- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਗਮਿੰਟ ਅਨੁਸਾਰ, ਕੋਕਿੰਗ ਕੋਲ ਦੀ ਕੀਮਤ ’ਚ ਤੇਜ਼ ਵਾਧੇ ਦਾ ਅਸਰ ਸਟੀਲ ਦੀ ਕੀਮਤ ’ਤੇ ਪੈ ਰਿਹਾ ਹੈ। ਮੁੱਖ ਤੌਰ ’ਤੇ ਦਰਾਮਦ ਕੀਤੇ ਜਾਣ ਵਾਲਾ ਕੋਕਿੰਗ ਕੋਲ ਸਿਰਫ਼ ਇਕ ਮਹੀਨੇ ’ਚ 65 ਡਾਲਰ ਪ੍ਰਤੀ ਟਨ ਤੋਂ ਵਧ ਕੇ 305 ਡਾਲਰ ਪ੍ਰਤੀ ਟਨ ’ਤੇ ਪਹੁੰਚ ਗਿਆ ਹੈ।

ਨਵੀਂ ਦਿੱਲੀ (ਏਜੰਸੀ) : ਮਹਿੰਗੇ ਕੱਚੇ ਮਾਲ (ਕੋਕਿੰਗ ਕੋਲ) ਅਤੇ ਮੌਨਸੂਨ ਤੋਂ ਬਾਅਦ ਮੰਗ ’ਚ ਵਾਧੇ ਕਾਰਨ ਘਰੇਲੂ ਪੱਧਰ ’ਤੇ ਸਟੀਲ ਦੀਆਂ ਕੀਮਤਾਂ ਚਾਰ ਸਾਲਾਂ ਦੇ ਉੱਚ ਪੱਧਰ ’ਤੇ ਪਹੁੰਚ ਗਈਆਂ ਹਨ। ਮਾਰਕੀਟ ਰਿਸਰਚ ਫਰਮ ਬਿਗਮਿੰਟ ਦਾ ਕਹਿਣਾ ਹੈ ਕਿ ਇਹ ਰੁਝਾਨ ਚਾਲੂ ਵਿੱਤੀ ਸਾਲ ਦੀਆਂ ਬਾਕੀ ਤਿਮਾਹੀਆਂ ’ਚ ਜਾਰੀ ਰਹਿਣ ਦੀ ਉਮੀਦ ਹੈ।
ਬਿਗਮਿੰਟ ਦੇ ਅੰਕੜਿਆਂ ਅਨੁਸਾਰ, ਹਾਟ ਰੋਲਡ ਕੋਇਲ (ਐੱਚਆਰਸੀ) ਤੇ ਕੋਲਡ ਰੋਲਡ ਕੋਇਲ (ਸੀਆਰਸੀ) ਇਸ ਸਮੇਂ ਕ੍ਰਮਵਾਰ 64 ਹਜ਼ਾਰ ਰੁਪਏ ਤੇ 75 ਹਜ਼ਾਰ ਰੁਪਏ ਪ੍ਰਤੀ ਟਨ ’ਤੇ ਕਾਰੋਬਾਰ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਜੂਨ 2022 ’ਚ ਦੋਵੇਂ ਸਟੀਲ ਉਤਪਾਦ ਇਸ ਪੱਧਰ ’ਤੇ ਪਹੁੰਚੇ ਸਨ। ਐੱਚਆਰਸੀ ਤੇ ਸੀਆਰਸੀ ਦੁਨੀਆ ਭਰ ’ਚ ਵਰਤੇ ਜਾਣ ਵਾਲੇ ਫਲੈਟ ਸਟੀਲ ਉਤਪਾਦ ਹਨ। ਇਕ ਅਗਸਤ ਤੋਂ ਹੁਣ ਤੱਕ ਐਚਆਰਸੀ ਤੇ ਸੀਆਰਸੀ ਦੀਆਂ ਕੀਮਤਾਂ ’ਚ ਕ੍ਰਮਵਾਰ ਛੇ ਹਜ਼ਾਰ ਅਤੇ 8,500 ਰੁਪਏ ਪ੍ਰਤੀ ਟਨ ਦਾ ਵਾਧਾ ਹੋਇਆ ਹੈ।
ਬਿਗਮਿੰਟ ਅਨੁਸਾਰ, ਕੋਕਿੰਗ ਕੋਲ ਦੀ ਕੀਮਤ ’ਚ ਤੇਜ਼ ਵਾਧੇ ਦਾ ਅਸਰ ਸਟੀਲ ਦੀ ਕੀਮਤ ’ਤੇ ਪੈ ਰਿਹਾ ਹੈ। ਮੁੱਖ ਤੌਰ ’ਤੇ ਦਰਾਮਦ ਕੀਤੇ ਜਾਣ ਵਾਲਾ ਕੋਕਿੰਗ ਕੋਲ ਸਿਰਫ਼ ਇਕ ਮਹੀਨੇ ’ਚ 65 ਡਾਲਰ ਪ੍ਰਤੀ ਟਨ ਤੋਂ ਵਧ ਕੇ 305 ਡਾਲਰ ਪ੍ਰਤੀ ਟਨ ’ਤੇ ਪਹੁੰਚ ਗਿਆ ਹੈ। ਬਲਾਸਟ ਫਰਨੇਸ ਰਾਹੀਂ ਸਟੀਲ ਉਤਪਾਦਨ ਦੀ ਕੁੱਲ ਲਾਗਤ ’ਚ ਕੋਕਿੰਗ ਕੋਲ ਦੀ 30 ਫ਼ੀਸਦੀ ਤੋਂ ਵੱਧ ਹਿੱਸੇਦਾਰੀ ਹੈ। ਇਸੇ ਤਰ੍ਹਾਂ, ਲੋਹੇ ਦੇ ਅਯਸਕ ਦੀ ਕੀਮਤ ’ਚ 200-250 ਰੁਪਏ ਪ੍ਰਤੀ ਟਨ ਦਾ ਵਾਧਾ ਹੋਇਆ ਹੈ।
ਅਪ੍ਰੈਲ-ਅਗਸਤ 2026 ਦੌਰਾਨ ਸਟੀਲ ਦੀ ਘਰੇਲੂ ਖਪਤ ਸੱਤ ਕਰੋੜ ਟਨ ਤੱਕ ਪਹੁੰਚ ਗਈ ਹੈ ਅਤੇ ਇਸ ’ਚ ਸਾਲਾਨਾ ਆਧਾਰ ’ਤੇ ਸੱਤ ਫ਼ੀਸਦੀ ਦਾ ਵਾਧਾ ਹੋਇਆ ਹੈ। ਬਿਗਮਿੰਟ ਨੇ ਕਿਹਾ ਕਿ ਨਿਰਮਾਣ ਤੇ ਬੁਨਿਆਦੀ ਢਾਂਚਾ ਖੇਤਰ ਤੋਂ ਮੰਗ ਜਾਰੀ ਰਹਿਣ ਕਾਰਨ ਚਾਲੂ ਵਿੱਤੀ ਸਾਲ ਦੇ ਬਾਕੀ ਮਹੀਨਿਆਂ ’ਚ ਸਟੀਲ ਦੀਆਂ ਕੀਮਤਾਂ ’ਚ ਕਮੀ ਆਉਣ ਦੀ ਸੰਭਾਵਨਾ ਨਹੀਂ ਹੈ।