
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਉਦਯੋਗ ਸੰਗਠਨ ਫਿੱਕੀ ਦੀ ਮਹਾਂਨਿਰਦੇਸ਼ਕ ਜਯੋਤੀ ਵਿਜ ਨੇ ਦੱਸਿਆ ਕਿ ਵਫ਼ਦ ’ਚ ਮੈਨੂਫੈਕਚਰਿੰਗ, ਸੈਮੀਕੰਡਕਟਰ, ਸਾਫ਼ ਊਰਜਾ, ਸਟੀਲ, ਆਟੋਮੋਟਿਵ, ਵਿੱਤੀ ਸੇਵਾਵਾਂ, ਸਿਹਤ ਸੰਭਾਲ ਅਤੇ ਸਟਾਰਟ-ਅੱਪ ਸਮੇਤ ਵੱਖ-ਵੱਖ ਖੇਤਰਾਂ ਦੇ ਨੁਮਾਇੰਦੇ ਸ਼ਾਮਲ ਹਨ।

ਨਵੀਂ ਦਿੱਲੀ (ਏਜੰਸੀ) : ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਅੱਜ ਚਾਰ ਦਿਨਾਂ ਦੇ ਦੌਰੇ ’ਤੇ ਜਾਪਾਨ ਲਈ ਰਵਾਨਾ ਹੋਣਗੇ। ਇਸ ਦੌਰੇ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦੌਰੇ ’ਚ ਹਿੱਸਾ ਲੈਣ ਲਈ ਕਰੀਬ 230 ਮੈਂਬਰੀ ਵਫ਼ਦ ਟੋਕੀਓ ਪਹੁੰਚ ਗਿਆ ਹੈ। ਜਾਪਾਨ ਨੇ ਪਿਛਲੇ ਸਾਲ ਭਾਰਤ ’ਚ 10 ਟ੍ਰਿਲੀਅਨ ਯੇਨ (ਲਗਭਗ 60,000 ਕਰੋੜ ਰੁਪਏ) ਦੇ ਨਿਵੇਸ਼ ਦਾ ਟੀਚਾ ਤੈਅ ਕੀਤਾ ਸੀ। ਕੇਂਦਰੀ ਮੰਤਰੀ ਟੋਕੀਓ, ਨਾਗੋਯਾ ਅਤੇ ਓਸਾਕਾ ਦਾ ਦੌਰਾ ਕਰਨਗੇ।
ਉਦਯੋਗ ਸੰਗਠਨ ਫਿੱਕੀ ਦੀ ਮਹਾਂਨਿਰਦੇਸ਼ਕ ਜਯੋਤੀ ਵਿਜ ਨੇ ਦੱਸਿਆ ਕਿ ਵਫ਼ਦ ’ਚ ਮੈਨੂਫੈਕਚਰਿੰਗ, ਸੈਮੀਕੰਡਕਟਰ, ਸਾਫ਼ ਊਰਜਾ, ਸਟੀਲ, ਆਟੋਮੋਟਿਵ, ਵਿੱਤੀ ਸੇਵਾਵਾਂ, ਸਿਹਤ ਸੰਭਾਲ ਅਤੇ ਸਟਾਰਟ-ਅੱਪ ਸਮੇਤ ਵੱਖ-ਵੱਖ ਖੇਤਰਾਂ ਦੇ ਨੁਮਾਇੰਦੇ ਸ਼ਾਮਲ ਹਨ। ਗੋਇਲ ਟੋਕੀਓ ’ਚ ਪ੍ਰਮੁੱਖ ਜਾਪਾਨੀ ਸਮੂਹਾਂ ਅਤੇ ਉਦਯੋਗਿਕ ਘਰਾਣਿਆਂ ਦੇ ਸਿਖਰਲੇ ਅਧਿਕਾਰੀਆਂ ਨਾਲ ਬੈਠਕਾਂ ਕਰਨਗੇ। ਇਨ੍ਹਾਂ ’ਚ ਕੇਡੇਨਰੇਨ (ਜਾਪਾਨ ਬਿਜ਼ਨਸ ਫੈਡਰੇਸ਼ਨ) ਨਾਲ ਗੋਲਮੇਜ਼ ਬੈਠਕ ਵੀ ਸ਼ਾਮਲ ਹੈ।