
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਮਦਨ ਕਰ ਕਾਨੂੰਨ ਦੀ ਧਾਰਾ 2(14) ਵਿਚ ਨਿੱਜੀ ਸਾਮਾਨ ਦੀ ਪਰਿਭਾਸ਼ਾ ਦਿੱਤੀ ਗਈ ਹੈ। ਕਿਸੇ ਵਿਅਕਤੀ ਜਾਂ ਕਿਸੇ ਨਿਰਭਰ ਪਰਿਵਾਰਕ ਮੈਂਬਰ ਦੇ ਨਿੱਜੀ ਜਾਂ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀ ਵਸਤੂ ਨੂੰ ਨਿੱਜੀ ਸਾਮਾਨ ਕਿਹਾ ਜਾਂਦਾ ਹੈ। ਇਸ ਵਿਚ ਕੱਪੜੇ, ਫਰਨੀਚਰ, ਬਰਤਨ ਅਤੇ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਜਿਵੇਂ ਇਲੈਕਟ੍ਰਾਨਿਕਸ, ਮੋਬਾਈਲ ਫੋਨ ਜਾਂ ਲੈਪਟਾਪ ਸ਼ਾਮਲ ਹਨ, ਇਨ੍ਹਾਂ ਨੂੰ ਚੱਲ ਸੰਪਤੀ ਵੀ ਕਿਹਾ ਜਾਂਦਾ ਹੈ।

ਘਰ ਵਿਚ ਜਾਂ ਕਿਸੇ ਵਿਅਕਤੀ ਵੱਲੋਂ ਵਰਤੇ ਜਾਣ ਵਾਲੇ ਫੋਨ, ਫਰਨੀਚਰ ਜਾਂ ਗਹਿਣਿਆਂ ਨੂੰ ਨਿੱਜੀ ਸਾਮਾਨ ਮੰਨਿਆ ਜਾਂਦਾ ਹੈ•। ਕਈ ਵਾਰ ਵਿਅਕਤੀ ਨੂੰ ਆਪਣਾ ਇਹ ਸਾਮਾਨ ਵੇਚਣਾ ਵੀ ਪੈ ਜਾਂਦਾ ਹੈ ਤੇ ਕਈ ਵਾਰ ਨਿੱਜੀ ਸਾਮਾਨ ਦੀ ਵਿਕਰੀ ਤੋਂ ਹੋਣ ਵਾਲੇ ਲਾਭ ’ਤੇ ਟੈਕਸ ਦੇਣਾ ਹੁੰਦਾ ਹੈ। ਇਸ ਨੂੰ ਪੂੰਜੀਗਤ ਲਾਭ ਦੇ ਰੂਪ ਵਿਚ ਮੰਨਿਆ ਜਾਂਦਾ ਹੈ ਅਤੇ ਅਜਿਹੇ ਲਾਭ ’ਤੇ ਲਾਗੂ ਨਿਯਮਾਂ ਤਹਿਤ ਆਮਦਨ ਕਰ ਦੇਣਾ ਪੈਂਦਾ ਹੈ। ਪੇਸ਼ ਹੈ ਮਨੋਜ ਕੁਮਾਰ ਦੀ ਰਿਪੋਰਟ।
ਕੀ ਹੁੰਦਾ ਹੈ ਨਿੱਜੀ ਸਾਮਾਨ : ਆਮਦਨ ਕਰ ਕਾਨੂੰਨ ਦੀ ਧਾਰਾ 2(14) ਵਿਚ ਨਿੱਜੀ ਸਾਮਾਨ ਦੀ ਪਰਿਭਾਸ਼ਾ ਦਿੱਤੀ ਗਈ ਹੈ। ਕਿਸੇ ਵਿਅਕਤੀ ਜਾਂ ਕਿਸੇ ਨਿਰਭਰ ਪਰਿਵਾਰਕ ਮੈਂਬਰ ਦੇ ਨਿੱਜੀ ਜਾਂ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀ ਵਸਤੂ ਨੂੰ ਨਿੱਜੀ ਸਾਮਾਨ ਕਿਹਾ ਜਾਂਦਾ ਹੈ। ਇਸ ਵਿਚ ਕੱਪੜੇ, ਫਰਨੀਚਰ, ਬਰਤਨ ਅਤੇ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਜਿਵੇਂ ਇਲੈਕਟ੍ਰਾਨਿਕਸ, ਮੋਬਾਈਲ ਫੋਨ ਜਾਂ ਲੈਪਟਾਪ ਸ਼ਾਮਲ ਹਨ, ਇਨ੍ਹਾਂ ਨੂੰ ਚੱਲ ਸੰਪਤੀ ਵੀ ਕਿਹਾ ਜਾਂਦਾ ਹੈ। ਆਮਦਨ ਕਰ ਕਾਨੂੰਨ ਦੇ ਖ਼ਾਸ ਪ੍ਰਬੰਧਾਂ ਕਾਰਨ ਇਨ੍ਹਾਂ ਸਮਾਨਾਂ ਦੀ ਵਿਕਰੀ ’ਤੇ ਹੋਣ ਵਾਲੇ ਲਾਭ ’ਤੇ ਛੋਟ ਮਿਲਦੀ ਹੈ। ਯਾਨੀ ਇਨ੍ਹਾਂ ਸਾਮਾਨਾਂ ਦੀ ਵਿਕਰੀ ’ਤੇ ਹੋਣ ਵਾਲੇ ਲਾਭ ’ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ।
ਕਿਹੜੀ ਵਸਤੂ ਨਿੱਜੀ ਸਾਮਾਨ ਨਹੀਂ : ਆਮਦਨ ਕਰ ਕਾਨੂੰਨਾਂ ਤਹਿਤ ‘ਨਿੱਜੀ ਸਾਮਾਨ’ ਦੀ ਪਰਿਭਾਸ਼ਾ ਵਿਚ ਗਹਿਣੇ, ਪੁਰਾਤਤਵ ਸੰਗ੍ਰਹਿ, ਤਸਵੀਰਾਂ, ਪੇਂਟਿੰਗ, ਮੂਰਤੀਆਂ ਜਾਂ ਕਿਸੇ ਵੀ ਤਰ੍ਹਾਂ ਦੀ ਕਲਾਤਮਕ ਰਚਨਾ ਸ਼ਾਮਲ ਨਹੀਂ ਹੈ, ਭਾਵੇਂ ਇਨ੍ਹਾਂ ਵਸਤੂਆਂ ਨੂੰ ਨਿੱਜੀ ਵਰਤੋਂ ਲਈ ਰੱਖਿਆ ਗਿਆ ਹੋਵੇ। ਜੇਕਰ ਕਰਦਾਤਾ ਨੂੰ ਇਨ੍ਹਾਂ ਦੀ ਵਿਕਰੀ ਤੋਂ ਕੋਈ ਲਾਭ ਹੁੰਦਾ ਹੈ ਤਾਂ ਉਸ ਨੂੰ ਆਮਦਨ ਕਰ ਦੇਣਾ ਪਵੇਗਾ। ਗਹਿਣਿਆਂ ਦੀ ਪਰਿਭਾਸ਼ਾ ਵਿਚ ਚਾਂਦੀ, ਸੋਨਾ, ਪਲੈਟਿਨਮ ਜਾਂ ਕਿਸੇ ਹੋਰ ਕੀਮਤੀ ਧਾਤ ਤੋਂ ਬਣੇ ਗਹਿਣੇ ਜਾਂ ਇਕ ਜਾਂ ਇਕ ਤੋਂ ਵੱਧ ਅਜਿਹੀਆਂ ਧਾਤਾਂ ਵਾਲੀਆਂ ਮਿਸ਼ਰਤ ਧਾਤਾਂ ਸ਼ਾਮਲ ਹਨ। ਇਸ ਤੋਂ ਇਲਾਵਾ, ਕੀਮਤੀ ਅਤੇ ਨੀਮ-ਕੀਮਤੀ ਪੱਥਰਾਂ ਨੂੰ ਵੀ ਟੈਕਸ ਦੇ ਉਦੇਸ਼ਾਂ ਲਈ ਗਹਿਣਿਆਂ ਦੇ ਰੂਪ ਵਿਚ ਵਰਗੀਕ੍ਰਿਤ ਕੀਤਾ ਗਿਆ ਹੈ।
ਕੀਮਤੀ ਪੱਥਰ ਦੀ ਵਰਤੋਂ ਨਾਲ ਬਦਲ ਜਾਂਦੀ ਹੈ ਸ਼੍ਰੇਣੀ : ਵੈਸੇ ਤਾਂ ਫਰਨੀਚਰ, ਬਰਤਨ ਜਾਂ ਕੱਪੜਿਆਂ ਨੂੰ ਨਿੱਜੀ ਸਾਮਾਨ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਅਤੇ ਇਨ੍ਹਾਂ ਦੀ ਵਿਕਰੀ ਤੋਂ ਹੋਣ ਵਾਲੇ ਲਾਭ ’ਤੇ ਕੋਈ ਟੈਕਸ ਨਹੀਂ ਲੱਗਦਾ ਹੁੰਦਾ ਪਰ ਜੇਕਰ ਫਰਨੀਚਰ, ਬਰਤਨ, ਕੱਪੜਿਆਂ ਜਾਂ ਕਿਸੇ ਹੋਰ ਟੈਕਸ-ਛੋਟ ਪ੍ਰਾਪਤ ਵਸਤੂ ਵਿਚ ਕੀਮਤੀ ਜਾਂ ਅਰਧ-ਕੀਮਤੀ ਪੱਥਰ ਦੀ ਵਰਤੋਂ ਹੋਈ ਹੈ ਤਾਂ ਉਸ ਦੀ ਸ਼੍ਰੇਣੀ ਬਦਲ ਜਾਂਦੀ ਹੈ ਅਤੇ ਉਸ ਨੂੰ ਗਹਿਣਿਆਂ ਦੇ ਰੂਪ ਵਿਚ ਮੰਨਿਆ ਜਾਂਦਾ ਹੈ। ਅਜਿਹੇ ਸਾਮਾਨ ਦੀ ਵਿਕਰੀ ’ਤੇ ਹੋਣ ਵਾਲੇ ਲਾਭ ’ਤੇ ਉਸ ਦੇ ਮਾਲਕ ਨੂੰ ਟੈਕਸ ਦੇਣਾ ਹੁੰਦਾ ਹੈ।
ਗਹਿਣਿਆਂ ਦੀ ਵਿਕਰੀ ’ਤੇ ਇਸ ਤਰ੍ਹਾਂ ਹੁੰਦੀ ਹੈ ਟੈਕਸ ਦੀ ਗਣਨਾ : ਮੰਨ ਲਓ ਤੁਹਾਡੇ ਕੋਲ ਤਿੰਨ ਲੱਖ ਰੁਪਏ ਕੀਮਤ ਦਾ ਸੋਨਾ ਹੈ। ਬਾਅਦ ਵਿਚ ਤੁਸੀਂ ਇਸ ਨੂੰ ਪੰਜ ਲੱਖ ਰੁਪਏ ਵਿਚ ਵੇਚ ਦਿੱਤਾ ਹੈ ਜਾਂ ਇਸ ਦੇ ਬਦਲੇ ਵਿਚ ਏਨੀ ਹੀ ਕੀਮਤ ਦੇ ਨਵੇਂ ਗਹਿਣੇ ਲਈ ਬਦਲ ਦਿੱਤਾ ਹੈ ਤਾਂ ਇਸ ’ਤੇ ਤੁਹਾਨੂੰ ਦੋ ਲੱਖ ਰੁਪਏ ਦਾ ਲਾਭ ਹੋਇਆ। ਇਸ ਲਾਭ ਯਾਨੀ ਦੋ ਲੱਖ ਰੁਪਏ ’ਤੇ ਤੁਹਾਨੂੰ ਟੈਕਸ ਦੇਣਾ ਹੋਵੇਗਾ, ਪੂੰਜੀਗਤ ਲਾਭ ਦੀ ਗਣਨਾ ਇਸ ਦੀ ਹੋਲਡਿੰਗ (ਕਿਸੇ ਵਿਅਕਤੀ ਕੋਲ ਵਸਤੂ ਦੇ ਰਹਿਣ ਦਾ ਸਮਾਂ) ਮਿਆਦ ਦੇ ਆਧਾਰ ’ਤੇ ਹੁੰਦੀ ਹੈ। ਇਸ ਨੂੰ ਸ਼ਾਰਟ ਟਰਮ ਕੈਪੀਟਲ ਗੇਨਜ਼ (ਐੱਸਟੀਸੀਜੀ) ਅਤੇ ਲਾਂਗ ਟਰਮ ਕੈਪੀਟਲ ਗੇਨਜ਼ (ਐੱਲਟੀਸੀਜੀ) ਵੀ ਕਿਹਾ ਜਾਂਦਾ ਹੈ। 12 ਮਹੀਨਿਆਂ ਤੋਂ ਘੱਟ ਦੀ ਹੋਲਡਿੰਗ ਮਿਆਦ ’ਤੇ ਐੱਸਟੀਸੀਜੀ ਅਤੇ 12 ਮਹੀਨਿਆਂ ਤੋਂ ਵੱਧ ਦੀ ਹੋਲਡਿੰਗ ਮਿਆਦ ’ਤੇ ਐੱਲਟੀਸੀਜੀ ’ਤੇ ਲਾਗੂ ਦਰਾਂ ਦੇ ਆਧਾਰ ’ਤੇ ਟੈਕਸ ਦੇਣਾ ਹੁੰਦਾ ਹੈ।
ਧਿਆਨ ਰੱਖਣ ਯੋਗ ਗੱਲਾਂ
-ਕਿਸੇ ਵੀ ਨਿੱਜੀ ਸਾਮਾਨ ਦੀ ਵਿਕਰੀ ਕਰਨ ਤੋਂ ਪਹਿਲਾਂ ਜਾਂਚ ਲਓ ਕਿ ਉਸ ਤੋਂ ਹੋਣ ਵਾਲੇ ਲਾਭ ’ਤੇ ਟੈਕਸ ਲੱਗੇਗਾ ਜਾਂ ਨਹੀਂ।
-ਕਿਸੇ ਵੀ ਵੱਡੀ ਖ਼ਰੀਦ ਤੇ ਵਿਕਰੀ ਕਰਨ ’ਤੇ ਉਸ ਦੇ ਬਿੱਲ ਜਾਂ ਰਸੀਦ ਨਾਲ ਬੈਂਕ ਵੇਰਵੇ ਨੂੰ ਵੀ ਸੰਭਾਲ ਕੇ ਰੱਖੋ।
- ਜੇ ਗਹਿਣੇ ਵਿਰਾਸਤ ਜਾਂ ਤੋਹਫ਼ੇ ਵਿਚ ਮਿਲੇ ਹਨ ਤਾਂ ਪੂੰਜੀਗਤ ਲਾਭ ਦੀ ਗਣਨਾ ਪਿਛਲੇ ਮਾਲਕ ਦੀ ਖ਼ਰੀਦ ਲਾਗਤ ਅਤੇ ਹੋਲਡਿੰਗ ਮਿਆਦ ਨੂੰ ਧਿਆਨ ਵਿਚ ਰੱਖ ਕੇ ਕੀਤੀ ਜਾਂਦੀ ਹੈ।
- ਨਿੱਜੀ ਸਾਮਾਨ ਦੀ ਵਿਕਰੀ ’ਤੇ ਹੋਣ ਵਾਲੇ ਲਾਭ ’ਤੇ ਕੋਈ ਟੈਕਸ ਨਹੀਂ ਲੱਗਦਾ। ਅਜਿਹੇ ਵਿਚ ਨਿੱਜੀ ਸਾਮਾਨ ਦੀ ਵਿਕਰੀ ’ਤੇ ਹੋਣ ਵਾਲੇ ਨੁਕਸਾਨ ਨੂੰ ਹੋਰ ਪੂੰਜੀਗਤ ਲਾਭ ਜਾਂ ਆਮਦਨ ਦੇ ਵਿਰੁੱਧ ਅਡਜਸਟ ਨਹੀਂ ਕੀਤਾ ਜਾ ਸਕਦਾ ਹੁੰਦਾ ਅਤੇ ਨਾ ਹੀ ਅੱਗੇ ਲਿਜਾਇਆ ਜਾ ਸਕਦਾ ਹੈ।