Stock Market Closing : ਮੁੜ ਗੁਲਜ਼ਾਰ ਹੋਇਆ ਸ਼ੇਅਰ ਬਾਜ਼ਾਰ! ਸੈਂਸੇਕਸ 1502 ਅੰਕ ਚੜ੍ਹਿਆ; ਨਿਫਟੀ 25,800 ਤੋਂ ਪਾਰ ਹੋ ਕੇ ਬੰਦ
ਕਾਰੋਬਾਰ ਦੇ ਅੰਤ 'ਤੇ Sensex 1,502.29 ਅੰਕ ਜਾਂ 1.82 ਫ਼ੀਸਦੀ ਦੇ ਉਛਾਲ ਨਾਲ 83,938.28 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ Nifty 469.60 ਅੰਕ ਜਾਂ 1.85 ਫ਼ੀਸਦੀ ਚੜ੍ਹ ਕੇ 25,819.25 ਦੇ ਪੱਧਰ 'ਤੇ ਬੰਦ ਹੋਇਆ।
Publish Date: Wed, 25 Nov 2026 04:23 PM (IST)
Updated Date: Wed, 25 Nov 2026 04:27 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਭਾਰਤੀ ਸ਼ੇਅਰ ਬਾਜ਼ਾਰ ਬੁੱਧਵਾਰ, 25 ਨਵੰਬਰ ਨੂੰ ਜ਼ੋਰਦਾਰ ਤੇਜ਼ੀ ਨਾਲ ਬੰਦ ਹੋਇਆ। ਸੈਂਸੇਕਸ ਤੇ ਨਿਫਟੀ ਦੋਵਾਂ ਸੂਚਕ ਅੰਕਾਂ 'ਚ ਵੱਡਾ ਉਛਾਲ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਬਾਜ਼ਾਰ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ।
ਕਾਰੋਬਾਰ ਦੇ ਅੰਤ 'ਤੇ ਸੈਂਸੇਕਸ 1,502.29 ਅੰਕ ਜਾਂ 1.82 ਫ਼ੀਸਦੀ ਦੇ ਉਛਾਲ ਨਾਲ 83,938.28 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ ਨਿਫਟੀ 469.60 ਅੰਕ ਜਾਂ 1.85 ਫ਼ੀਸਦੀ ਚੜ੍ਹ ਕੇ 25,819.25 ਦੇ ਪੱਧਰ 'ਤੇ ਬੰਦ ਹੋਇਆ।
ਕਿਹੜੇ ਸ਼ੇਅਰਾਂ 'ਚ ਆਈ ਤੇਜ਼ੀ ਤੇ ਕਿਹੜਿਆਂ 'ਚ ਰਹੀ ਗਿਰਾਵਟ?
ਨਿਫਟੀ 'ਚ ਸਭ ਤੋਂ ਵੱਧ ਤੇਜ਼ੀ HUL, ਬਜਾਜ ਫਿਨਸਰਵ, ਟਾਟਾ ਕੰਜ਼ਿਊਮਰ, ਇੰਟਰਗਲੋਬ ਏਵੀਏਸ਼ਨ ਅਤੇ HDFC ਲਾਈਫ ਦੇ ਸ਼ੇਅਰਾਂ 'ਚ ਦੇਖਣ ਨੂੰ ਮਿਲੀ। ਇਸ ਦੇ ਉਲਟ ਟਾਟਾ ਸਟੀਲ, ONGC, ਹਿੰਡਾਲਕੋ ਇੰਡਸਟਰੀਜ਼, JSW ਸਟੀਲ ਅਤੇ ਮੈਕਸ ਹੈਲਥਕੇਅਰ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ।
ਸੈਕਟਰਾਂ ਦੀ ਗੱਲ ਕਰੀਏ ਤਾਂ FMCG ਸੈਕਟਰ 'ਚ 2.88 ਫ਼ੀਸਦੀ, ਪ੍ਰਾਈਵੇਟ ਬੈਂਕ ਇੰਡੈਕਸ 'ਚ 2.2 ਫ਼ੀਸਦੀ, ਫਾਰਮਾ ਇੰਡੈਕਸ 'ਚ 1.7 ਫ਼ੀਸਦੀ, ਆਟੋ ਸੈਕਟਰ 'ਚ 1 ਫ਼ੀਸਦੀ ਅਤੇ IT ਇੰਡੈਕਸ 'ਚ 0.8 ਫ਼ੀਸਦੀ ਦੀ ਤੇਜ਼ੀ ਰਹੀ। ਦੂਜੇ ਪਾਸੇ ਮੀਡੀਆ ਸੈਕਟਰ 'ਚ 4.3 ਫ਼ੀਸਦੀ ਅਤੇ ਮੈਟਲ ਸੈਕਟਰ 'ਚ 2 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਨਿਫਟੀ ਮਿਡਕੈਪ ਇੰਡੈਕਸ 'ਚ ਮਾਮੂਲੀ ਗਿਰਾਵਟ ਰਹੀ, ਜਦਕਿ ਸਮਾਲਕੈਪ ਇੰਡੈਕਸ 0.3 ਫ਼ੀਸਦੀ ਹੇਠਾਂ ਆ ਗਿਆ।
ਕੀ ਕਹਿੰਦੇ ਹਨ ਮਾਹਿਰ?
LKP ਸਕਿਓਰਿਟੀਜ਼ ਦੇ ਟੈਕਨੀਕਲ ਐਨਾਲਿਸਟ ਵਤਸਲ ਭੁਵਾ ਨੇ ਕਿਹਾ ਕਿ ਸੋਮਵਾਰ ਦੇ ਕਾਰੋਬਾਰੀ ਸੈਸ਼ਨ 'ਚ ਮੁਨਾਫ਼ਾ ਵਸੂਲੀ ਤੋਂ ਬਾਅਦ ਬੁੱਧਵਾਰ ਨੂੰ ਨਿਫਟੀ 'ਚ ਜ਼ੋਰਦਾਰ ਰਿਕਵਰੀ ਦੇਖਣ ਨੂੰ ਮਿਲੀ। ਇਸ ਨੇ 25,650 ਦੇ ਅਹਿਮ ਪੱਧਰ ਨੂੰ ਮੁੜ ਹਾਸਲ ਕਰ ਲਿਆ। ਹਾਲਾਂਕਿ ਉੱਚੇ ਪੱਧਰਾਂ 'ਤੇ ਵਿਕਰੀ ਦਾ ਦਬਾਅ ਇਹ ਦਰਸਾਉਂਦਾ ਹੈ ਕਿ ਰੇਜ਼ਿਸਟੈਂਸ ਜ਼ੋਨ ਦੇ ਨੇੜੇ ਅਜੇ ਵੀ ਮੁਨਾਫ਼ਾ ਵਸੂਲੀ ਹੋ ਰਹੀ ਹੈ। ਕੁੱਲ ਮਿਲਾ ਕੇ ਬਾਜ਼ਾਰ ਦਾ ਰੁਝਾਨ ਤੇਜ਼ੀ ਵੱਲ ਬਣਿਆ ਹੋਇਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਨਿਫਟੀ ਲਈ 25,650 ਦਾ ਪੱਧਰ ਤੁਰੰਤ ਸਪੋਰਟ ਵਜੋਂ ਕੰਮ ਕਰੇਗਾ, ਜਦਕਿ 26,000 ਦਾ ਮਨੋਵਿਗਿਆਨਕ ਪੱਧਰ ਰੇਜ਼ਿਸਟੈਂਸ ਬਣਿਆ ਹੋਇਆ ਹੈ। ਜੇ ਨਿਫਟੀ 26,000 ਦੇ ਪੱਧਰ ਨੂੰ ਮਜ਼ਬੂਤੀ ਨਾਲ ਪਾਰ ਕਰ ਲੈਂਦਾ ਹੈ ਤਾਂ ਇਸ ਲਈ 26,500 ਦੇ ਅਗਲੇ ਉੱਪਰਲੇ ਟੀਚੇ ਤੱਕ ਪਹੁੰਚਣ ਦਾ ਰਾਹ ਖੁੱਲ੍ਹ ਸਕਦਾ ਹੈ। ਇਸ ਲਈ ਇੰਡੈਕਸ ਟ੍ਰੇਡਰਾਂ ਲਈ 'ਗਿਰਾਵਟ 'ਤੇ ਖਰੀਦਦਾਰੀ' (Buy on Dips) ਦੀ ਰਣਨੀਤੀ ਬਿਹਤਰ ਰਹਿ ਸਕਦੀ ਹੈ। ਨਾਲ ਹੀ ਬਾਜ਼ਾਰ ਦੇ ਇਨ੍ਹਾਂ ਅਹਿਮ ਪੱਧਰਾਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ।