- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
FSSAI ਨੇ ਸੋਸ਼ਲ ਮੀਡੀਆ ਪਲੇਟਫਾਰਮ X (ਟਵਿੱਟਰ) 'ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਕਿ ਕਾਨਪੁਰ ਨਗਰ ਸਥਿਤ ਵੈਭਵ ਆਟਾ ਮਿੱਲ ਦੀ ਚੈਕਿੰਗ ਕੀਤੀ ਗਈ, ਜਿਸ ਵਿੱਚ ਨਿਯਮਾਂ ਦੀ ਗੰਭੀਰ ਉਲੰਘਣਾ ਪਾਈ ਗਈ ਸੀ। ਲੈਬ ਟੈਸਟਿੰਗ ਲਈ 3 ਸੈਂਪਲ ਇਕੱਠੇ ਕੀਤੇ ਗਏ ਅਤੇ 4,300 ਕਿਲੋਗ੍ਰਾਮ ਆਟਾ ਜ਼ਬਤ ਕੀਤਾ ਗਿਆ।

ਨਵੀਂ ਦਿੱਲੀ: ਅੱਜ-ਕੱਲ੍ਹ 'ਫ਼ੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ' (FSSAI) ਤਾਬੜਤੋੜ ਐਕਸ਼ਨ ਮੋਡ ਵਿੱਚ ਹੈ। ਦੇਸ਼ ਭਰ ਵਿੱਚ FSSAI ਨੇ ਕਈ ਵੱਡੀਆਂ ਖਾਣ-ਪੀਣ ਦੀਆਂ ਕੰਪਨੀਆਂ 'ਤੇ ਛਾਪੇਮਾਰੀ ਕਰਕੇ ਖਾਣੇ ਦੀ ਗੁਣਵੱਤਾ 'ਚ ਕਮੀਆਂ ਨੂੰ ਉਜਾਗਰ ਕੀਤਾ ਹੈ। ਹੁਣ ਸੇਫ਼ਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵਿਭਾਗ ਦੀ ਫ਼ੂਡ ਸੇਫ਼ਟੀ ਵਿੰਗ ਨੇ ਬੈਂਗਲੁਰੂ ਅਰਬਨ ਡਿਸਟ੍ਰਿਕਟ ਅਤੇ BBMP ਦੇ ਸਾਰੇ ਜ਼ੋਨਾਂ ਦੇ ਹੋਟਲਾਂ ਅਤੇ ਫ਼ੂਡ ਸੈਂਟਰਾਂ ਦੀ ਜਾਂਚ ਸ਼ੁਰੂ ਕੀਤੀ ਹੈ, ਜਿਸ ਲਈ 30 ਟੀਮਾਂ ਨੂੰ ਲਗਾਇਆ ਗਿਆ ਹੈ। ਜਾਂਚ ਵਿੱਚ ਹੁਣ ਤੱਕ ਸੈਂਕੜੇ ਕਿਲੋ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਜ਼ਬਤ ਜਾਂ ਨਸ਼ਟ ਕੀਤਾ ਗਿਆ ਹੈ।
ਹੋਟਲ 'ਚੋਂ ਮਿਲਿਆ 45 ਕਿਲੋ ਸੜਿਆ ਚਿਕਨ
ਜੇਕਰ ਤੁਸੀਂ ਬਾਹਰ ਖਾਣ-ਪੀਣ ਦੇ ਆਦੀ ਹੋ ਜਾਂ ਮਜਬੂਰੀ 'ਚ ਖਾਣਾ ਪੈ ਰਿਹਾ ਹੈ, ਤਾਂ ਸਾਵਧਾਨੀ ਬਹੁਤ ਜ਼ਰੂਰੀ ਹੈ। ਤੁਹਾਨੂੰ ਦੱਸ ਦੇਈਏ ਕਿ ਬੈਂਗਲੁਰੂ ਦੇ ਸ਼ਹਿਰੀ ਇਲਾਕਿਆਂ ਵਿੱਚ ਫ਼ੂਡ ਸੇਫ਼ਟੀ ਵਿੰਗ ਨੇ ਕਈ ਛਾਪੇਮਾਰੀਆਂ ਕੀਤੀਆਂ, ਜਿਸ ਦੌਰਾਨ ਕਈ ਨਾਮੀ ਹੋਟਲਾਂ ਦੀਆਂ ਰਸੋਈਆਂ ਵਿੱਚੋਂ ਸੜਿਆ ਹੋਇਆ ਖਾਣਾ ਫੜਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ Hotel Sky, UB City ਵਿੱਚੋਂ 45 ਕਿਲੋ ਸੜਿਆ ਹੋਇਆ ਚਿਕਨ ਅਤੇ ਬੀਫ਼ ਮਿਲਿਆ ਹੈ। ਇਸ ਤੋਂ ਇਲਾਵਾ ਵਰਤਿਆ ਹੋਇਆ ਕੁਕਿੰਗ ਆਇਲ ਅਤੇ ਵੈਜੀਟੇਬਲ ਕਟਲੇਟ ਵੀ ਮਿਲੇ ਹਨ।
#UttarPradesh #Kanpur @UPFSDA inspected Vaibhav Flour Mill in Kanpur Nagar, uncovering severe compliance violations. 3 samples collected for lab analysis and 4,300 kg flour seized. #FSSAIinStates pic.twitter.com/Us3EXwJak3
— FSSAI (@fssaiindia) August 9, 2026
ਹੋਰ ਹੋਟਲਾਂ ਦਾ ਵੀ ਇਹੋ ਹਾਲ
ਮੀਡੀਆ ਨੂੰ ਮਿਲੀ ਜਾਣਕਾਰੀ ਮੁਤਾਬਕ ਰੋਇਲ ਚੇਨ ਹੋਟਲ ਤੋਂ ਬੱਤਖ (Duck) ਅਤੇ ਮੱਛੀ ਸਮੇਤ ਕੁੱਲ 55 ਕਿਲੋ ਫ਼ੂਡ ਆਈਟਮਾਂ ਜ਼ਬਤ ਕੀਤੀਆਂ ਗਈਆਂ ਹਨ। ਮਦ੍ਰਾਸ ਕਿਚਨ ਤੋਂ 5 ਕਿਲੋ ਹਰੇ ਮਟਰ ਅਤੇ ਟੈਸਕਨ ਹੋਟਲ ਤੋਂ 5 ਕਿਲੋ ਮਸ਼ਰੂਮ ਜ਼ਬਤ ਕੀਤੇ ਗਏ। ਸ਼ਹਿਰ ਦੇ ਹੋਰ ਨਾਮੀ ਹੋਟਲਾਂ ਦਾ ਵੀ ਇਹੋ ਹਾਲ ਹੈ, ਜਿੱਥੇ ਮੱਛੀ, ਕੇਕ, ਆਲੂ ਅਤੇ ਟੈਕੋਸ ਵਰਗੀਆਂ ਚੀਜ਼ਾਂ ਵਿੱਚ ਖ਼ਾਮੀਆਂ ਮਿਲੀਆਂ ਹਨ।
ਕਾਨਪੁਰ 'ਚ 4,300 ਕਿਲੋਗ੍ਰਾਮ ਆਟਾ ਜ਼ਬਤ
FSSAI ਨੇ ਸੋਸ਼ਲ ਮੀਡੀਆ ਪਲੇਟਫਾਰਮ X (ਟਵਿੱਟਰ) 'ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਕਿ ਕਾਨਪੁਰ ਨਗਰ ਸਥਿਤ ਵੈਭਵ ਆਟਾ ਮਿੱਲ ਦੀ ਚੈਕਿੰਗ ਕੀਤੀ ਗਈ, ਜਿਸ ਵਿੱਚ ਨਿਯਮਾਂ ਦੀ ਗੰਭੀਰ ਉਲੰਘਣਾ ਪਾਈ ਗਈ ਸੀ। ਲੈਬ ਟੈਸਟਿੰਗ ਲਈ 3 ਸੈਂਪਲ ਇਕੱਠੇ ਕੀਤੇ ਗਏ ਅਤੇ 4,300 ਕਿਲੋਗ੍ਰਾਮ ਆਟਾ ਜ਼ਬਤ ਕੀਤਾ ਗਿਆ।