ਚੌਲਾਂ ਦੀਆਂ ਕੀਮਤਾਂ 'ਚ 25% ਤਕ ਵਾਧਾ, ਗਲੋਬਲ ਡਿਮਾਂਡ ਵੀ ਹਾਈ! ਜਾਣੋ ਆਮ ਖਪਤਕਾਰਾਂ 'ਤੇ ਮਹਿੰਗਾਈ ਦਾ ਕਿੰਨਾ ਪਵੇਗਾ ਅਸਰ? ਰਾਇਟਰਜ਼ ਦੀ ਰਿਪੋਰਟ ਮੁਤਾਬਕ ਭਾਰਤ ਦਾ 5 ਫ਼ੀਸਦੀ ਟੁੱਟਿਆ ਹੋਇਆ ਪਾਰਬਾਇਲਡ ਚੌਲ 371-377 ਡਾਲਰ ਪ੍ਰਤੀ ਟਨ ਦੇ ਭਾਅ 'ਤੇ ਪਹੁੰਚ ਗਿਆ ਹੈ, ਜੋ ਪਿਛਲੇ ਹਫ਼ਤੇ 369-375 ਡਾਲਰ ਪ੍ਰਤੀ ਟਨ ਸੀ। ਉੱਥੇ ਹੀ 5 ਫ਼ੀਸਦੀ ਟੁੱਟਿਆ ਹੋਇਆ ਸਫ਼ੈਦ ਚੌਲ 368-373 ਡਾਲਰ ਪ੍ਰਤੀ ਟਨ ਦੇ ਵਿਚਕਾਰ ਵਿਕ ਰਿਹਾ ਹੈ। ਇਹ ਅੰਕੜਾ ਪਿਛਲੇ ਇਕ ਸਾਲ 'ਚ ਸਭ ਤੋਂ ਉੱਚਾ ਮੰਨਿਆ ਜਾ ਰਿਹਾ ਹੈ।
Publish Date: Tue, 15 Sep 2026 03:21 PM (IST)
Updated Date: Tue, 15 Sep 2026 03:25 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਦੇਸ਼ 'ਚ ਖਾਣ-ਪੀਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਖੰਡ ਤੇ ਪਿਆਜ਼ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਹੁਣ ਖਾਣ ਵਾਲੇ ਤੇਲ, ਸਬਜ਼ੀਆਂ ਤੇ ਚੌਲਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਘੱਟ ਬਾਰਿਸ਼ ਤੇ ਗਲੋਬਲ ਮਾਰਕੀਟ 'ਚ ਵਧਦੀ ਮੰਗ ਦੇ ਵਿਚਕਾਰ ਭਾਰਤੀ ਚੌਲਾਂ ਦੀਆਂ ਕੀਮਤਾਂ ਇੱਕ ਸਾਲ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈਆਂ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਸਾਉਣੀ ਸੀਜ਼ਨ ਦੀ ਫ਼ਸਲ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਤੇ ਘਰੇਲੂ ਸਪਲਾਈ 'ਚ ਕਮੀ ਕਾਰਨ ਬਰਾਮਦਕੀਮਤਾਂ 'ਚ ਲਗਾਤਾਰ ਤੇਜ਼ੀ ਦੇਖੀ ਜਾ ਰਹੀ ਹੈ।
ਰਾਇਟਰਜ਼ ਦੀ ਰਿਪੋਰਟ ਮੁਤਾਬਕ ਭਾਰਤ ਦਾ 5 ਫ਼ੀਸਦੀ ਟੁੱਟਿਆ ਹੋਇਆ ਪਾਰਬਾਇਲਡ ਚੌਲ 371-377 ਡਾਲਰ ਪ੍ਰਤੀ ਟਨ ਦੇ ਭਾਅ 'ਤੇ ਪਹੁੰਚ ਗਿਆ ਹੈ, ਜੋ ਪਿਛਲੇ ਹਫ਼ਤੇ 369-375 ਡਾਲਰ ਪ੍ਰਤੀ ਟਨ ਸੀ। ਉੱਥੇ ਹੀ, 5 ਫ਼ੀਸਦੀ ਟੁੱਟਿਆ ਹੋਇਆ ਸਫ਼ੈਦ ਚੌਲ 368-373 ਡਾਲਰ ਪ੍ਰਤੀ ਟਨ ਦੇ ਵਿਚਕਾਰ ਵਿਕ ਰਿਹਾ ਹੈ। ਇਹ ਅੰਕੜਾ ਪਿਛਲੇ ਇੱਕ ਸਾਲ 'ਚ ਸਭ ਤੋਂ ਉੱਚਾ ਮੰਨਿਆ ਜਾ ਰਿਹਾ ਹੈ।
ਗਲੋਬਲ ਡਿਮਾਂਡ ਹਾਈ ਹੋਣ ਨਾਲ ਵਧੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ 'ਚ ਵੀ ਚੌਲਾਂ ਦੀ ਸਪਲਾਈ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਥਾਈਲੈਂਡ ਅਤੇ ਵੀਅਤਨਾਮ ਵਰਗੇ ਪ੍ਰਮੁੱਖ ਚੌਲ ਨਿਰਯਾਤਕ ਦੇਸ਼ਾਂ 'ਚ ਵੀ ਕੀਮਤਾਂ ਮਜ਼ਬੂਤ ਬਣੀਆਂ ਹੋਈਆਂ ਹਨ। ਫਿਲਪੀਨ ਸਮੇਤ ਕਈ ਦੇਸ਼ਾਂ ਵੱਲੋਂ ਦਰਾਮਦ ਵਧਾਈ ਜਾ ਰਹੀ ਹੈ, ਜਿਸ ਕਾਰਨ ਗਲੋਬਲ ਡਿਮਾਂਡ ਹਾਈ ਹੋ ਰਹੀ ਹੈ। ਹਾਲਾਂਕਿ ਇਕ ਦਿਲਚਸਪ ਤੱਥ ਇਹ ਵੀ ਹੈ ਕਿ ਭਾਰਤ ਦੇ ਸਰਕਾਰੀ ਗੋਦਾਮਾਂ 'ਚ ਚੌਲਾਂ ਦਾ ਭੰਡਾਰ ਇਸ ਸਮੇਂ ਰਿਕਾਰਡ ਪੱਧਰ 'ਤੇ ਹੈ।
ਆਮ ਖਪਤਕਾਰਾਂ 'ਤੇ ਕਿਹੋ ਜਿਹਾ ਰਹੇਗਾ ਅਸਰ? ਖਾਣ-ਪੀਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਪਹਿਲਾਂ ਹੀ ਵਧੀਆਂ ਹੋਈਆਂ ਹਨ ਤੇ ਹਾਲੀਆ ਮਹੀਨਿਆਂ 'ਚ ਖੁਰਾਕੀ ਵਸਤੂਆਂ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਅਜਿਹੇ 'ਚ ਚੌਲਾਂ ਦੀਆਂ ਕੀਮਤਾਂ 'ਚ ਜਾਰੀ ਤੇਜ਼ੀ ਆਮ ਖਪਤਕਾਰਾਂ ਦੇ ਬਜਟ 'ਤੇ ਅਸਰ ਪਾ ਸਕਦੀ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਕੁਝ ਹਫ਼ਤਿਆਂ 'ਚ ਮੌਨਸੂਨ ਦੀ ਸਥਿਤੀ ਤੇ ਸਾਉਣੀ ਦੀ ਫ਼ਸਲ ਦੇ ਅੰਤਿਮ ਉਤਪਾਦਨ ਅਨੁਮਾਨ ਚੌਲਾਂ ਦੇ ਬਾਜ਼ਾਰ ਦੀ ਦਿਸ਼ਾ ਤੈਅ ਕਰਨਗੇ। ਜੇ ਬਾਰਿਸ਼ ਦੀ ਕਮੀ ਜਾਰੀ ਰਹਿੰਦੀ ਹੈ ਤਾਂ ਘਰੇਲੂ ਅਤੇ ਬਰਾਮਦ ਦੋਵਾਂ ਬਾਜ਼ਾਰਾਂ 'ਚ ਕੀਮਤਾਂ ਉੱਚੇ ਪੱਧਰ 'ਤੇ ਬਣੀਆਂ ਰਹਿ ਸਕਦੀਆਂ ਹਨ।
ਘੱਟ ਬਾਰਿਸ਼ ਬਣੀ ਮੁਸੀਬਤ ਮਾਹਿਰਾਂ ਦਾ ਕਹਿਣਾ ਹੈ ਕਿ ਅਗਸਤ 'ਚ ਆਮ ਨਾਲੋਂ 16 ਫ਼ੀਸਦੀ ਘੱਟ ਬਾਰਿਸ਼ ਹੋਈ ਤੇ ਮੌਸਮ ਵਿਭਾਗ ਨੇ ਸਤੰਬਰ 'ਚ ਵੀ ਆਮ ਨਾਲੋਂ ਘੱਟ ਬਾਰਿਸ਼ ਹੋਣ ਦਾ ਅਨੁਮਾਨ ਲਗਾਇਆ ਹੈ। ਇਸ ਨਾਲ ਝੋਨੇ ਦੇ ਉਤਪਾਦਨ 'ਤੇ ਅਸਰ ਪੈਣ ਦਾ ਖ਼ਦਸ਼ਾ ਵਧ ਗਿਆ ਹੈ। ਕਈ ਬਿਜ਼ਨੈੱਸ ਹਾਊਸਾਂ ਦਾ ਮੰਨਣਾ ਹੈ ਕਿ ਬਾਰਿਸ਼ ਦੀ ਕਮੀ ਕਾਰਨ ਫ਼ਸਲ ਉਤਪਾਦਨ ਦੇ ਅਨੁਮਾਨ ਲਗਾਤਾਰ ਘਟਾਏ ਜਾ ਰਹੇ ਹਨ, ਜਿਸ ਦਾ ਅਸਰ ਕੀਮਤਾਂ 'ਤੇ ਨਜ਼ਰ ਆ ਰਿਹਾ ਹੈ।
ਝੋਨੇ ਦੀ ਖੇਤੀ ਵਾਲੇ ਕਈ ਸੂਬਿਆਂ 'ਚ ਕਮਜ਼ੋਰ ਮੌਨਸੂਨ ਕਾਰਨ ਬਿਜਾਈ ਵੀ ਪ੍ਰਭਾਵਿਤ ਹੋਈ ਹੈ। ਹਾਲੀਆ ਅੰਕੜਿਆਂ ਅਨੁਸਾਰ ਸਾਉਣੀ ਦੀਆਂ ਫ਼ਸਲਾਂ ਦਾ ਕੁੱਲ ਰਕਬਾ ਪਿਛਲੇ ਸਾਲ ਦੇ ਮੁਕਾਬਲੇ ਘੱਟ ਰਿਹਾ ਹੈ, ਜਿਸ 'ਚ ਝੋਨੇ ਦਾ ਰਕਬਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ।