- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗ੍ਰੇ ਮਾਰਕੀਟ ਪ੍ਰੀਮੀਅਮ ਜਾਂ ਜੀਐੱਮਪੀ ਉਹ ਵਾਧੂ ਰਕਮ ਹੁੰਦੀ ਹੈ, ਜੋ ਨਿਵੇਸ਼ਕ ਕਿਸੇ ਆਈਪੀਓ ਦੇ ਇਸ਼ੂ ਮੁੱਲ ਤੋਂ ਉੱਪਰ ਗ਼ੈਰ-ਰਸਮੀ ਅਤੇ ਗ਼ੈਰ-ਅਧਿਕਾਰਤ ਬਾਜ਼ਾਰ ਵਿਚ ਦੇਣ ਲਈ ਤਿਆਰ ਹੁੰਦੇ ਹਨ। ਇਹ ਸਥਿਤੀ ਸਟਾਕ ਐਕਸਚੇਂਜ ’ਤੇ ਸ਼ੇਅਰਾਂ ਦੀ ਲਿਸਟਿੰਗ ਤੋਂ ਪਹਿਲਾਂ ਦੀ ਹੁੰਦੀ ਹੈ। ਜੀਐੱਮਪੀ ਬਾਜ਼ਾਰ ਦੀ ਧਾਰਨਾ ਅਤੇ ਲਿਸਟਿੰਗ ਮਗਰੋਂ ਹੋ ਸਕਣ ਵਾਲੇ ਸੰਭਾਵੀ ਮੁਨਾਫ਼ੇ ਦਾ ਗ਼ੈਰ-ਰਸਮੀ ਪੈਮਾਨਾ ਹੈ, ਪਰ ਇਹ ਅਸਲ ਲਿਸਟਿੰਗ ਕੀਮਤ ਦੀ ਕੋਈ ਗਾਰੰਟੀ ਨਹੀਂ ਦਿੰਦਾ।

ਪੂੰਜੀ ਬਾਜ਼ਾਰ ਦੀ ਰੈਗੂਲੇਟਰ ਏਜੰਸੀ ਸੇਬੀ ਨੇ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਨਾਲ ਜੁੜੇ ਬੇਨਿਯਮਿਤ ਪ੍ਰੀ-ਲਿਸਟਿੰਗ ਪ੍ਰੀਮੀਅਮ ਜਾਂ ਗ੍ਰੇ ਮਾਰਕੀਟ ਪ੍ਰੀਮੀਅਮ (ਜੀਐੱਮਪੀ) ਦੇ ਅੰਕੜੇ ਪ੍ਰਕਾਸ਼ਤ ਕਰਨੇ ਬੰਦ ਕਰਨ ਲਈ ਕਿਹਾ ਹੈ। ਨਾਲ ਹੀ, ਨਿਵੇਸ਼ਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਜੀਐੱਮਪੀ ਨੂੰ ਲਿਸਟਿੰਗ ਕੀਮਤ ਜਾਂ ਸੰਭਾਵੀ ਮੁਨਾਫ਼ੇ ਦਾ ਸੰਕੇਤ ਨਾ ਮੰਨਣ। ਸਤੰਬਰ ਤੋਂ ਆਈਪੀਓ ਬਾਜ਼ਾਰ ਵਿਚ ਤੇਜ਼ੀ ਆਉਣ ਮਗਰੋਂ ਜੀਐੱਮਪੀ ਦੇ ਅੰਕੜੇ ਵੱਡੇ ਪੱਧਰ ’ਤੇ ਸਾਂਝੇ ਕੀਤੇ ਜਾ ਰਹੇ ਹਨ। ਨਿਵੇਸ਼ਕ ਅਕਸਰ ਇਨ੍ਹਾਂ ਅੰਕੜਿਆਂ ਦੇ ਆਧਾਰ ’ਤੇ ਜਨਤਕ ਪੇਸ਼ਕਸ਼ ਦੀ ਸੰਭਾਵੀ ਲਿਸਟਿੰਗ ਕਾਰਗੁਜ਼ਾਰੀ ਦਾ ਅੰਦਾਜ਼ਾ ਲਾਉਂਦੇ ਹਨ। ਹਾਲਾਂਕਿ, ਇਨ੍ਹਾਂ ਦਾ ਰਸਮੀ ਜਾਂ ਅਸਲ ਬਾਜ਼ਾਰ ਨਾਲ ਕੋਈ ਸਬੰਧ ਨਹੀਂ ਹੁੰਦਾ ਅਤੇ ਨਾ ਹੀ ਇਨ੍ਹਾਂ ਅੰਕੜਿਆਂ ਦੀ ਤਸਦੀਕ ਕੀਤੀ ਜਾਂਦੀ ਹੈ।
ਕੀ ਕਹਿੰਦੀ ਹੈ ਸੇਬੀ
ਸੇਬੀ ਦਾ ਕਹਿਣਾ ਹੈ ਕਿ ਵੈੱਬਸਾਈਟਾਂ, ਡਿਜੀਟਲ ਪਲੇਟਫਾਰਮਾਂ ਤੇ ਇੱਥੋਂ ਤੱਕ ਕਿ ਸੇਬੀ-ਰਜਿਸਟਰਡ ਕੁਝ ਵਿਚੋਲਿਆਂ ਤੇ ਬਾਜ਼ਾਰ ਨਾਲ ਜੁੜੇ ਲੋਕਾਂ ਵੱਲੋਂ ਵੀ ਅਜਿਹੇ ਅੰਕੜੇ ਵੱਡੇ ਪੱਧਰ ’ਤੇ ਪ੍ਰਕਾਸ਼ਤ ਕੀਤੇ ਜਾ ਰਹੇ ਹਨ। ਇਹ ਗ਼ੈਰ-ਰਸਮੀ ਤੇ ਬਿਨਾਂ ਤਸਦੀਕ ਵਾਲੇ ਅੰਕੜੇ ਉਨ੍ਹਾਂ ਕੀਮਤਾਂ ਨੂੰ ਦਰਸਾਉਂਦੇ ਹਨ, ਜਿਨ੍ਹਾਂ ’ਤੇ ਕਿਸੇ ਮਾਨਤਾ ਪ੍ਰਾਪਤ ਸਟਾਕ ਐਕਸਚੇਂਜ ’ਤੇ ਰਸਮੀ ਤੌਰ ’ਤੇ ਲਿਸਟ ਹੋਣ ਤੋਂ ਪਹਿਲਾਂ ਸ਼ੇਅਰਾਂ ਦਾ ਕਾਰੋਬਾਰ ਕੀਤਾ ਜਾਂਦਾ ਹੈ।
ਸੇਬੀ ਮੁਤਾਬਕ, ਅਜਿਹੇ ਲੈਣ-ਦੇਣ ਐਕਸਚੇਂਜ ਦੇ ਢਾਂਚੇ ਤੋਂ ਬਾਹਰ ਹੁੰਦੇ ਹਨ ਅਤੇ ਇਨ੍ਹਾਂ ’ਤੇ ਕੋਈ ਰੈਗੂਲੇਟਰੀ ਨਿਗਰਾਨੀ ਨਹੀਂ ਹੁੰਦੀ। ਇਨ੍ਹਾਂ ਵਿਚ ਲੈਣ-ਦੇਣ ਪੂਰਾ ਹੋਣ ਦੀ ਕੋਈ ਗਾਰੰਟੀ ਜਾਂ ਨਿਵੇਸ਼ਕਾਂ ਲਈ ਕੋਈ ਸੁਰੱਖਿਆ ਨਹੀਂ ਹੁੰਦੀ ਤੇ ਕੀਮਤ ਤੈਅ ਕਰਨ ਦੀ ਕੋਈ ਰਸਮੀ ਪ੍ਰਕਿਰਿਆ ਵੀ ਨਹੀਂ ਅਪਣਾਈ ਜਾਂਦੀ।
ਸੇਬੀ ਨੇ ਚਿਤਾਇਆ ਹੈ ਕਿ ਇਸ ਤਰ੍ਹਾਂ ਦੇ ‘ਪ੍ਰੀ-ਲਿਸਟਿੰਗ ਪ੍ਰੀਮੀਅਮ’ ਦੇ ਅੰਕੜੇ ਪ੍ਰਕਾਸ਼ਿਤ ਕਰਨਾ ਨਿਵੇਸ਼ਕਾਂ ਦੇ ਹਿੱਤਾਂ ਲਈ ਨੁਕਸਾਨਦੇਹ ਹੋ ਸਕਦਾ ਹੈ। ਇਹ ਸ਼ੇਅਰ ਬਾਜ਼ਾਰ ਵਿਚ ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਸਿਧਾਂਤਾਂ ਦੇ ਵੀ ਉਲਟ ਹੈ।
ਜੀਐੱਮਪੀ ਕੀ ਹੁੰਦਾ ਹੈ
ਗ੍ਰੇ ਮਾਰਕੀਟ ਪ੍ਰੀਮੀਅਮ ਜਾਂ ਜੀਐੱਮਪੀ ਉਹ ਵਾਧੂ ਰਕਮ ਹੁੰਦੀ ਹੈ, ਜੋ ਨਿਵੇਸ਼ਕ ਕਿਸੇ ਆਈਪੀਓ ਦੇ ਇਸ਼ੂ ਮੁੱਲ ਤੋਂ ਉੱਪਰ ਗ਼ੈਰ-ਰਸਮੀ ਅਤੇ ਗ਼ੈਰ-ਅਧਿਕਾਰਤ ਬਾਜ਼ਾਰ ਵਿਚ ਦੇਣ ਲਈ ਤਿਆਰ ਹੁੰਦੇ ਹਨ। ਇਹ ਸਥਿਤੀ ਸਟਾਕ ਐਕਸਚੇਂਜ ’ਤੇ ਸ਼ੇਅਰਾਂ ਦੀ ਲਿਸਟਿੰਗ ਤੋਂ ਪਹਿਲਾਂ ਦੀ ਹੁੰਦੀ ਹੈ। ਜੀਐੱਮਪੀ ਬਾਜ਼ਾਰ ਦੀ ਧਾਰਨਾ ਅਤੇ ਲਿਸਟਿੰਗ ਮਗਰੋਂ ਹੋ ਸਕਣ ਵਾਲੇ ਸੰਭਾਵੀ ਮੁਨਾਫ਼ੇ ਦਾ ਗ਼ੈਰ-ਰਸਮੀ ਪੈਮਾਨਾ ਹੈ, ਪਰ ਇਹ ਅਸਲ ਲਿਸਟਿੰਗ ਕੀਮਤ ਦੀ ਕੋਈ ਗਾਰੰਟੀ ਨਹੀਂ ਦਿੰਦਾ।
ਮਿਸਾਲ ਵਜੋਂ, ਜੇ ਕਿਸੇ ਆਈਪੀਓ ’ਚ ਸ਼ੇਅਰ ਦੀ ਕੀਮਤ 200 ਰੁਪਏ ਹੈ ਤੇ ਉਸ ਦਾ ਜੀਐੱਮਪੀ 40 ਰੁਪਏ ਪ੍ਰਤੀ ਸ਼ੇਅਰ ਹੈ, ਤਾਂ ਸੰਭਾਵੀ ਗ਼ੈਰ-ਰਸਮੀ ਲਿਸਟਿੰਗ ਕੀਮਤ 240 ਰੁਪਏ ਕਾਪੀ ਸ਼ੇਅਰ ਹੋਵੇਗੀ। ਜੀਐੱਮਪੀ ਪ੍ਰਕਾਸ਼ਤ ਕਰਨ ਵਾਲੇ ਦਾਅਵਾ ਕਰਦੇ ਹਨ ਕਿ ਇਹ ਸ਼ੇਅਰ 40 ਰੁਪਏ ਵੱਧ ’ਤੇ ਲਿਸਟ ਹੋਣਗੇ। ਭਾਵ, ਆਈਪੀਓ ਵਿਚ ਨਿਵੇਸ਼ਕ ਨੂੰ ਲਿਸਟਿੰਗ ਵਾਲੇ ਦਿਨ-ਦਿਨ ਸ਼ੇਅਰ ਸੂਚੀਬੱਧ ਹੁੰਦਾ ਹੈ-ਰੁਪਏ ਪ੍ਰਤੀ ਦਾ ਮੁਨਾਫ਼ਾ ਹੋ ਸਕਦਾ ਹੈ। ਜੇ ਮੰਗ ਕਮਜ਼ੋਰ ਹੋਵੇ ਤਾਂ ਜੀਐੱਮਪੀ ਘੱਟ ਜਾਂ ਆਈਪੀਓ ਮੁੱਲ ਤੋਂ ਵੀ ਹੇਠਾਂ, ਭਾਵ ਨਕਾਰਾਤਮਕ ਹੋ ਸਕਦਾ ਹੈ।
ਅਹਿਮ ਗੱਲਾਂ
-ਨਿਵੇਸ਼ਕ ਆਈਪੀਓ ਵਿਚ ਲੈਣ-ਦੇਣ ਸਿਰਫ਼ ਸੇਬੀ-ਰਜਿਸਟਰਡ ਵਿਚੋਲਿਆਂ ਅਤੇ ਅਧਿਕਾਰਤ ਪਲੇਟਫਾਰਮਾਂ ਰਾਹੀਂ ਹੀ ਕਰਨ।
-ਜੀਐੱਮਪੀ ਨਾਲ ਜੁੜੇ ਲੈਣ-ਦੇਣ ਵਿਚ ਕੋਈ ਵਿਵਾਦ ਹੋਣ ’ਤੇ ਰੈਗੂਲੇਟਰੀ ਵਿਵਾਦ-ਨਿਪਟਾਰਾ ਪ੍ਰਣਾਲੀ ਦੀ ਸਹੂਲਤ ਨਹੀਂ ਮਿਲੇਗੀ।
-ਜੀਐੱਮਪੀ ਰੋਜ਼ਾਨਾ ਜਾਂ ਹਰ ਘੰਟੇ ਬਾਜ਼ਾਰ ਦੇ ਰੁਖ਼ ਅਤੇ ਸਬਸਕ੍ਰਿਪਸ਼ਨ ਦੀ ਮੰਗ ਨਾਲ ਬਦਲਦਾ ਰਹਿੰਦਾ ਹੈ। ਐਕਸਚੇਂਜ ’ਤੇ ਲਿਸਟਿੰਗ ਵੇਲੇ ਅਸਲ ਕੀਮਤ ਇਸ ਤੋਂ ਕਾਫ਼ੀ ਵੱਖਰੀ ਹੋ ਸਕਦੀ ਹੈ।
(ਜਾਗਰਣ ਇਨਫੋ)