- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗ਼ੌਰਤਲਬ ਹੈ ਕਿ ਲੋ-ਫੈਟ ਡੇਅਰੀ ਵ੍ਹਾਈਟਨਰ ਦੁੱਧ ਦੇ ਪਾਊਡਰ ਦਾ ਇਕ ਬਦਲ ਹੈ, ਜਿਸ ਵਿਚ ਫੈਟ ਦੀ ਮਾਤਰਾ ਆਮ ਡੇਅਰੀ ਵ੍ਹਾਈਟਨਰ ਦੇ ਮੁਕਾਬਲੇ ਕਾਫ਼ੀ ਘੱਟ ਹੁੰਦੀ ਹੈ। ਇਸ ਦਾ ਇਸਤੇਮਾਲ ਮੁੱਖ ਤੌਰ ’ਤੇ ਚਾਹ, ਕੌਫ਼ੀ ਜਾਂ ਹੋਰ ਸਾਫਟਡਰਿੰਕਸ ਪਦਾਰਥਾਂ ਨੂੰ ਗਾੜ੍ਹਾ ਅਤੇ ਸਵਾਦਿਸ਼ਟ ਬਣਾਉਣ ਲਈ ਕੀਤਾ ਜਾਂਦਾ ਹੈ।

ਨਵੀਂ ਦਿੱਲੀ, (ਪੀਟੀਆਈ) : ਰਾਜਧਾਨੀ ਦਿੱਲੀ ਦੇ ਕਨਾਟ ਪਲੇਸ ਦੇ ਮਸ਼ਹੂਰ ਦਿ ਲਲਿਤ ਹੋਟਲ ਤੋਂ ਲਿਆ ਗਿਆ ਨੈਸਲੇ ਇੰਡੀਆ ਦਾ ‘ਲੋ-ਫੈਟ ਡੇਅਰੀ ਵ੍ਹਾਈਟਨਰ’ ਦਾ ਨਮੂਨਾ ਘਟੀਆ ਪਾਇਆ ਗਿਆ ਹੈ। ਖੁਰਾਕ ਸੁਰੱਖਿਆ ਅਤੇ ਮਾਨਕ ਅਥਾਰਟੀ (ਐੱਫਐੱਸਐੱਸਏਆਈ) ਨੇ ਪ੍ਰਯੋਗਸ਼ਾਲਾ ਦੀ ਜਾਂਚ ਵਿਚ ਇਸ ਨਮੂਨੇ ਨੂੰ ‘ਅਸੁਰੱਖਿਅਤ’ ਅਤੇ ‘ਮਾਨਕਾਂ ਦੇ ਅਨੁਕੂਲ ਨਹੀਂ’ ਦਰਸਾਇਆ। ਖੁਰਾਕ ਰੈਗੂਲੇਟਰ ਨੇ ਇਸ ਅਸੁਰੱਖਿਅਤ ਖੁਰਾਕ ਉਤਪਾਦ ਦੀ ਵਿਕਰੀ ਤੁਰੰਤ ਰੋਕਣ ਦਾ ਹੁਕਮ ਦਿੱਤਾ ਹੈ। ਹਾਲਾਂਕਿ, ਐੱਫਐੱਸਐੱਸਏਆਈ ਨੇ ਇਹ ਨਹੀਂ ਦੱਸਿਆ ਕਿ ਪ੍ਰਯੋਗਸ਼ਾਲਾ ਦੀ ਜਾਂਚ ਵਿਚ ਕਿਸ ਵਿਸ਼ੇਸ਼ ਮਾਪਦੰਡ ਜਾਂ ਕਮੀ ਦੇ ਆਧਾਰ ’ਤੇ ਉਤਪਾਦ ਨੂੰ ਅਸੁਰੱਖਿਅਤ ਮੰਨਿਆ ਗਿਆ। ਖੁਰਾਕ ਰੈਗੂਲੇਟਰ ਨੇ ਲਲਿਤ ਹੋਟਲ ਦਾ ਸੰਚਾਲਨ ਕਰਨ ਵਾਲੀ ਕੰਪਨੀ ਭਾਰਤ ਹੋਟਲਜ਼ ਲਿਮਟਿਡ ਨੂੰ ਵੀ ਇਸ ਸਬੰਧ ਵਿਚ ਨੋਟਿਸ ਜਾਰੀ ਕੀਤਾ ਹੈ।
ਗ਼ੌਰਤਲਬ ਹੈ ਕਿ ਲੋ-ਫੈਟ ਡੇਅਰੀ ਵ੍ਹਾਈਟਨਰ ਦੁੱਧ ਦੇ ਪਾਊਡਰ ਦਾ ਇਕ ਬਦਲ ਹੈ, ਜਿਸ ਵਿਚ ਫੈਟ ਦੀ ਮਾਤਰਾ ਆਮ ਡੇਅਰੀ ਵ੍ਹਾਈਟਨਰ ਦੇ ਮੁਕਾਬਲੇ ਕਾਫ਼ੀ ਘੱਟ ਹੁੰਦੀ ਹੈ। ਇਸ ਦਾ ਇਸਤੇਮਾਲ ਮੁੱਖ ਤੌਰ ’ਤੇ ਚਾਹ, ਕੌਫ਼ੀ ਜਾਂ ਹੋਰ ਸਾਫਟਡਰਿੰਕਸ ਪਦਾਰਥਾਂ ਨੂੰ ਗਾੜ੍ਹਾ ਅਤੇ ਸਵਾਦਿਸ਼ਟ ਬਣਾਉਣ ਲਈ ਕੀਤਾ ਜਾਂਦਾ ਹੈ। ਐੱਫਐੱਸਐੱਸਏਆਈ ਨੇ ਸ਼ਨੀਵਾਰ ਨੂੰ ਇੰਟਰਨੈੱਟ ਮੀਡੀਆ ’ਤੇ ਪੋਸਟ ਪਾ ਕੇ ਦੱਸਿਆ ਕਿ ਪ੍ਰਯੋਗਸ਼ਾਲਾ ਦੀ ਰਿਪੋਰਟ ਵਿਚ ਨੈਸਲੇ ਇੰਡੀਆ ਦੁਆਰਾ ਬਣਾਇਆ ਗਿਆ ਲੋ-ਫੈਟ ਡੇਅਰੀ ਵ੍ਹਾਈਟਨਰ ‘ਘਟੀਆ’ ਅਤੇ ‘ਅਸੁਰੱਖਿਅਤ’ ਐਲਾਨ ਕੀਤਾ ਗਿਆ। ਇਸ ਦਾ ਮਤਲਬ ਹੈ ਕਿ ਜਾਂਚ ਵਿਚ ਉਤਪਾਦ ਨਿਰਧਾਰਤ ਖੁਰਾਕ ਸੁਰੱਖਿਆ ਅਤੇ ਗੁਣਵੱਤਾ ਮਾਪਦੰਡਾਂ ਦੇ ਅਨੁਕੂਲ ਨਹੀਂ ਪਾਇਆ ਗਿਆ। ਪ੍ਰਯੋਗਸ਼ਾਲਾ ਦੀ ਜਾਂਚ ਰਿਪੋਰਟ ਦੀ ਇਕ ਨਕਲ ਖੁਰਾਕ ਕਾਰੋਬਾਰ ਸੰਚਾਲਕ (ਐੱਫਬੀਓ) ਯਾਨੀ ਲਲਿਤ ਹੋਟਲ ਨੂੰ ਦੇ ਦਿੱਤੀ ਗਈ ਹੈ ਤਾਂ ਜੋ ਉਹ ਮਾਮਲੇ ਦੀ ਜਾਣਕਾਰੀ ਲੈ ਕੇ ਜ਼ਰੂਰੀ ਕਾਰਵਾਈ ਕਰ ਸਕੇ। ਇਸ ਮਾਮਲੇ ਵਿਚ ਭਾਰਤ ਹੋਟਲਜ਼ ਲਿਮਟਿਡ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
ਖੁਰਾਕ ਰੈਗੂਲੇਟਰ ਨੇ ਸਪੱਸ਼ਟ ਕੀਤਾ ਕਿ ਸਬੰਧਤ ਐੱਫਬੀਓ ਨੂੰ ਖੁਰਾਕ ਸੁਰੱਖਿਆ ਅਤੇ ਮਾਨਕ ਅਧਿਨਿਯਮ, 2006 ਦੀ ਸਬੰਧਤ ਧਾਰਾ ਤਹਿਤ ਖੁਰਾਕ ਵਿਸ਼ਲੇਸ਼ਕ ਦੀ ਰਿਪੋਰਟ ਖ਼ਿਲਾਫ਼ ਅਪੀਲ ਕਰਨ ਦਾ ਮੌਕਾ ਦਿੱਤਾ ਗਿਆ ਹੈ। ਇਹ ਅਪੀਲ ਨਿਰਧਾਰਤ ਸਮਾਂ ਹੱਦ ਦੇ ਅੰਦਰ ਕੀਤੀ ਜਾ ਸਕਦੀ ਹੈ।