਂਪਾ ਤੇ ਕਈ ਐਨਰਜੀ ਡ੍ਰਿੰਕ ਬ੍ਰਾਂਡ ਵੀ ਉਨ੍ਹਾਂ ਨੂੰ ਸਖ਼ਤ ਟੱਕਰ ਦੇ ਰਹੇ ਹਨ। ਪਰ ਇਨ੍ਹਾਂ ਵਿੱਚੋਂ ਕੋਈ ਵੀ ਭਾਰਤ ਦਾ ਪਹਿਲਾ ਸਾਫਟ ਡ੍ਰਿੰਕ ਬ੍ਰਾਂਡ ਨਹੀਂ ਹੈ। ਅੱਜ ਅਸੀਂ ਤੁਹਾਨੂੰ ਭਾਰਤ ਦੇ ਪਹਿਲੇ ਸਾਫਟ ਡ੍ਰਿੰਕ ਬ੍ਰਾਂਡ ਬਾਰੇ ਦੱਸਾਂਗੇ।
ਭਾਰਤ ਦਾ ਸਭ ਤੋਂ ਪੁਰਾਣਾ ਸਾਫਟ ਡ੍ਰਿੰਕ ਬ੍ਰਾਂਡ ‘ਅਰਦੇਸ਼ਿਰ ਸੋਡਾ’ ਹੈ, ਜਿਸ ਨੂੰ ‘ਆਰਡੀਜ਼ (Ardy’s)’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਭਾਰਤ ਦਾ ਪਹਿਲਾ ਸਾਫਟ ਡ੍ਰਿੰਕ ਬ੍ਰਾਂਡ ਵੀ ਹੈ। ਇਸ ਦੀ ਸ਼ੁਰੂਆਤ 1884 'ਚ ਪੁਣੇ 'ਚ ਹੋਈ ਸੀ ਅਤੇ ਇਹ ਅੱਜ ਵੀ ਚੱਲ ਰਿਹਾ ਹੈ।
ਈਰਾਨ ਤੋਂ ਭਾਰਤ ਆਏ ਪ੍ਰਵਾਸੀ ਅਰਦੇਸ਼ਿਰ ਖੋਦਾਦਾਦ ਈਰਾਨੀ ਨੇ 1884 'ਚ ਆਰਡੀਜ਼ ਦੀ ਸ਼ੁਰੂਆਤ ਕੀਤੀ ਸੀ। 1884 ਤੋਂ ਚੱਲ ਰਿਹਾ ਇਹ ਕਾਰੋਬਾਰ ਇਕ ਪਰਿਵਾਰਕ ਬਿਜ਼ਨਸ ਹੈ। ਇਹ ਮਿੱਠੇ ਕੋਲਾ ਫਲੇਵਰ ਤੋਂ ਲੈ ਕੇ ਅੱਜ ਦੇ ਚਟਪਟੇ ਅਤੇ ਮਸਾਲੇਦਾਰ ਫਲੇਵਰ ਤਕ ਦੇ ਡ੍ਰਿੰਕ ਵੇਚਦਾ ਹੈ। ਫਲੇਵਰ ਦੀ ਸ਼ੁੱਧਤਾ, ਸਾਦਾ ਤੇ ਵਧੀਆ ਸਵਾਦ ਅਤੇ Ardy’s ਦੇ ਡ੍ਰਿੰਕਸ ਦੀ ਗੁਣਵੱਤਾ ਕਾਰਨ ਇਸ ਦੀ ਪਛਾਣ ਕਾਫ਼ੀ ਵਿਲੱਖਣ ਰਹੀ ਹੈ।
ਅੱਜ ਇਸ ਕਾਰੋਬਾਰ ਨੂੰ ਅਰਦੇਸ਼ਿਰ ਈਰਾਨੀ ਦੇ ਪੜਪੋਤੇ ਮਰਜ਼ਬਾਨ ਈਰਾਨੀ ਸੰਭਾਲ ਰਹੇ ਹਨ। ਫਲੇਵਰ ਵਾਲੇ ਸੋਡੇ ਦੇ ਆਪਣੇ ਪੁਰਾਣੇ ਕਾਰੋਬਾਰ ਦੇ ਨਾਲ ਹੁਣ ਇਸ ਵਿਚ ਪਾਣੀ ਅਤੇ ਬਰਫ਼ ਬਣਾਉਣ ਦਾ ਕੰਮ ਵੀ ਸ਼ਾਮਲ ਹੋ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਅਮਰੀਕਾ 'ਚ ਕੋਕਾ-ਕੋਲਾ ਦੀ ਖੋਜ ਤੋਂ ਦੋ ਸਾਲ ਪਹਿਲਾਂ ਹੀ ਅਰਦੇਸ਼ਿਰ ਸੋਡਾ ਦੀ ਸ਼ੁਰੂਆਤ ਹੋ ਗਈ ਸੀ।
ਅਰਦੇਸ਼ਿਰ ਨੇ ਰਵਾਇਤੀ ਬੋਤਲਿੰਗ ਤਰੀਕਿਆਂ ਰਾਹੀਂ ਕਾਰਬੋਨੇਟਿਡ ਡ੍ਰਿੰਕਸ ਅਤੇ ਸੋਡਾ ਵਾਟਰ ਬਣਾਉਣਾ ਸ਼ੁਰੂ ਕੀਤਾ। ਉਨ੍ਹਾਂ ਦਾ ਧਿਆਨ ਵੱਡੇ ਪੱਧਰ ’ਤੇ ਪ੍ਰਸਿੱਧੀ ਹਾਸਲ ਕਰਨ ਦੀ ਬਜਾਏ ਗੁਣਵੱਤਾ ਅਤੇ ਤਾਜ਼ਗੀ ’ਤੇ ਸੀ। ਇਸੇ ਕਾਰਨ ਇਸ ਬ੍ਰਾਂਡ ਨੇ ਪੀੜ੍ਹੀਆਂ ਤਕ ਲੋਕਾਂ ਦਾ ਭਰੋਸਾ ਜਿੱਤਿਆ।
ਸ਼ੁਰੂਆਤ 'ਚ ਇਕ ਛੋਟੀ ਬੋਤਲਿੰਗ ਯੂਨਿਟ ਵਜੋਂ ਕੰਮ ਕਰਨ ਵਾਲੇ ਅਰਦੇਸ਼ਿਰ ਦੇ ਡ੍ਰਿੰਕਸ ਜਲਦ ਹੀ ਸ਼ਹਿਰ ਦੇ ਸਥਾਨਕ ਲੋਕਾਂ, ਕੈਫੇ ਅਤੇ ਈਰਾਨੀ ਅਦਾਰਿਆਂ 'ਚ ਮਸ਼ਹੂਰ ਹੋ ਗਏ।
ਅਰਦੇਸ਼ਿਰ ਦਾ ਉਤਪਾਦਨ ਅੱਜ ਵੀ ਜਾਰੀ ਹੈ ਅਤੇ ਇਸ ਦਾ ਹੈੱਡਕੁਆਰਟਰ ਪੁਣੇ ਵਿੱਚ ਹੈ। ਇਹ ਇਕ ਖ਼ਾਸ ਕਿਸਮ ਦਾ ਨੀਸ਼ ਬ੍ਰਾਂਡ ਹੈ ਅਤੇ ਇਸ ਦਾ ਵੱਡੇ ਪੱਧਰ ’ਤੇ ਇਸ਼ਤਿਹਾਰ ਵੀ ਨਹੀਂ ਕੀਤਾ ਜਾਂਦਾ।