
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੰਪਨੀ ਦੀ ਸਥਾਪਨਾ ਦਸੰਬਰ 1920 ਵਿਚ ਹੋਈ ਸੀ। ਕੰਪਨੀ ਕੋਲ ਲਗਪਗ 106 ਸਾਲਾਂ ਦਾ ਲੰਬਾ ਅਤੇ ਸਫਲ ਮਾਈਨਿੰਗ ਦਾ ਤਜਰਬਾ ਹੈ। ਸਿੰਗਰੇਨੀ ਕੰਪਨੀ ਨੇ ਕੇਂਦਰ ਸਰਕਾਰ ਦੇ ਟੈਂਡਰ ਰਾਹੀਂ ਇਸ ਬਲਾਕ ਵਿੱਚ ਸੋਨੇ ਅਤੇ ਤਾਂਬੇ ਦੀ ਖੋਜ ਦੇ ਅਧਿਕਾਰ ਹਾਸਲ ਕੀਤੇ ਹਨ। ਗਰਾਊਂਡ ਜ਼ੀਰੋ 'ਤੇ ਮਾਈਨਿੰਗ ਸਾਈਟਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਡਿਪਟੀ ਸੀਐੱਮ ਵਿਕਰਮਾਰਕ ਨੇ ਦੱਸਿਆ ਕਿ ਸਿੰਗਰੇਨੀ ਹੁਣ ਬਿਨਾਂ ਕਿਸੇ ਦੇਰੀ ਦੇ ਇੱਥੇ ਖੋਜ ਦਾ ਕੰਮ ਤੇਜ਼ ਕਰੇਗੀ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਤੇਲੰਗਾਨਾ ਸਰਕਾਰ ਨੇ ਕਰਨਾਟਕ ਦੇ ਰਾਇਚੂਰ ਜ਼ਿਲ੍ਹੇ 'ਚ ਸਥਿਤ ਦੇਵਦੁਰਗ ਬਲਾਕ 'ਚ ਸੋਨੇ ਅਤੇ ਤਾਂਬੇ ਦੀ ਖੋਜ ਲਈ ਇਕ ਮੈਗਾ ਮਾਈਨਿੰਗ ਪ੍ਰਾਜੈਕਟ ਸ਼ੁਰੂ ਕਰ ਦਿੱਤਾ ਹੈ। ਇਹ ਪਹਿਲ ਦੇਸ਼ ਦੀ ਖਣਿਜ ਸੰਪਦਾ ਨੂੰ ਵਧਾਉਣ ਦੇ ਲਿਹਾਜ਼ ਨਾਲ ਬੇਹੱਦ ਅਹਿਮ ਹੈ। ਵੀਰਵਾਰ ਨੂੰ ਤੇਲੰਗਾਨਾ ਦੇ ਡਿਪਟੀ ਸੀਐੱਮ ਮੱਲੂ ਭੱਟੀ ਵਿਕਰਮਾਰਕ ਨੇ ਦੇਵਦੁਰਗ ਦੇ ਲਿੰਗਦਹੱਲੀ ਪਿੰਡ ਵਿਚ ਸੂਬਾ ਸਰਕਾਰ ਦੀ ਮਲਕੀਅਤ ਵਾਲੀ ਸਿੰਗਰੇਨੀ ਕੋਲਿਅਰੀਜ਼ ਕੰਪਨੀ ਲਿਮਟਿਡ (SCCL) ਦੇ ਇਸ ਮਹੱਤਵਾਕਾਂਖੀ ਪ੍ਰੋਗਰਾਮ ਦਾ ਅਧਿਕਾਰਤ ਉਦਘਾਟਨ ਕੀਤਾ।
ਕੰਪਨੀ ਦੀ ਸਥਾਪਨਾ ਦਸੰਬਰ 1920 ਵਿਚ ਹੋਈ ਸੀ। ਕੰਪਨੀ ਕੋਲ ਲਗਪਗ 106 ਸਾਲਾਂ ਦਾ ਲੰਬਾ ਅਤੇ ਸਫਲ ਮਾਈਨਿੰਗ ਦਾ ਤਜਰਬਾ ਹੈ। ਸਿੰਗਰੇਨੀ ਕੰਪਨੀ ਨੇ ਕੇਂਦਰ ਸਰਕਾਰ ਦੇ ਟੈਂਡਰ ਰਾਹੀਂ ਇਸ ਬਲਾਕ ਵਿੱਚ ਸੋਨੇ ਅਤੇ ਤਾਂਬੇ ਦੀ ਖੋਜ ਦੇ ਅਧਿਕਾਰ ਹਾਸਲ ਕੀਤੇ ਹਨ। ਗਰਾਊਂਡ ਜ਼ੀਰੋ 'ਤੇ ਮਾਈਨਿੰਗ ਸਾਈਟਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਡਿਪਟੀ ਸੀਐੱਮ ਵਿਕਰਮਾਰਕ ਨੇ ਦੱਸਿਆ ਕਿ ਸਿੰਗਰੇਨੀ ਹੁਣ ਬਿਨਾਂ ਕਿਸੇ ਦੇਰੀ ਦੇ ਇੱਥੇ ਖੋਜ ਦਾ ਕੰਮ ਤੇਜ਼ ਕਰੇਗੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ,
"ਜੇਕਰ ਇਹ ਪ੍ਰਾਜੈਕਟ ਸਫਲ ਹੁੰਦਾ ਹੈ ਅਤੇ ਜ਼ਮੀਨ ਵਿੱਚੋਂ ਵੱਡੀ ਮਾਤਰਾ ਵਿੱਚ ਸੋਨਾ ਅਤੇ ਤਾਂਬਾ ਨਿਕਲਦਾ ਹੈ ਤਾਂ ਇਸ ਪੂਰੇ ਇਲਾਕੇ ਦੀ ਕਿਸਮਤ ਬਦਲ ਜਾਵੇਗੀ। ਇਸ ਨਾਲ ਨਾ ਸਿਰਫ਼ ਖੇਤਰ ਦਾ ਤੇਜ਼ੀ ਨਾਲ ਵਿਕਾਸ ਹੋਵੇਗਾ, ਸਗੋਂ ਸਥਾਨਕ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਡੇ ਦਰਵਾਜ਼ੇ ਵੀ ਖੁੱਲ੍ਹਣਗੇ।"
ਪ੍ਰਾਜੈਕਟ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਿੰਗਰੇਨੀ ਜਲਦ ਹੀ ਦੇਵਦੁਰਗ 'ਚ ਆਪਣਾ ਇਕ ਸਾਈਟ ਦਫ਼ਤਰ ਸਥਾਪਿਤ ਕਰੇਗੀ। ਇਸ ਨਾਲ ਅਧਿਕਾਰੀ ਸਿੱਧੇ ਸਾਈਟ 'ਤੇ ਰਹਿ ਕੇ ਹਰ ਗਤੀਵਿਧੀ ਦੀ ਬਾਰੀਕੀ ਨਾਲ ਨਿਗਰਾਨੀ ਕਰ ਸਕਣਗੇ। ਇਸ ਤੋਂ ਇਲਾਵਾ, ਇਲਾਕੇ 'ਚ ਆਵਾਜਾਈ ਨੂੰ ਆਸਾਨ ਬਣਾਉਣ ਲਈ ਇਕ ਹੈਲੀਪੈਡ ਵੀ ਬਣਾਇਆ ਜਾਵੇਗਾ। ਜਿਵੇਂ ਹੀ ਸਥਾਨਕ ਮਾਲ ਵਿਭਾਗ ਇਸ ਲਈ ਜ਼ਮੀਨ ਅਲਾਟ ਕਰੇਗਾ, ਨਿਰਮਾਣ ਕੰਮ ਤੁਰੰਤ ਸ਼ੁਰੂ ਹੋ ਜਾਵੇਗਾ।
ਡਿਪਟੀ ਸੀਐੱਮ ਵਿਕਰਮਾਰਕ ਨੇ ਇਸ ਮੌਕੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰਾਜੈਕਟ ਨੂੰ ਜਲਦ ਤੇ ਸਫਲਤਾਪੂਰਵਕ ਪੂਰਾ ਕਰਨ ਲਈ ਆਪਣਾ ਪੂਰਾ ਸਹਿਯੋਗ ਦੇਣ। ਉਨ੍ਹਾਂ ਨੇ ਉਮੀਦ ਜਤਾਈ ਕਿ ਸੋਨੇ-ਤਾਂਬੇ ਦਾ ਇਹ ਖਜ਼ਾਨਾ ਤੇਲੰਗਾਨਾ ਅਤੇ ਕਰਨਾਟਕ, ਦੋਵਾਂ ਸੂਬਿਆਂ ਦੀ ਤਰੱਕੀ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ। ਨਾਲ ਹੀ, ਇਸ ਨਾਲ ਭਾਰਤ ਦੀ ਅਰਥਵਿਵਸਥਾ ਨੂੰ ਵੀ ਜ਼ਬਰਦਸਤ ਮਜ਼ਬੂਤੀ ਮਿਲੇਗੀ।
ਆਪਣੇ ਦੌਰੇ ਦੌਰਾਨ ਡਿਪਟੀ ਸੀਐੱਮ ਨੇ ਸਿੰਗਰੇਨੀ ਦੇ ਅਧਿਕਾਰੀਆਂ ਵੱਲੋਂ ਇਕੱਠੇ ਕੀਤੇ ਗਏ ਖਣਿਜ ਨਮੂਨਿਆਂ ਦੀ ਇਕ ਪ੍ਰਦਰਸ਼ਨੀ ਵੀ ਦੇਖੀ। ਉਨ੍ਹਾਂ ਨੇ ਸੋਨੇ ਅਤੇ ਤਾਂਬੇ ਨੂੰ ਕੱਢਣ ਦੀ ਪੂਰੀ ਪ੍ਰਕਿਰਿਆ ਨੂੰ ਬਾਰੀਕੀ ਨਾਲ ਸਮਝਿਆ ਅਤੇ ਅੱਗੇ ਦੀ ਯੋਜਨਾ ਦੀ ਸਮੀਖਿਆ ਕੀਤੀ। ਇਸ ਮੌਕੇ ਸਿੰਗਰੇਨੀ ਦੇ ਸੀਐੱਮਡੀ ਬੁੱਧ ਪ੍ਰਕਾਸ਼ ਜੋਤੀ ਨੇ ਸਥਾਨਕ ਲੋਕਾਂ ਦੀ ਉਤਸ਼ਾਹਜਨਕ ਮੌਜੂਦਗੀ ਦਰਮਿਆਨ ਪ੍ਰਾਜੈਕਟ ਸ਼ੁਰੂ ਹੋਣ 'ਤੇ ਖੁਸ਼ੀ ਜ਼ਾਹਰ ਕੀਤੀ।