ਝਾਰਖੰਡ ਦੇ ਰਾਮਗੜ੍ਹ ਸਥਿਤ ਜ਼ਿਲ੍ਹਾ ਮਾਈਨਿੰਗ ਦਫ਼ਤਰ ਨੇ 30 ਮਾਰਚ, 2026 ਨੂੰ ਇਕ ਡਿਮਾਂਡ ਨੋਟਿਸ ਜਾਰੀ ਕੀਤਾ, ਜੋ ਕੰਪਨੀ ਨੂੰ 3 ਅਪ੍ਰੈਲ, 2026 ਨੂੰ ਪ੍ਰਾਪਤ ਹੋਇਆ। ਇਸ ਨੋਟਿਸ 'ਚ ਦੋਸ਼ ਲਗਾਇਆ ਗਿਆ ਹੈ ਕਿ ਕੰਪਨੀ ਨੇ ਸਾਲ 2000 ਤੋਂ 2007 ਦੇ ਵਿਚਕਾਰ ਛੇ ਸਾਲਾਂ ਦੀ ਮਿਆਦ ਦੌਰਾਨ ਆਪਣੀ 'ਵੈਸਟ ਬੋਕਾਰੋ ਕੋਲੀਅਰੀ' ਤੋਂ ਪ੍ਰਵਾਨਿਤ ਲਿਮਟ ਨਾਲੋਂ ਵੱਧ, ਲਗਪਗ 1,62,40,399 ਮੀਟ੍ਰਿਕ ਟਨ ਕੋਲਾ ਕੱਢਿਆ।

ਨਵੀਂ ਦਿੱਲੀ: ਟਾਟਾ ਗਰੁੱਪ ਦੀ ਦਿੱਗਜ ਸਟੀਲ ਕੰਪਨੀ ਟਾਟਾ ਸਟੀਲ ਲਿਮਟਿਡ ਨੂੰ ਆਪਣੇ ਇਕ ਪ੍ਰਮੁੱਖ ਮਾਈਨਿੰਗ ਕਾਰਜ 'ਚ ਕਥਿਤ ਤੌਰ 'ਤੇ ਲੋੜ ਤੋਂ ਵੱਧ ਕੋਲਾ ਕੱਢਣ ਦੇ ਸਬੰਧ 'ਚ ਮਾਈਨਿੰਗ ਅਧਿਕਾਰੀਆਂ ਵੱਲੋਂ ਵੱਡਾ ਡਿਮਾਂਡ ਨੋਟਿਸ ਮਿਲਿਆ ਹੈ। ਜ਼ਿਲ੍ਹਾ ਮਾਈਨਿੰਗ ਦਫ਼ਤਰ ਨੇ ਟਾਟਾ ਸਟੀਲ ਨੂੰ 1,755.11 ਕਰੋੜ ਰੁਪਏ ਦਾ ਨੋਟਿਸ ਭੇਜਿਆ ਹੈ। ਕੰਪਨੀ ਨੇ 4 ਅਪ੍ਰੈਲ, 2026 ਨੂੰ BSE ਤੇ NSE ਦੋਵਾਂ ਨੂੰ ਇਕ ਅਧਿਕਾਰਤ ਰੈਗੂਲੇਟਰੀ ਫਾਈਲਿੰਗ ਰਾਹੀਂ ਇਸ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ ਹੈ।
ਇਸ ਖ਼ਬਰ ਦਾ ਅਸਰ ਸੋਮਵਾਰ ਨੂੰ ਬਾਜ਼ਾਰ ਖੁੱਲ੍ਹਣ 'ਤੇ ਕੰਪਨੀ ਦੇ ਸ਼ੇਅਰਾਂ 'ਤੇ ਵੀ ਦੇਖਣ ਨੂੰ ਮਿਲ ਸਕਦਾ ਹੈ। ਵੀਰਵਾਰ ਨੂੰ ਟਾਟਾ ਸਟੀਲ ਦੇ ਸ਼ੇਅਰ 0.57% ਡਿੱਗ ਕੇ 193.50 ਰੁਪਏ ਦੇ ਪੱਧਰ 'ਤੇ ਬੰਦ ਹੋਏ ਸਨ।
ਐਕਸਚੇਂਜ ਫਾਈਲਿੰਗ 'ਚ ਕੰਪਨੀ ਨੇ ਦੱਸਿਆ ਕਿ ਇਹ ਨੋਟਿਸ ਵਿੱਤੀ ਸਾਲ 2000-01 ਤੋਂ 2006-07 ਦੇ ਵਿਚਕਾਰ ਕੰਪਨੀ ਦੀ ਪੱਛਮੀ ਬੋਕਾਰੋ ਕੋਲੀਅਰੀ 'ਚ ਕਥਿਤ ਤੌਰ 'ਤੇ ਤੈਅ ਸੀਮਾ ਤੋਂ ਵੱਧ ਕੋਲਾ ਕੱਢਣ ਦੇ ਮਾਮਲੇ 'ਚ ਭੇਜਿਆ ਗਿਆ ਹੈ। ਕੰਪਨੀ ਨੇ ਕਿਹਾ ਕਿ ਉਹ ਇਸ ਮੰਗ ਨੂੰ ਅਣਉਚਿਤ ਮੰਨਦੀ ਹੈ ਅਤੇ ਉਸਦਾ ਮੰਨਣਾ ਹੈ ਕਿ ਇਸਦਾ ਕੋਈ ਠੋਸ ਅਧਾਰ ਨਹੀਂ ਹੈ।
ਝਾਰਖੰਡ ਦੇ ਰਾਮਗੜ੍ਹ ਸਥਿਤ ਜ਼ਿਲ੍ਹਾ ਮਾਈਨਿੰਗ ਦਫ਼ਤਰ ਨੇ 30 ਮਾਰਚ, 2026 ਨੂੰ ਇਕ ਡਿਮਾਂਡ ਨੋਟਿਸ ਜਾਰੀ ਕੀਤਾ, ਜੋ ਕੰਪਨੀ ਨੂੰ 3 ਅਪ੍ਰੈਲ, 2026 ਨੂੰ ਪ੍ਰਾਪਤ ਹੋਇਆ। ਇਸ ਨੋਟਿਸ 'ਚ ਦੋਸ਼ ਲਗਾਇਆ ਗਿਆ ਹੈ ਕਿ ਕੰਪਨੀ ਨੇ ਸਾਲ 2000 ਤੋਂ 2007 ਦੇ ਵਿਚਕਾਰ ਛੇ ਸਾਲਾਂ ਦੀ ਮਿਆਦ ਦੌਰਾਨ ਆਪਣੀ 'ਵੈਸਟ ਬੋਕਾਰੋ ਕੋਲੀਅਰੀ' ਤੋਂ ਪ੍ਰਵਾਨਿਤ ਲਿਮਟ ਨਾਲੋਂ ਵੱਧ, ਲਗਪਗ 1,62,40,399 ਮੀਟ੍ਰਿਕ ਟਨ ਕੋਲਾ ਕੱਢਿਆ।
ਜ਼ਿਲ੍ਹਾ ਮਾਈਨਿੰਗ ਦਫ਼ਤਰ ਨੇ ਇਸ ਦਾਅਵੇ ਨੂੰ ਸਹੀ ਠਹਿਰਾਉਣ ਲਈ ਸੁਪਰੀਮ ਕੋਰਟ ਦੇ ਕੇਸ 'ਕਾਮਨ ਕਾਜ਼ ਬਨਾਮ ਯੂਨੀਅਨ ਆਫ ਇੰਡੀਆ' 'ਚ ਤੈਅ ਕੀਤੇ ਗਏ ਅਧਾਰਾਂ ਦਾ ਹਵਾਲਾ ਦਿੱਤਾ ਹੈ। ਇਸ ਕਥਿਤ ਵਾਧੂ ਉਤਪਾਦਨ ਦਾ ਕੁੱਲ ਵਿੱਤੀ ਪ੍ਰਭਾਵ ₹1,755,10,54,029 ਦੱਸਿਆ ਗਿਆ ਹੈ।
ਟਾਟਾ ਸਟੀਲ ਦੇ ਪ੍ਰਬੰਧਕਾਂ ਨੇ ਆਪਣੇ ਅਧਿਕਾਰਤ ਖੁਲਾਸੇ 'ਚ ਡਿਮਾਂਡ ਨੋਟਿਸ 'ਤੇ ਸਖ਼ਤ ਅਸਹਿਮਤੀ ਪ੍ਰਗਟਾਈ ਹੈ। ਕੰਪਨੀ ਦਾ ਮੰਨਣਾ ਹੈ ਕਿ ਇਸ ਮੰਗ ਦਾ ਨਾ ਤਾਂ ਕੋਈ ਤਰਕ ਹੈ ਤੇ ਨਾ ਹੀ ਕੋਈ ਠੋਸ ਅਧਾਰ। ਇਸ ਦੇ ਜਵਾਬ 'ਚ ਟਾਟਾ ਸਟੀਲ ਨੇ ਦੋਸ਼ਾਂ ਤੇ ਵੱਡੀ ਵਿੱਤੀ ਮੰਗ ਦਾ ਵਿਰੋਧ ਕਰਨ ਲਈ ਢੁਕਵੇਂ ਨਿਆਂਇਕ ਮੰਚਾਂ ਸਾਹਮਣੇ ਕਾਨੂੰਨੀ ਉਪਚਾਰਾਂ ਦਾ ਸਹਾਰਾ ਲੈਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਹੈ।