
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਨ੍ਹਾਂ ਵਿਚ ਪੈਕੇਜਿੰਗ ਬਦਲਣਾ ਅਤੇ ਗ਼ਲਤ ਦਾਅਵੇ ਵਾਪਸ ਲੈਣਾ ਸ਼ਾਮਲ ਹੈ। ਐੱਫਐੱਸਐੱਸਏਆਈ ਨੇ ਕਿਹਾ ਕਿ ਲਿਵਯੋਰ ਵੈਂਚਰਜ਼ ਪ੍ਰਾਈਵੇਟ ਲਿਮਟਿਡ ਨੇ ‘ਵੀਗਨ ਅਤੇ ਹੈਲਦੀ’ (ਸ਼ਾਕਾਹਾਰੀ ਅਤੇ ਸਿਹਤ ਵਧਾਊ) ਦੇ ਭਰਮਾਊ ਦਾਅਵੇ ਨੂੰ ਵਾਪਸ ਲਿਆ ਹੈ।

ਨਵੀਂ ਦਿੱਲੀ, (ਪੀਟੀਆਈ): ਭਾਰਤੀ ਖੁਰਾਕ ਸੁਰੱਖਿਆ ਅਤੇ ਮਾਨਕ ਅਥਾਰਟੀ (ਐੱਫਐੱਸਐੱਸਏਆਈ) ਦੀ ਕਾਰਵਾਈ ਤੋਂ ਬਾਅਦ ਛੇ ਕੰਪਨੀਆਂ ਨੇ ਭਰਮਾਊ ਲੇਬਲ ਅਤੇ ਟਰੇਡਮਾਰਕ ਨੂੰ ਵਾਪਸ ਲੈਣ ਜਿਹੇ ਕਦਮ ਚੁੱਕੇ ਹਨ। ਐੱਫਐੱਸਐੱਸਏਆਈ ਨੇ ਐਤਵਾਰ ਨੂੰ ਇੰਟਰਨੈੱਟ ਮੀਡੀਆ ’ਤੇ ਜਾਣਕਾਰੀ ਦਿੱਤੀ ਕਿ ਛੇ ਫੂਡ ਬਿਜ਼ਨਸ ਆਪ੍ਰੇਟਰਾਂ (ਐੱਫਬੀਓ) ਨੇ ਐਫਐੱਸਐੱਸਏਆਈ ਤੋਂ ਨੋਟਿਸ ਮਿਲਣ ਤੋਂ ਬਾਅਦ ਸੁਧਾਰਾਤਮਕ ਕਦਮ ਚੁੱਕੇ। ਇਨ੍ਹਾਂ ਵਿਚ ਪੈਕੇਜਿੰਗ ਬਦਲਣਾ ਅਤੇ ਗ਼ਲਤ ਦਾਅਵੇ ਵਾਪਸ ਲੈਣਾ ਸ਼ਾਮਲ ਹੈ।
ਐੱਫਐੱਸਐੱਸਏਆਈ ਨੇ ਕਿਹਾ ਕਿ ਲਿਵਯੋਰ ਵੈਂਚਰਜ਼ ਪ੍ਰਾਈਵੇਟ ਲਿਮਟਿਡ ਨੇ ‘ਵੀਗਨ ਅਤੇ ਹੈਲਦੀ’ (ਸ਼ਾਕਾਹਾਰੀ ਅਤੇ ਸਿਹਤ ਵਧਾਊ) ਦੇ ਭਰਮਾਊ ਦਾਅਵੇ ਨੂੰ ਵਾਪਸ ਲਿਆ ਹੈ। ਕੰਪਨੀ ਨੇ ‘ਲਿਵਯੋਰ ਰੋਸਟਿਡ ਐਡਾਮੇ ਬੀਨਜ਼’ ਉਤਪਾਦ ਦੇ ਲੇਬਲ ’ਤੇ ਕੀਤੇ ਗਏ ਗੁਮਰਾਹ ਕਰਨ ਵਾਲੇ ਦਾਅਵਿਆਂ ਦੇ ਸਬੰਧ ਵਿਚ ਦਾਖ਼ਲ ਕੀਤੇ ਜਵਾਬ ਵਿਚ ਕਿਹਾ ਕਿ ‘ਵੀਗਨ ਅਤੇ ਹੈਲਦੀ’ ਦੇ ਦਾਅਵੇ ਉਤਪਾਦ ਲੇਬਲ ’ਤੇ ਅਣਜਾਣੇ ਵਿਚ ਛਾਪੇ ਗਏ ਸਨ। ਕੰਪਨੀ ਨੇ ਨਿਯਮਾਂ ਦੀ ਉਲੰਘਣਾ ਲਈ ਮਾਫ਼ੀ ਮੰਗੀ ਹੈ ਅਤੇ ਇਹ ਵੀ ਯਕੀਨ ਦਿਵਾਇਆ ਹੈ ਕਿ ਭਵਿੱਖ ਵਿਚ ਇਹ ਗ਼ਲਤੀ ਨਹੀਂ ਹੋਵੇਗੀ। ਕੰਪਨੀ ਭਰਮਾਊ ਦਾਅਵਿਆਂ ਵਾਲੀ ਮੌਜੂਦਾ ਪੈਕੇਜਿੰਗ ਨੂੰ ਨਸ਼ਟ ਕਰ ਰਹੀ ਹੈ ਤਾਂ ਜੋ ਇਸ ਨੂੰ ਭਵਿੱਖ ਵਿਚ ਵਰਤਿਆ ਨਾ ਜਾ ਸਕੇ।
ਇਸੇ ਤਰ੍ਹਾਂ, ਆਨਸਟ ਇਨੋਵੇਸ਼ਨਸਜ਼ ਫਾਰ ਯੂ ਪ੍ਰਾਈਵੇਟ ਲਿਮਟਿਡ ਅਤੇ ਹੈਲਿਓਸਟੋਨ ਸਪੈਸ਼ਲਿਟੀਜ਼ ਪ੍ਰਾਈਵੇਟ ਲਿਮਿਟਡ ਨੇ ਆਪਣੇ ਭਰਮਾਊ ਟਰੇਡਮਾਰਕ ਨੂੰ ਬਦਲ ਦਿੱਤਾ ਹੈ। ਰਾਜਸਥਾਨ ਐਗਰੋ ਐਂਡ ਜਨਰਲ ਇੰਡਸਟ੍ਰੀਜ਼ ਨੇ ਭਰਮਾਊ ਦਾਅਵਿਆਂ ਨੂੰ ਹਟਾਇਆ ਹੈ। ਆਯੋਟਾ ਨੈਨੋ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਨੇ ਲੇਬਲ ਤੋਂ ਭਰਮਾਊ ਦਾਅਵੇ ਹਟਾਏ ਅਤੇ ਗ਼ੈਰ-ਮਾਨਕੀਕ੍ਰਿਤ ਪਾਣੀ ਦਾ ਉਤਪਾਦਨ ਬੰਦ ਕਰ ਦਿੱਤਾ। ਪੰਚਾਮ੍ਰਿਤ ਇੰਡਸਟ੍ਰੀਜ਼ ਪ੍ਰਾਈਵੇਟ ਲਿਮਟਿਡ ਨੇ ਆਪਣੀ ਵੈੱਬਸਾਈਟ ਤੋਂ ਉਤਪਾਦ (ਇਲੈਕਟ੍ਰੋਲਾਈਟ ਡ੍ਰਿੰਕ) ਨੂੰ ਹਟਾ ਦਿੱਤਾ ਹੈ।