
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਹਿਲਾਂ ਸਹਾਰਾ ਇੰਡੀਆ ਰਿਫੰਡ ਰਾਹੀਂ ਸਿਰਫ਼ 50 ਹਜ਼ਾਰ ਰੁਪਏ ਤੱਕ ਦੇ ਕਲੇਮ ਦਾ ਦਾਅਵਾ ਕੀਤਾ ਜਾ ਸਕਦਾ ਸੀ। ਹੁਣ ਇਸ ਨੂੰ ਵਧਾ ਕੇ 10 ਲੱਖ ਰੁਪਏ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ 19 ਨਵੰਬਰ 2025 ਤੋਂ ਰਿਫੰਡ ਦੀ ਲਿਮਟ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਸੀ।

ਸਹਾਰਾ ਇੰਡੀਆ ਦੀਆਂ ਕੰਪਨੀਆਂ 'ਚ ਨਿਵੇਸ਼ ਕਰਨ ਵਾਲੇ ਲੋਕਾਂ ਲਈ ਚੰਗੀ ਖ਼ਬਰ ਹੈ, ਕਿਉਂਕਿ ਹੁਣ ਰਿਫੰਡ ਮਿਲਣ ਜਾ ਰਿਹਾ ਹੈ। ਕੰਪਨੀ ਦੇ ਬੰਦ ਹੋਣ ਤੋਂ ਬਾਅਦ ਨਿਵੇਸ਼ਕ ਲੰਬੇ ਸਮੇਂ ਤੋਂ ਆਪਣੇ ਪੈਸਿਆਂ ਦੀ ਉਡੀਕ ਕਰ ਰਹੇ ਸਨ। ਜੇਕਰ ਕਿਸੇ ਨੇ ਪਹਿਲਾਂ ਹੀ ਕਲੇਮ (ਦਾਅਵੇ) ਲਈ ਅਪਲਾਈ ਕੀਤਾ ਹੈ, ਤਾਂ ਤੁਹਾਨੂੰ 45 ਦਿਨਾਂ ਦੀ ਉਡੀਕ ਕਰਨੀ ਪਵੇਗੀ। ਇਹ ਰਿਫੰਡ ਉਨ੍ਹਾਂ ਨਿਵੇਸ਼ਕਾਂ ਨੂੰ ਮਿਲੇਗਾ ਜਿਨ੍ਹਾਂ ਨੇ ਸਹਾਰਾ ਇੰਡੀਆ ਦੀ ਕਿਸੇ ਸਕੀਮ 'ਚ ਪੈਸਾ ਲਗਾਇਆ ਸੀ।
ਪਹਿਲਾਂ ਸਹਾਰਾ ਇੰਡੀਆ ਰਿਫੰਡ ਰਾਹੀਂ ਸਿਰਫ਼ 50 ਹਜ਼ਾਰ ਰੁਪਏ ਤਕ ਦੇ ਕਲੇਮ ਦਾ ਦਾਅਵਾ ਕੀਤਾ ਜਾ ਸਕਦਾ ਸੀ। ਹੁਣ ਇਸ ਨੂੰ ਵਧਾ ਕੇ 10 ਲੱਖ ਰੁਪਏ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ 19 ਨਵੰਬਰ 2025 ਤੋਂ ਰਿਫੰਡ ਦੀ ਲਿਮਟ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਸੀ।
ਜੇਕਰ ਤੁਸੀਂ ਸਹਾਰਾ ਇੰਡੀਆ 'ਚ ਨਿਵੇਸ਼ ਕੀਤਾ ਸੀ ਪਰ ਦਸਤਾਵੇਜ਼ਾਂ (Documents) ਦੀ ਗਲਤੀ ਜਾਂ ਬੈਂਕ ਵੇਰਵਿਆਂ 'ਚ ਨੁਕਸ ਕਾਰਨ ਤੁਹਾਨੂੰ ਰਿਫੰਡ ਨਹੀਂ ਮਿਲ ਸਕਿਆ ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਹੈ। ਹਾਲਾਂਕਿ, ਇਹ ਧਿਆਨ ਰੱਖੋ ਕਿ ਜੇਕਰ ਤੁਸੀਂ ਕਲੇਮ ਲਈ ਮੁੜ ਅਪਲਾਈ ਕੀਤਾ ਹੈ ਤਾਂ ਤੁਹਾਨੂੰ 45 ਦਿਨ ਇੰਤਜ਼ਾਰ ਕਰਨਾ ਪਵੇਗਾ।
ਕਲੇਮ ਕਰਨ ਲਈ ਤੁਸੀਂ CRCS-ਸਹਾਰਾ ਰਿਫੰਡ ਪੋਰਟਲ (CRCS-Sahara Refund Portal) 'ਤੇ ਜਾ ਸਕਦੇ ਹੋ।
ਜੇਕਰ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਪੋਰਟਲ ਦੇ 'ਹੈਲਪ ਡੈਸਕ' 'ਤੇ ਜਾ ਕੇ ਮਦਦ ਲੈ ਸਕਦੇ ਹੋ ਜਾਂ ਫਿਰ ਹੈਲਪਲਾਈਨ ਨੰਬਰਾਂ 011-20909044 ਅਤੇ 011-20909045 'ਤੇ ਕਾਲ ਕਰ ਸਕਦੇ ਹੋ।