
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐੱਫਐੱਮਸੀਜੀ, ਫਾਰਮਾ, ਹੈਲਥਕੇਅਰ, ਕੰਜ਼ਿਊਮਰ ਡਿਊਰੇਬਲਜ਼ ਅਤੇ ਆਟੋ ਸ਼ੇਅਰਾਂ ’ਚ ਵਿਕਰੀ ਦਾ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਰਾਹਤ ਦੀ ਗੱਲ ਇਹ ਹੈ ਕਿ ਕੱਚੇ ਤੇਲ ਦੀ ਕੀਮਤ ’ਚ ਇਕ ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ ਅਤੇ ਇਹ 93 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਸ਼ੇਅਰ ਬਾਜ਼ਾਰ ਅਤੇ ਅਰਥਵਿਵਸਥਾ ਦੋਵਾਂ ਲਈ ਕੱਚੇ ਤੇਲ ਦਾ 90 ਡਾਲਰ ਤੋਂ ਉੱਪਰ ਰਹਿਣਾ ਅਜੇ ਵੀ ਚਿੰਤਾ ਦਾ ਕਾਰਨ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਹਫ਼ਤੇ ਦੇ ਪਹਿਲੇ ਕਾਰੋਬਾਰੀ ਸੈਸ਼ਨ ’ਚ ਅੱਜ ਸੋਮਵਾਰ ਨੂੰ ਸ਼ੇਅਰ ਬਾਜ਼ਾਰ (Share Market Opening) ਦੀ ਸ਼ੁਰੂਆਤ ਤੇਜ਼ੀ ਨਾਲ ਹੋਈ ਹੈ। ਸ਼ੁਰੂਆਤੀ ਕਾਰੋਬਾਰ ’ਚ ਨਿਫਟੀ ਨੇ 24,300 ਦਾ ਪੱਧਰ ਪਾਰ ਕਰ ਲਿਆ ਹੈ। ਬੈਂਕ ਨਿਫਟੀ 51 ਅੰਕਾਂ ਦੀ ਤੇਜ਼ੀ ਨਾਲ 57,814 ’ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਦੇ ਕਾਰੋਬਾਰੀ ਸੈਸ਼ਨ ’ਚ ਮੀਡੀਆ ਸ਼ੇਅਰਾਂ ’ਚ ਚੰਗੀ ਖਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ ਅਤੇ ਨਿਫਟੀ ਮੀਡੀਆ ਇੰਡੈਕਸ 1.38 ਫ਼ੀਸਦੀ ਤੱਕ ਚੜ੍ਹ ਗਿਆ ਹੈ। ਇਸ ਤੋਂ ਇਲਾਵਾ ਆਈਟੀ, ਮੈਟਲ, ਆਇਲ ਐਂਡ ਗੈਸ, ਐਨਰਜੀ ਅਤੇ ਕਮੋਡਿਟੀਜ਼ ਸ਼ੇਅਰਾਂ ’ਚ ਵੀ ਖਰੀਦਦਾਰੀ ਦੇਖੀ ਜਾ ਰਹੀ ਹੈ।
ਉੱਥੇ ਹੀ ਐੱਫਐੱਮਸੀਜੀ, ਫਾਰਮਾ, ਹੈਲਥਕੇਅਰ, ਕੰਜ਼ਿਊਮਰ ਡਿਊਰੇਬਲਜ਼ ਅਤੇ ਆਟੋ ਸ਼ੇਅਰਾਂ ’ਚ ਵਿਕਰੀ ਦਾ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਰਾਹਤ ਦੀ ਗੱਲ ਇਹ ਹੈ ਕਿ ਕੱਚੇ ਤੇਲ ਦੀ ਕੀਮਤ ’ਚ ਇਕ ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ ਅਤੇ ਇਹ 93 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਸ਼ੇਅਰ ਬਾਜ਼ਾਰ ਅਤੇ ਅਰਥਚਾਰਾ ਦੋਵਾਂ ਲਈ ਕੱਚੇ ਤੇਲ ਦਾ 90 ਡਾਲਰ ਤੋਂ ਉੱਪਰ ਰਹਿਣਾ ਅਜੇ ਵੀ ਚਿੰਤਾ ਦਾ ਕਾਰਨ ਹੈ।
ਨਿਫਟੀ50 ਦਾ ਐਡਵਾਂਸ-ਡਿਕਲਾਈਨ ਰੇਸ਼ੋ 33:17 ਹੈ, ਯਾਨੀ 33 ਸ਼ੇਅਰਾਂ ’ਚ ਖਰੀਦਦਾਰੀ ਅਤੇ 17 ’ਚ ਵਿਕਰੀ ਹਾਵੀ ਹੈ। ਇੰਡੈਕਸ ਦੇ ਟਾਪ ਗੇਨਰ ਸ਼ੇਅਰਾਂ ’ਚ Hindalco, Coal India, HDFC Bank, Tata Steel ਅਤੇ Infosys ਸ਼ਾਮਲ ਹਨ। ਉੱਥੇ ਹੀ ਟਾਪ ਲੂਜ਼ਰ ਸ਼ੇਅਰਾਂ ’ਚ Cipla, Apollo Hospitals, Adani Ports, Sun Pharma ਅਤੇ Titan ਸ਼ਾਮਲ ਹਨ।
ਅੱਜ ਦੇ ਕਾਰੋਬਾਰੀ ਸੈਸ਼ਨ ’ਚ ਖ਼ਬਰਾਂ ਦੇ ਲਿਹਾਜ਼ ਨਾਲ Meesho, Lenskart Solutions, Caplin Point Laboratories, Aurobindo Pharma, Natco Pharma, NTPC Green Energy, Shree Renuka Sugars, Zee Entertainment Enterprises, Shanti Gears, Horizon Industrial Park ਅਤੇ Lalita Jewellery Mart ਵਰਗੇ ਸ਼ੇਅਰਾਂ ’ਚ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ।
ICICI Bank ਨੇ ਕਈ ਕਿਸ਼ਤਾਂ ’ਚ Shree Renuka Sugars ’ਚ 2.17 ਫ਼ੀਸਦੀ ਹਿੱਸੇਦਾਰੀ ਵੇਚੀ ਹੈ, ਜਿਸ ਨਾਲ ਉਸ ਦੀ ਹਿੱਸੇਦਾਰੀ 8.96 ਫ਼ੀਸਦੀ ਤੋਂ ਘਟ ਕੇ 6.79 ਫ਼ੀਸਦੀ ਰਹਿ ਗਈ ਹੈ।
Zee Entertainment Enterprises ਨੇ ਪ੍ਰਮੋਟਰ-ਗਰੁੱਪ ਦੀ ਕੰਪਨੀ Sunbright Mauritius ਨੂੰ ਪ੍ਰੈਫਰੈਂਸ਼ੀਅਲ ਆਧਾਰ ’ਤੇ 126 ਰੁਪਏ ਪ੍ਰਤੀ ਵਾਰੰਟ ਦੀ ਕੀਮਤ ’ਤੇ 20.94 ਕਰੋੜ ਕਨਵਰਟੀਬਲ ਵਾਰੰਟ ਜਾਰੀ ਕੀਤੇ ਹਨ, ਜਿਸ ਨਾਲ ਉਸ ਨੂੰ 659.76 ਕਰੋੜ ਰੁਪਏ ਦੀ ਰਕਮ ਤੁਰੰਤ ਪ੍ਰਾਪਤ ਹੋਈ ਹੈ।
(ਡਿਸਕਲੇਮਰ: ਇੱਥੇ ਸ਼ੇਅਰਾਂ ਨਾਲ ਸਬੰਧਤ ਦਿੱਤੀ ਗਈ ਜਾਣਕਾਰੀ ਨਿਵੇਸ਼ ਦੀ ਸਲਾਹ ਨਹੀਂ ਹੈ। ਕਿਉਂਕਿ ਸਟਾਕ ਮਾਰਕੀਟ ’ਚ ਨਿਵੇਸ਼ ਬਾਜ਼ਾਰ ਦੇ ਜੋਖ਼ਮਾਂ ਦੇ ਅਧੀਨ ਹੈ, ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਸਰਟੀਫਾਈਡ ਇਨਵੈਸਟਮੈਂਟ ਐਡਵਾਈਜ਼ਰ ਨਾਲ ਸਲਾਹ ਜ਼ਰੂਰ ਕਰੋ।)