- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਪਨੀ ਨੇ ਬਿਆਨ 'ਚ ਕਿਹਾ ਕਿ ਇਹ ਲੀਡਰਸ਼ਿਪ ਤਬਦੀਲੀ ਕੰਪਨੀ ਲਈ ਮਹੱਤਵਪੂਰਨ ਹੈ। ਕੰਪਨੀ 60 ਸਾਲਾਂ ਤੋਂ ਵੱਧ ਦੀ ਭਰੋਸੇਮੰਦ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਖ਼ੁਦ ਨੂੰ ਟੈਕਨੋਲੋਜੀ-ਇਨੇਬਲਡ ਅਤੇ ਇਨਸਾਈਟ-ਡ੍ਰਿਵਨ ਫਾਈਨੈਂਸ਼ੀਅਲ ਐਡਵਾਈਜ਼ਰੀ ਆਰਗੇਨਾਈਜ਼ੇਸ਼ਨ 'ਚ ਬਦਲਣ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ।

ਭਾਸ਼ਾ, ਨਵੀਂ ਦਿੱਲੀ : ਫਾਈਨੈਂਸ਼ੀਅਲ ਸਰਵਿਸ ਕੰਪਨੀ ਬਜਾਜ ਕੈਪੀਟਲ ਨੇ ਜੈ ਬਜਾਜ ਨੂੰ ਮੈਨੇਜਿੰਗ ਡਾਇਰੈਕਟਰ (MD) ਅਤੇ ਚੀਫ਼ ਐਗਜ਼ੀਕਿਊਟਿਵ ਅਫ਼ਸਰ (CEO) ਨਿਯੁਕਤ ਕਰਨ ਦਾ ਮੰਗਲਵਾਰ ਨੂੰ ਐਲਾਨ ਕੀਤਾ। ਕੰਪਨੀ ਨੇ ਬਿਆਨ 'ਚ ਕਿਹਾ ਕਿ ਇਹ ਲੀਡਰਸ਼ਿਪ ਤਬਦੀਲੀ ਕੰਪਨੀ ਲਈ ਮਹੱਤਵਪੂਰਨ ਹੈ। ਕੰਪਨੀ 60 ਸਾਲਾਂ ਤੋਂ ਵੱਧ ਦੀ ਭਰੋਸੇਮੰਦ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਖ਼ੁਦ ਨੂੰ ਟੈਕਨੋਲੋਜੀ-ਇਨੇਬਲਡ ਅਤੇ ਇਨਸਾਈਟ-ਡ੍ਰਿਵਨ ਫਾਈਨੈਂਸ਼ੀਅਲ ਐਡਵਾਈਜ਼ਰੀ ਆਰਗੇਨਾਈਜ਼ੇਸ਼ਨ 'ਚ ਬਦਲਣ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ।
ਇਸ 'ਤੇ ਜੈ ਬਜਾਜ ਨੇ ਕਿਹਾ, 'ਅੱਜ ਦੇ ਸਮੇਂ 'ਚ ਵਿੱਤੀ ਯੋਜਨਾਬੰਦੀ ਕੇਵਲ ਧਨ ਜਾਂ ਉਤਪਾਦਾਂ ਦੇ ਪ੍ਰਬੰਧਨ ਤਕ ਸੀਮਤ ਨਹੀਂ ਹੈ, ਬਲਕਿ ਇਹ ਲੋਕਾਂ ਦੇ ਜੀਵਨ ਸਫ਼ਰ ਨੂੰ ਸਮਝਣ ਅਤੇ ਉਨ੍ਹਾਂ ਨੂੰ ਆਤਮ-ਵਿਸ਼ਵਾਸ ਤੇ ਸਪਸ਼ਟਤਾ ਨਾਲ ਉਨ੍ਹਾਂ ਦੇ ਮਹੱਤਵਪੂਰਨ ਟੀਚਿਆਂ ਨੂੰ ਹਾਸਲ ਕਰਨ 'ਚ ਮਦਦ ਕਰਨ ਬਾਰੇ ਹੈ। ਸਾਡਾ ਟੀਚਾ ਗਾਹਕਾਂ ਦੇ ਜੀਵਨ ਦੇ ਹਰ ਪੜਾਅ 'ਚ ਉਨ੍ਹਾਂ ਦਾ ਜੀਵਨ ਭਰ ਦਾ ਹਮਸਫ਼ਰ ਬਣਨਾ ਹੈ।'
ਬਜਾਜ ਕੈਪੀਟਲ ਨੇ ਕਿਹਾ ਕਿ ਭਵਿੱਖ ਵਿਚ ਬਜਾਜ ਕੈਪੀਟਲ ਵਿੱਤੀ ਤਿਆਰੀ, ਵਿਅਕਤੀਗਤ ਸੇਵਾਮੁਕਤੀ ਯੋਜਨਾ ਅਤੇ ਬਿਹਤਰ ਗਾਹਕ ਅਨੁਭਵ 'ਤੇ ਕੇਂਦਰਿਤ ਨਵੀਂ ਡਿਜੀਟਲ ਪਹਿਲਕਦਮੀ ਸ਼ੁਰੂ ਕਰੇਗੀ। ਇਸ ਪਰਿਵਰਤਨ ਦੇ ਨਾਲ, ਬਜਾਜ ਕੈਪੀਟਲ ਦਾ ਟੀਚਾ ਆਪਣੀ ਮੋਹਰੀ ਵਿਰਾਸਤ ਨੂੰ ਮਜ਼ਬੂਤ ਕਰਨਾ ਤੇ ਗਾਹਕਾਂ ਨਾਲ ਲੰਬੇ ਸਮੇਂ ਦੇ ਸਬੰਧਾਂ ਨੂੰ ਹੋਰ ਸੁਦ੍ਰਿੜ੍ਹ ਬਣਾਉਣਾ ਹੈ। ਨਾਲ ਹੀ ਉਨ੍ਹਾਂ ਦੇ ਜੀਵਨ ਦੇ ਹਰ ਮਹੱਤਵਪੂਰਨ ਪੜਾਅ 'ਚ ਇਕ ਭਰੋਸੇਮੰਦ ਵਿੱਤੀ ਭਾਈਵਾਲ ਬਣਨਾ ਹੈ।
ਬਜਾਜ ਗਰੁੱਪ ਦੀ ਸ਼ੁਰੂਆਤ 100 ਸਾਲ ਪਹਿਲਾਂ 1926 'ਚ ਜਮਨਾਲਾਲ ਬਜਾਜ ਨੇ ਕੀਤੀ ਸੀ ਜੋ ਕਿ ਮਹਾਤਮਾ ਗਾਂਧੀ ਦੇ ਬਹੁਤ ਕਰੀਬੀ ਮੰਨੇ ਜਾਂਦੇ ਸਨ। ਕਈ ਵਾਰ ਲੋਕ ਜਮਨਾਲਾਲ ਬਜਾਜ ਨੂੰ ਗਾਂਧੀ ਜੀ ਦਾ '5ਵਾਂ ਪੁੱਤਰ' ਆਖਦੇ ਸਨ। ਉਨ੍ਹਾਂ ਆਜ਼ਾਦੀ ਸੰਗਰਾਮ 'ਚ ਵੀ ਕਈ ਵਾਰ ਸਹਿਯੋਗ ਦਿੱਤਾ ਸੀ।
ਜੈ ਬਜਾਜ ਜਮਨਾਲਾਲ ਬਜਾਜ ਦੀ 5ਵੀਂ ਪੀੜ੍ਹੀ ਹਨ। ਜੈ ਬਜਾਜ ਰਾਜੀਵ ਬਜਾਜ ਦੇ ਪੁੱਤਰ ਹਨ, ਜੋ ਕਿ ਰਾਹੁਲ ਬਜਾਜ ਦੇ ਪੁੱਤਰ ਹਨ। ਰਾਹੁਲ ਬਜਾਜ ਕਮਲਨਯਨ ਬਜਾਜ ਦੇ ਪੁੱਤਰ ਹਨ। ਕਮਲਨਯਨ ਬਜਾਜ ਜਮਨਾਲਾਲ ਬਜਾਜ ਦੇ ਪੁੱਤਰ ਹਨ। ਦੱਸ ਦੇਈਏ ਕਿ ਬਜਾਜ ਕੈਪੀਟਲ ਦੀ ਏਯੂਐੱਮ (AUM - ਐਸੇਟ ਅੰਡਰ ਮੈਨੇਜਮੈਂਟ) 15000 ਕਰੋੜ ਰੁਪਏ ਤੋਂ ਵੱਧ ਹੈ।