- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਾ ਦੇ ਤੇਲ ਕਾਰੋਬਾਰੀ ਜੌਨ ਡੀ. ਰੌਕਫੈਲਰ ਨੂੰ ਦੁਨੀਆ ਦਾ ਪਹਿਲਾ ਕਨਫਰਮ ਅਰਬਪਤੀ ਮੰਨਿਆ ਜਾਂਦਾ ਹੈ। ਹਾਲਾਂਕਿ ਉਨ੍ਹਾਂ ਤੋਂ ਪਹਿਲਾਂ ਦੇ ਰਾਜੇ-ਮਹਾਰਾਜੇ ਜ਼ਿਆਦਾ ਜਾਇਦਾਦ ਵਾਲੇ ਹੋ ਸਕਦੇ ਹਨ ਪਰ ਅੰਕੜਿਆਂ ਦੇ ਹਿਸਾਬ ਨਾਲ ਰੌਕਫੈਲਰ ਨੂੰ ਹੀ ਪਹਿਲਾ ਅਰਬਪਤੀ ਕਿਹਾ ਜਾਂਦਾ ਹੈ।

ਨਵੀਂ ਦਿੱਲੀ : ਐਲਨ ਮਸਕ 12 ਜੂਨ 2026 ਨੂੰ ਦੁਨੀਆ ਦੇ ਪਹਿਲੇ ਟ੍ਰਿਲੀਅਨੇਅਰ ਬਣੇ। ਆਪਣੀ ਐਰੋਸਪੇਸ ਅਤੇ ਸੈਟੇਲਾਈਟ ਕਮਿਊਨੀਕੇਸ਼ਨ ਕੰਪਨੀ, ਸਪੇਸਐਕਸ ਦੇ ਇਤਿਹਾਸਕ IPO ਤੋਂ ਬਾਅਦ ਉਨ੍ਹਾਂ ਨੇ ਅਧਿਕਾਰਤ ਤੌਰ 'ਤੇ $1 ਟ੍ਰਿਲੀਅਨ ਦੀ ਨੈੱਟਵਰਥ ਦਾ ਅੰਕੜਾ ਪਾਰ ਕੀਤਾ ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦਾ ਪਹਿਲਾ ਬਿਲੀਅਨੇਅਰ ਕੋਣ ਸੀ?
ਕੌਣ ਸੀ ਦੁਨੀਆ ਦਾ ਪਹਿਲਾ ਅਰਬਪਤੀ
ਅਮਰੀਕਾ ਦੇ ਤੇਲ ਕਾਰੋਬਾਰੀ ਜੌਨ ਡੀ. ਰੌਕਫੈਲਰ ਨੂੰ ਦੁਨੀਆ ਦਾ ਪਹਿਲਾ ਕਨਫਰਮ ਅਰਬਪਤੀ ਮੰਨਿਆ ਜਾਂਦਾ ਹੈ। ਹਾਲਾਂਕਿ ਉਨ੍ਹਾਂ ਤੋਂ ਪਹਿਲਾਂ ਦੇ ਰਾਜੇ-ਮਹਾਰਾਜੇ ਜ਼ਿਆਦਾ ਜਾਇਦਾਦ ਵਾਲੇ ਹੋ ਸਕਦੇ ਹਨ ਪਰ ਅੰਕੜਿਆਂ ਦੇ ਹਿਸਾਬ ਨਾਲ ਰੌਕਫੈਲਰ ਨੂੰ ਹੀ ਪਹਿਲਾ ਅਰਬਪਤੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਇਹ ਮੁਕਾਮ 1916 ਵਿੱਚ ਹਾਸਲ ਕੀਤਾ ਸੀ।
ਤੇਲ ਦੇ ਸ਼ੇਅਰਾਂ 'ਚ ਵਾਧੇ ਨਾਲ ਮਿਲਿਆ ਫਾਇਦਾ
'ਸਟੈਂਡਰਡ ਆਇਲ' ਦੇ ਫਾਊਂਡਰ ਵਜੋਂ, ਰੌਕਫੈਲਰ ਨੇ ਅਮਰੀਕਨ 'ਗਿਲਡਿਡ ਏਜ' ਵਿੱਚ ਅਥਾਹ ਦੌਲਤ ਜਮ੍ਹਾਂ ਕੀਤੀ। ਉਨ੍ਹਾਂ ਦੀ ਦੌਲਤ ਦਾ ਇਹ ਅੰਕੜਾ ਉਦੋਂ ਬਿਲਕੁਲ ਸਾਫ਼ ਹੋ ਗਿਆ, ਜਦੋਂ ਉਨ੍ਹਾਂ ਦੀ ਕੁੱਲ ਸੰਪਤੀ ਅਧਿਕਾਰਤ ਤੌਰ 'ਤੇ 1 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਈ। 1916 ਵਿੱਚ ਉਨ੍ਹਾਂ ਦੇ ਅਰਬਪਤੀ ਬਣਨ ਦੀ ਮੁੱਖ ਵਜ੍ਹਾ ਤੇਲ ਉਦਯੋਗ ਵਿੱਚ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਹੋਇਆ ਤੇਜ਼ ਵਾਧਾ ਸੀ।
90% ਤੇਲ ਰਿਫਾਇਨਿੰਗ ਤੇ ਪਾਈਪਲਾਈਨਾਂ 'ਤੇ ਕੰਟਰੋਲ
ਰੌਕਫੈਲਰ ਨੇ 1870 ਵਿੱਚ 'ਸਟੈਂਡਰਡ ਆਇਲ' ਕੰਪਨੀ ਦੀ ਸਥਾਪਨਾ ਕੀਤੀ ਸੀ। 1880 ਦੇ ਦਹਾਕੇ ਵਿੱਚ ਆਪਣੇ ਸਿਖਰ 'ਤੇ ਇਸ ਕੰਪਨੀ ਦਾ ਅਮਰੀਕਾ ਦੇ ਲਗਪਗ 90% ਤੇਲ ਰਿਫਾਇਨਿੰਗ ਅਤੇ ਪਾਈਪਲਾਈਨਾਂ 'ਤੇ ਕੰਟਰੋਲ ਸੀ।
ਦੱਸ ਦੇਈਏ ਕਿ 1916 ਵਿੱਚ ਇੱਕ ਅਰਬ ਡਾਲਰ ਦੀ ਕੀਮਤ ਅੱਜ ਦੀ ਮਹਿੰਗਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਲਗਪਗ 30.5 ਅਰਬ ਡਾਲਰ ਦੇ ਬਰਾਬਰ ਬਣੇਗੀ ਪਰ ਉਸ ਸਮੇਂ ਉਨ੍ਹਾਂ ਦੀ ਕੁੱਲ ਜਾਇਦਾਦ ਅਮਰੀਕਾ ਦੀ ਪੂਰੀ GDP ਦਾ ਲਗਪਗ 2% ਸੀ। ਇਸ ਨਾਲ ਉਹ ਰਾਸ਼ਟਰੀ ਸੰਪਤੀ ਦੇ ਪ੍ਰਤੀਸ਼ਤ ਦੇ ਹਿਸਾਬ ਨਾਲ ਇਤਿਹਾਸ ਦੇ ਸਭ ਤੋਂ ਅਮੀਰ ਅਮਰੀਕੀਆਂ ਵਿੱਚੋਂ ਇੱਕ ਬਣ ਗਏ ਸਨ।
ਇਸ ਚੀਜ਼ ਨੇ ਪਹੁੰਚਾਇਆ ਫਾਇਦਾ
ਕੇਰੋਸਿਨ ਅਤੇ ਗੈਸੋਲੀਨ ਦੇ ਬਹੁਤ ਜ਼ਰੂਰੀ ਚੀਜ਼ ਬਣ ਜਾਣ ਨਾਲ ਰੌਕਫੈਲਰ ਦੀ ਦੌਲਤ ਵਿੱਚ ਜ਼ਬਰਦਸਤ ਵਾਧਾ ਹੋਇਆ ਅਤੇ ਅਖੀਰ ਉਹ ਅਮਰੀਕਾ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ। 1839 ਵਿੱਚ ਜਨਮੇ ਰੌਕਫੈਲਰ 1855 ਵਿੱਚ 16 ਸਾਲ ਦੀ ਉਮਰ ਵਿੱਚ ਇੱਕ ਕੰਪਨੀ ਵਿੱਚ ਅਸਿਸਟੈਂਟ ਬੁੱਕਕੀਪਰ ਬਣੇ ਅਤੇ 20 ਸਾਲ ਦੀ ਉਮਰ ਤੋਂ ਕਈ ਬਿਜ਼ਨੈੱਸ ਪਾਰਟਨਰਸ਼ਿਪਾਂ ਸ਼ੁਰੂ ਕੀਤੀਆਂ, ਜਿਨ੍ਹਾਂ ਵਿੱਚ ਉਨ੍ਹਾਂ ਦਾ ਮੁੱਖ ਧਿਆਨ ਤੇਲ ਰਿਫਾਇਨਿੰਗ 'ਤੇ ਰਿਹਾ।
ਰੌਕਫੈਲਰ ਦੇ ਇਹ ਦੋ ਸੁਪਨੇ ਸਨ
ਕਿਹਾ ਜਾਂਦਾ ਹੈ ਕਿ ਜਵਾਨੀ ਦੇ ਦਿਨਾਂ ਵਿੱਚ ਰੌਕਫੈਲਰ ਨੇ ਕਿਹਾ ਸੀ ਕਿ ਉਨ੍ਹਾਂ ਦੀਆਂ ਦੋ ਵੱਡੀਆਂ ਇੱਛਾਵਾਂ (ਸੁਪਨੇ) ਹਨ:
ਪਹਿਲਾ, ਉਹ $100,000 ਦੇ ਬਰਾਬਰ ਦੌਲਤ ਕਮਾਉਣਾ ਚਾਹੁੰਦੇ ਸਨ।
ਦੂਜਾ, ਉਹ 100 ਸਾਲ ਤੱਕ ਜਿਊਣਾ ਚਾਹੁੰਦੇ ਸਨ।
ਹਾਲਾਂਕਿ, ਉਨ੍ਹਾਂ ਦਾ ਦੇਹਾਂਤ 1937 ਵਿੱਚ 97 ਸਾਲ ਦੀ ਉਮਰ ਵਿੱਚ ਹੋਇਆ ਸੀ।