Stock Market Closed: ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਤੇਜ਼ੀ! 25,400 ਦੇ ਕਰੀਬ ਬੰਦ ਹੋਇਆ ਨਿਫਟੀ, ਬੈਂਕਿੰਗ ਸ਼ੇਅਰਾਂ ਨੇ ਦਿਖਾਇਆ ਦਮ
17 ਨਵੰਬਰ ਨੂੰ ਸ਼ੇਅਰ ਬਾਜ਼ਾਰ 'ਚ ਲਗਾਤਾਰ ਦੂਜੇ ਦਿਨ ਤੇਜ਼ੀ ਰਹੀ। Sensex 427 ਅੰਕ ਚੜ੍ਹਿਆ ਅਤੇ Nifty 25,387 'ਤੇ ਬੰਦ ਹੋਇਆ। ਜਾਣੋ ਬਾਜ਼ਾਰ 'ਚ ਤੇਜ਼ੀ ਦੇ ਕਾਰਨ ਅਤੇ ਟਾਪ ਗੇਨਰਜ਼।
Publish Date: Tue, 17 Nov 2026 03:55 PM (IST)
Updated Date: Tue, 17 Nov 2026 03:58 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : 17 ਨਵੰਬਰ ਨੂੰ ਭਾਰਤੀ ਇਕਵਿਟੀ ਬਾਜ਼ਾਰ ਲਗਾਤਾਰ ਦੂਜੇ ਕਾਰੋਬਾਰੀ ਸੈਸ਼ਨ 'ਚ ਤੇਜ਼ੀ ਨਾਲ ਬੰਦ ਹੋਇਆ। ਨਿਫਟੀ 25,400 ਦੇ ਪੱਧਰ ਤੋਂ ਉੱਪਰ ਰਿਹਾ। ਕਾਰੋਬਾਰ ਦੇ ਅੰਤ 'ਚ ਸੈਂਸੇਕਸ 427.40 ਅੰਕ ਜਾਂ 0.52 ਫ਼ੀਸਦੀ ਦੀ ਤੇਜ਼ੀ ਨਾਲ 82,532.19 'ਤੇ ਬੰਦ ਹੋਇਆ, ਜਦਕਿ ਨਿਫਟੀ 96.30 ਅੰਕ ਜਾਂ 0.38 ਫ਼ੀਸਦੀ ਦੇ ਵਾਧੇ ਨਾਲ 25,387.40 'ਤੇ ਰਿਹਾ।
ਇਹ ਰਹੇ ਤੇਜ਼ੀ ਦਰਜ ਕਰਨ ਵਾਲੇ ਸ਼ੇਅਰ
ਨਿਫਟੀ 'ਚ ਸਭ ਤੋਂ ਵੱਧ ਤੇਜ਼ੀ ਦਿਖਾਉਣ ਵਾਲੇ ਸ਼ੇਅਰਾਂ 'ਚ M&M, Axis Bank, Eicher Motors, Asian Paints ਅਤੇ InterGlobe Aviation ਸ਼ਾਮਲ ਰਹੇ। ਉੱਥੇ ਹੀ HCL Technologies, Power Grid Corp, Coal India, HDFC Life ਅਤੇ Infosys ਦੇ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ।
ਸੈਕਟਰਾਂ ਦੀ ਗੱਲ ਕਰੀਏ ਤਾਂ IT ਇੰਡੈਕਸ 'ਚ 1 ਫ਼ੀਸਦੀ ਅਤੇ FMCG ਇੰਡੈਕਸ 'ਚ 0.4 ਫ਼ੀਸਦੀ ਦੀ ਗਿਰਾਵਟ ਆਈ। ਦੂਜੇ ਪਾਸੇ ਰੀਅਲਟੀ ਅਤੇ PSU ਬੈਂਕ ਇੰਡੈਕਸ 'ਚ ਲਗਪਗ 2 ਫ਼ੀਸਦੀ ਦੀ ਤੇਜ਼ੀ ਰਹੀ। ਇਸ ਤੋਂ ਇਲਾਵਾ ਮੀਡੀਆ, ਮੈਟਲ, ਆਇਲ ਐਂਡ ਗੈਸ, ਆਟੋ, ਫਾਰਮਾ, ਪ੍ਰਾਈਵੇਟ ਬੈਂਕ ਅਤੇ ਇਨਫਰਾ ਸੈਕਟਰਾਂ 'ਚ 0.4 ਫ਼ੀਸਦੀ ਤੋਂ 0.9 ਫ਼ੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ। ਨਿਫਟੀ ਮਿਡਕੈਪ ਇੰਡੈਕਸ 0.3 ਫ਼ੀਸਦੀ ਉੱਪਰ ਰਿਹਾ, ਜਦਕਿ ਸਮਾਲਕੈਪ ਇੰਡੈਕਸ 'ਚ 0.2 ਫ਼ੀਸਦੀ ਦੀ ਗਿਰਾਵਟ ਆਈ।
ਕਿਉਂ ਆਈ ਬਾਜ਼ਾਰ 'ਚ ਤੇਜ਼ੀ?
ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ : ਮੱਧ ਪੂਰਬ ਤੋਂ ਨਿਰਯਾਤ 'ਚ ਸੁਧਾਰ ਕਾਰਨ ਸਪਲਾਈ ਵਧਣ ਦੀਆਂ ਉਮੀਦਾਂ ਦੇ ਚੱਲਦਿਆਂ ਬ੍ਰੈਂਟ ਕਰੂਡ ਦੀ ਕੀਮਤ ਘਟ ਕੇ ਲਗਪਗ 92 ਡਾਲਰ ਪ੍ਰਤੀ ਬੈਰਲ 'ਤੇ ਆ ਗਈ ਹੈ। ਸਪਲਾਈ ਵਧਣ ਦੀ ਉਮੀਦ ਦਾ ਅਸਰ ਇਸ ਖੇਤਰ 'ਚ ਟੈਂਕਰਾਂ 'ਤੇ ਹੋਏ ਹਮਲਿਆਂ ਨੂੰ ਲੈ ਕੇ ਬਣੀਆਂ ਚਿੰਤਾਵਾਂ 'ਤੇ ਭਾਰੀ ਪਿਆ ਹੈ।
FII ਦੀ ਖਰੀਦਦਾਰੀ : NSE ਦੇ ਸ਼ੁਰੂਆਤੀ ਅੰਕੜਿਆਂ ਮੁਤਾਬਕ ਸੋਮਵਾਰ ਨੂੰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (FII) ਨੇ 5,737 ਕਰੋੜ ਰੁਪਏ ਦੇ ਭਾਰਤੀ ਸ਼ੇਅਰ ਖਰੀਦੇ। ਜਦਕਿ ਘਰੇਲੂ ਸੰਸਥਾਗਤ ਨਿਵੇਸ਼ਕ (DII) ਸ਼ੁੱਧ ਵਿਕਰੇਤਾ ਰਹੇ ਅਤੇ ਉਨ੍ਹਾਂ ਨੇ 2,254 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਤਕਨੀਕੀ ਕਾਰਨ : ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਨਿਫਟੀ 25,250 ਦੇ ਪੱਧਰ ਤੋਂ ਉੱਪਰ ਬਣਿਆ ਰਹਿੰਦਾ ਹੈ, ਉਦੋਂ ਤੱਕ ਬਾਜ਼ਾਰ 'ਚ ਤੇਜ਼ੀ (ਬੁਲਿਸ਼ ਰੁਖ) ਬਣੀ ਰਹੇਗੀ। ਪਿਛਲੇ 3 ਕਾਰੋਬਾਰੀ ਸੈਸ਼ਨਾਂ 'ਚ ਨਿਫਟੀ 25,050-25,450 ਦੀ ਵਿਆਪਕ ਰੇਂਜ 'ਚ ਕਾਰੋਬਾਰ ਕਰਦਾ ਦਿਖਾਈ ਦਿੱਤਾ ਹੈ।
ਜੇਕਰ ਇੰਡੈਕਸ 25,050 ਦੇ ਪੱਧਰ ਤੋਂ ਉੱਪਰ ਟਿਕਿਆ ਰਹਿੰਦਾ ਹੈ ਤਾਂ ਸੋਮਵਾਰ ਨੂੰ ਆਈ ਗਿਰਾਵਟ ਤੋਂ ਬਾਅਦ ਦੀ ਰਿਕਵਰੀ (ਪੁਲਬੈਕ) ਬਰਕਰਾਰ ਰਹੇਗੀ ਅਤੇ ਆਉਣ ਵਾਲੇ ਸੈਸ਼ਨਾਂ 'ਚ ਇਹ 25,400-25,450 ਦੇ ਪੱਧਰ ਤੱਕ ਪਹੁੰਚ ਸਕਦਾ ਹੈ।
ਬੈਂਕਿੰਗ ਸ਼ੇਅਰਾਂ 'ਚ ਖਰੀਦਦਾਰੀ
ਨਿਫਟੀ ਬੈਂਕ ਨੇ 62,000 ਅੰਕਾਂ ਦਾ ਪੱਧਰ ਪਾਰ ਕਰ ਲਿਆ ਅਤੇ 62,324.55 ਅੰਕਾਂ 'ਤੇ ਨਵਾਂ 'ਆਲ-ਟਾਈਮ ਹਾਈ' (ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ) ਦਰਜ ਕੀਤਾ। ਸਰਕਾਰੀ ਬੈਂਕਾਂ ਨੇ ਇਸ ਇੰਡੈਕਸ 'ਚ ਤੇਜ਼ੀ ਲਿਆਉਣ 'ਚ ਮਦਦ ਕੀਤੀ। ਪੰਜਾਬ ਨੈਸ਼ਨਲ ਬੈਂਕ (PNB) ਦੇ ਸ਼ੇਅਰਾਂ 'ਚ 3 ਫ਼ੀਸਦੀ ਤੋਂ ਵੱਧ ਦਾ ਵਾਧਾ ਰਿਹਾ, ਜਦਕਿ ਕੇਨਰਾ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਅਤੇ ਯੂਨੀਅਨ ਬੈਂਕ ਆਫ਼ ਇੰਡੀਆ ਦੇ ਸ਼ੇਅਰਾਂ 'ਚ 1.5 ਫ਼ੀਸਦੀ ਤੋਂ 2.5 ਫ਼ੀਸਦੀ ਤੱਕ ਦੀ ਤੇਜ਼ੀ ਦੇਖੀ ਗਈ।
ਸ਼ੇਅਰਾਂ ਨਾਲ ਜੁੜੇ ਆਪਣੇ ਸਵਾਲ ਤੁਸੀਂ ਸਾਨੂੰ business@jagrannewmedia.com 'ਤੇ ਭੇਜ ਸਕਦੇ ਹੋ।
ਡਿਸਕਲੇਮਰ: ਇੱਥੇ ਸ਼ੇਅਰ ਬਾਜ਼ਾਰ ਨਾਲ ਜੁੜੀ ਜਾਣਕਾਰੀ ਦਿੱਤੀ ਗਈ ਹੈ, ਨਿਵੇਸ਼ ਦੀ ਸਲਾਹ ਨਹੀਂ। ਜਾਗਰਣ ਬਿਜ਼ਨਸ ਨਿਵੇਸ਼ ਦੀ ਸਲਾਹ ਨਹੀਂ ਦੇ ਰਿਹਾ ਹੈ। ਸਟਾਕ ਮਾਰਕੀਟ 'ਚ ਨਿਵੇਸ਼ ਬਾਜ਼ਾਰ ਦੇ ਜੋਖ਼ਮਾਂ ਦੇ ਅਧੀਨ ਹੈ। ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਪ੍ਰਮਾਣਿਤ ਇਨਵੈਸਟਮੈਂਟ ਐਡਵਾਈਜ਼ਰ ਨਾਲ ਸਲਾਹ ਜ਼ਰੂਰ ਕਰੋ।