- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਦਰੂਨੀ ਉਮੀਦਵਾਰਾਂ ਵਿਚ ਨਰਿੰਦਰਨ ਸਭ ਤੋਂ ਅੱਗੇ ਹਨ, ਜਦੋਂਕਿ ਅਗਰਵਾਲ ਆਪਣੇ ਨਿਵੇਸ਼-ਬੈਂਕਿੰਗ ਅਤੇ ਪੂੰਜੀ ਵੰਡ ਦੇ ਤਜਰਬੇ ਕਾਰਨ ਚਰਚਾ ਵਿਚ ਹਨ। ਕੈਪੀਟਲ ਮਾਰਕੀਟ ਦੇ ਤਜਰਬੇਕਾਰ ਚੌਹਾਨ ਨਵੇਂ ਚਿਹਰੇ ਵਜੋਂ ਉਭਰ ਸਕਦੇ ਹਨ। ਚੋਣ ਪ੍ਰਕਿਰਿਆ ਹਾਲੇ ਵੀ ਜਾਰੀ ਹੈ ਅਤੇ ਕੋਈ ਆਖ਼ਰੀ ਫੈਸਲਾ ਨਹੀਂ ਲਿਆ ਗਿਆ ਹੈ।

ਨਵੀਂ ਦਿੱਲੀ (ਪੀਟੀਆਈ) : 275 ਅਰਬ ਡਾਲਰ ਦੇ ਟਾਟਾ ਸਮੂਹ ਦੀ ਹੋਲਡਿੰਗ ਕੰਪਨੀ ਟਾਟਾ ਸੰਨਜ਼ ਨੇ ਆਪਣੇ ਚੇਅਰਮੈਨ ਐਨ ਚੰਦਰਸ਼ੇਖਰਨ ਦੇ ਉਤਰਾਧਿਕਾਰੀ ਦੀ ਭਾਲ ਨੂੰ ਤਿੰਨ ਪ੍ਰਮੁੱਖ ਕਾਰਪੋਰੇਟ ਦਿੱਗਜਾਂ ਤੱਕ ਸੀਮਤ ਕਰ ਦਿੱਤਾ ਹੈ। ਸੂਤਰਾਂ ਦੇ ਅਨੁਸਾਰ, ਇਨ੍ਹਾਂ ਵਿਚ ਟਾਟਾ ਸਟੀਲ ਦੇ ਸੀਈਓ ਅਤੇ ਐੱਮਡੀ ਟੀਵੀ ਨਰਿੰਦਰਨ, ਟਾਟਾ ਸੰਨਜ਼ ਦੇ ਕਾਰਜਕਾਰੀ ਡਾਇਰੈਕਟਰ ਸੌਰਭ ਅਗਰਵਾਲ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦੇ ਐੱਮਡੀ ਅਤੇ ਸੀਈਓ ਆਸ਼ੀਸ਼ ਚੌਹਾਨ ਸ਼ਾਮਲ ਹਨ।
ਅੰਦਰੂਨੀ ਉਮੀਦਵਾਰਾਂ ਵਿਚ ਨਰਿੰਦਰਨ ਸਭ ਤੋਂ ਅੱਗੇ ਹਨ, ਜਦੋਂਕਿ ਅਗਰਵਾਲ ਆਪਣੇ ਨਿਵੇਸ਼-ਬੈਂਕਿੰਗ ਅਤੇ ਪੂੰਜੀ ਵੰਡ ਦੇ ਤਜਰਬੇ ਕਾਰਨ ਚਰਚਾ ਵਿਚ ਹਨ। ਕੈਪੀਟਲ ਮਾਰਕੀਟ ਦੇ ਤਜਰਬੇਕਾਰ ਚੌਹਾਨ ਨਵੇਂ ਚਿਹਰੇ ਵਜੋਂ ਉਭਰ ਸਕਦੇ ਹਨ। ਚੋਣ ਪ੍ਰਕਿਰਿਆ ਹਾਲੇ ਵੀ ਜਾਰੀ ਹੈ ਅਤੇ ਕੋਈ ਆਖ਼ਰੀ ਫੈਸਲਾ ਨਹੀਂ ਲਿਆ ਗਿਆ ਹੈ। ਟਾਟਾ ਸੰਨਜ਼ ਦਾ ਬੋਰਡ ਅਤੇ ਟਰੱਸਟ ਅਗਲੇ ਚੇਅਰਮੈਨ ਦੀ ਚੋਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਸੂਤਰਾਂ ਦੇ ਅਨੁਸਾਰ, ਟਾਟਾ ਟਰੱਸਟ ਦੇ ਚੇਅਰਮੈਨ ਨੋਏਲ ਟਾਟਾ ਨੇ ਸਰਕਾਰ ਨੂੰ ਚੁਣੇ ਗਏ ਉਮੀਦਵਾਰਾਂ ਦੀ ਜਾਣਕਾਰੀ ਦਿੱਤੀ ਹੈ। ਨਾਵਾਂ ’ਤੇ ਪੂਰੀ ਤਰ੍ਹਾਂ ਚਰਚਾ ਕਰਨ ਤੋਂ ਬਾਅਦ ਹੀ ਇਸ ’ਤੇ ਫ਼ੈਸਲਾ ਹੋਵੇਗਾ। ਟਾਟਾ ਟਰੱਸਟ ਅਤੇ ਟਾਟਾ ਸੰਨਜ਼ ਨੇ ਇਸ ਸਬੰਧ ਵਿਚ ਭੇਜੇ ਗਏ ਈ-ਮੇਲ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਚੰਦਰਸ਼ੇਖਰਨ ਨੇ 2017 ਵਿਚ ਟਾਟਾ ਸੰਨਜ਼ ਦੇ ਚੇਅਰਮੈਨ ਦਾ ਚਾਰਜ ਸੰਭਾਲਿਆ ਸੀ। ਉਨ੍ਹਾਂ ਪਿਛਲੇ ਮਹੀਨੇ ਕਿਹਾ ਸੀ ਕਿ ਉਹ 20 ਫਰਵਰੀ, 2027 ਨੂੰ ਆਪਣੀ ਮਿਆਦ ਖਤਮ ਹੋਣ ’ਤੇ ਦੁਬਾਰਾ ਨਿਯੁਕਤੀ ਲਈ ਅਰਜ਼ੀ ਨਹੀਂ ਦੇਣਗੇ। ਹਾਲਾਂਕਿ, ਉਤਰਾਧਿਕਾਰੀ ਦੀ ਭਾਲ ਲਈ ਅਧਿਕਾਰਕ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਚੁਣੇ ਗਏ ਨਾਮਾਂ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ। ਹੋਰ ਸੰਭਾਵਿਤ ਨਾਵਾਂ ਵਿਚ ਨੋਏਲ ਟਾਟਾ, ਆਰਤੀ ਸੁਬ੍ਰਮਣੀਅਨ, ਸ਼ੈਲੇਸ਼ ਚੰਦਰ ਅਤੇ ਪ੍ਰਵੀਰ ਸਿੰਘ ਸ਼ਾਮਲ ਹਨ।
ਚੰਦਰਸ਼ੇਖਰਨ ਦੀ ਵਿਦਾਈ ਟਾਟਾ ਸਮੂਹ ਲਈ ਇਕ ਮਹੱਤਵਪੂਰਨ ਮੋੜ ’ਤੇ ਹੋ ਰਹੀ ਹੈ। ਸਮੂਹ ਹਾਲੇ ਆਪਣੇ ਸਭ ਤੋਂ ਵੱਡੇ ਨਿਵੇਸ਼ ਦੇ ਦੌਰ ਤੋਂ ਗੁਜ਼ਰ ਰਿਹਾ ਹੈ। ਇਸ ਵਿਚ ਏਅਰ ਇੰਡੀਆ ਦਾ ਵਿਸਥਾਰ, ਸੈਮੀਕੰਡਕਟਰ ਅਤੇ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਪ੍ਰੋਜੈਕਟ, ਇਲੈਕਟ੍ਰਿਕ ਮੋਬਿਲਿਟੀ ਅਤੇ ਡਿਜੀਟਲ ਕਾਰੋਬਾਰ ਸ਼ਾਮਲ ਹਨ। ਅਗਲੇ ਚੇਅਰਮੈਨ ਨੂੰ ਲਗਪਗ 16.24 ਲੱਖ ਕਰੋੜ ਰੁਪਏ ਦੇ ਮਾਲੀਏ ਵਾਲਾ ਸਮੂਹ ਮਿਲੇਗਾ ਤੇ ਉਨ੍ਹਾਂ ਨੂੰ ਕਈ ਮਹੱਤਵਪੂਰਣ ਰਣਨੀਤਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਟੀਸੀਐੱਸ ਦੀ ਸਬਸਿਡਿਅਰੀ ਏਆਈ ਕੈਂਪਸ ’ਤੇ 70 ਹਜ਼ਾਰ ਕਰੋੜ ਦਾ ਨਿਵੇਸ਼ ਕਰੇਗੀ
ਟਾਟਾ ਸਮੂਹ ਦੀ ਕੰਪਨੀ ਟਾਟਾ ਕਨਸਲਟੈਂਸੀ ਸਰਵਿਸਿਜ਼ (ਟੀਸੀਐੱਸ) ਦੀ ਸਬਸਿਡਿਅਰੀ ਹਾਇਪਰਵਾਲਟ ਹੈਦਰਾਬਾਦ ਵਿਚ ਇਕ ਗੀਗਾਵਾਟ ਸਮਰੱਥਾ ਤੱਕ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਡਾਟਾ ਸੈਂਟਰ ਵਿਕਸਿਤ ਕਰੇਗੀ। ਇਸ 'ਤੇ ਹਾਈਪਰਵਾਲਟ ਅਤੇ ਉਸਦੇ ਹਿੱਸੇਦਾਰ 70 ਹਜ਼ਾਰ ਕਰੋੜ ਰੁਪਏ ਤੱਕ ਦਾ ਨਿਵੇਸ਼ ਕਰਨਗੇ। ਟੀਸੀਐਸ ਨੇ ਐਕਸਚੇਂਜ ਫਾਈਲਿੰਗ ਵਿਚ ਦੱਸਿਆ ਕਿ ਹਾਈਪਰਵਾਲਟ ਨੇ ਇਸ ਵੱਡੇ ਕੈਂਪਸ ਲਈ 264 ਏਕੜ ਜ਼ਮੀਨ ਹਾਸਲ ਕਰ ਲਈ ਹੈ। ਇਸ ਨੂੰ ਗਾਹਕਾਂ ਦੀ ਮੰਗ ਅਤੇ ਤਕਨਾਲੋਜੀ ਦੀਆਂ ਜ਼ਰੂਰਤਾਂ ਦੇ ਆਧਾਰ 'ਤੇ ਵੱਖ-ਵੱਖ ਪੜਾਵਾਂ ਵਿਚ ਵਿਕਸਿਤ ਕੀਤਾ ਜਾਵੇਗਾ।
ਬ੍ਰਿਟੇਨ ਵਿਚ ਚਾਰ ਹਜ਼ਾਰ ਨੌਕਰੀਆਂ ਘਟਾਏਗੀ ਜੇਐੱਲਆਰ
ਟਾਟਾ ਮੋਟਰਜ਼ ਦੀ ਲਗਜ਼ਰੀ ਕਾਰ ਬਣਾਉਣ ਵਾਲੀ ਕੰਪਨੀ ਜਗੁਆਰ ਲੈਂਡ ਰੋਵਰ (ਜੇਐੱਲਆਰ) ਅਗਲੇ ਦੋ ਸਾਲਾਂ ਵਿਚ ਬ੍ਰਿਟੇਨ ਵਿਚ ਕਰੀਬ ਚਾਰ ਹਜ਼ਾਰ ਨੌਕਰੀਆਂ ਘਟਾਉਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਵਧ ਰਹੀ ਲਾਗਤ, ਘੱਟ ਮੰਗ ਅਤੇ ਅਮਰੀਕੀ ਟੈਰਿਫ ਦੇ ਅਸਰ ਨਾਲ ਜੂਝ ਰਹੀ ਹੈ। 'ਦ ਟਾਈਮਜ਼' ਦੀ ਰਿਪੋਰਟ ਦੇ ਅਨੁਸਾਰ, ਜੇਐੱਲਆਰ ਸੋਮਵਾਰ ਨੂੰ ਅਧਿਕਾਰਿਕ ਤੌਰ 'ਤੇ ਛਾਂਟੀ ਪ੍ਰੋਗਰਾਮ ਦਾ ਐਲਾਨ ਕਰ ਸਕਦੀ ਹੈ। ਸ਼ੁੱਕਰਵਾਰ ਨੂੰ ਕਰਮਚਾਰੀਆਂ ਨੂੰ ਦੱਸ ਦਿੱਤਾ ਗਿਆ ਸੀ ਕਿ ਇਹ ਕਦਮ ਜਲਦੀ ਹੀ ਉਠਾਇਆ ਜਾਣਾ ਹੈ।