- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਣ ਤੱਕ ਦੀ ਵਿਵਸਥਾ ’ਚ ਮੋਬਾਈਲ ’ਤੇ ਆਏ ਓਟੀਪੀ ਜਾਂ ਲਿੰਕ ਰਾਹੀਂ ਹੱਲ ਦੀ ਤਸਦੀਕ ਨਾ ਕਰਨ ਤੱਕ ਰੇਲ ਮਦਦ ਪੋਰਟਲ ’ਤੇ ਸ਼ਿਕਾਇਤ ਬੰਦ ਨਹੀਂ ਮੰਨੀ ਜਾਂਦੀ। ਸਾਈਬਰ ਫਰਾਡ ਕਾਰਨ ਜ਼ਿਆਦਾਤਰ ਯਾਤਰੀ ਅਣਜਾਣ ਰੇਲ ਕਰਮਚਾਰੀਆਂ ਨਾਲ ਓਟੀਪੀ ਸਾਂਝਾ ਕਰਨ ਤੋਂ ਝਿਜਕਦੇ ਸਨ, ਜਿਸ ਕਾਰਨ ਕੰਮ ਪੂਰਾ ਹੋਣ ਤੋਂ ਬਾਅਦ ਵੀ ਸ਼ਿਕਾਇਤਾਂ ਹਫ਼ਤਿਆਂ ਤੱਕ ਪੈਂਡਿੰਗ ਦਿਖਾਈ ਦਿੰਦੀਆਂ ਸਨ।

ਜਾਸ, ਪ੍ਰਯਾਗਰਾਜ : ਰੇਲਵੇ ਬੋਰਡ ਨੇ ‘ਰੇਲ ਮਦਦ’ ਪੋਰਟਲ ’ਚ ਵਿਆਪਕ ਤਕਨੀਕੀ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਇਸ ’ਚ ਆਮ ਯਾਤਰੀਆਂ ਨੂੰ ਓਟੀਪੀ ਦੇਣ ਵਰਗੇ ਬੇਲੋੜੇ ਤਕਨੀਕੀ ਝੰਝਟਾਂ ਤੋਂ ਮੁਕਤੀ ਮਿਲੇਗੀ। ਇਸ ਦੇ ਨਾਲ ਹੀ ਲਾਪਰਵਾਹੀ ਵਰਤਣ ਵਾਲੇ ਰੇਲ ਕਰਮਚਾਰੀਆਂ ਅਤੇ ਸਟੇਸ਼ਨਾਂ ਦੀ ਸਿੱਧੀ ਜਵਾਬਦੇਹੀ ਵੀ ਤੈਅ ਹੋਵੇਗੀ।
ਹੁਣ ਤੱਕ ਦੀ ਵਿਵਸਥਾ ’ਚ ਮੋਬਾਈਲ ’ਤੇ ਆਏ ਓਟੀਪੀ ਜਾਂ ਲਿੰਕ ਰਾਹੀਂ ਹੱਲ ਦੀ ਤਸਦੀਕ ਨਾ ਕਰਨ ਤੱਕ ਰੇਲ ਮਦਦ ਪੋਰਟਲ ’ਤੇ ਸ਼ਿਕਾਇਤ ਬੰਦ ਨਹੀਂ ਮੰਨੀ ਜਾਂਦੀ। ਸਾਈਬਰ ਫਰਾਡ ਕਾਰਨ ਜ਼ਿਆਦਾਤਰ ਯਾਤਰੀ ਅਣਜਾਣ ਰੇਲ ਕਰਮਚਾਰੀਆਂ ਨਾਲ ਓਟੀਪੀ ਸਾਂਝਾ ਕਰਨ ਤੋਂ ਝਿਜਕਦੇ ਸਨ, ਜਿਸ ਕਾਰਨ ਕੰਮ ਪੂਰਾ ਹੋਣ ਤੋਂ ਬਾਅਦ ਵੀ ਸ਼ਿਕਾਇਤਾਂ ਹਫ਼ਤਿਆਂ ਤੱਕ ਪੈਂਡਿੰਗ ਦਿਖਾਈ ਦਿੰਦੀਆਂ ਸਨ। ਇਸ ਸਮੱਸਿਆ ਨੂੰ ਖ਼ਤਮ ਕਰਨ ਲਈ ਰੇਲਵੇ ਹੁਣ ਤਿੰਨ ਬਦਲਵੇਂ ਤਕਨੀਕੀ ਰਸਤੇ ਅਪਣਾ ਰਿਹਾ ਹੈ। ਪਹਿਲੇ ਵਿਕਲਪ ਵਜੋਂ ਆਈਵੀਆਰਐੱਸ ਆਟੋਮੇਟਿਡ ਕਾਲ ਪ੍ਰਣਾਲੀ ਲਿਆਂਦੀ ਜਾ ਰਹੀ ਹੈ, ਜਿਸ ’ਚ ਯਾਤਰੀ ਕੋਲ ਕੰਪਿਊਟਰ ਜਨਰੇਟਿਡ ਕਾਲ ਆਵੇਗੀ ਅਤੇ ਉਹ ਕਿਸੇ ਨੂੰ ਪਾਸਵਰਡ ਦੱਸੇ ਬਿਨਾਂ ਸਿਰਫ਼ ਫੋਨ ’ਤੇ ਇਕ ਜਾਂ ਦੋ ਦਬਾ ਕੇ ਹੱਲ ਦੀ ਪੁਸ਼ਟੀ ਕਰ ਸਕੇਗਾ। ਦੂਜਾ ਵਿਕਲਪ ਆਟੋ-ਕਲੋਜ਼ਰ ਦਾ ਹੋਵੇਗਾ, ਜਿਸ ਤਹਿਤ ਮੌਕੇ ’ਤੇ ਤਾਇਨਾਤ ਸਟਾਫ ਵੱਲੋਂ ਕੰਮ ਪੂਰਾ ਦਰਜ ਕਰਨ ਤੋਂ ਬਾਅਦ ਜੇ ਯਾਤਰੀ ਤੈਅ ਸਮਾਂ-ਸੀਮਾ ਦੇ ਅੰਦਰ ਮੁੜ ਇਤਰਾਜ਼ ਨਹੀਂ ਕਰਦਾ ਤਾਂ ਕੇਸ ਆਪਣੇ ਆਪ ਬੰਦ ਹੋ ਜਾਵੇਗਾ। ਤੀਜੇ ਵਿਕਲਪ ਵਜੋਂ ਟੀਟੀਈ, ਟਰੇਨ ਕੈਪਟਨ ਜਾਂ ਸਟੇਸ਼ਨ ਮਾਸਟਰ ਭੌਤਿਕ ਤਸਦੀਕ (ਫਿਜ਼ੀਕਲ ਵੈਰੀਫਿਕੇਸ਼ਨ) ਕਰ ਕੇ ਆਪਣੇ ਅਧਿਕਾਰਤ ਐਪ ਰਾਹੀਂ ਸ਼ਿਕਾਇਤ ਦੇ ਨਿਪਟਾਰੇ ਦੀ ਪੁਸ਼ਟੀ ਕਰ ਸਕਣਗੇ। ਇਸ ਦੇ ਨਾਲ ਹੀ ਹੁਣ ਇਕੋ ਪੀਐੱਨਆਰ ਨੰਬਰ ਜਾਂ ਇਕੋ ਮੋਬਾਈਲ ਡਿਵਾਈਸ ਤੋਂ ਕੁਝ ਹੀ ਮਿੰਟਾਂ ’ਚ ਵਾਰ-ਵਾਰ ਇਕੋ ਜਿਹੀਆਂ ਸ਼ਿਕਾਇਤਾਂ ਦਰਜ ਕਰਨ ’ਤੇ ਤਕਨੀਕੀ ਰੋਕ ਲੱਗੇਗੀ। ਪਹਿਲਾਂ ਅਜਿਹੀਆਂ ਦੁਹਰਾਈਆਂ ਗਈਆਂ ਸ਼ਿਕਾਇਤਾਂ ਨਾਲ ਕੰਟਰੋਲ ਰੂਮ ਦਾ ਸਰਵਰ ਜਾਮ ਹੋ ਜਾਂਦਾ ਸੀ ਅਤੇ ਲੋੜਵੰਦ ਯਾਤਰੀਆਂ ਦੀਆਂ ਅਸਲ ਸ਼ਿਕਾਇਤਾਂ ਦੱਬ ਜਾਂਦੀਆਂ ਸਨ। ਇਸ ਤੋਂ ਇਲਾਵਾ, ਟਰੇਨਾਂ ’ਚ ਪਾਣੀ ਖ਼ਤਮ ਹੋਣ ਦੀ ਸ਼ਿਕਾਇਤ ਹੁਣ ਸਮੱਸਿਆ ਹੱਲ ਕਰਨ ਵਾਲੇ ਸਟੇਸ਼ਨ ਦੀ ਬਜਾਏ ਉਸ ਪਿਛਲੇ ਸਟੇਸ਼ਨ ਦੇ ਖਾਤੇ ’ਚ ਦਰਜ ਹੋਵੇਗੀ, ਜਿਸ ਨੇ ਤੈਅ ਸ਼ਡਿਊਲ ਅਨੁਸਾਰ ਪਾਣੀ ਨਹੀਂ ਭਰਿਆ ਸੀ।
ਰੇਲਵੇ ਬੋਰਡ ਦੇ ਕਾਰਜਕਾਰੀ ਨਿਰਦੇਸ਼ਕ ਵਾਤਾਵਰਨ ਅਤੇ ਗ੍ਰਹਿ ਵਿਵਸਥਾ ਪ੍ਰਬੰਧਨ ਬਿਨਯ ਕੁਮਾਰ ਝਾ ਨੇ ਦੱਸਿਆ ਕਿ ਹੁਣ ਬੋਗੀ ’ਚ ਚਾਦਰ-ਕੰਬਲ ਵੰਡਣ ਵਾਲੇ ਲਿਨਨ ਅਟੈਂਡੈਂਟ ਅਤੇ ਕੋਚ ਮਿੱਤਰ ਦੇ ਮੋਬਾਈਲ ਨੰਬਰ ਵੀ ਪੋਰਟਲ ’ਤੇ ਸਿੱਧੇ ਦਿਖਣਗੇ, ਸਟਾਫ ਦੀ ਜਿਓ-ਟੈਗਡ ਹਾਜ਼ਰੀ ਲਾਜ਼ਮੀ ਹੋਵੇਗੀ। ਸੁਝਾਵਾਂ ਲਈ ਪੋਰਟਲ ’ਚ ਵੱਖਰਾ ਕਾਲਮ ਬਣਾਇਆ ਗਿਆ ਹੈ ਅਤੇ ਵੰਦੇ ਭਾਰਤ ’ਚ ਬਚੇ ਹੋਏ ਖਾਣੇ ਨਾਲ ਜੁੜੀਆਂ ਸ਼ਿਕਾਇਤਾਂ ਹੁਣ ਸਿੱਧੇ ਆਈਆਰਸੀਟੀਸੀ ਨੂੰ ਭੇਜੀਆਂ ਜਾਣਗੀਆਂ।