Share Market Closed: ਪਹਿਲਾਂ ਭਰੀ ਉਡਾਣ, ਫਿਰ ਮੂਧੇ-ਮੂੰਹ ਡਿੱਗਿਆ ਸ਼ੇਅਰ ਬਾਜ਼ਾਰ; ਨਿਫਟੀ 23,350 ਤੋਂ ਹੇਠਾਂ ਬੰਦ
ਬਾਜ਼ਾਰ ਬੰਦ ਹੋਣ ਸਮੇਂ ਸੈਂਸੇਕਸ 329.91 ਅੰਕ ਯਾਨੀ 0.44 ਫ਼ੀਸਦੀ ਡਿੱਗ ਕੇ 74,529.08 'ਤੇ ਆ ਗਿਆ, ਜਦਕਿ ਨਿਫਟੀ50 85.30 ਅੰਕ ਯਾਨੀ 0.36 ਫ਼ੀਸਦੀ ਡਿੱਗ ਕੇ 23,329 (Sensex and Nifty Closed) 'ਤੇ ਪਹੁੰਚ ਗਿਆ।
Publish Date: Tue, 22 Sep 2026 04:47 PM (IST)
Updated Date: Tue, 22 Sep 2026 04:56 PM (IST)
ਆਈਏਐਨਐਸ, ਮੁੰਬਈ : Share Market Closed: ਪਿਛਲੇ ਦਿਨ ਦੀ ਤੇਜ਼ੀ ਤੋਂ ਬਾਅਦ ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਲਾਲ ਨਿਸ਼ਾਨ 'ਤੇ ਬੰਦ ਹੋਇਆ। ਇਸ ਦੌਰਾਨ ਪ੍ਰਮੁੱਖ ਬੈਂਚਮਾਰਕ ਨਿਫਟੀ ਤੇ ਸੈਂਸੇਕਸ 'ਚ 0.44 ਫ਼ੀਸਦੀ ਤਕ ਦੀ ਗਿਰਾਵਟ ਦਰਜ ਕੀਤੀ ਗਈ। ਇਸ ਤਰ੍ਹਾਂ ਨਿਫਟੀ50 ਦੀ ਚਾਰ ਦਿਨਾਂ ਦੀ ਲਗਾਤਾਰ ਤੇਜ਼ੀ ਦਾ ਸਿਲਸਿਲਾ ਟੁੱਟ ਗਿਆ, ਕਿਉਂਕਿ ਆਈਟੀ ਅਤੇ ਵਿੱਤੀ ਸ਼ੇਅਰਾਂ 'ਚ ਗਿਰਾਵਟ ਆਈ।
ਬਾਜ਼ਾਰ ਬੰਦ ਹੋਣ ਸਮੇਂ ਸੈਂਸੇਕਸ 329.91 ਅੰਕ ਯਾਨੀ 0.44 ਫ਼ੀਸਦੀ ਡਿੱਗ ਕੇ 74,529.08 'ਤੇ ਆ ਗਿਆ, ਜਦਕਿ ਨਿਫਟੀ50 85.30 ਅੰਕ ਯਾਨੀ 0.36 ਫ਼ੀਸਦੀ ਡਿੱਗ ਕੇ 23,329 (Sensex and Nifty Closed) 'ਤੇ ਪਹੁੰਚ ਗਿਆ।
ਕਿਸ ਵਿਚ ਦਿਖੀ ਗਿਰਾਵਟ ਤੇ ਕਿਸ 'ਚ ਤੇਜ਼ੀ
ਵਿਆਪਕ ਬਾਜ਼ਾਰਾਂ 'ਚ ਨਿਫਟੀ ਮਿਡਕੈਪ ਤੇ ਨਿਫਟੀ ਸਮਾਲਕੈਪ ਕ੍ਰਮਵਾਰ 0.08 ਫ਼ੀਸਦੀ ਅਤੇ 0.23 ਫ਼ੀਸਦੀ ਦੀ ਗਿਰਾਵਟ ਨਾਲ ਬੰਦ ਹੋਏ। ਉੱਥੇ ਹੀ, ਸੈਕਟਰਵਾਰ ਦੇਖੀਏ ਤਾਂ ਨਿਫਟੀ ਆਈਟੀ, ਨਿਫਟੀ ਸੀਮੈਂਟ, ਨਿਫਟੀ ਕੰਜ਼ਿਊਮਰ ਡਿਊਰੇਬਲਜ਼, ਨਿਫਟੀ ਐਫਐਮਸੀਜੀ, ਨਿਫਟੀ ਪੀਐਸਯੂ ਬੈਂਕ, ਨਿਫਟੀ ਹੈਲਥਕੇਅਰ ਅਤੇ ਨਿਫਟੀ ਫਾਰਮਾ 'ਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ, ਜਦਕਿ ਨਿਫਟੀ ਮੀਡੀਆ, ਨਿਫਟੀ ਰੀਅਲਟੀ ਅਤੇ ਨਿਫਟੀ ਮੈਟਲ 'ਚ ਸਭ ਤੋਂ ਜ਼ਿਆਦਾ ਤੇਜ਼ੀ ਦੇਖਣ ਨੂੰ ਮਿਲੀ।
ਨਿਫਟੀ50 ਇੰਡੈਕਸ 'ਚ ਸਭ ਤੋਂ ਜ਼ਿਆਦਾ ਕੋਲ ਇੰਡੀਆ ਦੇ ਸ਼ੇਅਰਾਂ 'ਚ 3.2 ਫ਼ੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਇਸ ਦੇ ਨਾਲ ਹੀ ਇਟਰਨਲ, ਇੰਡੀਗੋ, ਟਾਈਟਨ ਅਤੇ ਡਾ. ਰੈੱਡੀਜ਼ ਲੈਬੋਰੇਟਰੀਜ਼ ਟਾਪ ਗੇਨਰਜ਼ ਦੀ ਲਿਸਟ 'ਚ ਸ਼ਾਮਲ ਰਹੇ।
ਉੱਥੇ ਹੀ ਇਸ ਦੇ ਉਲਟ, ਟਾਟਾ ਕੰਜ਼ਿਊਮਰ ਪ੍ਰੋਡਕਟਸ, ਨੇਸਲੇ ਇੰਡੀਆ, ਬਜਾਜ ਫਿਨਸਰਵ, ਬਜਾਜ ਫਾਇਨਾਂਸ, ਸਨ ਫਾਰਮਾ, ਗ੍ਰਾਸਿਮ, ਟ੍ਰੈਂਟ, ਆਇਸ਼ਰ ਮੋਟਰਜ਼ ਅਤੇ ਟੀਸੀਐਸ ਸਭ ਤੋਂ ਜ਼ਿਆਦਾ ਨੁਕਸਾਨ ਝੱਲਣ ਵਾਲੇ ਸ਼ੇਅਰਾਂ 'ਚ ਸ਼ਾਮਲ ਰਹੇ।
ਕੀ ਬੋਲੇ ਐਕਸਪਰਟ?
ਜੀਓਜਿਤ ਇਨਵੈਸਟਮੈਂਟਸ ਲਿਮਟਿਡ ਦੇ ਰਿਸਰਚ ਹੈੱਡ ਵਿਨੋਦ ਨਾਇਰ ਨੇ ਕਿਹਾ- "ਕੱਚੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ, ਜਿਸ 'ਚ ਬ੍ਰੈਂਟ ਦਾ ਭਾਅ 100 ਡਾਲਰ/ਬੈਰਲ ਦੇ ਅਹਿਮ ਪੱਧਰ ਤੋਂ ਹੇਠਾਂ ਆ ਗਿਆ, ਨੇ ਨਿਵੇਸ਼ਕਾਂ ਨੂੰ ਕੁਝ ਰਾਹਤ ਦਿੱਤੀ ਅਤੇ ਘਰੇਲੂ ਬਾਜ਼ਾਰ ਨੂੰ ਦਿਨ ਦੇ ਹੇਠਲੇ ਪੱਧਰਾਂ ਤੋਂ ਉਭਰਨ 'ਚ ਮਦਦ ਕੀਤੀ। ਹਾਲਾਂਕਿ ਕੁੱਲ ਮਿਲਾ ਕੇ ਮਾਹੌਲ ਸਾਵਧਾਨੀ ਵਾਲਾ ਬਣਿਆ ਰਿਹਾ। ਈਰਾਨ ਵਿਵਾਦ ਨੂੰ ਲੈ ਕੇ ਮੁੜ ਕੂਟਨੀਤਕ ਕੋਸ਼ਿਸ਼ਾਂ ਦੀ ਉਮੀਦ ਅਤੇ ਸਾਊਦੀ ਅਰਬ ਤੋਂ ਤੇਲ ਦੀ ਸਪਲਾਈ ਬਿਹਤਰ ਹੋਣ ਦੀਆਂ ਸੰਭਾਵਨਾਵਾਂ ਨੇ ਮਹਿੰਗਾਈ ਦੇ ਦਬਾਅ ਨੂੰ ਲੈ ਕੇ ਚਿੰਤਾਵਾਂ ਘਟਾਈਆਂ, ਜਦਕਿ ਗਲੋਬਲ ਪੱਧਰ 'ਤੇ ਮਿਲੇ ਸਕਾਰਾਤਮਕ ਸੰਕੇਤਾਂ ਨੇ ਬਾਜ਼ਾਰ ਨੂੰ ਹੋਰ ਸਹਾਰਾ ਦਿੱਤਾ।"