1 ਮਹੀਨੇ ’ਚ ਤੇਜ਼ੀ ਨਾਲ ਵਧੀਆਂ ਸਬਜ਼ੀਆਂ ਦੀਆਂ ਕੀਮਤਾਂ, ਟਮਾਟਰ ਹੋਇਆ ਦੁੱਗਣਾ; ਪਿਆਜ਼ ਨੇ ਵੀ ਕਢਵਾਏ ਅੱਥਰੂ ਭਾਰਤ ਵਿੱਚ ਅੱਜਕੱਲ੍ਹ ਡੀਜ਼ਲ-ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਪਰ ਦੇਸ਼ ਵਿੱਚ ਸਿਰਫ਼ ਫਿਊਲ ਹੀ ਮਹਿੰਗਾ ਨਹੀਂ ਹੋਇਆ, ਬਲਕਿ ਰਸੋਈ ਵਿੱਚ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਦੇ ਭਾਅ ਵਿੱਚ ਵੀ ਭਾਰੀ ਉਛਾਲ ਦੇਖਿਆ ਗਿਆ ਹੈ। ਤਿੰਨ ਸਭ ਤੋਂ ਖ਼ਾਸ ਸਬਜ਼ੀਆਂ—ਆਲੂ, ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ ਵਧ ਗਈਆਂ ਹਨ। ਦੱਸ ਦੇਈਏ ਕਿ ਇਨ੍ਹਾਂ ਸਬਜ਼ੀਆਂ ਦੀ ਵਰਤੋਂ ਆਮ ਤੌਰ 'ਤੇ ਹਰ ਘਰ ਵਿੱਚ ਲਗਪਗ ਰੋਜ਼ਾਨਾ ਕੀਤੀ ਜਾਂਦੀ ਹੈ।
Publish Date: Tue, 30 Jun 2026 12:35 PM (IST)
Updated Date: Tue, 30 Jun 2026 12:37 PM (IST)
ਬਿਜਨੈੱਸ ਡੈਸਕ, ਨਵੀਂ ਦਿੱਲੀ। ਭਾਰਤ ਵਿੱਚ ਅੱਜਕੱਲ੍ਹ ਡੀਜ਼ਲ-ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਪਰ ਦੇਸ਼ ਵਿੱਚ ਸਿਰਫ਼ ਫਿਊਲ ਹੀ ਮਹਿੰਗਾ ਨਹੀਂ ਹੋਇਆ, ਬਲਕਿ ਰਸੋਈ ਵਿੱਚ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਦੇ ਭਾਅ ਵਿੱਚ ਵੀ ਭਾਰੀ ਉਛਾਲ ਦੇਖਿਆ ਗਿਆ ਹੈ। ਤਿੰਨ ਸਭ ਤੋਂ ਖ਼ਾਸ ਸਬਜ਼ੀਆਂ—ਆਲੂ, ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ ਵਧ ਗਈਆਂ ਹਨ। ਦੱਸ ਦੇਈਏ ਕਿ ਇਨ੍ਹਾਂ ਸਬਜ਼ੀਆਂ ਦੀ ਵਰਤੋਂ ਆਮ ਤੌਰ 'ਤੇ ਹਰ ਘਰ ਵਿੱਚ ਲਗਪਗ ਰੋਜ਼ਾਨਾ ਕੀਤੀ ਜਾਂਦੀ ਹੈ।
ਕਿੰਨੀ ਵਧੀ ਇਨ੍ਹਾਂ ਸਬਜ਼ੀਆਂ ਦੀ ਕੀਮਤ?
ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਸਬਜ਼ੀਆਂ ਦੀਆਂ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ। ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਪਿਛਲੇ ਇੱਕ ਮਹੀਨੇ ਵਿੱਚ ਟਮਾਟਰ ਦੀ ਔਸਤ ਪ੍ਰਚੂਨ ਕੀਮਤ ’ਚ 18 ਫ਼ੀਸਦੀ, ਪਿਆਜ਼ ਵਿੱਚ 11 ਫ਼ੀਸਦੀ ਅਤੇ ਆਲੂ ਵਿੱਚ 1.3 ਫ਼ੀਸਦੀ ਦਾ ਵਾਧਾ ਹੋਇਆ ਹੈ। ਇਹ ਤਿੰਨੋਂ ਸਬਜ਼ੀਆਂ ਮਿਲ ਕੇ ਉਪਭੋਗਤਾ ਮੁੱਲ ਸੂਚਕ ਅੰਕ (CPI) ਦਾ 1.75 ਫ਼ੀਸਦੀ ਹਿੱਸਾ ਬਣਾਉਂਦੀਆਂ ਹਨ।
ਰਿਪੋਰਟਾਂ ਮੁਤਾਬਕ ਉੱਤਰ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਵਿੱਚ ਟਮਾਟਰ ਦੀਆਂ ਕੀਮਤਾਂ ਵਿੱਚ 50 ਫ਼ੀਸਦੀ ਤੱਕ ਦਾ ਉਛਾਲ ਦੇਖਿਆ ਗਿਆ ਹੈ। ਦਿੱਲੀ-NCR ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੀ ਸਬਜ਼ੀਆਂ ਦੇ ਭਾਅ ਤੇਜ਼ੀ ਨਾਲ ਵਧੇ ਹਨ।
ਤੁਹਾਡੀ ਥਾਲੀ 'ਤੇ ਵੀ ਦਿਖੇਗਾ ਅਸਰ
CRISIL ਦੀ 'ਰੋਟੀ ਰਾਈਸ ਰੇਟ' (Roti Rice Rate) ਦੀ ਰਿਪੋਰਟ ਮੁਤਾਬਕ, ਸਿਰਫ਼ ਟਮਾਟਰ ਅਤੇ ਐਲ.ਪੀ.ਜੀ. ਦੀ ਕੀਮਤ ਵੀ ਵਧੇਗੀ। ਸ਼ਾਕਾਹਾਰੀ ਥਾਲੀ ਵਿੱਚ 5 ਫ਼ੀਸਦੀ ਅਤੇ ਨਾਨ-ਵੇਜ ਥਾਲੀ ਵਿੱਚ 7 ਫ਼ੀਸਦੀ ਤੱਕ ਦੀ ਮਹਿੰਗਾਈ ਦੇਖੀ ਜਾ ਸਕਦੀ ਹੈ। ਇਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪੈਣ ਵਾਲਾ ਹੈ।
ਕਿਉਂ ਵਧੀ ਸਬਜ਼ੀਆਂ ਦੀ ਕੀਮਤ?
ਹੁਣ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਆਖਰ ਸਬਜ਼ੀਆਂ ਦੀ ਕੀਮਤ ਵਧਣ ਪਿੱਛੇ ਸਭ ਤੋਂ ਵੱਡੀ ਵਜ੍ਹਾ ਕੀ ਹੈ। ਦੱਸ ਦੇਈਏ ਕਿ ਇਸ ਸਾਲ ਅਪ੍ਰੈਲ ਤੋਂ ਜੂਨ ਦਰਮਿਆਨ ਪਏ ਉੱਚ ਤਾਪਮਾਨ ਅਤੇ ਅੰਨ੍ਹੇਵਾਹ ਗਰਮੀ ਕਾਰਨ ਟਮਾਟਰ ਦੀ ਫ਼ਸਲ ਝੁਲਸ ਗਈ, ਜਿਸ ਕਾਰਨ ਪੈਦਾਵਾਰ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਬੇਮੌਸਮੀ ਬਾਰਸ਼ ਕਾਰਨ ਵੀ ਪੈਦਾਵਾਰ 'ਚ 10-20 ਫ਼ੀਸਦੀ ਦੀ ਗਿਰਾਵਟ ਆਈ ਹੈ।
ਵਪਾਰੀਆਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਗਰਮੀ ਕਾਰਨ ਮਾਲ ਦੀ ਢੋਆ-ਢੁਆਈ ਵਿੱਚ ਵੀ ਸਮੱਸਿਆ ਆ ਰਹੀ ਹੈ। ਜ਼ਿਆਦਾ ਤਾਪਮਾਨ ਕਾਰਨ ਸਬਜ਼ੀਆਂ ਜਲਦੀ ਪੱਕ ਜਾਂਦੀਆਂ ਹਨ, ਜਿਸ ਨਾਲ ਰਸਤੇ ਵਿੱਚ ਹੀ ਖ਼ਰਾਬ ਹੋਣ ਦੇ ਮੌਕੇ ਜ਼ਿਆਦਾ ਰਹਿੰਦੇ ਹਨ।