- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਕਰ ਤੁਸੀਂ ਆਪਣੀ ਕਾਰ ਦਾ ਇੰਸ਼ੋਰੈਂਸ ਰਿਨਿਊ (Car Insurance renew) ਕਰਵਾਉਣ ਜਾ ਰਹੇ ਹੋ ਤਾਂ ਸਿਰਫ਼ ਸਸਤਾ ਪ੍ਰੀਮੀਅਮ (Cheap premium) ਦੇਖ ਕੇ ਪਾਲਿਸੀ ਖਰੀਦਣਾ ਮਹਿੰਗਾ ਪੈ ਸਕਦਾ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਮੌਨਸੂਨ (Monsoon) ਦੌਰਾਨ ਭਾਰੀ ਬਾਰਿਸ਼, ਥਾਂ-ਥਾਂ ਪਾਣੀ ਭਰਨ ਤੇ ਖ਼ਰਾਬ ਸੜਕਾਂ ਦੀ ਕਰਕੇ ਕਾਰਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ਵਿਚ ਜੇਕਰ ਤੁਸੀਂ ਆਪਣੀ ਕਾਰ ਦਾ ਇੰਸ਼ੋਰੈਂਸ ਰਿਨਿਊ (Car Insurance renew) ਕਰਵਾਉਣ ਜਾ ਰਹੇ ਹੋ ਤਾਂ ਸਿਰਫ਼ ਸਸਤਾ ਪ੍ਰੀਮੀਅਮ (Cheap premium) ਦੇਖ ਕੇ ਪਾਲਿਸੀ ਖਰੀਦਣਾ ਮਹਿੰਗਾ ਪੈ ਸਕਦਾ ਹੈ। ਐਕਸਪਰਟਸ ਦਾ ਕਹਿਣਾ ਹੈ ਕਿ ਕੁਝ ਜ਼ਰੂਰੀ Add-on Covers ਲੈਣ ਨਾਲ ਹੜ੍ਹ, ਇੰਜਣ ਖ਼ਰਾਬ ਹੋਣ ਅਤੇ ਦੂਜੀ ਮਹਿੰਗੀ ਰਿਪੇਅਰ ਦਾ ਖ਼ਰਚਾ ਕਾਫ਼ੀ ਹੱਦ ਤਕ ਬਚਾਇਆ ਜਾ ਸਕਦਾ ਹੈ।
ਸਟੈਂਡਰਡ ਕੰਪ੍ਰੀਹੈਂਸਿਵ ਕਾਰ ਇੰਸ਼ੋਰੈਂਸ (Standard Comprehensive Car Insurance) ਕਈ ਤਰ੍ਹਾਂ ਦੇ ਨੁਕਸਾਨ ਨੂੰ ਕਵਰ ਕਰਦਾ ਹੈ, ਪਰ ਬਾਰਿਸ਼ ਤੇ ਹੜ੍ਹ ਨਾਲ ਹੋਣ ਵਾਲੇ ਹਰ ਨੁਕਸਾਨ ਦਾ ਭੁਗਤਾਨ ਨਹੀਂ ਕਰਦਾ। ਅਜਿਹੇ ਵਿਚ Add-on Covers ਤੁਹਾਡੀ ਪਾਲਿਸੀ ਦੀ ਸੁਰੱਖਿਆ ਵਧਾਉਂਦੇ ਹਨ। ਹਾਲਾਂਕਿ ਹਰ ਐੱਡ-ਆਨ ਹਰ ਡਰਾਈਵਰ ਲਈ ਜ਼ਰੂਰੀ ਨਹੀਂ ਹੁੰਦਾ। ਇਸ ਨੂੰ ਆਪਣੀ ਕਾਰ, ਸ਼ਹਿਰ ਅਤੇ ਡਰਾਈਵਿੰਗ ਦੀ ਲੋੜ ਦੇ ਹਿਸਾਬ ਨਾਲ ਚੁਣਨਾ ਚਾਹੀਦਾ ਹੈ।
ਇਹ ਮੌਨਸੂਨ ਲਈ ਸਭ ਤੋਂ ਜ਼ਰੂਰੀ Add-on ਮੰਨਿਆ ਜਾਂਦਾ ਹੈ। ਪਾਣੀ ਭਰਨ ਦੌਰਾਨ ਇੰਜਣ (Car Engine) 'ਚ ਪਾਣੀ ਜਾਣ ਨਾਲ ਹੋਣ ਵਾਲੇ ਨੁਕਸਾਨ ਨੂੰ ਕਵਰ ਕਰਦਾ ਹੈ। ਆਮ ਇੰਸ਼ੋਰੈਂਸ ਪਾਲਿਸੀ (Car insurance Policy) 'ਚ ਅਜਿਹਾ ਨੁਕਸਾਨ ਅਕਸਰ ਸ਼ਾਮਲ ਨਹੀਂ ਹੁੰਦਾ। ਜੇਕਰ ਤੁਹਾਡੇ ਸ਼ਹਿਰ 'ਚ ਹਰ ਸਾਲ ਸੜਕਾਂ ਪਾਣੀ ਨਾਲ ਭਰ ਜਾਂਦੀਆਂ ਹਨ, ਤਾਂ ਇਹ ਕਵਰ ਜ਼ਰੂਰ ਲੈਣਾ ਚਾਹੀਦਾ ਹੈ।
ਕਈ ਵਾਰ ਕਾਰ ਦੀ ਮਰੰਮਤ ਦੌਰਾਨ ਅਜਿਹੇ ਸਾਮਾਨ ਬਦਲਣੇ ਪੈਂਦੇ ਹਨ, ਜਿਨ੍ਹਾਂ ਦਾ ਖ਼ਰਚਾ ਆਮ ਪਾਲਿਸੀ 'ਚ ਨਹੀਂ ਮਿਲਦਾ।
ਇਸ Add-on ਤਹਿਤ ਇਨ੍ਹਾਂ 'ਚ ਸ਼ਾਮਲ ਚੀਜ਼ਾਂ ਦਾ ਖ਼ਰਚਾ ਮਿਲ ਸਕਦਾ ਹੈ—
ਜੇਕਰ ਤੁਹਾਡੀ ਨਵੀਂ ਕਾਰ ਚੋਰੀ ਹੋ ਜਾਵੇ ਜਾਂ ਪੂਰੀ ਤਰ੍ਹਾਂ ਨੁਕਸਾਨੀ ਜਾਵੇ ਤਾਂ ਇਹ Add-on ਬੇਹੱਦ ਕੰਮ ਆਉਂਦਾ ਹੈ।
ਆਮ ਪਾਲਿਸੀ 'ਚ Insured Declared Value (IDV) ਦੇ ਆਧਾਰ 'ਤੇ ਭੁਗਤਾਨ ਮਿਲਦਾ ਹੈ।
RTI Cover 'ਚ ਕਾਰ ਦੀ ਅਸਲ Invoice Value ਤਕ ਭੁਗਤਾਨ ਮਿਲ ਸਕਦਾ ਹੈ, ਜਿਸ ਵਿਚ ਰੋਡ ਟੈਕਸ ਤੇ ਰਜਿਸਟ੍ਰੇਸ਼ਨ ਵਰਗੀ ਲਾਗਤ ਵੀ ਸ਼ਾਮਲ ਹੋ ਸਕਦੀ ਹੈ।
ਬਾਰਿਸ਼ 'ਚ ਕਾਰ ਵਿਚਕਾਰ ਰਸਤੇ ਬੰਦ ਹੋ ਜਾਵੇ ਤਾਂ ਇਹ Add-on ਰਾਹਤ ਦਿੰਦਾ ਹੈ।
ਇਸ ਵਿਚ ਆਮ ਤੌਰ 'ਤੇ ਮਿਲ ਸਕਦੀਆਂ ਹਨ ਇਹ ਸਹੂਲਤਾਂ—
ਸਿਰਫ਼ ਘੱਟ ਪ੍ਰੀਮੀਅਮ ਦੇਖ ਕੇ ਪਾਲਿਸੀ ਨਾ ਚੁਣੋ।
ਪਾਲਿਸੀ ਦੇ Exclusions ਤੇ Terms & Conditions ਜ਼ਰੂਰ ਪੜ੍ਹੋ।
ਆਪਣੀ ਲੋੜ ਦੇ ਹਿਸਾਬ ਨਾਲ ਹੀ Add-Ons ਚੁਣੋ।
ਕਲੇਮ ਪ੍ਰੋਸੈਸ ਤੇ ਇੰਸ਼ੋਰੈਂਸ ਕੰਪਨੀ ਦਾ ਰਿਕਾਰਡ ਵੀ ਜਾਚ ਲਵੋ।