- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੈੱਟੀ ਨੇ ਅੱਗੇ ਦੱਸਿਆ, "ਐੱਸਬੀਆਈ ਏਐੱਮਸੀ ਦੀ ਲਿਸਟਿੰਗ ਕੈਲੰਡਰ ਸਾਲ 2027 'ਚ ਹੋਣ ਦੀ ਉਮੀਦ ਹੈ।" SBIFML ਦਾ ਪ੍ਰਸਤਾਵਿਤ ਆਈਪੀਓ 13,000 ਕਰੋੜ ਰੁਪਏ ਦਾ ਹੋਣ ਦੀ ਉਮੀਦ ਹੈ। ਜੇਕਰ ਇਹ ਇਸ ਸਾਈਜ਼ ਦੇ ਨਾਲ ਆਉਂਦਾ ਹੈ, ਤਾਂ ਭਾਰਤ ਦੀ ਐਸੇਟ ਮੈਨੇਜਮੈਂਟ ਇੰਡਸਟਰੀ 'ਚ ਹੁਣ ਤਕ ਦਾ ਸਭ ਤੋਂ ਵੱਡਾ ਆਈਪੀਓ ਹੋਵੇਗਾ।

ਆਈਏਐੱਨਐੱਸ, ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸਬੀਆਈ) ਦੀ ਫੰਡ ਮੈਨੇਜਮੈਂਟ ਕੰਪਨੀ 'ਐੱਸਬੀਆਈ ਫੰਡਸ ਮੈਨੇਜਮੈਂਟ ਲਿਮਟਿਡ' (SBI Funds Management IPO) 2027 ਵਿੱਚ ਸ਼ੇਅਰ ਬਾਜ਼ਾਰ ਵਿੱਚ ਲਿਸਟ ਹੋ ਸਕਦੀ ਹੈ। ਇਹ ਜਾਣਕਾਰੀ ਐੱਸਬੀਆਈ ਦੇ ਚੇਅਰਮੈਨ ਚੱਲਾ ਸ਼੍ਰੀਨਿਵਾਸੁਲੂ (ਸੀਐੱਸ) ਸੈੱਟੀ ਨੇ ਬੁੱਧਵਾਰ ਨੂੰ 'ਸਿਟੀ ਇੰਡੀਆ 2026 ਕਾਨਫਰੰਸ' ਵਿੱਚ ਦਿੱਤੀ। ਪ੍ਰੋਗਰਾਮ ਦੇ ਸਾਈਡਲਾਈਨ ਵਿੱਚ ਉਨ੍ਹਾਂ ਨੇ ਕਿਹਾ ਕਿ ਐੱਸਬੀਆਈ ਆਪਣੀ ਐਸੇਟ ਮੈਨੇਜਮੈਂਟ ਕੰਪਨੀ ਦਾ ਆਈਪੀਓ (IPO) ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਸਦੇ ਲਈ ਸੇਬੀ (SEBI) ਕੋਲ ਪਹਿਲਾਂ ਹੀ ਡਰਾਫਟ ਪੇਪਰ ਜਮ੍ਹਾਂ ਕਰਵਾ ਦਿੱਤੇ ਗਏ ਹਨ।
ਸੈੱਟੀ ਨੇ ਅੱਗੇ ਦੱਸਿਆ, "ਐੱਸਬੀਆਈ ਏਐੱਮਸੀ ਦੀ ਲਿਸਟਿੰਗ ਕੈਲੰਡਰ ਸਾਲ 2027 'ਚ ਹੋਣ ਦੀ ਉਮੀਦ ਹੈ।" SBIFML ਦਾ ਪ੍ਰਸਤਾਵਿਤ ਆਈਪੀਓ 13,000 ਕਰੋੜ ਰੁਪਏ ਦਾ ਹੋਣ ਦੀ ਉਮੀਦ ਹੈ। ਜੇਕਰ ਇਹ ਇਸ ਸਾਈਜ਼ ਦੇ ਨਾਲ ਆਉਂਦਾ ਹੈ, ਤਾਂ ਭਾਰਤ ਦੀ ਐਸੇਟ ਮੈਨੇਜਮੈਂਟ ਇੰਡਸਟਰੀ 'ਚ ਹੁਣ ਤਕ ਦਾ ਸਭ ਤੋਂ ਵੱਡਾ ਆਈਪੀਓ ਹੋਵੇਗਾ।
ਇਹ ਪੂਰਾ ਪ੍ਰਸਤਾਵਿਤ ਆਈਪੀਓ ਓਫ਼ਰ-ਫ਼ਾਰ-ਸੇਲ (OFS) ਹੋਣ ਦੀ ਉਮੀਦ ਹੈ। ਇਸ ਵਿਚ ਕਰੀਬ 20.37 ਕਰੋੜ ਸ਼ੇਅਰਾਂ ਦੀ ਵਿਕਰੀ ਕੀਤੀ ਜਾਵੇਗੀ, ਜੋ ਕਿ ਕੁੱਲ ਸ਼ੇਅਰ ਹੋਲਡਿੰਗ ਦਾ ਕਰੀਬ 10 ਫ਼ੀਸਦੀ ਹੋਣ ਦੀ ਉਮੀਦ ਹੈ। ਪ੍ਰਸਤਾਵਿਤ ਢਾਂਚੇ ਤਹਿਤ, ਐੱਸਬੀਆਈ ਕੰਪਨੀ 'ਚ ਲਗਪਗ 6.3 ਫ਼ੀਸਦੀ ਹਿੱਸੇਦਾਰੀ ਵੇਚਣ ਦੀ ਯੋਜਨਾ ਬਣਾ ਰਿਹਾ ਹੈ ਜਦੋਂਕਿ ਜੁਆਇੰਟ ਵੈਂਚਰ ਪਾਰਟਨਰ 'ਅਮੁੰਡੀ ਐਸੇਟ ਮੈਨੇਜਮੈਂਟ' ਲਗਪਗ 3.7 ਫ਼ੀਸਦੀ ਹਿੱਸੇਦਾਰੀ ਵੇਚੇਗੀ।
ਐੱਸਬੀਆਈ ਫੰਡਸ ਮੈਨੇਜਮੈਂਟ 'ਚ ਮੌਜੂਦਾ ਸਮੇਂ ਐੱਸਬੀਆਈ ਦੀ 63 ਫ਼ੀਸਦੀ ਤੇ ਅਮੁੰਡੀ ਦੀ 37 ਫ਼ੀਸਦੀ ਹਿੱਸੇਦਾਰੀ ਹੈ। ਭੂ-ਸਿਆਸੀ ਤਣਾਅ ਅਤੇ ਬਾਜ਼ਾਰ 'ਚ ਉਤਰਾਅ-ਚੜ੍ਹਾਅ ਵਧਣ ਦੇ ਬਾਵਜੂਦ, ਸੈੱਟੀ ਨੇ ਭਾਰਤ ਦੇ ਲੰਬੇ ਸਮੇਂ ਦੇ ਆਰਥਿਕ ਦ੍ਰਿਸ਼ਟੀਕੋਣ 'ਤੇ ਆਸ਼ਾਵਾਦੀ ਰੁਖ਼ ਅਪਣਾਇਆ।
ਉਨ੍ਹਾਂ ਕਿਹਾ, "ਪੂਰੀ ਗਲੋਬਲ ਆਰਥਿਕਤਾ ਭੂ-ਸਿਆਸੀ ਅਸਥਿਰਤਾ ਦਾ ਸਾਹਮਣਾ ਕਰ ਰਹੀ ਹੈ," ਅਤੇ ਨਾਲ ਹੀ ਇਹ ਵੀ ਕਿਹਾ ਕਿ ਹਰ ਸਾਲ ਕਾਰੋਬਾਰਾਂ ਤੇ ਨਿਵੇਸ਼ਕਾਂ ਲਈ ਨਵੀਆਂ ਚੁਣੌਤੀਆਂ ਲੈ ਕੇ ਆਉਂਦਾ ਹੈ। ਹਾਲਾਂਕਿ, ਉਨ੍ਹਾਂ ਨੇ ਨਿਵੇਸ਼ਕਾਂ ਨੂੰ ਸ਼ਾਰਟ ਟਰਮ ਬਾਜ਼ਾਰ ਦੇ ਉਤਰਾਅ-ਚੜ੍ਹਾਅ ਦੀ ਬਜਾਏ ਭਾਰਤ ਦੀ ਢਾਂਚਾਗਤ ਵਿਕਾਸ ਗਾਥਾ 'ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ।
ਸੈੱਟੀ ਨੇ ਕਿਹਾ, “ਸੈਂਸੇਕਸ ਨੂੰ ਨਾ ਦੇਖੋ, ਭਾਰਤ ਨੂੰ ਲੰਬੇ ਸਮੇਂ ਦੇ ਵਿਕਾਸ ਦੀ ਕਹਾਣੀ ਵਜੋਂ ਦੇਖੋ।” ਉਨ੍ਹਾਂ ਅੱਗੇ ਕਿਹਾ ਕਿ ਭਾਰਤ ਹੁਣ ਪੱਛੜੀ ਆਰਥਿਕਤਾ ਨਹੀਂ ਰਹਿ ਗਿਆ ਹੈ ਅਤੇ ਤੇਜ਼ੀ ਨਾਲ 21ਵੀਂ ਸਦੀ ਦੀ ਇੱਕ ਫ਼ੈਸਲਾਕੁੰਨ ਵਿਕਾਸ ਗਾਥਾ ਵਜੋਂ ਉੱਭਰ ਰਿਹਾ ਹੈ। ਜੇਕਰ ਪ੍ਰਸਤਾਵਿਤ ਲਿਸਟਿੰਗ ਸਫ਼ਲ ਰਹਿੰਦੀ ਹੈ ਤਾਂ SBIFML, ਐੱਸਬੀਆਈ ਕਾਰਡਸ (SBI Cards) ਤੇ ਐੱਸਬੀਆਈ ਲਾਈਫ ਇੰਸ਼ੋਰੈਂਸ (SBI Life Insurance) ਤੋਂ ਬਾਅਦ ਐੱਸਬੀਆਈ ਦੀ ਤੀਜੀ ਸੂਚੀਬੱਧ (ਲਿਸਟਿਡ) ਸਹਾਇਕ ਕੰਪਨੀ ਬਣ ਜਾਵੇਗੀ।