ਪੈਨ ਕਾਰਡ ਇਨਕਮ ਟੈਕਸ ਵਿਭਾਗ ਵੱਲੋਂ ਜਾਰੀ ਕੀਤਾ ਜਾਂਦਾ ਹੈ। ਇਹ ਟੈਕਸ ਨਾਲ ਸਬੰਧਤ ਸਾਰੇ ਉਦੇਸ਼ਾਂ ਲਈ ਜ਼ਰੂਰੀ ਹੈ ਜਦੋਂਕਿ ਨੈਸ਼ਨਲ ਪੈਨਸ਼ਨ ਸਿਸਟਮ (NPS) 'ਚ ਨਿਵੇਸ਼ ਕਰਨ ਵਾਲਿਆਂ ਲਈ PRAN ਬਹੁਤ ਮਹੱਤਵਪੂਰਨ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਦੇਸ਼ ਦੇ ਸਾਰੇ ਟੈਕਸਪੇਅਰਜ਼ ਲਈ ਪੈਨ ਕਾਰਡ ਲਾਜ਼ਮੀ ਹੈ। ਜਿਸ ਤਰ੍ਹਾਂ ਪੈਨ ਕਾਰਡ 'ਚ 10 ਅੰਕਾਂ ਦਾ ਯੂਨੀਕ ਨੰਬਰ ਹੁੰਦਾ ਹੈ, ਉਸੇ ਤਰ੍ਹਾਂ ਪਰਮਾਨੈਂਟ ਰਿਟਾਇਰਮੈਂਟ ਅਕਾਊਂਟ ਨੰਬਰ ਕਾਰਡ (PRAN Card) 'ਚ 12 ਅੰਕਾਂ ਦਾ ਯੂਨੀਕ ਨੰਬਰ ਹੁੰਦਾ ਹੈ। PAN ਤੇ PRAN ਇਕ ਸਮਾਨ ਲੱਗ ਸਕਦੇ ਹਨ ਪਰ ਉਨ੍ਹਾਂ ਦੇ ਉਦੇਸ਼ ਬਿਲਕੁਲ ਵੱਖਰੇ ਹਨ।
ਪੈਨ ਕਾਰਡ ਇਨਕਮ ਟੈਕਸ ਵਿਭਾਗ ਵੱਲੋਂ ਜਾਰੀ ਕੀਤਾ ਜਾਂਦਾ ਹੈ। ਇਹ ਟੈਕਸ ਨਾਲ ਸਬੰਧਤ ਸਾਰੇ ਉਦੇਸ਼ਾਂ ਲਈ ਜ਼ਰੂਰੀ ਹੈ ਜਦੋਂਕਿ ਨੈਸ਼ਨਲ ਪੈਨਸ਼ਨ ਸਿਸਟਮ (NPS) 'ਚ ਨਿਵੇਸ਼ ਕਰਨ ਵਾਲਿਆਂ ਲਈ PRAN ਬਹੁਤ ਮਹੱਤਵਪੂਰਨ ਹੈ।
ਕੀ ਹੈ ਪੈਨ ਕਾਰਡ ?
ਪੈਨ ਕਾਰਡ ਇਨਕਮ ਟੈਕਸ ਵਿਭਾਗ ਵੱਲੋਂ ਜਾਰੀ ਕੀਤਾ ਜਾਂਦਾ ਹੈ। ਇਹ 10 ਅੰਕਾਂ ਦਾ ਅਲਫਾਨਿਊਮੈਰਿਕ ਨੰਬਰ ਹੁੰਦਾ ਹੈ। ਪੈਨ ਕਾਰਡ ਸਾਰੇ ਟੈਕਸਦਾਤਿਆਂ ਲਈ ਜ਼ਰੂਰੀ ਹੈ ਕਿਉਂਕਿ ਇਹ ਕਾਰਡ ਟੈਕਸ ਨਾਲ ਸਬੰਧਤ ਲੈਣ-ਦੇਣ ਤੇ ਜਾਣਕਾਰੀ ਨੂੰ ਰਿਕਾਰਡ ਕਰਨ ਦਾ ਪ੍ਰਬੰਧ ਕਰਦਾ ਹੈ। ਇਸ ਤੋਂ ਇਲਾਵਾ ITR ਭਰਨ ਲਈ ਪੈਨ ਕਾਰਡ ਵੀ ਲਾਜ਼ਮੀ ਹੈ।
PRAN ਕਾਰਡ ਕੀ ਹੈ?
PRAN ਨੈਸ਼ਨਲ ਸਕਿਓਰਿਟੀਜ਼ ਡਿਪਾਜ਼ਟਰੀ ਲਿਮਿਟੇਡ (NSDL) ਵੱਲੋਂ ਜਾਰੀ ਕੀਤਾ ਗਿਆ ਯੂਨੀਕ 12 ਅੰਕਾਂ ਦਾ ਨੰਬਰ ਹੈ। ਨੈਸ਼ਨਲ ਪੈਨਸ਼ਨ ਸਿਸਟਮ (NPS) ਅਧੀਨ ਸਾਰੇ ਗਾਹਕਾਂ ਲਈ ਇਹ ਲਾਜ਼ਮੀ ਹੈ। PRAN NPS ਨਿਵੇਸ਼ਾਂ ਨਾਲ ਸਬੰਧਤ ਸਾਰੇ ਲੈਣ-ਦੇਣ ਨੂੰ ਟਰੈਕ ਕਰਨ ਤੇ ਪੈਨਸ਼ਨ ਲਾਭਾਂ ਦਾ ਦਾਅਵਾ ਕਰਨ ਵਿੱਚ ਮਦਦ ਕਰਦਾ ਹੈ।
PAN ਤੇ PRAN 'ਚ ਕੀ ਅੰਤਰ ਹੈ?
PRAN
PAN Card