- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਇਲ ਐਂਡ ਗੈਸ ਡਿਵੈਲਪਮੈਂਟ ਕੰਪਨੀ ਇਕ ਸਰਕਾਰੀ ਕੰਪਨੀ ਹੈ। ਯਾਨੀ ਇਸ ਦੀ ਆਨਰਸ਼ਿਪ ਪਾਕਿਸਤਾਨ ਸਰਕਾਰ ਦੇ ਕੋਲ ਹੈ। ਉੱਥੇ ਹੀ ਰਿਲਾਇੰਸ ਇੰਡਸਟਰੀਜ਼ ਮੁਕੇਸ਼ ਅੰਬਾਨੀ ਦੀ ਕੰਪਨੀ ਹੈ ਜਿਸ ਵਿਚ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰਾਂ ਦੀ ਹਿੱਸੇਦਾਰੀ ਵੀ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਦੌਲਤ ਦੇ ਮਾਮਲੇ 'ਚ ਮੁਕੇਸ਼ ਅੰਬਾਨੀ ਨੂੰ ਗੌਤਮ ਅਡਾਨੀ ਨੇ ਪਿੱਛੇ ਛੱਡ ਦਿੱਤਾ ਹੈ। ਪਰ ਅਜੇ ਵੀ ਮਾਰਕੀਟ ਕੈਪੀਟਲ ਦੇ ਹਿਸਾਬ ਨਾਲ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ (Reliance Industries Market Capital) ਭਾਰਤ 'ਚ ਪਹਿਲੇ ਸਟੈੱਪ 'ਤੇ ਹੈ। ਮਾਰਕੀਟ ਕੈਪ ਦੇ ਹਿਸਾਬ ਨਾਲ ਸਾਡੇ ਦੇਸ਼ ਵਿਚ ਰਿਲਾਇੰਸ ਨੰਬਰ 1 'ਤੇ ਹੈ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਪਾਕਿਸਤਾਨ ਦੀ ਸਭ ਤੋਂ ਵੱਡੀ ਕੰਪਨੀ ਕਿਹੜੀ ਹੈ ਅਤੇ ਉਸ ਦਾ ਮਾਲਕ ਕੌਣ ਹੈ? ਆਓ ਅੱਜ ਤੁਹਾਨੂੰ ਦੱਸਦੇ ਹਾਂ।
ਮਾਰਕੀਟ ਕੈਪੀਟਲ ਦੇ ਹਿਸਾਬ ਨਾਲ ਆਇਲ ਐਂਡ ਗੈਸ ਡਿਵੈਲਪਮੈਂਟ ਕੰਪਨੀ ਪਾਕਿਸਤਾਨ ਦੀ ਸਭ ਤੋਂ ਵੱਡੀ ਕੰਪਨੀ ਹੈ। ਇਸ ਦੀ ਮਾਰਕੀਟ ਕੈਪੀਟਲ 506 ਕਰੋੜ ਡਾਲਰ ਹੈ ਜੋ ਭਾਰਤੀ ਕਰੰਸੀ 'ਚ 47,887 ਕਰੋੜ ਰੁਪਏ ਬਣਦੀ ਹੈ। ਉੱਥੇ ਹੀ, ਰਿਲਾਇੰਸ ਇੰਡਸਟਰੀਜ਼ ਦੀ ਮਾਰਕੀਟ ਕੈਪੀਟਲ ਇਸ ਸਮੇਂ 18.01 ਲੱਖ ਕਰੋੜ ਰੁਪਏ ਹੈ।
ਇਹ ਵੀ ਇਕ ਤੇਲ-ਗੈਸ ਕੰਪਨੀ ਹੈ। ਇਹ ਪਾਕਿਸਤਾਨ ਦੀ ਸਭ ਤੋਂ ਵੱਡੀ ਸਰਕਾਰੀ ਪੈਟਰੋਲੀਅਮ ਤੇ ਊਰਜਾ ਕੰਪਨੀ ਹੈ। ਇਹ ਮੁੱਖ ਤੌਰ 'ਤੇ ਕੱਚੇ ਤੇਲ, ਕੁਦਰਤੀ ਗੈਸ, ਲਿਕਵੀਫਾਈਡ ਪੈਟਰੋਲੀਅਮ ਗੈਸ (LPG) ਅਤੇ ਸਲਫਰ ਦੀ ਖੋਜ, ਡ੍ਰਿਲੰਗ, ਰਿਫਾਇਨਿੰਗ ਅਤੇ ਉਤਪਾਦਨ ਕਰਦੀ ਹੈ। ਇਹ ਇਨ੍ਹਾਂ ਜ਼ਰੂਰੀ ਸਰੋਤਾਂ ਦੀ ਸਪਲਾਈ ਘਰੇਲੂ ਬਿਜਲੀ, ਫਰਟੀਲਾਈਜ਼ਰ (ਖਾਦ) ਤੇ ਡਿਸਟ੍ਰੀਬਿਊਸ਼ਨ ਕੰਪਨੀਆਂ ਨੂੰ ਕਰਦੀ ਹੈ। ਉੱਥੇ ਹੀ ਰਿਲਾਇੰਸ ਕਈ ਸੈਕਟਰਾਂ 'ਚ ਆਪਣੀਆਂ ਸਬਸਿਡਰੀ ਕੰਪਨੀਆਂ ਰਾਹੀਂ ਆਪਰੇਟ ਕਰਦੀ ਹੈ ਪਰ ਇਸ ਦੇ ਮੁੱਖ ਕਾਰੋਬਾਰਾਂ 'ਚ ਊਰਜਾ, ਪੈਟਰੋਕੈਮੀਕਲਸ ਅਤੇ ਕੁਦਰਤੀ ਗੈਸ ਸ਼ਾਮਲ ਹਨ।
ਆਇਲ ਐਂਡ ਗੈਸ ਡਿਵੈਲਪਮੈਂਟ ਕੰਪਨੀ ਇਕ ਸਰਕਾਰੀ ਕੰਪਨੀ ਹੈ। ਯਾਨੀ ਇਸ ਦੀ ਆਨਰਸ਼ਿਪ ਪਾਕਿਸਤਾਨ ਸਰਕਾਰ ਦੇ ਕੋਲ ਹੈ। ਉੱਥੇ ਹੀ ਰਿਲਾਇੰਸ ਇੰਡਸਟਰੀਜ਼ ਮੁਕੇਸ਼ ਅੰਬਾਨੀ ਦੀ ਕੰਪਨੀ ਹੈ ਜਿਸ ਵਿਚ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰਾਂ ਦੀ ਹਿੱਸੇਦਾਰੀ ਵੀ ਹੈ।
ਪਾਕਿਸਤਾਨ ਸਰਕਾਰ ਨੇ ਸੋਵੀਅਤ ਯੂਨੀਅਨ (ਰੂਸ) ਦੀ ਮਦਦ ਨਾਲ ਫਰਵਰੀ 1961 'ਚ ਸਾਈਨ ਕੀਤੇ ਗਏ $30 ਮਿਲੀਅਨ ਦੇ ਤੇਲ ਖੋਜ ਲੋਨ ਤਹਿਤ, 4 ਅਪ੍ਰੈਲ 1961 ਨੂੰ ਇਕ ਆਰਡੀਨੈਂਸ ਰਾਹੀਂ ਆਇਲ ਐਂਡ ਗੈਸ ਡਿਵੈਲਪਮੈਂਟ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ ਸੀ। OGDC ਨੂੰ $30 ਮਿਲੀਅਨ ਦੇ ਲੋਨ ਦੇ ਤਹਿਤ ਉਪਕਰਣ ਅਤੇ ਤਕਨੀਕੀ ਸੇਵਾਵਾਂ ਮਿਲੀਆਂ ਸਨ। ਉੱਥੇ ਹੀ ਰਿਲਾਇੰਸ ਦੀ ਸ਼ੁਰੂਆਤ 1958 ਵਿੱਚ ਕੀਤੀ ਗਈ ਸੀ।
ਆਇਲ ਐਂਡ ਗੈਸ ਡਿਵੈਲਪਮੈਂਟ ਕੰਪਨੀ ਪਾਕਿਸਤਾਨ ਸਟਾਕ ਐਕਸਚੇਂਜ ਅਤੇ ਲੰਡਨ ਸਟਾਕ ਐਕਸਚੇਂਜ 'ਤੇ ਲਿਸਟਿਡ ਹੈ। ਉੱਥੇ ਹੀ ਰਿਲਾਇੰਸ ਭਾਰਤ 'ਚ ਬੀਐੱਸਈ (BSE) ਤੇ ਐੱਨਐੱਸਈ (NSE) ਅਤੇ ਲੰਡਨ ਸਟਾਕ ਐਕਸਚੇਂਜ 'ਤੇ ਵੀ ਲਿਸਟਿਡ ਹੈ। ਲੰਡਨ ਸਟਾਕ ਐਕਸਚੇਂਜ 'ਤੇ ਰਿਲਾਇੰਸ ਦਾ ਸ਼ੇਅਰ 55.3 ਡਾਲਰ ਜਾਂ 5234.73 ਰੁਪਏ ਦਾ ਹੈ। ਉੱਥੇ ਹੀ ਆਇਲ ਐਂਡ ਗੈਸ ਡਿਵੈਲਪਮੈਂਟ ਕੰਪਨੀ ਦੇ ਸ਼ੇਅਰ ਦੀ ਕੀਮਤ 8.05 ਡਾਲਰ ਜਾਂ 762.02 ਰੁਪਏ ਹੈ।
"ਸ਼ੇਅਰ ਨਾਲ ਜੁੜੇ ਆਪਣੇ ਸਵਾਲ ਤੁਸੀਂ ਸਾਨੂੰ business@jagrannewmedia.com 'ਤੇ ਭੇਜ ਸਕਦੇ ਹੋ।"
(ਡਿਸਕਲੇਮਰ: ਇੱਥੇ ਸ਼ੇਅਰ ਬਾਜ਼ਾਰ ਦੀ ਜਾਣਕਾਰੀ ਦਿੱਤੀ ਗਈ ਹੈ, ਨਿਵੇਸ਼ ਦੀ ਸਲਾਹ ਨਹੀਂ। 'ਜਾਗਰਣ ਬਿਜ਼ਨੈੱਸ' ਨਿਵੇਸ਼ ਦੀ ਸਲਾਹ ਨਹੀਂ ਦੇ ਰਿਹਾ ਹੈ। ਸਟਾਕ ਮਾਰਕੀਟ 'ਚ ਨਿਵੇਸ਼ ਬਾਜ਼ਾਰ ਦੇ ਜੋਖ਼ਮਾਂ ਅਧੀਨ ਹੈ, ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਸਰਟੀਫਾਈਡ ਇਨਵੈਸਟਮੈਂਟ ਐਡਵਾਈਜ਼ਰ ਤੋਂ ਸਲਾਹ ਜ਼ਰੂਰ ਲਓ।)