- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਜ਼ਵਾਨ ਸਾਜਨ ਦੀ ਸੰਪਤੀ ਦੀ ਗੱਲ ਕਰੀਏ ਤਾਂ ਉਹ ਅੱਜ ਦੁਬਈ ਦੇ ਸਭ ਤੋਂ ਅਮੀਰ ਭਾਰਤੀ ਬਿਜ਼ਨਸਮੈਨਾਂ ਵਿੱਚ ਗਿਣੇ ਜਾਂਦੇ ਹਨ। ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਕੁੱਲ ਨੈੱਟਵਰਥ ਕਰੀਬ ₹20,000 ਕਰੋੜ ਦੇ ਆਸ-ਪਾਸ ਹੈ। ਉਨ੍ਹਾਂ ਦੀ ਸਭ ਤੋਂ ਵੱਡੀ ਸੰਪਤੀ ਦੁਬਈ ਵਿੱਚ ਬਣਿਆ

ਨਵੀਂ ਦਿੱਲੀ : ਦੁਬਈ ਦੀ ਚਮਕ-ਧਮਕ ਦੇ ਪਿੱਛੇ ਕਈ ਅਜਿਹੀਆਂ ਕਹਾਣੀਆਂ ਛਿਪੀਆਂ ਹਨ, ਜੋ ਸੰਘਰਸ਼, ਜੋਖਮ ਅਤੇ ਦੂਰਅੰਦੇਸ਼ੀ ਦੀ ਮਿਸਾਲ ਬਣਦੀਆਂ ਹਨ। ਉਨ੍ਹਾਂ ਵਿੱਚੋਂ ਹੀ ਇੱਕ ਨਾਮ ਹੈ ਰਿਜ਼ਵਾਨ ਸਾਜਨ ਇੱਕ ਅਜਿਹਾ ਸ਼ਖਸ ਜਿਸਨੇ ਬੇਹੱਦ ਸਾਧਾਰਨ ਸ਼ੁਰੂਆਤ ਤੋਂ ਅਰਬਾਂ ਦਾ ਕਾਰੋਬਾਰ ਖੜ੍ਹਾ ਕਰ ਦਿੱਤਾ ਹੈ। ਅੱਜ ਉਹ ਮਿਡਲ ਈਸਟ ਦੇ ਕੰਸਟ੍ਰਕਸ਼ਨ ਅਤੇ ਰੀਅਲ ਐਸਟੇਟ ਸੈਕਟਰ ਵਿੱਚ ਇੱਕ ਬਹੁਤ ਵੱਡਾ ਨਾਮ ਹੈ ਪਰ ਉਨ੍ਹਾਂ ਦੀ ਸ਼ੁਰੂਆਤ ਨਾ ਤਾਂ ਆਸਾਨ ਸੀ ਅਤੇ ਨਾ ਹੀ ਸਾਧਨਾਂ ਨਾਲ ਭਰੀ।
ਕਿਵੇਂ ਬੀਤਿਆ ਬਚਪਨ
ਮੁੰਬਈ ਦੇ ਘਾਟਕੋਪਰ ਦੀਆਂ ਝੁੱਗੀਆਂ ਵਿੱਚ ਜਨਮੇ ਰਿਜ਼ਵਾਨ ਸਾਜਨ ਦਾ ਬਚਪਨ ਬੇਹੱਦ ਮੁਸ਼ਕਲਾਂ ਭਰਿਆ ਸੀ। 16 ਸਾਲ ਦੀ ਉਮਰ ਵਿੱਚ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੇ ਉਨ੍ਹਾਂ ਨੂੰ ਛੋਟੀ ਉਮਰ ਵਿੱਚ ਹੀ ਕੰਮ ਕਰਨ ਲਈ ਮਜਬੂਰ ਕਰ ਦਿੱਤਾ। ਸ਼ੁਰੂਆਤ ਵਿੱਚ ਉਨ੍ਹਾਂ ਨੇ ਦੁੱਧ ਵੇਚਣਾ, ਕਿਤਾਬਾਂ ਵੇਚਣਾ ਅਤੇ ਟ੍ਰੇਡਿੰਗ ਸਿੱਖਣ ਵਰਗੇ ਕੰਮ ਕੀਤੇ। ਇਨ੍ਹਾਂ ਕੰਮਾਂ ਰਾਹੀਂ ਰਿਜ਼ਵਾਨ ਨੇ ਬਾਜ਼ਾਰ ਦੀ ਨਬਜ਼ ਨੂੰ ਸਮਝਿਆ। ਬਿਹਤਰ ਮੌਕਿਆਂ ਦੀ ਭਾਲ ਉਨ੍ਹਾਂ ਨੂੰ ਦੁਬਈ ਲੈ ਗਈ, ਜਿੱਥੇ ਉਨ੍ਹਾਂ ਨੇ ਇੱਕ ਛੋਟੇ ਟ੍ਰੇਡਿੰਗ ਬਿਜ਼ਨਸ ਨਾਲ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ।
ਕਿਵੇਂ ਖੜ੍ਹਾ ਕੀਤਾ 20,000 ਕਰੋੜ ਦਾ ਬਿਜ਼ਨਸ
1993 ਵਿੱਚ ਉਨ੍ਹਾਂ ਨੇ ਡੈਨਿਊਬ ਪ੍ਰਾਪਰਟੀ ਦੀ ਨੀਂਹ ਰੱਖੀ। ਸ਼ੁਰੂਆਤ ਬਿਲਡਿੰਗ ਮਟੀਰੀਅਲ ਦੀ ਸਪਲਾਈ ਨਾਲ ਹੋਈ ਪਰ ਸਾਜਨ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਨੇ ਹੌਲੀ-ਹੌਲੀ ਆਪਣੇ ਬਿਜ਼ਨਸ ਨੂੰ ਰੀਅਲ ਐਸਟੇਟ, ਹੋਮ ਇੰਟੀਰੀਅਰਜ਼ ਅਤੇ ਹਾਸਪਿਟੈਲਿਟੀ ਤੱਕ ਫੈਲਾਇਆ। ਅੱਜ ਡੈਨਿਊਬ ਗਰੁੱਪ ਮਿਡਲ ਈਸਟ ਦੇ ਸਭ ਤੋਂ ਭਰੋਸੇਮੰਦ ਬ੍ਰਾਂਡਾਂ ਵਿੱਚ ਗਿਣਿਆ ਜਾਂਦਾ ਹੈ, ਅਤੇ Danube Home ਵਰਗੇ ਰਿਟੇਲ ਵੈਂਚਰਸ ਨੇ ਉਨ੍ਹਾਂ ਨੂੰ ਆਮ ਗਾਹਕਾਂ ਵਿੱਚ ਵੀ ਪ੍ਰਸਿੱਧ ਕਰ ਦਿੱਤਾ। ਅੱਜ ਉਨ੍ਹਾਂ ਦੇ ਕਈ ਰੈਜ਼ੀਡੈਂਸ਼ੀਅਲ ਪ੍ਰੋਜੈਕਟਸ ਜਿਵੇਂ ਕਿ Dreamz, Glitz, Miraclz ਅਤੇ Elz ਮਾਰਕੀਟ ਵਿੱਚ ਕਾਫ਼ੀ ਪਾਪੂਲਰ ਹਨ। ਇਨ੍ਹਾਂ ਪ੍ਰੋਜੈਕਟਾਂ ਦੀ ਖ਼ਾਸੀਅਤ ਘੱਟ ਕੀਮਤ ਵਿੱਚ ਲਗਜ਼ਰੀ ਸਹੂਲਤਾਂ ਦੇਣਾ ਹੈ।
ਕਿੰਨੀ ਹੈ ਸੰਪਤੀ
ਰਿਜ਼ਵਾਨ ਸਾਜਨ ਦੀ ਸੰਪਤੀ ਦੀ ਗੱਲ ਕਰੀਏ ਤਾਂ ਉਹ ਅੱਜ ਦੁਬਈ ਦੇ ਸਭ ਤੋਂ ਅਮੀਰ ਭਾਰਤੀ ਬਿਜ਼ਨਸਮੈਨਾਂ ਵਿੱਚ ਗਿਣੇ ਜਾਂਦੇ ਹਨ। ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਕੁੱਲ ਨੈੱਟਵਰਥ ਕਰੀਬ ₹20,000 ਕਰੋੜ ਦੇ ਆਸ-ਪਾਸ ਹੈ। ਉਨ੍ਹਾਂ ਦੀ ਸਭ ਤੋਂ ਵੱਡੀ ਸੰਪਤੀ ਦੁਬਈ ਵਿੱਚ ਬਣਿਆ ਉਨ੍ਹਾਂ ਦਾ 40,000 ਸਕੁਏਅਰ ਫੀਟ ਦਾ ਲਗਜ਼ਰੀ ਮੈਂਸ਼ਨ ਹੈ, ਜਿਸ ਵਿੱਚ ਪ੍ਰਾਈਵੇਟ ਪੂਲ, ਥੀਏਟਰ, ਗੇਮਿੰਗ ਜ਼ੋਨ ਅਤੇ ਹਾਈ-ਐਂਡ ਇੰਟੀਰੀਅਰ ਵਰਗੀਆਂ ਸਹੂਲਤਾਂ ਹਨ। ਯਾਨੀ ਇੱਕ ਤਰ੍ਹਾਂ ਨਾਲ ਇਹ ਪੂਰਾ "ਲਗਜ਼ਰੀ ਪੈਲੇਸ" ਹੀ ਹੈ।
ਰਿਜ਼ਵਾਨ ਦਾ ਕਾਰ ਕਲੈਕਸ਼ਨ
ਗੱਡੀਆਂ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਰਿਜ਼ਵਾਨ ਸਾਜਨ ਦਾ ਗੈਰਾਜ ਵੀ ਕਿਸੇ ਸੁਪਰਕਾਰ ਸ਼ੋਅ ਤੋਂ ਘੱਟ ਨਹੀਂ ਹੈ। ਰਿਪੋਰਟਾਂ ਅਨੁਸਾਰ ਉਨ੍ਹਾਂ ਕੋਲ 6 Rolls-Royce, Bentley, Ferrari ਅਤੇ Lamborghini ਵਰਗੀਆਂ ਕਈ ਲਗਜ਼ਰੀ ਅਤੇ ਸੁਪਰਕਾਰਾਂ ਹਨ।
ਦੱਸ ਦੇਈਏ ਕਿ ਰਿਜ਼ਵਾਨ ਸਾਜਨ ਦਾ ਬਿਜ਼ਨਸ ਮਾਡਲ ਬੇਹੱਦ ਰਣਨੀਤਕ ਰਿਹਾ ਹੈ — ਜਿਵੇਂ ਕਿ ਘੱਟ ਮਾਰਜਿਨ 'ਤੇ ਜ਼ਿਆਦਾ ਵਾਲੀਅਮ (ਵਿਕਰੀ), ਮਜ਼ਬੂਤ ਸਪਲਾਈ ਚੇਨ ਅਤੇ ਕਸਟਮਰ-ਫਰਸਟ ਅਪ੍ਰੋਚ (ਗਾਹਕ ਨੂੰ ਪਹਿਲ ਦੇਣਾ)। ਇਹੀ ਵਜ੍ਹਾ ਹੈ ਕਿ ਡੈਨਿਊਬ ਗਰੁੱਪ ਨੇ ਨਾ ਸਿਰਫ਼ ਯੂ.ਏ.ਈ. (UAE) ਬਲਕਿ ਪੂਰੇ ਜੀ.ਸੀ.ਸੀ. (GCC) ਖੇਤਰ ਵਿੱਚ ਆਪਣੀ ਮਜ਼ਬੂਤ ਪਕੜ ਬਣਾ ਲਈ ਹੈ।