- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Share Market Closing Bell : ਮਾਰਕੀਟ ਬੰਦ ਹੋਣ 'ਤੇ ਸੈਂਸੇਕਸ 964.58 ਅੰਕ ਜਾਂ 1.25 ਪ੍ਰਤੀਸ਼ਤ ਵਧ ਕੇ 78,151.45 'ਤੇ ਅਤੇ ਨਿਫਟੀ 261.55 ਅੰਕ ਜਾਂ 1.09 ਪ੍ਰਤੀਸ਼ਤ ਵਧ ਕੇ 24,334.30 'ਤੇ ਬੰਦ ਹੋਇਆ। ਲਗਪਗ 1632 ਸ਼ੇਅਰਾਂ 'ਚ ਬੜ੍ਹਤ ਹੋਈ, 2419 ਸ਼ੇਅਰਾਂ 'ਚ ਗਿਰਾਵਟ ਆਈ ਤੇ 175 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਹੋਇਆ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : Share Market Rise : 17 ਜੁਲਾਈ ਸ਼ੁੱਕਰਵਾਰ ਨੂੰ ਇਕ ਪਾਸੇ ਜਿੱਥੇ ਗਲੋਬਲ ਬਾਜ਼ਾਰ 'ਚ ਤਰਥੱਲੀ ਮਚ ਗਈ। ਉੱਥੇ ਹੀ, ਦੂਜੇ ਪਾਸੇ ਭਾਰਤੀ ਸ਼ੇਅਰ ਬਾਜ਼ਾਰ 'ਚ ਜ਼ੋਰਦਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਅੱਜ ਨਿਫਟੀ ਫਿਫਟੀ 24,127.60 ਦੇ ਪੱਧਰ 'ਤੇ ਖੁੱਲ੍ਹਿਆ ਤੇ ਸੈਂਸੇਕਸ 77,370.77 ਦੇ ਪੱਧਰ 'ਤੇ ਖੁੱਲ੍ਹਿਆ।
ਇਸ ਸਮੇਂ BSE ਤੇ NSE ਦੋਵਾਂ 'ਚ ਮਜ਼ਬੂਤ ਵਾਧਾ ਹੈ। ਅੱਜ ਨਿਫਟੀ 24,367.30 ਦੇ ਉੱਚ ਪੱਧਰ 'ਤੇ ਚਲਾ ਗਿਆ ਤੇ ਸੈਂਸੇਕਸ 78,282.55 ਦੇ ਉੱਚ ਪੱਧਰ 'ਤੇ ਚਲਾ ਗਿਆ (Share Market Rise)। ਇਹ ਸਭ ਤੋਂ ਉੱਚ ਪੱਧਰ ਦੁਪਹਿਰ 2:30 ਵਜੇ ਤਕ ਹਨ। ਭਾਰਤੀ ਸ਼ੇਅਰ ਬਾਜ਼ਾਰ 'ਚ ਇਸ ਤੇਜ਼ੀ ਦਾ ਕਾਰਨ ਤਿਮਾਹੀ ਨਤੀਜੇ ਹਨ।
ਮਾਰਕੀਟ ਬੰਦ ਹੋਣ 'ਤੇ ਸੈਂਸੇਕਸ 964.58 ਅੰਕ ਜਾਂ 1.25 ਪ੍ਰਤੀਸ਼ਤ ਵਧ ਕੇ 78,151.45 'ਤੇ ਅਤੇ ਨਿਫਟੀ 261.55 ਅੰਕ ਜਾਂ 1.09 ਪ੍ਰਤੀਸ਼ਤ ਵਧ ਕੇ 24,334.30 'ਤੇ ਬੰਦ ਹੋਇਆ। ਲਗਪਗ 1632 ਸ਼ੇਅਰਾਂ 'ਚ ਬੜ੍ਹਤ ਹੋਈ, 2419 ਸ਼ੇਅਰਾਂ 'ਚ ਗਿਰਾਵਟ ਆਈ ਤੇ 175 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਹੋਇਆ।
ਸੈਮੀਕੰਡਕਟਰ ਸ਼ੇਅਰਾਂ 'ਚ ਬਿਕਵਾਲੀ ਜਾਰੀ ਰਹਿਣ ਨਾਲ ਜਪਾਨ ਦਾ ਨਿੱਕੇਈ 5 ਪ੍ਰਤੀਸ਼ਤ ਤੋਂ ਜ਼ਿਆਦਾ ਡਿੱਗਿਆ, ਜਦਕਿ ਤਾਇਵਾਨ ਦਾ Weighted Index 6% ਡਿੱਗਾ ਗਿਆ।
ਈਰਾਨ-ਅਮਰੀਕਾ ਸੰਘਰਸ਼ ਵਧਣ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਨਿਵੇਸ਼ਕਾਂ ਦੀ ਭਾਵਨਾ ਵੀ ਪ੍ਰਭਾਵਿਤ ਹੋਈ ਸੀ। ਹਾਂਗਕਾਂਗ ਦਾ ਹੈਂਗ ਸੇਂਗ ਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 2% ਤੋਂ ਵੱਧ ਡਿੱਗਿਆ।
ਸ਼ੁੱਕਰਵਾਰ ਨੂੰ ਯੂਰਪੀ ਬਾਜ਼ਾਰ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ। ਟੈਕਨਾਲੋਜੀ ਸਟਾਕ ਲਗਾਤਾਰ ਸਲਾਈਡ ਹੋਣ ਕਾਰਨ ਹਫਤੇ ਦੇ ਲਾਭਾਂ ਨੂੰ ਖਤਮ ਕਰ ਦਿੱਤਾ ਗਿਆ। ਇਸ ਦਾ ਕਾਰਨ ਇਸ ਸੈਕਟਰ ਵਿੱਚ ਸ਼ੇਅਰਾਂ ਦੇ ਬਹੁਤ ਜ਼ਿਆਦਾ ਮੁੱਲਾਂਕਣ ਬਾਰੇ ਚਿੰਤਾ ਸੀ।
ਆਈਟੀ ਅਤੇ ਬੈਂਕਿੰਗ ਸ਼ੇਅਰਾਂ 'ਚ ਤੇਜ਼ੀ: ਅੱਜ ਭਾਰਤੀ ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਉਛਾਲ ਦਾ ਮੁੱਖ ਕਾਰਨ ਆਈਟੀ ਸੈਕਟਰ 'ਚ ਉਛਾਲ ਅਤੇ ਬੈਂਕਿੰਗ ਸ਼ੇਅਰਾਂ 'ਚ ਵਾਧਾ ਸੀ। ਗਲੋਬਲ ਬਾਜ਼ਾਰਾਂ 'ਚ ਗਿਰਾਵਟ ਦੇ ਬਾਵਜੂਦ ਦੋਵੇਂ ਸੂਚਕ ਅੰਕਾਂ ਨੇ ਮਜ਼ਬੂਤੀ ਦਿਖਾਈ। ਖਾਸ ਤੌਰ 'ਤੇ ਪ੍ਰਾਈਵੇਟ ਬੈਂਕਾਂ ਦੇ ਸ਼ੇਅਰਾਂ 'ਚ ਤੂਫਾਨੀ ਵਾਧਾ ਦੇਖਿਆ ਗਿਆ।
ਨਿਫਟੀ ਫਿਫਟੀ ਦੇ ਟਾਪ ਗੇਨਰਾਂ 'ਚ ਟੈੱਕ ਮਹਿੰਦਰਾ ਲਿਮਟਿਡ, ਟੀਸੀਐਸ, ਜੀਓ ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ, ਕੋਟਕ ਮਹਿੰਦਰਾ ਬੈਂਕ ਲਿਮਟਿਡ, ਹਿੰਦੁਸਤਾਨ ਯੂਨੀਲੀਵਰ ਲਿਮਟਿਡ ਸ਼ਾਮਲ ਹਨ।
Tech Mahindra 'ਚ ਲਗਪਗ +4.59% ਦਾ ਵਾਧਾ ਦੇਖਿਆ ਗਿਆ ਹੈ। ਇਸ ਦੇ ਨਾਲ ਹੀ TCS ਵੀ 3 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਅੰਬਾਨੀ ਦੇ ਜੀਓ ਫਾਈਨਾਂਸ਼ੀਅਲ ਦੇ ਸ਼ੇਅਰਾਂ 'ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅੱਜ, ਜੀਓ ਫਾਈਨਾਂਸ਼ੀਅਲ ਸਰਵਿਸਿਜ਼ ਲਿਮਟਿਡ ਦੇ ਸ਼ੇਅਰਾਂ ਵਿੱਚ 3 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਦੇਖਿਆ ਗਿਆ।
ਰੁਪਏ 'ਚ ਮਜ਼ਬੂਤੀ : ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਅੱਜ 96.573 ਦੇ ਉੱਚ ਪੱਧਰ 'ਤੇ ਪਹੁੰਚ ਗਿਆ। LKP ਸਕਿਓਰਿਟੀਜ਼ ਦੇ ਕਮੋਡਿਟੀ ਤੇ ਕਰੰਸੀ ਰਿਸਰਚ ਐਨਾਲਿਸਟ VP ਜਤਿਨ ਤ੍ਰਿਵੇਦੀ ਨੇ ਕਿਹਾ, 'ਬਾਜ਼ਾਰ 'ਚ ਸ਼ਾਮਲ ਲੋਕ ਭਵਿੱਖ ਦੀ ਦਿਸ਼ਾ ਤੈਅ ਕਰਨ ਲਈ ਲਈ ਕੱਚੇ ਤੇਲ, ਵਿਦੇਸ਼ੀ ਫੰਡ ਦੇ ਫਲੋਅ ਤੇ ਜੀਓਪੌਲਿਟਿਕਲ ਘਟਨਾਕ੍ਰਮ 'ਤੇ ਨਜ਼ਰ ਰੱਖਣਗੇ। ਤਕਨੀਕੀ ਤੌਰ' ਤੇ ਰੁਪਏ ਨੂੰ 96.00 ਦੇ ਆਸਪਾਸ ਤੁਰੰਤ ਵਿਰੋਧ ਦਾ ਸਾਹਮਣਾ ਕਰ ਸਕਦਾ ਹੈ ਤੇ ਇਸਦੀ ਵਪਾਰਕ ਰੇਂਜ ਨਜ਼ਦੀਕੀ ਮਿਆਦ 'ਚ 96.00-96.60 ਦੇ ਵਿਚਕਾਰ ਰਹਿਣ ਦੀ ਉਮੀਦ ਹੈ।
"ਤੁਸੀਂ ਸ਼ੇਅਰਾਂ ਨਾਲ ਸਬੰਧਤ ਆਪਣੇ ਸਵਾਲ ਸਾਨੂੰ business@jagrannewmedia.com 'ਤੇ ਭੇਜ ਸਕਦੇ ਹੋ।"
(ਡਿਸਕਲੇਮਰ: ਇੱਥੇ ਸਟਾਕ ਮਾਰਕੀਟ ਬਾਰੇ ਜਾਣਕਾਰੀ ਦਿੱਤੀ ਗਈ ਹੈ, ਨਿਵੇਸ਼ ਦੀ ਸਲਾਹ ਨਹੀਂ। ਜਾਗਰਣ ਬਿਜ਼ਨੈੱਸ ਨਿਵੇਸ਼ ਸਲਾਹ ਨਹੀਂ ਦੇ ਰਿਹਾ ਹੈ। ਸਟਾਕ ਮਾਰਕੀਟ 'ਚ ਨਿਵੇਸ਼ ਕਰਨਾ ਬਾਜ਼ਾਰ ਦੇ ਜੋਖ਼ਮਾਂ ਅਧੀਨ ਹੈ, ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਕਿਸੇ ਪ੍ਰਮਾਣਿਤ ਨਿਵੇਸ਼ ਸਲਾਹਕਾਰ ਨਾਲ ਸਲਾਹ ਕਰੋ।)