- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
SBI ਮੁਤਾਬਕ, 19 ਨਵੰਬਰ 2026 ਨੂੰ ਰਾਤ 1 ਵੱਜ ਕੇ 15 ਮਿੰਟ ਤੋਂ 2 ਵਜੇ ਤੱਕ ਬੈਂਕ ਦੀਆਂ UPI ਸੇਵਾਵਾਂ ਅਸਥਾਈ ਤੌਰ 'ਤੇ ਉਪਲਬਧ ਨਹੀਂ ਰਹਿਣਗੀਆਂ। ਯਾਨੀ ਕਰੀਬ 45 ਮਿੰਟ ਤੱਕ ਗਾਹਕ SBI ਦੀ UPI ਸਰਵਿਸ ਰਾਹੀਂ ਪੈਸੇ ਟਰਾਂਸਫਰ ਨਹੀਂ ਕਰ ਸਕਣਗੇ। ਹਾਲਾਂਕਿ, ਬੈਂਕ ਨੇ ਇਹ ਵੀ ਕਿਹਾ ਹੈ ਕਿ ਮੇਨਟੇਨੈਂਸ ਦਾ ਕੰਮ ਤੈਅ ਸਮੇਂ ਤੋਂ ਪਹਿਲਾਂ ਪੂਰਾ ਹੋ ਸਕਦਾ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਜੇਕਰ ਤੁਹਾਡਾ ਖਾਤਾ ਸਟੇਟ ਬੈਂਕ ਆਫ਼ ਇੰਡੀਆ (SBI) 'ਚ ਹੈ ਅਤੇ ਤੁਸੀਂ ਰੋਜ਼ਾਨਾ UPI ਰਾਹੀਂ ਪੇਮੈਂਟ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। 19 ਨਵੰਬਰ ਨੂੰ SBI ਦੀ UPI ਸਰਵਿਸ ਕੁਝ ਸਮੇਂ ਲਈ ਬੰਦ ਰਹਿਣ ਵਾਲੀ ਹੈ। ਅਜਿਹੇ 'ਚ ਜੇਕਰ ਤੁਸੀਂ ਆਨਲਾਈਨ ਪੇਮੈਂਟ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Due to scheduled maintenance activity, SBI UPI services will be temporarily unavailable from 01:15 hrs to 02:00 hrs (IST) on 19.11.2026. The activity may, however, be completed early. Customers may continue to use UPI Lite Services for uninterrupted service. We regret the inconvenience caused to our customers.
— State Bank of India (@TheOfficialSBI) November 18, 2026